1. Home

Parivar Samridhi Yojana: 6000 ਰੁਪਏ ਨਾਲ ਮਿਲੇਗਾ 2 ਲੱਖ ਦਾ ਬੀਮਾ ਹਰ ਪਰਿਵਾਰ ਨੂੰ, ਜਾਣੋ ਕਿਵੇਂ ਕਰੀਏ ਅਪਲਾਈ

ਪੇਂਡੂ ਪਰਿਵਾਰਾਂ ਦੇ ਸੁਧਾਰ ਦੇ ਲਈ ਸਰਕਾਰ ਕਈ ਕੋਸ਼ਿਸ਼ਾਂ ਕਰ ਰਹੀ ਹੈ , ਜਿਸ ਦੇ ਚਲਦੇ ਕਈ ਤਰ੍ਹਾਂ ਦੀਆਂ ਯੋਜਨਾਵਾਂ ਵੀ ਚਲਾਈ ਜਾ ਰਹੀਆਂ ਹਨ । ਤਾਂਕਿ ਉਨ੍ਹਾਂ ਨੂੰ ਆਰਥਕ ਮਦਦ ਮਿੱਲ ਸਕੇ ।

Pavneet Singh
Pavneet Singh
Parivar Samridhi Yojana

Parivar Samridhi Yojana

ਪੇਂਡੂ ਪਰਿਵਾਰਾਂ ਦੇ ਸੁਧਾਰ ਦੇ ਲਈ ਸਰਕਾਰ ਕਈ ਕੋਸ਼ਿਸ਼ਾਂ ਕਰ ਰਹੀ ਹੈ , ਜਿਸ ਦੇ ਚਲਦੇ ਕਈ ਤਰ੍ਹਾਂ ਦੀਆਂ ਯੋਜਨਾਵਾਂ ਵੀ ਚਲਾਈ ਜਾ ਰਹੀਆਂ ਹਨ । ਤਾਂਕਿ ਉਨ੍ਹਾਂ ਨੂੰ ਆਰਥਕ ਮਦਦ ਮਿੱਲ ਸਕੇ । ਇਸ ਦੇ ਮਦੇਨਜ਼ਰ ਮੁੱਖਮੰਤਰੀ ਪਰਿਵਾਰ ਸਮਰਿੱਧੀ ਯੋਜਨਾ (Chief Minister Parivar Samridhi Yojana) ਨੂੰ ਵੀ ਲਾਗੂ ਕਿੱਤਾ ਗਿਆ ਹੈ , ਜੋ ਗਰੀਬਾਂ ਦੇ ਭਲਾਈ ਲਈ ਬਣੀ ਹੈ ।

ਕਿ ਹੈ ਮੁੱਖਮੰਤਰੀ ਪਰਿਵਾਰ ਸਮਰਿੱਧੀ ਯੋਜਨਾ (What is Chief Minister Parivar Samridhi Yojana)

ਮੁੱਖਮੰਤਰੀ ਪਰਿਵਾਰ ਸਮਰਿੱਧੀ ਯੋਜਨਾ (MMPSY) ਹਰਿਆਣਾ ਸਰਕਾਰ ਦੀ ਇਕ ਪਹਿਲ ਹੈ । ਇਹ ਯੋਜਨਾ ਦੇਸ਼ ਦੇ ਸਭ ਤੋਂ ਵੱਡੇ ਸਮਾਜਿਕ ਸੁਰੱਖਿਆ ਪ੍ਰੋਗਰਾਮਾਂ ਵਿੱਚੋਂ ਇੱਕ ਹੈ। ਇਹ ਯੋਜਨਾ ਹਰਿਆਣਾ ਦੇ ਮੁੱਖਮੰਤਰੀ ਦੇ ਅਗਵਾਈ ਵਿੱਚ ਗਰੀਬਾਂ ਦੇ ਭਵਿੱਖ ਅਤੇ ਵੰਚਿਤ ਵਰਗਾਂ ਦੇ ਜੀਵਨ ਨੂੰ ਯਕੀਨੀ ਬਣਾ ਕੇ ਸਮਾਜਿਕ ਸੁਰੱਖਿਆ ਵੱਲ ਇੱਕ ਕਦਮ ਦੇ ਤੋਰ ਤੇ ਤਿਆਰ ਕੀਤਾ ਗਿਆ ਹੈ। ਇਸ ਯੋਜਨਾ ਦਾ ਉਦੇਸ਼ ਹਰਿਆਣਾ ਦੇ ਕਿਸਾਨਾਂ ਅਤੇ ਅਸੰਗਠਿਤ ਮਜਦੂਰਾਂ ਦੇ ਲਈ ਪੈਨਸ਼ਨ ਪ੍ਰਦਾਨ ਕਰਨਾ ਹੈ ।

