1. Home

ਪੰਜਾਬ ਕ੍ਰਿਸ਼ੀ ਰਿਣ ਮਾਫੀ ਯੋਜਨਾ 2022 ਸਕੀਮ ਵਿਚ ਇਹਦਾ ਹੋਵੇਗਾ ਕਿਸਾਨਾਂ ਦਾ ਕਰਜਾ ਮੁਆਫ ਜਾਣੋ ਪੂਰੀ ਜਾਣਕਾਰੀ

ਦੇਸ਼ ਦੇ ਕਿਸਾਨਾਂ ਨੂੰ ਅੱਗੇ ਵਧਾਉਣ ਦੇ ਲਈ ਅਤੇ ਉਨ੍ਹਾਂ ਦੀ ਆਮਦਨ ਨੂੰ ਦੁਗਣੀ ਕਰਨ ਦੇ ਲਈ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਕੰਮ ਕਰ ਰਹੀ ਹੈ । ਪਿਛਲੇ ਕੁਝ ਸਾਲਾਂ ਵਿਚ ਕੇਂਦਰ ਅਤੇ ਰਾਜ ਸਰਕਾਰ ਦੁਆਰਾ ਬਹੁਤ ਸਾਰੀਆਂ ਕਿਸਾਨਾਂ ਦੇ ਲਈ ਯੋਜਨਾਵਾਂ ਨੂੰ ਸ਼ੁਰੂ ਕੀਤੀਆਂ ਗਈਆਂ ਹਨ ।

Pavneet Singh
Pavneet Singh
Punjab Krishi Rin Mafi Yojana 2022

Punjab Krishi Rin Mafi Yojana 2022

ਦੇਸ਼ ਦੇ ਕਿਸਾਨਾਂ ਨੂੰ ਅੱਗੇ ਵਧਾਉਣ ਦੇ ਲਈ ਅਤੇ ਉਨ੍ਹਾਂ ਦੀ ਆਮਦਨ ਨੂੰ ਦੁਗਣੀ ਕਰਨ ਦੇ ਲਈ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਕੰਮ ਕਰ ਰਹੀ ਹੈ । ਪਿਛਲੇ ਕੁਝ ਸਾਲਾਂ ਵਿਚ ਕੇਂਦਰ ਅਤੇ ਰਾਜ ਸਰਕਾਰ ਦੁਆਰਾ ਬਹੁਤ ਸਾਰੀਆਂ ਕਿਸਾਨਾਂ ਦੇ ਲਈ ਯੋਜਨਾਵਾਂ ਨੂੰ ਸ਼ੁਰੂ ਕੀਤੀਆਂ ਗਈਆਂ ਹਨ । ਜਿਸ ਵਿਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧਿ ਯੋਜਨਾ ਅਤੇ ਕਿਸਾਨ ਕਰੈਡਿਟ ਕਾਰਡ ਯੋਜਨਾ ਹੈ, ਅਜਿਹੇ ਵਿਚ ਕਿਸਾਨਾਂ ਤੇ ਜੋ ਕਰਜਾ ਚਲ ਰਿਹਾ ਹੈ ਅਤੇ ਦੇਸ਼ ਵਿਚ ਕੋਰੋਨਾ ਮਹਾਮਾਰੀ ਦੀ ਵਜਾ ਤੋਂ ਸਤਿਥੀ ਬਣੀ ਹੈ ,ਉਸਨੂੰ ਵੇਖਦੇ ਹੋਏ ਰਾਜ ਸਰਕਾਰ ਨੇ ਕਿਸਾਨਾਂ ਦਾ ਕਰਜਾ ਮਾਫ ਕਰਨ ਦਾ ਫੈਸਲਾ ਲਿੱਤਾ ਹੈ । ਇਸ ਫੈਸਲੇ ਵਿਚ ਦੇਸ਼ ਦੇ ਲਗਭਗ 3 ਲੱਖ ਕਿਸਾਨਾਂ ਨੂੰ ਖੁਸ਼ਖਬਰੀ ਦਿੰਦੇ ਹੋਏ ਉਨ੍ਹਾਂ ਦਾ 2 ਲੱਖ ਦਾ ਕਰਜਾ ਮਾਫ ਕਰ ਦਿੱਤਾ ਗਿਆ ਹੈ ।

ਪੰਜਾਬ ਦੇ ਮੁੱਖਮੰਤਰੀ ਦੁਆਰਾ ਬੇਜ਼ਮੀਨੇ ਅਤੇ ਮਜ਼ਦੂਰ ਕਿਸਾਨਾਂ ਦੇ ਲਈ ਕ੍ਰਿਸ਼ੀ ਰਿਣ ਮਾਫੀ ਯੋਜਨਾ ਦੇ ਤਹਿਤ 590 ਕਰੋੜ ਰੁਪਏ ਤਕ ਦਾ ਲੋਨ ਮਾਫ ਕਰਨ ਦੇ ਲਈ ਐਲਾਨ ਕਰ ਦਿੱਤਾ ਸੀ, ਜਿਸਦੇ ਤਹਿਤ ਕਰਜ਼ਾ ਮੁਆਫੀ ਫੰਕਸ਼ਨ ਵਿਚ ਕਿਸਾਨਾਂ ਦੀ ਸੂਚੀ ਜਾਰੀ ਕਿੱਤੀ ਜਾਵੇਗੀ ਜਿਸ ਦੇ ਲਈ ਕਿਸਾਨ ਆਪਣਾ ਨਾਂ ਲਿਸਟ ਵਿਚ ਆਸਾਨੀ ਤੋਂ ਚੈਕ ਕਰ ਸਕਦੇ ਹਨ । ਤੁਹਾਨੂੰ ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਚੋਣ 2017 ਦੇ ਦੌਰਾਨ ਕਿਸਾਨਾਂ ਦਾ ਲੋਨ ਮਾਫ ਕਰਨ ਦਾ ਵਾਧਾ ਵੀ ਕਿੱਤਾ ਸੀ ਜੋ ਕਿਥੇ ਨਾ ਕਿਥੇ ਪੂਰਾ ਹੁੰਦਾ ਦਿੱਖ ਰਿਹਾ ਹੈ ।

ਪੰਜਾਬ ਕ੍ਰਿਸ਼ੀ ਰਿਣ ਮਾਫੀ ਯੋਜਨਾ ਦੇ ਲਾਭ

ਉਹਦਾ ਤਾਂ ਪੰਜਾਬ ਸਰਕਾਰ ਦੁਆਰਾ ਸ਼ੁਰੂ ਕਿੱਤੀ ਗਈ ਕ੍ਰਿਸ਼ੀ ਰਿਣ ਮਾਫੀ ਯੋਜਨਾ ਦੇ ਬਹੁਤ ਸਾਰੇ ਲਾਭ ਹਨ ਪਰ ਇਹਨਾਂ ਦੇ ਮੁੱਖ ਫਾਇਦੇ ਇਸ ਪ੍ਰਕਾਰ ਹਨ:-

  • ਪੰਜਾਬ ਕਿਸਾਨ ਕਰਜ਼ ਮਾਫੀ ਯੋਜਨਾ ਦੇ ਤਹਿਤ 5 ਏਕੜ ਵਾਲੇ ਛੋਟੇ ਅਤੇ ਸੀਮਾਂਤ ਕਿਸਾਨਾਂ ਦਾ 200000 ਰੁਪਏ ਤੱਕ ਦਾ ਫਸਲੀ ਕਰਜ਼ਾ ਮੁਆਫ ਕੀਤਾ ਜਾਵੇਗਾ।

  • ਹੋਰ ਕਿਸਾਨਾਂ ਲਈ, ਖੇਤੀ ਕਰਜ਼ਿਆਂ 'ਤੇ ਫਲੈਟ 200000 ਤੱਕ ਦੀ ਕਰਜ਼ਾ ਮੁਆਫੀ ਦਾ ਲਾਭ ਦਿੱਤਾ ਜਾਵੇਗਾ।

  • ਇਸ ਸਕੀਮ ਤਹਿਤ ਪੰਜਾਬ ਦੇ ਕੁੱਲ 10.25 ਲੱਖ ਕਿਸਾਨਾਂ ਨੂੰ ਲਾਭ ਮਿਲੇਗਾ ਅਤੇ ਉਨ੍ਹਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ।

  • ਇਸ ਦੇ ਨਾਲ ਹੀ ਰਾਜ ਸਰਕਾਰ ਅਜਿਹੇ ਕਿਸਾਨਾਂ ਦੇ ਪਰਿਵਾਰਾਂ ਨੂੰ ਵੀ ਲਾਭ ਦੇਵੇਗੀ, ਜੋ ਖੇਤੀ ਕਰਜ਼ੇ ਕਾਰਨ ਖੁਦਕੁਸ਼ੀ ਕਰ ਚੁੱਕੇ ਹਨ।

ਪੰਜਾਬ ਕ੍ਰਿਸ਼ੀ ਰਿਣ ਮਾਫੀ ਯੋਜਨਾ ਦੇ ਮੁੱਖ ਉਦੇਸ਼

ਉਹਦਾ ਤਾਂ ਪੰਜਾਬ ਕ੍ਰਿਸ਼ੀ ਰਿਣ ਮਾਫੀ ਯੋਜਨਾ ਦੇ ਬਹੁਤ ਸਾਰੇ ਉਦੇਸ਼ ਹਨ ਪਰ ਇਹਨਾਂ ਵਿੱਚੋ ਸਭਤੋਂ ਜਰੂਰੀ ਉਦੇਸ਼ ਇਸ ਪ੍ਰਕਾਰ ਹਨ :-

  • ਪੰਜਾਬ ਕਿਸਾਨ ਕਰਜ਼ ਮਾਫ਼ੀ ਯੋਜਨਾ ਦੇ ਲਾਗੂ ਹੋਣ ਨਾਲ ਲਗਭਗ 3 ਲੱਖ ਕਿਸਾਨਾਂ ਨੂੰ ਇਸ ਦਾ ਲਾਭ ਮਿਲੇਗਾ।

  • ਕਿਸਾਨ ਕ੍ਰਿਸ਼ੀ ਰਿਣ ਮਾਫੀ ਯੋਜਨਾ ਤਹਿਤ ਰਾਜ ਦੇ ਕਿਸਾਨਾਂ ਦਾ ਵੱਧ ਤੋਂ ਵੱਧ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ।

  • ਕ੍ਰਿਸ਼ੀ ਰਿਣ ਮਾਫੀ ਯੋਜਨਾ ਪੰਜਾਬ ਕਾਂਗਰਸ ਪਾਰਟੀ ਦੇ ਵੱਡੇ ਚੋਣ ਵਾਅਦਿਆਂ ਵਿੱਚੋਂ ਇੱਕ ਸੀ ਜੋ ਕਿ ਸੱਚ ਹੁੰਦਾ ਨਜ਼ਰ ਆ ਰਿਹਾ ਹੈ।

  • ਕਾਂਗਰਸ ਦੇ ਐਲਾਨ ਪੱਤਰ ਅਨੁਸਾਰ ਵੱਖ-ਵੱਖ ਸ਼੍ਰੇਣੀਆਂ ਦੇ 9.80 ਲੱਖ ਕਿਸਾਨਾਂ ਦੇ ਖੇਤੀ ਕਰਜੇ ਨੂੰ ਮਾਫ ਕਿੱਤੇ ਜਾਣਗੇ ।

ਕ੍ਰਿਸ਼ੀ ਰਿਣ ਮਾਫੀ ਯੋਜਨਾ ਦਾ ਲਾਭ ਲੈਣ ਦੇ ਲਈ ਜਰੂਰੀ ਦਸਤਾਵੇਜ

  • ️ਕਿਸਾਨ ਦਾ ਆਧਾਰ ਕਾਰਡ

  • ਕਿਸਾਨ ਦੀ ਜ਼ਮੀਨ ਦੇ ਦਸਤਾਵੇਜ਼

  • ️ਜਿਸ ਬੈਂਕ ਤੋਂ ਕਰਜ਼ਾ ਲਿਆ ਗਿਆ ਹੈ, ਉਸ ਨਾਲ ਸਬੰਧਤ ਦਸਤਾਵੇਜ਼

  • ️ਬੈਂਕ ਖਾਤਾ ਪਾਸਬੁੱਕ

ਪੰਜਾਬ ਕ੍ਰਿਸ਼ੀ ਰਿਣ ਮਾਫੀ ਯੋਜਨਾ ਦੇ ਅਧੀਨ ਆਉਣ ਵਾਲੇ ਬੈਂਕ

ਪੰਜਾਬ ਕ੍ਰਿਸ਼ੀ ਰਿਣ ਮਾਫੀ ਯੋਜਨਾ ਦੇ ਅਧੀਨ ਜੇਕਰ ਤੁਸੀ ਹੇਠਾਂ ਦਿੱਤੇ ਬੈਂਕਾਂ ਤੋਂ ਕਰਜਾ ਲੈ ਰੱਖਿਆ ਹੈ ਤਾਂ ਤੁਹਾਡਾ ਕਰਜਾ ਮਾਫ ਹੋ ਜਾਵੇਗਾ

  •  ਅਨੁਸੂਚਿਤ ਵਪਾਰਕ ਬੈਂਕ️

  • ਪਬਲਿਕ ਸੈਕਟਰ ਬੈਂਕ ਅਤੇ ਪ੍ਰਾਈਵੇਟ ਬੈਂਕ

  • ਸਹਿਕਾਰੀ ਕਰੈਡਿਟ ਸੰਸਥਾਵਾਂ (ਸ਼ਹਿਰੀ ਸਰਕਾਰੀ ਬੈਂਕ ਅਤੇ ਪੇਂਡੂ ਸਰਕਾਰੀ ਬੈਂਕ)

ਪੰਜਾਬ ਕ੍ਰਿਸ਼ੀ ਰਿਣ ਮਾਫੀ ਯੋਜਨਾ ਵਿਚ ਕਿਵੇਂ ਕਰੀਏ ਆਨਲਾਈਨ ਅਰਜੀ ?

ਪੰਜਾਬ ਕ੍ਰਿਸ਼ੀ ਰਿਣ ਮਾਫੀ ਯੋਜਨਾ ਦੇ ਲਈ ਅਰਜੀ ਦਾ ਕੋਈ ਵਿਕਲਪ ਮੌਜੂਦ ਨਹੀਂ ਹੈ। ਜਾਣਕਾਰੀ ਅਨੁਸਾਰ ਜਿੰਨ੍ਹਾ ਕਿਸਾਨਾਂ ਨੇ ਬੈਂਕ ਤੋਂ ਲੋਨ ਲੈ ਰੱਖਿਆ ਹੈ ਅਤੇ ਜਿੰਨਾ ਕਿਸਾਨਾਂ ਦਾ ਕਰਜਾ ਮਾਫ ਹੋਇਆ ਹੈ ਬੈਂਕ ਦੁਆਰਾ ਉਨ੍ਹਾਂ ਨੂੰ ਸਿਧਿ ਛੋਟ ਦੇ ਦਿਤੀ ਜਾਵੇਗੀ ਕਿਸਾਨ ਆਉਣ ਵਾਲੇ ਸਮੇਂ ਵਿਚ ਲਿਸਟ ਚੈਕ ਕਰ ਸਕਦਾ ਹਨ ਜਾਂ ਵੱਧ ਜਾਣਕਾਰੀ ਆਪਣੇ ਬੈਂਕ ਜਾਕੇ ਪ੍ਰਾਪਤ ਕਰ ਸਕਦੇ ਹਨ । ਇਸ ਸਮੇਂ ਤੁਹਾਨੂੰ ਆਨਲਾਈਨ ਜਾਂ ਆਫਲਾਈਨ ਅਰਜੀ ਦਾ ਕੋਈ ਵਿਕਲਪ ਨਹੀਂ ਦਿੱਤਾ ਗਿਆ ਹੈ , ਨਾ ਕੋਈ ਅਰਜੀ ਕਰਨ ਦੀ ਜਰੂਰਤ ਦਿੱਖ ਰਹੀ ਹੈ ।

ਇਹ ਵੀ ਪੜ੍ਹੋ : ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅਨਾਜ ਦੀ ਆਨਲਾਈਨ ਟਰੈਕਿੰਗ

Summary in English: In Punjab Krishi Rin Mafi Yojana 2022 scheme it will have farmers' loan waiver. Learn more

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters