ਜੇਕਰ ਤੁਸੀ ਗਾਂ ਅਤੇ ਮੱਝ ਪਾਲਣ ਦਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਪਰ ਆਰਥਕ ਸਤਿਥੀ ਤੋਂ ਪਰੇਸ਼ਾਨ ਹੋ ਤਾਂ ਅਜਿਹੇ ਵਿਚ ਤੁਹਾਨੂੰ ਪਰੇਸ਼ਾਨ ਹੋਣ ਦੀ ਜਰੂਰਤ ਨਹੀਂ ਹੈ। ਤੁਸੀ ਸਰਕਾਰ ਦੀ ਮਦਦ ਤੋਂ ਗਾਂ ਅਤੇ ਮੱਝ ਪਾਲਣਾ ਦਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ।ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੁਆਰਾ ਸ਼ੁਰੂ ਕਿੱਤੀ ਗਈ ਪਸ਼ੂ ਕਿਸਾਨ ਕਰੈਡਿਟ ਯੋਜਨਾ ਤੋਂ ਤੁਸੀ ਪਸ਼ੂਪਾਲਣ ਰੋਜਗਾਰ ਦੇ ਲਈ ਵਧੀਆ ਲੋਨ ਪ੍ਰਾਪਤ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਪਸ਼ੂ ਕਿਸਾਨ ਕਰੈਡਿਟ ਕਾਰਡ ਯੋਜਨਾ ਦੇ ਜਰੀਏ ਲੋਨ ਪ੍ਰਪਤ ਕਰਨ ਦੀ ਪ੍ਰੀਕ੍ਰਿਆ।
ਪਸ਼ੂ ਕਿਸਾਨ ਕਰੈਡਿਟ ਕਾਰਡ ਯੋਜਨਾਂ 2022 ਕਿ ਹੈ ? (What Is Pashu Kisan Credit Card Scheme 2022)
ਕੇਂਦਰ ਸਰਕਾਰ ਦੁਆਰਾ ਸ਼ੁਰੂ ਕਿੱਤੀ ਗਈ ਪਸ਼ੂ ਕਿਸਾਨ ਕਰੈਡਿਟ ਕਾਰਡ ਯੋਜਨਾ(pashu Credit Card)। ਇਸ ਯੋਜਨਾ ਦੇ ਤਹਿਤ ਕਿਸਾਨਾਂ ਅਤੇ ਪਸ਼ੂ ਪਾਲਣ ਵਾਲਿਆਂ ਨੂੰ ਪਸ਼ੂ ਪਾਲਣ ਦੇ ਲਈ ਲੋਨ ਪ੍ਰਾਪਤ ਕਰਾਇਆ ਜਾਂਦਾ ਹੈ ਅਤੇ ਇਹ ਲੋਨ ਕਰੈਡਿਟ ਕਾਰਡ ਦੇ ਤਰਜ ਤੇ ਕੰਮ ਕਰਦਾ ਹੈ।
ਕਿੰਨਾ ਮਿਲਦਾ ਹੈ ਲੋਨ ?(How Much Loan Do I Get)
ਪਸ਼ੂ ਕਰੈਡਿਟ ਕਾਰਡ ਤੇ ਪਸ਼ੂ ਪਾਲਣ ਵਾਲੇ ਨੂੰ 1 ਲੱਖ 60 ਹਜਾਰ ਰੁਪਏ ਦਾ ਲਾਉਣ ਬਿੰਨਾ ਕਿਸੇ ਗਾਰੰਟੀ ਦੇ ਲੈ ਸਕਦੇ ਹੋ। ਇਹ ਲੋਨ
ਪ੍ਰਤੀ ਮੱਝ 60 ਹਜਾਰ 249 ਰੁਪਏ ਅਤੇ ਪ੍ਰਤੀ ਗਾਂ 40 ਹਜਾਰ 783 ਰੁਪਏ ਹੈ।
ਪਸ਼ੂ ਕਰੈਡਿਟ ਕਾਰਡ ਯੋਜਨਾ ਦੇ ਲਈ ਜਰੂਰੀ ਦਸਤਾਵੇਜ਼(Documents For Animal Credit Card Scheme)
-
ਆਵੇਦਨ ਕਰਨ ਵਾਲਾ ਹਰਿਆਣਾ ਰਾਜ ਦਾ ਨਿਵਾਸੀ ਹੋਣਾ ਚਾਹੀਦਾ ਹੈ
-
ਪਸ਼ੂਆਂ ਦਾ ਸਿਹਤ ਸਰਟੀਫਿਕੇਟ ਹੋਣਾ ਚਾਹੀਦਾ ਹੈ।
-
ਜਿਨ੍ਹਾਂ ਪਸ਼ੂਆਂ ਦਾ ਬੀਮਾ ਹੈ, ਉਨ੍ਹਾਂ 'ਤੇ ਲੋਨ ਮਿਲੇਗਾ।
-
ਅਧਾਰ ਕਾਰਡ
-
ਪੈਨ ਕਾਰਡ
-
ਵੋਟਰ ਆਈਡੀ ਕਾਰਡ
-
ਮੋਬਾਈਲ ਨੰਬਰ
-
ਪਾਸਪੋਰਟ ਸਾਇਜ ਫੋਟੋ
ਪਸ਼ੂ ਕਿਸਾਨ ਕਰੈਡਿਟ ਕਾਰਡ ਦੇਣ ਵਾਲੇ ਬੈਂਕ (Banks Offering Pashu Kisan Credit Card)
-
ਸਟੇਟ ਬੈਂਕ ਆਫ ਇੰਡੀਆ
-
ਪੰਜਾਬ ਨੈਸ਼ਨਲ ਬੈਂਕ
-
HDFC ਬੈਂਕ
-
ਐਕਸਿਸ ਬੈਂਕ
-
ਬੈਂਕ ਆਫ ਬੜੌਦਾ
-
ਆਈਸੀਆਈਸੀਆਈ ਬੈਂਕ
ਇਹ ਵੀ ਪੜ੍ਹੋ : ਪੌਲੀ ਅਤੇ ਨੈਟ ਹਾਊਸ ਤੇ ਸਰਕਾਰ ਦੁਆਰਾ ਸਬਸਿਡੀ ! ਜਾਣੋ ਅਰਜੀ ਕਰਨ ਦੀ ਆਖਰੀ ਤਰੀਕ ?
Summary in English: Pashu Kisan Credit Card: Government is giving loan for animal husbandry! Apply now