Scheme For Farmers: ਕਿ ਤੁਸੀਂ ਵੀ ਆਪਣੇ ਖੇਤਾਂ ਵਿੱਚ ਅਵਾਰਾ ਪਸ਼ੂਆਂ ਦੀ ਘੁੱਸਪੈਠ ਤੋਂ ਪਰੇਸ਼ਾਨ ਹੋ ਅਤੇ ਆਪਣੀਆਂ ਫਸਲਾਂ ਦੀ ਰਾਖੀ ਕਰਨਾ ਚਾਹੁੰਦੇ ਹੋ। ਜੇਕਰ ਹਾਂ, ਤਾਂ ਅਜਿਹੇ ਕਿਸਾਨ ਸਰਕਾਰ ਦੀ ਕੰਡਿਆਲੀ ਤਾਰ ਸਕੀਮ ਤਹਿਤ ਰਜਿਸਟਰੇਸ਼ਨ ਕਰਵਾ ਸਕਦੇ ਹਨ। ਆਓ ਜਾਣਦੇ ਹਾਂ ਕੀ ਹੈ ਸਰਕਾਰ ਦੀ ਇਹ ਸਕੀਮ ਅਤੇ ਕਿਸਾਨ ਕਿਵੇਂ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
Government Scheme For Farmers: ਸਰਕਾਰ ਕਿਸਾਨਾਂ ਲਈ ਕਈ ਸਕੀਮਾਂ ਲਿਆਉਂਦੀ ਰਹਿੰਦੀ ਹੈ ਅਤੇ ਸਮੇਂ-ਸਮੇਂ 'ਤੇ ਉਨ੍ਹਾਂ 'ਚ ਤਬਦੀਲੀ ਕਰਦੀ ਰਹਿੰਦੀ ਹੈ। ਅਜਿਹੀ ਹੀ ਇੱਕ ਸਕੀਮ ਹੈ ਕੰਡਿਆਲੀ ਤਾਰ ਸਕੀਮ (Kandyali Taar Scheme)। ਤੁਹਾਨੂੰ ਦੱਸ ਦੇਈਏ ਕਿ ਇਹ ਯੋਜਨਾ ਸਰਕਾਰ (Government Scheme) ਵੱਲੋਂ ਤੇਲ ਬੀਜਾਂ 'ਤੇ ਰਾਸ਼ਟਰੀ ਖੁਰਾਕ ਸੁਰੱਖਿਆ ਮਿਸ਼ਨ ਤਹਿਤ ਸ਼ੁਰੂ ਕੀਤੀ ਗਈ ਹੈ।
Kandyali Taar Yojana 2022: ਖੇਤਾਂ ਵਿੱਚ ਤਿਆਰ ਖੜ੍ਹੀਆਂ ਫ਼ਸਲਾਂ ’ਤੇ ਅਵਾਰਾ ਪਸ਼ੂਆਂ ਦਾ ਹਮਲਾ ਕਿਸਾਨਾਂ ਨੂੰ ਹਮੇਸ਼ਾ ਚਿੰਤਾ 'ਚ ਪਾਈ ਰੱਖਦਾ ਹੈ। ਦਰਅਸਲ, ਇਹ ਜਾਨਵਰ ਬਿਨ ਬੁਲਾਏ ਮਹਿਮਾਨਾਂ ਵਾਂਗ ਖੇਤਾਂ ਵਿੱਚ ਵੜ ਆਉਂਦੇ ਹਨ ਅਤੇ ਵੱਡੇ ਪੱਧਰ 'ਤੇ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸਰਕਾਰ ਵੱਲੋਂ ਆਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਕਿਸਾਨਾਂ ਨੂੰ ਕੰਡਿਆਲੀ ਤਾਰ ਲਗਾਉਣ ਲਈ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਇਸ ਲਈ ਜੇਕਰ ਤੁਸੀਂ ਵੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਵੀ ਜਲਦੀ ਤੋਂ ਜਲਦੀ ਅਪਲਾਈ ਕਰਨਾ ਚਾਹੀਦਾ ਹੈ।
ਸਕੀਮ ਤਹਿਤ 50 ਫੀਸਦੀ ਸਬਸਿਡੀ
ਇਸ ਸਕੀਮ ਤਹਿਤ ਕਿਸਾਨ ਆਪਣੇ ਖੇਤਾਂ ਨੂੰ ਅਵਾਰਾ ਪਸ਼ੂਆਂ ਤੋਂ ਬਚਾਉਣ ਲਈ ਖੇਤ ਦੇ ਆਲੇ-ਦੁਆਲੇ ਕੰਡਿਆਲੀ ਤਾਰ (Barbed Wire) ਲਗਾ ਸਕਦੇ ਹਨ। ਰਾਜਸਥਾਨ ਸਰਕਾਰ ਵੱਲੋਂ ਤਾਰਬੰਦੀ ਸਕੀਮ (Tarbandi Scheme) ਤਹਿਤ ਕਿਸਾਨਾਂ ਨੂੰ 50 ਫੀਸਦੀ ਸਬਸਿਡੀ ਮਿਲਦੀ ਹੈ। ਇਸ ਵਿੱਚ 48 ਹਜ਼ਾਰ ਤੱਕ ਦਾ ਖਰਚਾ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ। ਬਾਕੀ ਰਕਮ ਕਿਸਾਨਾਂ ਨੂੰ ਦੇਣੀ ਪੈਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਂਦੀ ਹੈ।
ਰਾਜਸਥਾਨ ਫਸਲ ਸੁਰੱਖਿਆ ਮਿਸ਼ਨ ਦੇ ਤਹਿਤ ਗਹਿਲੋਤ ਸਰਕਾਰ ਖੇਤਾਂ ਵਿੱਚ 400 ਮੀਟਰ ਕੰਡਿਆਲੀ ਤਾਰ ਲਗਾਉਣ ਲਈ 40 ਹਜ਼ਾਰ ਰੁਪਏ ਸਬਸਿਡੀ ਵਜੋਂ ਦੇ ਰਹੀ ਹੈ ਤਾਂ ਜੋ ਫਸਲਾਂ ਨੂੰ ਨੀਲ ਅਤੇ ਅਵਾਰਾ ਪਸ਼ੂਆਂ ਤੋਂ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਕੁੱਲ 48 ਹਜ਼ਾਰ ਰੁਪਏ ਦੀ ਗ੍ਰਾਂਟ ਰਾਸ਼ੀ ਦਿੱਤੀ ਜਾਂਦੀ ਹੈ।
ਜਾਣੋ ਕੌਣ ਲੈ ਸਕਦਾ ਹੈ ਸਕੀਮ ਦਾ ਫਾਇਦਾ?
ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨਾਂ ਕੋਲ ਘੱਟੋ-ਘੱਟ 1.5 ਹੈਕਟੇਅਰ ਵਾਹੀਯੋਗ ਜ਼ਮੀਨ (6 ਵਿੱਘੇ) ਦਾ ਮਾਲ ਰਿਕਾਰਡ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਇੱਕੋ ਥਾਂ 'ਤੇ ਘੱਟੋ-ਘੱਟ 1.5 ਹੈਕਟੇਅਰ (6 ਵਿੱਘੇ) ਵਾਹੀਯੋਗ ਜ਼ਮੀਨ 2 ਜਾਂ ਇਸ ਤੋਂ ਵੱਧ ਕਿਸਾਨਾਂ ਦੇ ਨਾਂ 'ਤੇ ਸਮੂਹਿਕ ਤੌਰ 'ਤੇ ਹੋਣੀ ਜ਼ਰੂਰੀ ਹੈ।
ਇਹ ਵੀ ਪੜ੍ਹੋ : Farm Pond Scheme: Good News! ਸਿੰਚਾਈ ਸੰਕਟ ਤੋਂ ਮਿਲੇਗਾ ਛੁਟਕਾਰਾ! ਸਰਕਾਰ ਵੱਲੋਂ ਗ੍ਰਾਂਟ!
ਸਕੀਮ ਲਈ ਜ਼ਰੂਰੀ ਦਸਤਾਵੇਜ਼
ਇਛੁੱਕ ਕਿਸਾਨਾਂ ਕੋਲ 6 ਮਹੀਨੇ ਤੋਂ ਪਹਿਲਾਂ ਨਵੀਨਤਮ ਜਮ੍ਹਾਂਬੰਦੀ, ਖੇਤਾਂ ਦਾ ਨਕਸ਼ਾ, ਜਿੱਥੇ ਕੰਡਿਆਲੀ ਤਾਰ ਲਗਾਉਣੀ ਹੈ, ਜਨਧਾਰ ਕਾਰਡ (ਬੈਂਕ ਖਾਤਾ ਅੱਪਡੇਟ ਕਰਨਾ ਲਾਜ਼ਮੀ ਹੈ ਅਤੇ ਕਿਸਾਨ ਵਰਗ, ਛੋਟਾ ਅਤੇ ਸੀਮਾਂਤ), ਆਧਾਰ ਕਾਰਡ, ਇੱਕ ਰੰਗੀਨ ਫੋਟੋ ਲਾਜ਼ਮੀ ਹੈ। ਫਿਲਹਾਲ, ਕਿਸਾਨ ਰਾਜ ਕਿਸਾਨ ਸਾਥੀ ਪੋਰਟਲ 'ਤੇ ਜਾ ਕੇ ਇਸ ਸਕੀਮ ਲਈ ਅਪਲਾਈ ਕਰ ਸਕਦੇ ਹਨ। ਇਸ ਸਕੀਮ ਲਈ ਲਾਭਪਾਤਰੀ ਕਿਸਾਨਾਂ ਦੀ ਚੋਣ ਪਹਿਲਾਂ ਆਓ ਅਤੇ ਪਹਿਲਾਂ ਪਾਓ ਦੇ ਆਧਾਰ 'ਤੇ ਕੀਤੀ ਜਾਵੇਗੀ।
ਕੰਡਿਆਲੀ ਤਾਰ ਯੋਜਨਾ ਦਾ ਉਦੇਸ਼
-ਕਿਸਾਨਾਂ ਦੀਆਂ ਫਸਲਾਂ ਸੁਰੱਖਿਅਤ ਰਹਿਣ।
-ਫ਼ਸਲ ਦਾ ਝਾੜ ਵੱਧ ਮਿਲ ਸਕੇ।
-ਖੇਤਾਂ ਵਿੱਚ ਖੜ੍ਹੀ ਫ਼ਸਲ ਨੂੰ ਪਸ਼ੂਆਂ ਤੋਂ ਬਚਾਇਆ ਜਾ ਸਕੇ।
Summary in English: Kandyali Taar Yojana: If you are bothered by stray animals, then take advantage of this scheme!