ਮੋਦੀ ਸਰਕਾਰ ਦੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (PMFBY-Pradhan Mantri Fasal Bima Yojana) ਦੇ ਤਹਿਤ 12 ਰਾਜਾਂ ਦੇ ਕਿਸਾਨਾਂ ਨੂੰ ਰਾਹਤ ਦਿੱਤੀ ਗਈ ਹੈ। ਸਰਕਾਰ ਨੇ ਵਾਅਦਾ ਕੀਤਾ ਸੀ ਕਿ ਫਸਲਾਂ ਦੇ ਬੀਮੇ ਦਾ ਲਾਭ ਬਹੁਤ ਸਾਰੇ ਰਾਜਾਂ ਦੇ ਕਿਸਾਨਾਂ ਨੂੰ ਜਲਦ ਦਿੱਤਾ ਜਾਵੇਗਾ। ਇਸ ਦਾਅਵੇ ਨੂੰ ਪੂਰਾ ਕਰਦਿਆਂ ਸਰਕਾਰ ਨੇ 12 ਰਾਜਾਂ ਦੇ ਕਿਸਾਨਾਂ ਨੂੰ 2,424 ਕਰੋੜ ਰੁਪਏ ਦਾ ਲਾਭ ਦਿੱਤਾ ਹੈ।
ਕਿ ਹੈ ਇਹ ਯੋਜਨਾ ?
ਕੋਰੋਨਾ ਅਤੇ ਤਾਲਾਬੰਦੀ ਕਾਰਨ ਕਿਸਾਨਾਂ ਅਤੇ ਖੇਤੀਬਾੜੀ ਦੀਆਂ ਗਤੀਵਿਧੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ | ਸਰਕਾਰ ਨੇ ਉਨ੍ਹਾਂ ਦੀ ਸਹੂਲਤ ਲਈ ਕਈ ਉਪਰਾਲੇ ਕੀਤੇ ਹਨ। ਮੋਦੀ ਸਰਕਾਰ ਨੇ ਖ਼ਾਸਕਰ ਕਿਸਾਨਾਂ ਲਈ ਰਾਹਤ ਫੰਡ ਦੀ ਘੋਸ਼ਣਾ ਕੀਤੀ ਸੀ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਸਾਲ 2016 ਵਿੱਚ ਸ਼ੁਰੂ ਕੀਤੀ ਗਈ ਸੀ | ਇਸ ਯੋਜਨਾ ਦੇ ਤਹਿਤ, ਫ਼ਸਲ ਦੀ ਬਿਜਾਈ ਤੋਂ ਲੈ ਕੇ ਕਟਾਈ ਤਕ ਦੀ ਪ੍ਰਕਿਰਿਆ ਨੂੰ ਕਵਰ ਕੀਤਾ ਗਿਆ ਹੈ | ਜੇਕਰ ਕਿਸੇ ਵੀ ਕੁਦਰਤੀ ਆਫ਼ਤ ਕਾਰਨ ਕਿਸਾਨ ਦੀ ਫਸਲ ਬਰਬਾਦ ਹੋ ਜਾਂਦੀ ਹੈ, ਤਾਂ ਇਸ ਸਥਿਤੀ ਵਿੱਚ ਫਸਲ ਬੀਮਾ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ। ਇਸ ਵਿੱਚ ਸਾਉਣੀ ਦੀ ਫਸਲ ਲਈ 2 ਪ੍ਰਤੀਸ਼ਤ , ਹਾੜੀ ਦੀ ਫਸਲ ਲਈ 1.5 ਪ੍ਰਤੀਸ਼ਤ ਅਤੇ ਵਪਾਰਕ ਫਸਲਾਂ ਲਈ 5 ਪ੍ਰਤੀਸ਼ਤ ਪ੍ਰੀਮੀਅਮ ਦਿੱਤਾ ਜਾਂਦਾ ਹੈ।
ਕਿਸਾਨਾਂ ਨੂੰ ਦਿੱਤਾ ਕਰੋੜਾਂ ਰੁਪਏ ਦਾ ਕਰਜ਼ਾ
ਮੋਦੀ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਲਾਭਪਾਤਰੀਆਂ ਨੂੰ ਕਿਸਾਨ ਕਰੈਡਿਟ ਕਾਰਡ ਦੀ ਸਹੂਲਤ ਦੇ ਕੇ ਕਾਫ਼ੀ ਰਾਹਤ ਦਿੱਤੀ ਹੈ। ਵਿੱਤੀ ਸੇਵਾਵਾਂ ਵਿਭਾਗ ਇਸ ਯੋਜਨਾ ਦਾ ਪੂਰਾ ਸਮਰਥਨ ਕਰਦਾ ਹੈ | ਇਸ ਯੋਜਨਾ ਤਹਿਤ ਹੁਣ ਤੱਕ 83 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਦੱਸ ਦੇਈਏ ਕਿ ਕਿਸਾਨ ਕਰੈਡਿਟ ਕਾਰਡ ਤਹਿਤ ਲੋਕਾਂ ਨੂੰ ਮੁੜ ਅਦਾਇਗੀ ਕਰਨ ਦੀ ਤਰੀਕ ਵੀ 31 ਮਈ ਤੱਕ ਵਧਾ ਦਿੱਤੀ ਗਈ ਹੈ।
ਫਸਲ ਬੀਮਾ ਯੋਜਨਾ ਵਿੱਚ ਹੋਏ ਕਈ ਸਾਰੇ ਬਦਲਾਅ
ਮੋਦੀ ਸਰਕਾਰ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ ਕਈ ਵੱਡੇ ਬਦਲਾਅ ਕੀਤੇ ਹਨ। ਹੁਣ ਇਹ ਯੋਜਨਾ ਕਿਸਾਨਾਂ ਲਈ ਸਵੈਇੱਛਤ ਹੈ। ਸਾਉਣੀ ਦੀਆਂ ਫਸਲਾਂ 'ਤੇ ਫਸਲ ਬੀਮੇ ਦਾ ਪ੍ਰੀਮੀਅਮ 2 ਪ੍ਰਤੀਸ਼ਤ, ਹਾੜ੍ਹੀ ਦੀਆਂ ਫਸਲਾਂ' ਤੇ 1.5 ਪ੍ਰਤੀਸ਼ਤ ਅਤੇ ਬਾਗਵਾਨੀ ਨਕਦ ਫਸਲਾਂ 'ਤੇ 5 ਪ੍ਰਤੀਸ਼ਤ ਲਗਦਾ ਹੈ | ਇਸ ਤੋਂ ਇਲਾਵਾ, ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਪ੍ਰੀਮੀਅਮ ਦਾ 98 ਪ੍ਰਤੀਸ਼ਤ ਭੁਗਤਾਨ ਕਰਦੀਆਂ ਹਨ | ਇਸਦਾ ਮਤਲਬ ਹੈ ਕਿ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸਬਸਿਡੀ 50 ਪ੍ਰਤੀਸ਼ਤ ਤੋਂ ਵਧਾ ਕੇ 90 ਪ੍ਰਤੀਸ਼ਤ ਕੀਤੀ ਜਾਏਗੀ।
Summary in English: PM Fasal Bima Yojana: Modi government gave Rs 2,424 crore profit to farmers of 12 states, know the whole news