ਜ਼ਿਆਦਾ ਤਰ ਲੋਕ 60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਪਾਉਂਦੇ ਹਨ । ਪਰ ਅੱਸੀ ਅੱਜ ਤੁਹਾਨੂੰ ਇਕ ਇਹਦਾ ਦੀ ਸਕੀਮ ਦੇ ਬਾਰੇ ਦਸਣ ਜਾ ਰਹੇ ਹਾਂ , ਜਿਸ ਵਿੱਚ 40 ਸਾਲ ਦੀ ਉਮਰ ਵਿੱਚ ਹੀ ਪੈਨਸ਼ਨ ਲੈ ਸਕਦੇ ਹੋ । ਜੀਵਨ ਬੀਮਾ ਨਿਗਮ (LIC) ਨੇ ਇਕ ਨਵੀ ਯੋਜਨਾ ਲਾਂਚ ਕੀਤੀ ਹੈ, ਇਸਦੇ ਤਹਿਤ ਇਕਠੀ ਰਕਮ ਜਮਾ ਕਰਨ ਤੇ ਤੁਹਾਨੂੰ ਸਿਰਫ 40 ਸਾਲ ਦੀ ਉਮਰ ਵਿਚ ਹੀ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਂਦੀ ਹੈ, ਆਓ ਤੁਹਾਨੂੰ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹਾਂ।
LIC ਦੀ ਇਸ ਸਕੀਮ ਦਾ ਨਾਮ ਸਰਲ ਪੈਨਸ਼ਨ ਯੋਜਨਾ ਹੈ । ਇਹ ਇੱਕ ਸਿੰਗਲ ਪ੍ਰੀਮੀਅਮ ਪੈਨਸ਼ਨ ਯੋਜਨਾ ਹੈ , ਜਿਸ ਵਿਚ ਪਾਲਿਸੀ ਲੈਂਦੇ ਸਮੇਂ ਇੱਕ ਵਾਰ ਪ੍ਰੀਮੀਅਮ ਦੇਣਾ ਹੁੰਦਾ ਹੈ । ਇਸਤੋਂ ਬਾਅਦ ਤੁਹਾਨੂੰ ਪੂਰੀ ਜ਼ਿੰਦਗੀ ਪੈਨਸ਼ਨ ਮਿਲਦੀ ਰਹੇਗੀ । ਜੇਕਰ ਕਿਸੀ ਸਤਿਥੀ ਵਿਚ ਪਾਲਿਸੀ ਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਨਾਮਜ਼ਦ ਨੂੰ ਸਿੰਗਲ ਪ੍ਰੀਮੀਅਮ ਦੀ ਰਕਮ ਮੋੜ ਦਿਤੀ ਜਾਂਦੀ ਸੀ । ਸਰਲ ਪੈਨਸ਼ਨ ਯੋਜਨਾ ਇੱਕ ਇਮੀਡੀਏਟ ਐਨਯੂਟੀ ਪਲੈਨ ਹੈ, ਭਾਵ ਪਾਲਿਸੀ ਮਿਲਦੇ ਹੀ ਤੁਹਾਨੂੰ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਂਦੀ ਹੈ। ਇਸ ਪਾਲਿਸੀ ਨੂੰ ਲੈਣ ਤੋਂ ਬਾਅਦ ਜਿੰਨੀ ਪੈਨਸ਼ਨ ਤੋਂ ਸ਼ੁਰੂਆਤ ਹੁੰਦੀ ਹੈ, ਉਹਨੀ ਹੀ ਪੈਨਸ਼ਨ ਪੂਰੀ ਜ਼ਿੰਦਗੀ ਰਹਿੰਦੀ ਹੈ ।
ਇਸ ਸਕੀਮ ਦੇ ਤਹਿਤ ਤੁਸੀ ਇੱਕ ਸਯੁੰਕਤ ਜੀਵਨ ਦੇ ਤਹਿਤ ਤੁਹਾਡੇ ਬਾਅਦ ਤੁਹਾਡੇ ਜੀਵਨ ਸਾਥੀ ਨੂੰ ਵੀ ਪੈਨਸ਼ਨ ਮਿਲ ਸਕਦੀ ਹੈਂ । ਜਦ ਤਕ ਪ੍ਰਾਇਮਰੀ ਪੈਨਸ਼ਨਰ ਜੀਵਿਤ ਰਹੇਗਾ , ਉਹਨਾਂ ਨੂੰ ਪੈਨਸ਼ਨ ਮਿਲਦੀ ਰਹੇਗੀ । ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਜੀਵਨਸਾਥੀ ਨੂੰ ਜੀਵਨਭਰ ਪੈਨਸ਼ਨ ਮਿਲਦੀ ਰਵੇਗੀ , ਉਹਨਾਂ ਦੀ ਮੌਤ ਤੋਂ ਬਾਅਦ ਬੇਸ ਪ੍ਰੀਮੀਅਮ ਦੀ ਰਕਮ ਉਹਨਾਂ ਦੇ ਨਾਮਜ਼ਦ ਨੂੰ ਸੌਂਪ ਦਿੱਤੀ ਜਾਵੇਗੀ ।
ਇਸ ਯੋਜਨਾ ਦੇ ਲਾਭ ਦੇ ਲਈ ਨਿਊਨਤਮ ਉਮਰ ਸੀਮਾ 40 ਸਾਲ ਹੈ ਅਤੇ ਵੱਧ ਤੋਂ ਵੱਧ 80 ਸਾਲ ਹੈ । ਕਿਉਕਿ ਇਹ ਇੱਕ ਹੋਲ ਲਾਈਫ ਪਾਲਿਸੀ ਹੈ ਤਾਂ ਇਸ ਵਿਚ ਪੈਨਸ਼ਨ ਪੂਰੀ ਜ਼ਿੰਦਗੀ ਮਿਲਦੀ ਹੈ , ਜਦ ਤਕ ਪੈਨਸ਼ਨਰ ਜਿਉਂਦਾ ਰਵੇਗਾ । ਸਰਲ ਪੈਨਸ਼ਨ ਪਾਲਿਸੀ ਨੂੰ ਸ਼ੁਰੂ ਹੋਣ ਦੀ ਮਿੱਤੀ ਤੋਂ 6 ਮਹੀਨੇ ਦੇ ਬਾਅਦ ਕਦੇ ਵੀ ਸਰੈਂਡਰ ਕਰ ਸਕਦੇ ਹੋ। ਪੈਨਸ਼ਨ ਕਦ ਮਿਲੇਗੀ , ਇਹ ਪੈਨਸ਼ਨ ਲੈਣ ਵਾਲੇ ਨੂੰ ਹੀ ਤੈਹ ਕਰਨਾ ਹੈ। ਇਸ ਵਿਚ ਤੁਹਾਨੂੰ 4 ਵਿਕਲਪ ਮਿਲਦੇ ਹਨ -ਤੁਸੀ ਪੈਨਸ਼ਨ ਹਰ ਮਹੀਨੇ ਲੈ ਸਕਦੇ ਹੋ , ਹਰ 3 ਮਹੀਨੇ ਵਿਚ ਲੈ ਸਕਦੇ ਹੋ ,ਹਰ 6 ਮਹੀਨੇ ਵਿਚ ਲੈ ਸਕਦੇ ਹੋ ਜਾਂ ਫੇਰ 12 ਮਹੀਨੇ ਵਿਚ ਲੈ ਸਕਦੇ ਹੋ । ਤੁਸੀ ਜੋ ਵਿਕਲਪ ਚੁਣੋਗੇ , ਤੁਹਾਡੀ ਪੈਨਸ਼ਨ ਉਹਨੀ ਹੀ ਮਿਆਦ ਵਿਚ ਆਉਣ ਲਗੇਗੀ ।
ਜੇਕਰ ਤੁਹਾਨੂੰ ਕਿਸੀ ਸਤਿਥੀ ਵਿਚ ਕੋਈ ਗੰਭੀਰ ਬਿਮਾਰੀ ਹੁੰਦੀ ਹੈ ਅਤੇ ਇਲਾਜ ਲਈ ਪੈਸੇ ਚਾਹੀਦੇ ਹਨ ਤਾਂ ਸਰਲ ਪੈਨਸ਼ਨ ਯੋਜਨਾ ਵਿਚ ਜਮਾ ਪੈਸੇ ਨੂੰ ਵਾਪਾਸ ਲੈ ਸਕਦੇ ਹੋ । ਤੁਹਾਨੂੰ ਗੰਭੀਰ ਬਿਮਾਰੀਆਂ ਦੀ ਲਿਸਟ ਦਿੱਤੀ ਜਾਂਦੀ ਹੈ , ਜਿਸਦੇ ਲਈ ਤੁਸੀ ਪੈਸੇ ਕੱਢ ਸਕਦੇ ਹੋ । ਪਾਲਿਸੀ ਨੂੰ ਸਰੈਂਡਰ ਕਰਨ ਤੇ ਬੇਸ ਕੀਮਤ ਦਾ 95 % ਹਿੱਸਾ ਵਾਪਾਸ ਕਰ ਦਿੱਤਾ ਜਾਂਦਾ ਹੈ । ਜੇਕਰ ਤੁਹਾਨੂੰ ਕਿਸੀ ਖਰਚੇ ਤੋਂ ਨਜਿੱਠਣ ਲਈ ਕਰਜ਼ਾ ਚਾਹੀਦਾ ਹੈ ਤਾਂ ਇਸ ਯੋਜਨਾ ਦੇ ਤਹਿਤ ਲੋਨ ਲੈਣ ਦਾ ਵੀ ਵਿਕਲਪ ਦਿੱਤਾ ਜਾਂਦਾ ਹੈ। ਯੋਜਨਾ ਸ਼ੁਰੂ ਹੋਣ ਦੇ 6 ਮਹੀਨੇ ਬਾਅਦ ਤੁਸੀਂ ਲੋਨ ਲਈ ਲਾਗੂ ਕਰ ਸਕਦੇ ਹੋ ।
ਜੇਕਰ ਤੁਹਾਡੀ ਉਮਰ 40 ਸਾਲ ਹੈ ਅਤੇ ਤੁਸੀ 10 ਲੱਖ ਰੁਪਏ ਦਾ ਸਿੰਗਲ ਪ੍ਰੀਮੀਅਮ ਜਮਾ ਕੀਤਾ ਹੈ ਤਾਂ ਤੁਹਾਨੂੰ ਸਾਲਾਨਾ 50250 ਰੁਪਏ ਮਿਲਣ ਸ਼ੁਰੂ ਹੋ ਜਾਣਗੇ ਜੋ ਜੀਵਨ ਭਰ ਮਿਲਣਗੇ । ਇਸਦੇ ਇਲਾਵਾ ਭਾਵ ਜੇਕਰ ਤੁਹਾਨੂੰ ਆਪਣੀ ਜਮਾ ਕੀਤੀ ਗਈ ਰਕਮ ਵਾਪਸ ਚਾਹੀਦੀ ਹੈ ਤਾਂ ਇਹਦਾ ਦੀ ਸਤਿਥੀ ਵਿਚ 5% ਦੀ ਕਟੌਤੀ ਕੱਟਕੇ ਤੁਹਾਨੂੰ ਜਮਾ ਕੀਤੀ ਰਕਮ ਵਾਪਸ ਮਿਲ ਜਾਂਦੀ ਹੈ ।
ਇਹ ਵੀ ਪੜ੍ਹੋ :- ਜਾਣੋ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਮਿੱਟੀ ਦਿਵਸ
Summary in English: Now at the age of 40, you will get a pension of up to 50 thousand rupees, and you will get loan together