 

ਮੁੱਖਮੰਤਰੀ ਪਰਿਵਾਰ ਸਮਰਿੱਧੀ ਯੋਜਨਾ ਦੀ ਮੁੱਖ ਵਿਸ਼ੇਸ਼ਤਾਵਾਂ (Key Features of Mukhyamantri Parivar Samridhi Yojana)

  • ਜ਼ਰੂਰਤਮੰਦਾਂ ਦੇ ਲਈ ਸਮਾਜਿਕ ਸੁਰੱਖਿਆ - ਰਾਜ ਸਰਕਾਰ ਦਾ ਮੁੱਖ ਉਦੇਸ਼ ਗਰੀਬ ਅਤੇ ਜਰੂਰਤਮੰਦ ਲੋਕਾਂ ਨੂੰ ਹੋਰ ਲਾਭ ਦੇ ਨਾਲ ਨਾਲ ਸਮਾਜਿਕ ਅਤੇ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ ਹੈ ।

  • ਸਾਲਾਨਾ ਗ੍ਰਾਂਟ ਦੀ ਰਕਮ- ਕੁਲ ਗ੍ਰਾੰਟ ਰਕਮ ਹਰ ਪਰਿਵਾਰ ਦੇ ਲਈ 6000 ਰੁਪਏ ਹੈ ।

  • ਗ੍ਰਾੰਟ ਭੁਗਤਾਨ ਦੀ ਮਿਆਦ - ਸਮਾਜਿਕ ਸੁਰੱਖਿਆ ਗ੍ਰਾੰਟ ਲਾਭਰਥੀਆਂ ਦੇ ਬੈਂਕ ਖਾਤੇ ਵਿਚ ਮਹੀਨੇ ਦੇ ਅਧਾਰ ਤੇ ਤਬਾਦਲਾ ਕੀਤਾ ਜਾਵੇਗਾ।

  • ਜੀਵਨ ਬੀਮਾ ਕਵਰੇਜ- ਮੁੱਖਮੰਤਰੀ ਪਰਿਵਾਰ ਸਮਰਿੱਧੀ ਯੋਜਨਾ ਦੇ ਤਹਿਤ , ਘਰ ਦੇ ਇਕ ਮੈਂਬਰ , ਜੋ ਮੁਖ ਰੂਪ ਤੋਂ ਲਾਭਾਰਥੀ ਹੈ ਉਸ ਦਾ ਜੀਵਨ ਬੀਮਾ ਕਵਰੇਜ ਮਿਲੇਗਾ । ਜੇਕਰ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਨੂੰ 2 ਲੱਖ ਰੁਪਏ ਮਿਲਣਗੇ ।

  • ਪ੍ਰੀਮੀਅਮ ਭੁਗਤਾਨ - ਬੀਮਾ ਪਾਲਿਸੀ ਨੂੰ ਕਿਰਿਆਸ਼ੀਲ ਰੱਖਣ ਲਈ, ਕੁੱਲ ਸਾਲਾਨਾ ਰਕਮ ਵਿੱਚ ਖਾਤੇ ਵਿੱਚੋਂ 330 ਰੁਪਏ ਕੱਟੇ ਜਾਣਗੇ।

  • ਪਰਿਵਾਰ ਪਛਾਣ ਪੱਤਰ - ਇਸ ਵਿਚ ਸਰਕਾਰ ਪਰਿਵਾਰ ਪਛਾਣ ਪੱਤਰ ਦੇ ਮਦਦ ਤੋਂ ਪ੍ਰਤੀਵਾਰ ਦੀ ਪਛਾਣ ਕਰੇਗੀ ।

ਮੁੱਖਮੰਤਰੀ ਪਰਿਵਾਰ ਸਮਰਿੱਧੀ ਯੋਜਨਾ ਦੇ ਲਈ ਯੋਗਤਾ ਮਾਪਦੰਡ (Eligibility Criteria for MPSY)

  • ਰਾਜ ਦੇ ਨਿਵਾਸੀ - ਸਮੁੱਚੀ ਸਮਾਜਿਕ ਸੁਰੱਖਿਆ ਯੋਜਨਾ ਦਾ ਸੰਚਾਲਨ ਅਤੇ ਵਿੱਤ ਹਰਿਆਣਾ ਸਰਕਾਰ ਦੁਆਰਾ ਕੀਤਾ ਜਾਵੇਗਾ। ਇਸ ਤਰ੍ਹਾਂ, ਸਿਰਫ ਇਸ ਰਾਜ ਦੇ ਅਧਿਕਾਰਤ ਨਿਵਾਸੀ ਹੀ ਇਸ ਸਕੀਮ ਲਈ ਰਜਿਸਟਰ ਕਰ ਸਕਦੇ ਹਨ।

  • ਮਨਜ਼ੂਰੀਯੋਗ ਜ਼ਮੀਨਾਂ- ਪੇਂਡੂ ਲੋਕਾਂ ਕੋਲ ਖੇਤੀ ਲਈ ਜ਼ਮੀਨ ਹੋਣਾ ਆਮ ਗੱਲ ਹੈ। ਜੇਕਰ ਇਸ ਖੇਤੀ ਪਲਾਟ ਦਾ ਆਕਾਰ 2 ਹੈਕਟੇਅਰ ਤੋਂ ਵੱਧ ਹੈ, ਤਾਂ ਅਜਿਹੇ ਪਰਿਵਾਰਾਂ ਨੂੰ ਇਸ ਪ੍ਰੋਗਰਾਮ ਤੋਂ ਬਾਹਰ ਰੱਖਿਆ ਜਾਵੇਗਾ, ਭਾਵ ਉਹ ਇਸਦੇ ਲਈ ਯੋਗ ਨਹੀਂ ਹੋਣਗੇ।

  • ਸਲਾਨਾ ਆਮਦਨ- ਸਿਰਫ਼ ਉਹਨਾਂ ਪਰਿਵਾਰਾਂ ਨੂੰ ਹੀ ਇਸ ਸਮਾਜਿਕ ਸੁਰੱਖਿਆ ਯੋਜਨਾ ਦਾ ਲਾਭ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਨ੍ਹਾਂ ਦੀ ਸੰਯੁਕਤ ਸਾਲਾਨਾ ਆਮਦਨ 1,80,000 ਰੁਪਏ ਹੈ।

  • ਉਮਰ ਦੀ ਲੋੜ- ਆਵੇਦਨ ਕਰਨ ਵਾਲੇ ਦੀ ਉਮਰ ਸੀਮਾ 18 ਸਾਲ ਹੋਣੀ ਚਾਹੀਦੀ ਹੈ। ਇਸ ਸਕੀਮ ਅਧੀਨ ਵੱਧ ਤੋਂ ਵੱਧ ਉਮਰ ਸੀਮਾ 50 ਸਾਲ ਹੈ।

  • ਇੱਕ ਬੈਂਕ ਖਾਤਾ ਰੱਖੋ - ਪੈਸੇ ਟ੍ਰਾਂਸਫਰ ਦੀ ਸੌਖ ਲਈ ਆਵੇਦਨ ਕਰਨ ਵਾਲੇ ਲਈ ਇੱਕ ਕਿਰਿਆਸ਼ੀਲ ਬੈਂਕ ਖਾਤਾ ਹੋਣਾ ਲਾਜ਼ਮੀ ਹੈ।


ਰਜਿਸਟਰੇਸ਼ਨ ਦੇ ਲਈ ਜਰੂਰੀ ਦਸਤਾਵੇਜ (Important documents required for registration)

  • ਰਿਹਾਇਸ਼ੀ ਦਸਤਾਵੇਜ਼- ਮੁੱਖ ਮੰਤਰੀ ਪਰਿਵਾਰ ਸਮਰਿਧੀ ਯੋਜਨਾ ਸਿਰਫ਼ ਹਰਿਆਣਾ ਦੇ ਕਾਨੂੰਨੀ ਨਿਵਾਸੀਆਂ ਲਈ ਖੁੱਲ੍ਹੀ ਹੈ। ਇਸ ਤਰ੍ਹਾਂ, ਸਾਰੇ ਦਿਲਚਸਪੀ ਰੱਖਣ ਵਾਲੇ ਆਵੇਦਨ ਕਰਨ ਵਾਲਿਆਂ ਕੋਲ ਹਰਿਆਣਾ ਸਰਕਾਰ ਦੁਆਰਾ ਜਾਰੀ ਰਿਹਾਇਸ਼ੀ ਦਸਤਾਵੇਜ਼ ਹੋਣੇ ਚਾਹੀਦੇ ਹਨ।

  • ਜ਼ਮੀਨ ਰੱਖਣ ਦੇ ਦਸਤਾਵੇਜ਼- ਪਰਿਵਾਰ ਦੇ ਮੁਖੀ ਦੇ ਨਾਂ 'ਤੇ ਰਜਿਸਟਰਡ ਖੇਤੀਬਾੜੀ ਪਲਾਟ ਦੇ ਆਕਾਰ ਨੂੰ ਦਰਸਾਉਂਦੇ ਹੋਏ ਅਧਿਕਾਰਤ ਦਸਤਾਵੇਜ਼ ਵੀ ਜਮ੍ਹਾਂ ਕਰਾਉਣੇ ਪੈਣਗੇ।

  • ਆਮਦਨੀ ਸਰਟੀਫਿਕੇਟ- ਖਾਸ ਸਾਲਾਨਾ ਆਮਦਨ ਵਾਲੇ ਪਰਿਵਾਰ ਇਸ ਪ੍ਰੋਗਰਾਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਇਸ ਲਈ ਹਰੇਕ ਆਵੇਦਨ ਕਰਨ ਵਾਲੇ ਨੂੰ ਸਾਲਾਨਾ ਪਰਿਵਾਰਕ ਆਮਦਨ ਸਰਟੀਫਿਕੇਟ ਜਮ੍ਹਾ ਕਰਨਾ ਹੋਵੇਗਾ।

  • ਉਮਰ ਦਾ ਸਬੂਤ- ਕਿਉਂਕਿ ਬਿਨੈਕਾਰਾਂ ਲਈ ਇੱਕ ਨਿਰਧਾਰਤ ਉਮਰ ਸਮੂਹ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਅਧਿਕਾਰਤ ਦਸਤਾਵੇਜ਼ ਜਮ੍ਹਾ ਕਰਨ ਦੀ ਲੋੜ ਹੁੰਦੀ ਹੈ, ਜੋ ਉਹਨਾਂ ਦੀ ਉਮਰ ਸੰਬੰਧੀ ਦਾਅਵਿਆਂ ਦਾ ਸਮਰਥਨ ਕਰਦੇ ਹਨ।

  • ਬੈਂਕ ਖਾਤੇ ਦੇ ਵੇਰਵੇ- ਬੈਂਕ ਖਾਤੇ ਦੀ ਪਾਸਬੁੱਕ ਦੇ ਪਹਿਲੇ ਪੰਨੇ ਵਿੱਚ ਫੰਡਾਂ ਦੇ ਟ੍ਰਾਂਸਫਰ ਲਈ ਲੋੜੀਂਦੇ ਸਾਰੇ ਵੇਰਵੇ ਹੁੰਦੇ ਹਨ। ਫਾਰਮ ਦੇ ਨਾਲ ਇਸ ਪੰਨੇ ਦੀ ਇੱਕ ਫੋਟੋ ਕਾਪੀ ਨਾਲ ਲਗਾਣੀ ਹੋਵੇਗੀ।

  • ਆਧਾਰ ਕਾਰਡ- ਲਾਭ ਲਈ ਅਪਲਾਈ ਕਰਨ ਵਾਲਿਆਂ ਨੂੰ ਬੈਕਗ੍ਰਾਊਂਡ ਦੀ ਜਾਂਚ ਲਈ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਪ੍ਰਦਾਨ ਕਰਨੀ ਪਵੇਗੀ।

ਮੁੱਖਮੰਤਰੀ ਪਰਿਵਾਰ ਸਮਰਿੱਧੀ ਯੋਜਨਾ ਦੇ ਲਈ ਆਨਲਾਈਨ ਅਰਜੀ (Online application for Chief Minister Parivar Samridhi Yojana)

ਰਾਜ ਸਰਕਾਰ ਨੇ ਹਾਲ ਹੀ ਵਿਚ ਮੁੱਖਮੰਤਰੀ ਪਰਿਵਾਰ ਸਮਰਿੱਧੀ ਯੋਜਨਾ ਹਰਿਆਣਾ ਅਧਿਕਾਰਕ ਪੋਰਟਲ ਲਾਗੂ ਕਿੱਤਾ ਹੈ । ਲਾਭਾਰਥੀ ਇਸ ਪੋਰਟਲ ਦੀ ਮਦਦ ਤੋਂ ਆਨਲਾਈਨ ਅਰਜੀ ਕਰ ਸਕਦੇ ਹਨ । ਆਨਲਾਈਨ ਅਰਜੀ ਦੇ ਲਈ ਫਾਰਮ ਪੋਰਟਲ ਦੀ ਮਦਦ ਤੋਂ ਜਮਾ ਕਿੱਤੇ ਜਾਣਗੇ । ਜੇਕਰ ਲਾਭਾਰਥੀ ਮੁੱਖਮੰਤਰੀ ਪਰਿਵਾਰ ਸਮਰਿੱਧੀ ਯੋਜਨਾ ਦੇ ਲਈ ਅਰਜੀ ਕਰਨਾ ਚਾਹੁੰਦਾ ਹਨ ਤਾਂ ਉਹ haryana.gov.in ਤੇ ਜਾ ਸਕਦੇ ਹਨ ।

ਇਹ ਵੀ ਪੜ੍ਹੋ : ਜਾਣੋ ਕੌਣ ਬਣੇਗਾ ਪੰਜਾਬ ਦਾ ਸੀਐਮ ਸਿੱਧੂ ਜਾਂ ਚੰਨੀ ?

Summary in English: Parivar Samridhi Yojana: Rs 6000 will get 2 lakh insurance for every family, know how to apply

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters