1. Home

ਨਾਬਾਰਡ ਨੇ ਕਿਸਾਨਾਂ ਲਈ ਵਧਾਈ ਲੋਨ ਰਾਸ਼ੀ, ਨਹੀਂ ਲਗੇਗਾ ਕੋਈ ਬਯਾਜ

ਦੇਸ਼ ਦੇ ਉੱਤਰਾਖੰਡ ਰਾਜ ਦੇ ਕਿਸਾਨਾਂ ਲਈ ਇਕ ਵੱਡੀ ਖ਼ਬਰ ਹੈ। ਹਾਲ ਹੀ ਵਿੱਚ, ਰਿਪੋਰਟਾਂ ਦੁਆਰਾ ਇਹ ਪਤਾ ਲਗਿਆ ਹੈ ਕਿ ਰਾਜ ਵਿੱਚ ਕਿਸਾਨਾਂ ਲਈ ਕਰਜ਼ੇ ਦੀ ਕੁਲ ਸਮਰੱਥਾ ਵਿੱਚ ਵਾਧਾ ਕੀਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਰਕਮ ਤਕਰੀਬਨ 24,656 ਕਰੋੜ ਰੁਪਏ ਤੱਕ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਜਾਣਕਾਰੀ ਨਾਬਾਰਡ (NABARD) ਦੁਆਰਾ ਆਯੋਜਿਤ ਕੀਤੇ ਗਏ ਸਟੇਟ ਕ੍ਰੈਡਿਟ ਸੈਮੀਨਾਰ 2020-21 (state credit seminar) ਵਿੱਚ ਦਿੱਤੀ ਗਈ ਸੀ। ਇਨ੍ਹਾਂ ਰਿਪੋਰਟਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਤਕਰੀਬਨ 11,802 ਕਰੋੜ ਰੁਪਏ ਕ੍ਰਿਸ਼ੀ ਲੋਨ ਦੇ ਲਈ ਦਿੱਤੇ ਜਾ ਸਕਦੇ ਹਨ। ਨਾਬਾਰਡ ਦੇ ਸਟੇਟ ਕ੍ਰੈਡਿਟ ਸੈਮੀਨਾਰ ਵਿੱਚ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਪਹਾੜਾਂ ‘ਤੇ ਕੀਤੀ ਜਾ ਰਹੀ ਕਾਸ਼ਤ ਨੂੰ ਮੁਸ਼ਕਲ ਕਰਾਰ ਦਿੱਤਾ ਅਤੇ ਨਾਲ ਹੀ ਖੇਤੀ ਲਈ ਸਿੰਚਾਈ ਸਹੂਲਤਾਂ ਦੀ ਲੋੜ ਤੇ ਜ਼ੋਰ ਦਿੱਤਾ।

KJ Staff

ਧਿਆਨ ਕੇਂਦ੍ਰਤ ਕਰਨਾ ਹੋਵੇਗਾ ਉਹਨਾਂ ਨੇ ਸਿੰਜਾਈ ਦੇ ਲਈ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਭੰਡਾਰ ਤਿਆਰ ਕਰਨ ਦੀ ਗੱਲ ਵੀ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਜੈਵਿਕ ਉਤਪਾਦਾਂ ਦੇ ਸਰਟੀਫਿਕੇਸ਼ਨ ਦੀ ਪ੍ਰਣਾਲੀ ਵੀ ਕਿਸਾਨਾਂ ਨੂੰ ਚੰਗੇ ਲਾਭ ਦੇ ਸਕਦੀ ਹੈ ਅਤੇ ਇਸ ਨਾਲ ਉਨ੍ਹਾਂ ਦੀ ਆਮਦਨੀ ਵਿੱਚ ਵੀ ਸੁਧਾਰ ਹੋ ਸਕਦਾ ਹੈ |

ਕਿਸਾਨਾਂ ਨੂੰ ਮਿਲੇਗਾ ਪੰਜ ਲੱਖ ਤੱਕ ਦਾ ਕਰਜ਼ਾ

ਰਾਜ ਦੇ ਮੁੱਖ ਮੰਤਰੀ ਨੇ ਕਿਹਾ ਕਿ ਨਾਬਾਰਡ ਨੂੰ ਜਲ ਭੰਡਾਰਾਂ ਦੇ ਨਿਰਮਾਣ ਲਈ ਕਦਮ ਚੁੱਕਣ ਦੀ ਲੋੜ ਹੈ ਜਿਸ ਨਾਲ ਪੈਸੇ ਦਾ ਪ੍ਰਬੰਧ ਕੀਤਾ ਜਾ ਸਕੇ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਉਦੇਸ਼ ਨਾਲ ਪੇਂਡੂ ਆਰਥਿਕਤਾ ਨੂੰ ਮਜ਼ਬੂਤ ​​ਕਰਨਾ ਬਹੁਤ ਮਹੱਤਵਪੂਰਨ ਹੈ | ਤੁਹਾਨੂੰ ਦੱਸ ਦੇਈਏ ਕਿ ਖੇਤੀ ਕਰਜ਼ੇ ਤਹਿਤ ਇਕ ਲੱਖ ਤੱਕ ਦਾ ਕਰਜ਼ਾ ਵਿਅਕਤੀਗਤ ਤੌਰ ‘ਤੇ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਮੂਹ ਨੂੰ 5 ਲੱਖ ਤੱਕ ਦੇ ਖੇਤੀਬਾੜੀ ਕਰਜ਼ੇ ਦਿੱਤੇ ਜਾਣਗੇ। ਖਾਸ ਗੱਲ ਇਹ ਹੈ ਕਿ ਇਹ ਲੋਨ ਬਿਨਾਂ ਵਿਆਜ਼ ਦੇ ਉਪਲਬਧ ਕਰਵਾਏ ਜਾਣਗੇ |

Summary in English: NABARD increased loan amount for farmers, no interest will be charged

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters