ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਸ਼ੁਰੂ ਕੀਤੀ ਹੈ।ਇਹ ਯੋਜਨਾ ਸਾਰੇ ਕਿਸਾਨਾਂ ਨੂੰ ਲਾਭ ਪ੍ਰਦਾਨ ਕਰਦੀ ਹੈ | ਇਸ ਤਹਿਤ ਕਿਸਾਨਾਂ ਨੂੰ ਤਿੰਨ ਕਿਸ਼ਤਾਂ ਵਿੱਚ 2-2 ਹਜਾਰ ਰੁਪਏ ਮਿਲਦੇ ਹਨ | ਇਸ ਕੜੀ ਵਿਚ, ਪ੍ਰਧਾਨ ਮੰਤਰੀ ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਪ੍ਰੈਲ ਦੇ ਪਹਿਲੇ ਹਫ਼ਤੇ ਵਿਚ 2-2 ਹਜਾਰ ਰੁਪਏ ਕਿਸਾਨਾਂ ਦੇ ਬੈਂਕ ਖਾਤੇ ਵਿਚ ਭੇਜੇ ਜਾਣਗੇ | ਤਾਕਿ ਕਿਸਾਨਾਂ ਨੂੰ ਕੋਰੋਨਾ ਵਾਇਰਸ ਦੇ ਚਲ ਰਹੇ ਸੰਕਟ ਕਾਰਨ ਕੁਝ ਰਾਹਤ ਮਿਲ ਸਕੇ | ਦਸ ਦਈਏ ਕਿ ਪ੍ਰਧਾਨ ਮੰਤਰੀ ਨੇ ਆਪਣਾ ਵਾਅਦਾ ਪੂਰਾ ਕਰ ਦੀਤਾ ਹੈ |
ਲੱਖਾਂ ਕਿਸਾਨਾਂ ਦੇ ਖਾਤੇ ਵਿੱਚ ਪਹੁੰਚ ਗਿਆ ਪੈਸਾ
ਮੀਡੀਆ ਰਿਪੋਰਟਾਂ ਅਨੁਸਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ, ਮੋਦੀ ਸਰਕਾਰ ਨੇ ਕਰੀਬ 80 ਲੱਖ ਕਿਸਾਨਾਂ ਦੇ ਬੈਂਕ ਖਾਤੇ ਵਿੱਚ 2-2 ਹਜਾਰ ਰੁਪਏ ਭੇਜ ਦੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਜਲਦੀ ਹੀ ਕਰੀਬ 9 ਕਰੋੜ ਹੋਰ ਕਿਸਾਨਾਂ ਦੇ ਖਾਤਿਆਂ ਵਿੱਚ ਵੀ ਪੈਸੇ ਭੇਜੇ ਜਾਣਗੇ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਅਨੁਸਾਰ, ਸਰਕਾਰ ਇਹ ਸੁਨਿਸ਼ਚਿਤ ਕਰਨ ਲਈ ਸਾਰੇ ਯਤਨ ਕਰ ਰਹੀ ਹੈ ਕਿ ਕੋਰੋਨਾ ਸੰਕਟ ਕਾਰਨ ਕਿਸਾਨਾਂ ਅਤੇ ਗਰੀਬ ਕਿਸਾਨਾਂ ਨੂੰ ਵਧੇਰੇ ਮੁਸੀਬਤ ਨਾ ਆਵੇ।
ਇਸ ਯੋਜਨਾ ਤਹਿਤ ਕਰੋੜਾਂ ਕਿਸਾਨ ਹਨ ਰਜਿਸਟਰਡ
ਦੇਸ਼ ਵਿਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨਾਲ ਤਕਰੀਬਨ 9 ਕਰੋੜ ਕਿਸਾਨ ਜੁੜੇ ਹੋਏ ਹਨ। ਇਹ ਜਾਣਕਾਰੀ ਹੈ ਕਿ ਬਾਕੀ ਪਰਿਵਾਰਾਂ ਨੂੰ ਵੀ ਇਸ ਹਫਤੇ ਵਿਚ ਤਕਰੀਬਨ 18 ਹਜ਼ਾਰ ਕਰੋੜ ਰੁਪਏ ਦੀ ਸਹਾਇਤਾ ਮਿਲ ਸਕਦੀ ਹੈ | ਦਸ ਦਈਏ ਕਿ ਦੇਸ਼ ਵਿੱਚ ਬਹੁਤ ਸਾਰੇ ਕਿਸਾਨ ਅਜਿਹੇ ਹਨ, ਜਿਨ੍ਹਾਂ ਦਾ ਇਸ ਸਕੀਮ ਤਹਿਤ ਵੈਰੀਫਿਕੇਸ਼ਨ ਨਹੀਂ ਹੋ ਪਾਇਆ ਹੈ। ਖੇਤੀਬਾੜੀ ਮੰਤਰਾਲੇ ਦੇ ਅਨੁਸਾਰ, ਇਸ ਯੋਜਨਾ ਤਹਿਤ ਭੇਜੇ ਜਾ ਰਹੇ ਪੈਸੇ ਦੂਜੇ ਪੜਾਅ ਦੀ ਦੂਜੀ ਕਿਸ਼ਤ ਨਾਲ ਸਬੰਧਤ ਹਨ |
ਪੈਸੇ ਨਾ ਮਿਲਣ ਤੇ ਕਿਸਾਨ ਕੀ ਕਰਣ
1 ) ਜੇ ਯੋਜਨਾ ਦਾ ਪੈਸਾ ਕਿਸੇ ਕਿਸਾਨ ਦੇ ਖਾਤੇ ਵਿੱਚ ਨਹੀਂ ਪਹੁੰਚਿਆ, ਤਾਂ ਉਹ ਸਬਤੋ ਪਹਿਲਾਂ ਆਪਣੇ ਲੇਖਪਾਲ , ਕਾਨੂੰਨਗੋ ਅਤੇ ਜ਼ਿਲ੍ਹਾ ਖੇਤੀਬਾੜੀ ਅਫਸਰ ਨਾਲ ਸੰਪਰਕ ਕਰ ਸਕਦਾ ਹੈ।
2 ) ਕੇਂਦਰੀ ਖੇਤੀਬਾੜੀ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ ਹੈਲਪਲਾਈਨ (ਪ੍ਰਧਾਨ ਮੰਤਰੀ-ਕਿਸਾਨ ਹੈਲਪਲਾਈਨ 155261 ਜਾਂ 1800115526 (ਟੋਲ ਫ੍ਰੀ)) ਨਾਲ ਸੰਪਰਕ ਕਰ ਸਕਦਾ ਹੈ।
3 ) ਕੋਈ ਹੋਰ ਨੰਬਰ (011-23381092) 'ਤੇ ਮੰਤਰਾਲੇ ਨਾਲ ਸੰਪਰਕ ਕਰ ਸਕਦਾ ਹੈ |
ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗਾ ਲਾਭ
1 ) ਸੰਵਿਧਾਨਕ ਅਹੁਦੇ, ਸਾਬਕਾ ਮੰਤਰੀ, ਮੇਅਰ, ਜ਼ਿਲ੍ਹਾ ਪੰਚਾਇਤ ਪ੍ਰਧਾਨ, ਵਿਧਾਇਕ, ਐਮ.ਐਲ.ਸੀ., ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰ ਹੋਣ ਵਾਲੇ ਕਿਸਾਨਾਂ ਨੂੰ ਇਹ ਪ੍ਰਾਪਤ ਨਹੀਂ ਹੋਵੇਗਾ।
2 ) ਜਿਹੜੇ ਕੇਂਦਰ ਅਤੇ ਰਾਜ ਸਰਕਾਰ ਵਿਚ ਅਧਿਕਾਰੀ ਹਨ, ਇਸਦੇ ਨਾਲ ਹੀ ਜਿਹਨਾਂ ਨੂੰ 10 ਹਜ਼ਾਰ ਤੋਂ ਵੱਧ ਪੈਨਸ਼ਨ ਮਿਲਦੀ ਹੈ, ਉਹਨਾਂ ਨੂੰ ਫਿਰ ਇਸ ਸਕੀਮ ਦਾ ਪੈਸਾ ਨਹੀਂ ਮਿਲੇਗਾ |
3 ) ਪੇਸ਼ੇਵਰ, ਡਾਕਟਰ, ਇੰਜੀਨੀਅਰ, ਸੀਏ, ਵਕੀਲ, ਆਰਕੀਟੈਕਟ ਹਨ, ਫਿਰ ਵੀ ਜੇ ਉਹ ਖੇਤੀ ਕਰਦੇ ਹਨ, ਤਾਂ ਵੀ ਉਨ੍ਹਾਂ ਨੂੰ ਕੋਈ ਲਾਭ ਨਹੀਂ ਮਿਲੇਗਾ |
Summary in English: Good news: Under the PM Kisan Yojana, installments sent to the account of millions of farmers, disadvantaged farmers should be contacted like this