Cotton Cultivation : ਦੇਸ਼ ਵਿੱਚ ਕਪਾਹ ਦੀ ਮੰਗ ਹਰ ਸਾਲ ਤੇਜ਼ੀ ਨਾਲ ਵਧ ਰਹੀ ਹੈ। ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਕਿਸਾਨ ਕਪਾਹ ਦੀ ਖੇਤੀ ਨੂੰ ਆਪਣਾ ਕਾਰੋਬਾਰ ਬਣਾ ਰਹੇ ਹਨ। ਪਰ ਬਹੁਤ ਸਾਰੇ ਲੋਕ ਇਸ ਦੀ ਖੇਤੀ ਤੋਂ ਪਹਿਲਾਂ ਕੁਝ ਮਾਮਲਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਿਸਦੇ ਨਤੀਜੇ ਵਜੋਂ ਫਸਲ ਵਿੱਚ ਗੁਲਾਬੀ ਸੁੰਡੀ ਵਰਗੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਫਸਲ ਖਰਾਬ ਹੋ ਜਾਂਦੀ ਹੈ। ਅਜਿਹੇ 'ਚ ਕਿਸਾਨਾਂ ਨੂੰ ਕਾਫੀ ਨੁਕਸਾਨ ਝੱਲਣਾ ਪੈਂਦਾ ਹੈ, ਜਿਸ ਤੋਂ ਨਜਿੱਠਣ ਲਈ ਸਰਕਾਰ ਨੇ ਵਧੀਆ ਉਪਰਾਲਾ ਕੀਤਾ ਹੈ।
Subsidy for Cotton Cultivation : ਸਰਕਾਰ ਹਮੇਸ਼ਾ ਕਿਸਾਨਾਂ ਦਾ ਜੀਵਨ ਸੁਖਾਲਾ ਬਣਾਉਣ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਵੱਖ-ਵੱਖ ਸਕੀਮਾਂ ਚਲਾਉਂਦੀ ਰਹਿੰਦੀ ਹੈ, ਤਾਂ ਜੋ ਕਿਸਾਨਾਂ ਨੂੰ ਆ ਰਹੀਆਂ ਮੁਸੀਬਤਾਂ ਦਾ ਹੱਲ ਕੱਢਿਆ ਜਾ ਸਕੇ। ਅਜਿਹੇ ਵਿੱਚ ਹਰਿਆਣਾ ਸਰਕਾਰ ਨੇ ਸੂਬੇ ਵਿੱਚ ਦੇਸੀ ਕਪਾਹ ਦਾ ਉਤਪਾਦਨ ਵਧਾਉਣ ਲਈ ਇੱਕ ਸ਼ਿਲਾਘਯੋਗ ਫੈਸਲਾ ਲਿਆ ਹੈ। ਦਰਅਸਲ, ਹਰਿਆਣਾ ਸਰਕਾਰ ਹੁਣ ਦੇਸੀ ਕਪਾਹ ਉਤਪਾਦਕ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰੇਗੀ ਤਾਂ ਜੋ ਕਿਸਾਨਾਂ ਨੂੰ ਕਪਾਹ ਦੇ ਉਤਪਾਦਨ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆ ਸਕੇ।
ਕਿੰਨੀ ਦਿੱਤੀ ਜਾਵੇਗੀ ਗ੍ਰਾਂਟ (How much grant will be given)
ਸੂਤਰਾਂ ਦੀ ਮੰਨੀਏ ਤਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਕਪਾਹ ਦੀ ਖੇਤੀ ਲਈ 3000 ਰੁਪਏ ਪ੍ਰਤੀ ਏਕੜ ਦੀ ਗ੍ਰਾਂਟ ਦਿੱਤੀ ਜਾਵੇਗੀ। ਸੂਬਾ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੇ ਕਪਾਹ ਉਤਪਾਦਕ ਕਿਸਾਨਾਂ ਨੂੰ ਕਾਫੀ ਫਾਇਦਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਹਰਿਆਣਾ ਵਿੱਚ ਕਿਸਾਨ ਮੁੱਖ ਤੌਰ 'ਤੇ ਤਿੰਨ ਤਰ੍ਹਾਂ ਦੇ ਕਪਾਹ ਦੇ ਬੀਜਾਂ ਦੀ ਵਰਤੋਂ ਕਰਦੇ ਹਨ ਜਿਵੇ ਕਿ ਨਰਮ, ਬੀਟੀ ਕਪਾਹ ਅਤੇ ਦੇਸੀ ਕਪਾਹ। ਆਮ ਤੌਰ 'ਤੇ ਸੂਬੇ ਵਿੱਚ ਕਪਾਹ ਦੇ ਸਾਰੇ ਬੀਜਾਂ ਦੀ ਬਿਜਾਈ 15 ਅਪ੍ਰੈਲ ਤੋਂ ਸ਼ੁਰੂ ਜੋ ਜਾਂਦੀ ਹੈ। ਇਸ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਬਿਜਾਈ ਤੋਂ ਪਹਿਲਾਂ ਕਿਸਾਨਾਂ ਨੂੰ ਆਰਥਿਕ ਮਦਦ ਮੁਹੱਈਆ ਕਰਵਾਈ ਹੈ, ਤਾਂ ਜੋ ਸੂਬੇ ਵਿੱਚ ਕਪਾਹ ਦੀ ਪੈਦਾਵਾਰ ਵਧਾਈ ਜਾ ਸਕੇ।
ਹਰਿਆਣਾ ਸਰਕਾਰ ਦੀ "ਵਨ ਵਿਜ਼ਨ" ਯੋਜਨਾ (Haryana Government's "One Vision" plan)
ਸਰਕਾਰ ਨੇ ਹੁਣ ਦੇਸੀ ਕਪਾਹ ਹੇਠ ਰਕਬਾ ਵਧਾਉਣ ਲਈ ਕਿਸਾਨਾਂ ਨੂੰ ਤਿੰਨ ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਏਕੀਕ੍ਰਿਤ ਕੀਟ ਪ੍ਰਬੰਧਨ ਅਤੇ ਏਕੀਕ੍ਰਿਤ ਪੌਸ਼ਟਿਕ ਪ੍ਰਬੰਧਨ ਲਈ ਇੱਕ ਹਜ਼ਾਰ ਰੁਪਏ ਪ੍ਰਤੀ ਏਕੜ ਦੇਣ ਦਾ ਉਪਬੰਧ ਕੀਤਾ ਹੈ। ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਬੀਜ ਉਪਲਬਧ ਕਰਵਾਉਣ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ।
19.25 ਏਕੜ ਰਕਬੇ ਵਿੱਚ ਕਪਾਹ ਬੀਜਣ ਦਾ ਟੀਚਾ (Target for planting cotton in 19.25 acres)
ਹਰਿਆਣਾ ਵਿੱਚ ਸਾਉਣੀ ਦੇ ਸੀਜ਼ਨ ਵਿੱਚ ਕਪਾਹ ਇੱਕ ਪ੍ਰਮੁੱਖ ਨਕਦੀ ਫਸਲ ਹੈ। 2022 ਵਿੱਚ ਖੇਤੀਬਾੜੀ ਵਿਭਾਗ ਨੇ ਸੂਬੇ ਵਿੱਚ 19.25 ਏਕੜ ਰਕਬੇ ਵਿੱਚ ਕਪਾਹ ਦੀ ਬਿਜਾਈ ਦਾ ਟੀਚਾ ਰੱਖਿਆ ਹੈ, ਜੋ ਕਿ ਪਿਛਲੇ ਸਾਲ ਨਾਲੋਂ ਵੱਧ ਹੈ। ਦੱਸ ਦਈਏ ਕਿ ਪਿਛਲੇ ਸਾਲ ਸੂਬੇ ਵਿੱਚ ਕਰੀਬ 15.90 ਏਕੜ ਰਕਬੇ ਵਿੱਚ ਕਪਾਹ ਦੀ ਬਿਜਾਈ ਹੋਈ ਸੀ।
ਹਰਿਆਣਾ ਵਿੱਚ ਕਿੱਥੇ ਹੁੰਦੀ ਹੈ ਕਪਾਹ ਦੀ ਖੇਤੀ ? (Where is cotton grown in Haryana?)
ਹਰਿਆਣਾ ਵਿੱਚ ਕਪਾਹ ਦੀ ਕਾਸ਼ਤ ਮੁੱਖ ਤੌਰ 'ਤੇ ਸਿਰਸਾ, ਫਤਿਹਾਬਾਦ, ਹਿਸਾਰ, ਭਿਵਾਨੀ, ਜੀਂਦ, ਸੋਨੀਪਤ, ਪਲਵਲ, ਗੁਰੂਗ੍ਰਾਮ, ਫਰੀਦਾਬਾਦ, ਰੇਵਾੜੀ, ਚਰਖੀ, ਦਾਦਰੀ, ਨਾਰਨੌਲ, ਝੱਜਰ, ਪਾਣੀਪਤ, ਕੈਥਲ, ਰੋਹਤਕ ਅਤੇ ਮੇਵਾਤ ਜ਼ਿਲ੍ਹਿਆਂ ਵਿੱਚ ਕੀਤੀ ਜਾਂਦੀ ਹੈ। ਜਿਕਰਯੋਗ ਹੈ ਕਿ ਖੇਤੀਬਾੜੀ ਵਿਭਾਗ ਨੇ ਬੀਟੀ ਕਾਟਨ ਦੇ ਬੀਜਾਂ ਦੇ 60 ਲੱਖ ਪੈਕੇਟਾਂ ਦਾ ਪ੍ਰਬੰਧ ਕੀਤਾ ਹੈ।
ਇਹ ਵੀ ਪੜ੍ਹੋ : Tarbandi Yojana 2022 : ਤਾਰਬੰਦੀ ਸਕੀਮ ਦੀ ਰਕਮ ਵਧੀ! ਹੁਣ ਕਿਸਾਨਾਂ ਨੂੰ ਮਿਲਣਗੇ 45 ਹਜ਼ਾਰ ਤੋਂ ਵੱਧ!
ਕਪਾਹ 'ਤੇ ਸਬਸਿਡੀ ਲਈ ਰਜਿਸਟ੍ਰੇਸ਼ਨ ਸ਼ੁਰੂ (Start registration for subsidy on cotton)
ਕਪਾਹ ਦੀ ਕਾਸ਼ਤ ਕਰਨ ਵਾਲੇ ਕਿਸਾਨ ਜੋ ਗ੍ਰਾਂਟ ਪ੍ਰਾਪਤ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ 'ਮੇਰੀ ਫਸਲ ਮੇਰਾ ਬਿਓਰਾ' ਪੋਰਟਲ 'ਤੇ ਰਜਿਸਟਰ ਕਰਨਾ ਹੋਵੇਗਾ। ਕਿਸਾਨ 25 ਅਪ੍ਰੈਲ ਤੋਂ 31 ਮਈ ਤੱਕ ਗ੍ਰਾਂਟ ਪ੍ਰਾਪਤ ਕਰਨ ਦੇ ਯੋਗ ਹਨ।
ਗ੍ਰਾਂਟ ਪ੍ਰਕਿਰਿਆ ਅਤੇ ਲੋੜੀਂਦੇ ਦਸਤਾਵੇਜ਼ (Grant Process and Required Documents)
-ਕਿਸਾਨ ਪੋਰਟਲ ਲਿੰਕ https://fasal.haryana.gov.in/ 'ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਾ ਸਕਦੇ ਹਨ।
-ਅਪਲਾਈ ਕਰਨ ਵਾਲੇ ਕਿਸਾਨ ਦਾ ਆਧਾਰ ਕਾਰਡ
-ਅਪਲਾਈ ਕਰਨ ਵਾਲੇ ਕਿਸਾਨ ਦਾ ਪਛਾਣ ਪੱਤਰ
-ਬਿਨੈ ਕਰਨ ਵਾਲੇ ਕਿਸਾਨ ਦਾ ਰਿਹਾਇਸ਼ੀ ਸਰਟੀਫਿਕੇਟ
-ਖੇਤ ਜ਼ਮੀਨ ਦੇ ਕਾਗਜ਼
-ਬਿਨੈਕਾਰ ਦਾ ਆਧਾਰ ਲਿੰਕਡ ਰਜਿਸਟਰਡ ਮੋਬਾਈਲ ਨੰਬਰ
-ਬੈਂਕ ਖਾਤੇ ਦੇ ਵੇਰਵੇ (ਬੈਂਕ ਪਾਸਬੁੱਕ ਦੀ ਕਾਪੀ ਅਤੇ ਅਰਜ਼ੀ ਦੇਣ ਵਾਲੇ ਕਿਸਾਨ ਦੀ ਪਾਸਪੋਰਟ ਸਾਈਜ਼ ਫੋਟੋ)
-ਫਾਰਮ ਵਿਚ ਮੰਗੀ ਗਈ ਸਾਰੀ ਜਾਣਕਾਰੀ ਭਰਨ ਤੋਂ ਬਾਅਦ, ਇਸ ਨੂੰ ਜਮ੍ਹਾ ਕਰੋ। ਇਸ ਤਰ੍ਹਾਂ ਤੁਹਾਡੀ 'ਮੇਰੀ ਫਾਸਲ ਮੇਰਾ ਬਯੋਰਾ' ਪੋਰਟਲ 'ਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ।
Summary in English: Good News! Subsidy for Cotton Cultivation: Subsidy for increasing cotton production!