ਪ੍ਰਧਾਨ ਮੰਤਰੀ ਕਿਸਾਨ ਐਫਪੀਓ ਯੋਜਨਾ 2020: ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਐਫਪੀਓ ਯੋਜਨਾ ਦੀ ਸ਼ੁਰੂਆਤ ਕਿਸਾਨਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ। ਇਸ ਸਕੀਮ ਨਾਲ ਕਿਸਾਨਾਂ ਨੂੰ ਬਹੁਤ ਲਾਭ ਹੋ ਸਕਦਾ ਹੈ। ਕੇਂਦਰ ਸਰਕਾਰ ਖੇਤੀਬਾੜੀ ਸੈਕਟਰ ਨੂੰ ਅੱਗੇ ਵਧਾਉਣ ਲਈ ਇਸ ਯੋਜਨਾ ਤਹਿਤ 4,496 ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ। ਪੀਐਮ ਕਿਸਾਨ ਐੱਫ ਪੀ ਓ ਯੋਜਨਾ ਦਾ ਅਰਥ ਹੈ ਕਿਸਾਨ ਉਤਪਾਦਕ ਸੰਗਠਨ ( FPO ) ਯਾਨੀ ਕਿਸਾਨਾਂ ਦਾ ਇਕ ਅਜਿਹਾ ਸਮੂਹ ਹੁੰਦਾ ਹੈ ਜੋ ਕੰਪਨੀਆਂ ਐਕਟ ਅਧੀਨ ਰਜਿਸਟਰਡ ਹੁੰਦਾ ਹੈ ਅਤੇ ਖੇਤੀ ਉਤਪਾਦਕ ਕੰਮ ਨੂੰ ਅਗੇ ਵਧਾਉਂਦਾ ਹੈ। ਕੇਂਦਰ ਸਰਕਾਰ ਕਿਸਾਨਾਂ ਦੇ ਇਨ੍ਹਾਂ ਸਮੂਹਾਂ ਨੂੰ 15-15 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ। ਪ੍ਰਧਾਨ ਮੰਤਰੀ ਕਿਸਾਨ ਐਫਪੀਓ ਯੋਜਨਾ ਦੇ ਤਹਿਤ, ਓਹੀ ਸਾਰੇ ਲਾਭ ਦਿਤੇ ਜਾਣਗੇ ਜੋ ਇੱਕ ਕੰਪਨੀ ਨੂੰ ਮਿਲਦੇ ਹਨ |
ਕਿਸਾਨਾਂ ਨੂੰ ਹੋਵੇਗਾ ਲਾਭ
ਪੀਐਮ ਕਿਸਾਨ ਐਫਪੀਓ ਯੋਜਨਾ ਦੇ ਤਹਿਤ ਛੋਟੇ ਅਤੇ ਸੀਮਾਂਤ ਕਿਸਾਨਾਂ ਦਾ ਸਮੂਹ ਹੋਵੇਗਾ | ਇਸ ਸਮੂਹ ਨਾਲ ਜੁੜੇ ਕਿਸਾਨਾਂ ਨੂੰ ਨਾ ਸਿਰਫ ਉਨ੍ਹਾਂ ਦੀ ਉਪਜ ਲਈ ਮੰਡੀ ਮਿਲੇਗੀ, ਬਲਕਿ ਖਾਦ, ਬੀਜ, ਦਵਾਈਆਂ ਅਤੇ ਖੇਤੀਬਾੜੀ ਉਪਕਰਣ ਆਦਿ ਖਰੀਦਣਾ ਸੌਖਾ ਹੋ ਜਾਵੇਗਾ। ਐੱਫਪੀਓ ਸਿਸਟਮ ਵਿੱਚ, ਕਿਸਾਨ ਨੂੰ ਆਪਣੇ ਉਤਪਾਦ ਦੇ ਭਾਅ ਚੰਗੇ ਮਿਲਦੇ ਹਨ |
10 ਹਜ਼ਾਰ ਨਵੀਆਂ ਉਤਪਾਦਕ ਸੰਸਥਾਵਾਂ ਬਣਨਗੀਆਂ
ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਦੇਸ਼ ਭਰ ਵਿੱਚ 10,000 ਨਵੀਆਂ ਉਤਪਾਦਕ ਸੰਸਥਾਵਾਂ ਬਣਨਗੀਆਂ। ਇਸਦੀ ਰਜਿਸਟਰੀਕਰਣ ਕੰਪਨੀ ਐਕਟ ਵਿਚ ਹੀ ਹੋਵੇਗੀ, ਇਸ ਲਈ ਇਸ ਵਿਚ ਓਹੀ ਸਾਰੇ ਲਾਭ ਮਿਲਣਗੇ ਜੋ ਇਕ ਕੰਪਨੀ ਨੂੰ ਮਿਲਦੇ ਹਨ |
15 ਲੱਖ ਰੁਪਏ ਦੀ ਸਹਾਇਤਾ
ਮਾਹਰਾਂ ਦੇ ਅਨੁਸਾਰ, ਪੀਐੱਮ ਕਿਸਾਨ ਐੱਫਪੀਓ ਯੋਜਨਾ ਦੇ ਤਹਿਤ, ਘੱਟੋ ਘੱਟ 11 ਕਿਸਾਨ ਸੰਗਠਿਤ ਹੋ ਸਕਦੇ ਹਨ ਅਤੇ ਆਪਣੀ ਖੇਤੀਬਾੜੀ ਕੰਪਨੀ ਜਾਂ ਸੰਗਠਨ ਬਣਾ ਸਕਦੇ ਹਨ | ਕੇਂਦਰ ਸਰਕਾਰ ਕੰਪਨੀ ਯਾਨੀ ਸੰਗਠਨ ਦਾ ਕੰਮ ਵੇਖ ਕੇ ਤਿੰਨ ਸਾਲਾਂ ਵਿੱਚ 15 ਲੱਖ ਰੁਪਏ ਦੇਵੇਗੀ। ਇਸ ਦੇ ਲਈ, ਜੇ ਸੰਗਠਨ ਮੈਦਾਨੀ ਇਲਾਕਿਆਂ ਵਿਚ ਕੰਮ ਕਰ ਰਿਹਾ ਹੈ, ਤਾਂ ਘੱਟੋ ਘੱਟ 300 ਕਿਸਾਨ ਇਸ ਨਾਲ ਜੁੜੇ ਹੋਣੇ ਚਾਹੀਦੇ ਹਨ | ਇਹਦਾ ਹੀ ਪਹਾੜੀ ਖੇਤਰ ਵਿੱਚ ਉਨ੍ਹਾਂ ਦੀ ਗਿਣਤੀ 100 ਰਹੇਗੀ | ਨਾਬਾਰਡ ਕੰਸਲਟੈਂਸੀ ਸੇਵਾਵਾਂ ਤੁਹਾਡੀ ਕੰਪਨੀ ਵੇਖ ਕੇ ਰੇਟਿੰਗ ਕਰਣਗੀਆਂ |
Summary in English: PM Kisan FPO Yojana: - Under this scheme, farmers will get Rs 15 lakh, know how you will get benefit