1. Home

PM Kisan Tractor Yojana: ਜਾਣੋ ਕਿਵੇਂ ਹੁਣ ਅੱਧੀ ਕੀਮਤ 'ਤੇ ਮਿਲੇਗਾ ਟਰੈਕਟਰ

ਕੇਂਦਰ ਸਰਕਾਰ ਵੱਲੋਂ ਅਜਿਹੇ ਕਈ ਕਦਮ ਚੁੱਕੇ ਜਾ ਰਹੇ ਹਨ ਜੋ ਕਿਸਾਨਾਂ ਲਈ ਲਾਹੇਵੰਦ ਸਾਬਤ ਹੋ ਰਹੇ ਹਨ। ਇਸ ਸਿਲਸਿਲੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਕਿਸਾਨਾਂ ਦੇ ਖਾਤੇ ਵਿੱਚ ਸਾਲਾਨਾ 6000 ਰੁਪਏ ਜਮ੍ਹਾਂ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਖਾਦਾਂ ਅਤੇ ਬੀਜਾਂ 'ਤੇ ਵੀ ਕਈ ਤਰ੍ਹਾਂ ਦੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ।

KJ Staff
KJ Staff
PM Kisan Tractor Yojana

PM Kisan Tractor Yojana

ਕੇਂਦਰ ਸਰਕਾਰ ਵੱਲੋਂ ਅਜਿਹੇ ਕਈ ਕਦਮ ਚੁੱਕੇ ਜਾ ਰਹੇ ਹਨ ਜੋ ਕਿਸਾਨਾਂ ਲਈ ਲਾਹੇਵੰਦ ਸਾਬਤ ਹੋ ਰਹੇ ਹਨ। ਇਸ ਸਿਲਸਿਲੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਕਿਸਾਨਾਂ ਦੇ ਖਾਤੇ ਵਿੱਚ ਸਾਲਾਨਾ 6000 ਰੁਪਏ ਜਮ੍ਹਾਂ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਖਾਦਾਂ ਅਤੇ ਬੀਜਾਂ 'ਤੇ ਵੀ ਕਈ ਤਰ੍ਹਾਂ ਦੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ।

ਸਰਕਾਰ ਵੱਲੋਂ ਟਰੈਕਟਰ ਦੀ ਸਬਸਿਡੀ ਵਾਂਗ ਖੇਤੀਬਾੜੀ ਵਿੱਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ’ਤੇ ਵੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸੀ ਨੂੰ ਧਿਆਨ ਵਿੱਚ ਰੱਖਦਿਆਂ ਹੋਏ ਪ੍ਰਧਾਨ ਮੰਤਰੀ ਕਿਸਾਨ ਟਰੈਕਟਰ ਸਕੀਮ (PM Kisan Tractor Scheme) ਚਲਾਈ ਜਾ ਰਹੀ ਹੈ, ਜਿਸ ਵਿੱਚ ਟਰੈਕਟਰਾਂ 'ਤੇ ਸਬਸਿਡੀ (Tractor Subsidy) ਦਿੱਤੀ ਜਾ ਰਹੀ ਹੈ।

ਹਾਲ ਹੀ ਦੇ ਸਾਲਾਂ ਵਿੱਚ ਟਰੈਕਟਰ ਸਭ ਤੋਂ ਲਾਭਦਾਇਕ ਖੇਤੀ ਸੰਦ ਬਣ ਕੇ ਉਭਰੇ ਹਨ, ਪਰ ਦੇਸ਼ ਵਿੱਚ ਛੋਟੇ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਆਰਥਿਕ ਸਥਿਤੀਆਂ ਨਾਲ ਜੂਝਣਾ ਪੈਂਦਾ ਹੈ। ਉਹ ਆਪਣੀ ਮਾੜੀ ਆਰਥਿਕ ਹਾਲਤ ਕਾਰਨ ਟਰੈਕਟਰ ਖਰੀਦਣ ਤੋਂ ਅਸਮਰੱਥ ਹਨ। ਅਜਿਹੇ ਵਿੱਚ ਸਰਕਾਰ ਨੇ ਉਨ੍ਹਾਂ ਕਿਸਾਨਾਂ ਲਈ ਇੱਕ ਵੱਡੀ ਯੋਜਨਾ ਤਿਆਰ ਕੀਤੀ ਹੈ। ਇਸ ਸਕੀਮ ਤਹਿਤ ਸਰਕਾਰ ਕਿਸਾਨਾਂ ਨੂੰ ਅੱਧੀ ਕੀਮਤ 'ਤੇ ਟਰੈਕਟਰ ਮੁਹੱਈਆ ਕਰਵਾਏਗੀ। ਇਸਦਾ ਨਾਮ ਪ੍ਰਧਾਨ ਮੰਤਰੀ ਟਰੈਕਟਰ ਯੋਜਨਾ (PM Kisan Tractor Scheme) ਹੈ।

ਅੱਧੀ ਕੀਮਤ 'ਤੇ ਸਬਸਿਡੀ ਦੇਵੇਗੀ ਸਰਕਾਰ (Government will give subsidy at half price)

ਕੇਂਦਰ ਸਰਕਾਰ ਪ੍ਰਧਾਨ ਮੰਤਰੀ ਟਰੈਕਟਰ ਯੋਜਨਾ (PM Kisan Tractor Scheme) ਦੇ ਤਹਿਤ ਕਿਸਾਨਾਂ ਨੂੰ ਟਰੈਕਟਰ ਖਰੀਦਣ 'ਤੇ 50 ਫੀਸਦੀ ਸਬਸਿਡੀ ਦੇਵੇਗੀ।

ਯਾਨੀ ਇਸ ਸਕੀਮ ਤਹਿਤ ਕਿਸਾਨ ਕਿਸੇ ਵੀ ਨਿਰਮਾਤਾ ਤੋਂ ਅੱਧੀ ਕੀਮਤ 'ਤੇ ਟਰੈਕਟਰ ਖਰੀਦ ਸਕਦੇ ਹਨ, ਜਦਕਿ ਬਾਕੀ ਦੀ ਕੀਮਤ ਸਰਕਾਰ ਸਬਸਿਡੀ ਵਜੋਂ ਦਿੰਦੀ ਹੈ। ਇਸ ਤੋਂ ਇਲਾਵਾ ਕਈ ਰਾਜ ਸਰਕਾਰਾਂ ਕਿਸਾਨਾਂ ਨੂੰ 20 ਤੋਂ 50 ਫੀਸਦੀ ਤੱਕ ਟਰੈਕਟਰ ਸਬਸਿਡੀ (Tractor Subsidy) ਦੇ ਰਹੀਆਂ ਹਨ।

ਤੁਸੀਂ ਹੇਠ ਲਿਖੇ ਤਰੀਕਿਆਂ ਨਾਲ ਇਸ ਸਕੀਮ ਦਾ ਲਾਭ ਲੈ ਸਕਦੇ ਹੋ- (You can take advantage of this scheme in the following ways-)

ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਬਸਿਡੀ ਸਿਰਫ ਟਰੈਕਟਰ ਖਰੀਦਣ (Tractor Subsidy) 'ਤੇ ਦਿੱਤੀ ਜਾਵੇਗੀ। ਜੇਕਰ ਤੁਸੀਂ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਕਿਸੇ ਵੀ ਨਜ਼ਦੀਕੀ CSC ਕੇਂਦਰ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਕੁਝ ਜ਼ਰੂਰੀ ਦਸਤਾਵੇਜ਼ ਪ੍ਰਦਾਨ ਕਰਨੇ ਹੋਣਗੇ, ਜਿਸ ਵਿੱਚ ਕਿਸਾਨ ਦਾ ਆਧਾਰ ਕਾਰਡ, ਜ਼ਮੀਨ ਦੇ ਦਸਤਾਵੇਜ਼, ਬੈਂਕ ਵੇਰਵੇ ਅਤੇ ਪਾਸਪੋਰਟ ਸਾਈਜ਼ ਫੋਟੋ ਸ਼ਾਮਲ ਹਨ।

ਇਹ ਸਕੀਮ ਉਨ੍ਹਾਂ ਕਿਸਾਨਾਂ ਲਈ ਹੈ ਜਿਨ੍ਹਾਂ ਨੇ ਪਿਛਲੇ ਸੱਤ ਸਾਲਾਂ ਤੋਂ ਟਰੈਕਟਰ ਨਹੀਂ ਖਰੀਦਿਆ ਹੈ।

  • ਕਿਸਾਨ ਕੋਲ ਜ਼ਮੀਨ ਆਪਣੇ ਨਾਂ ਹੋਣੀ ਚਾਹੀਦੀ ਹੈ।

  • ਇੱਕ ਕਿਸਾਨ ਸਿਰਫ਼ ਇੱਕ ਟਰੈਕਟਰ ਲਈ ਸਬਸਿਡੀ ਲੈ ਸਕਦਾ ਹੈ।

  • ਪ੍ਰਤੀ ਪਰਿਵਾਰ ਸਿਰਫ਼ ਇੱਕ ਵਿਅਕਤੀ ਹੀ ਸਬਸਿਡੀ ਲਈ ਅਰਜ਼ੀ ਦੇਣ ਦੇ ਯੋਗ ਹੈ।

  • ਇਹ ਸਕੀਮ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਹੈ

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਦੀ ਮੰਗ, ਸਰਕਾਰ ਦੇਵੇ 7000 ਰੁਪਏ ਪ੍ਰਤੀ ਏਕੜ ਤਾਂ ਖਤਮ ਹੋ ਜਾਵੇਗੀ ਪਰਾਲੀ ਸਾੜਨ ਦੀ ਸਮੱਸਿਆ

Summary in English: PM Kisan Tractor Yojana: Find out how to get a tractor now at half price

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters