ਕੇਂਦਰ ਸਰਕਾਰ ਹਰ ਵਰਗ ਦੇ ਲੋਕਾਂ ਦਾ ਖਿਆਲ ਰੱਖਣ ਲਈ ਵੱਖ-ਵੱਖ ਤਰ੍ਹਾਂ ਦੀ ਸਕੀਮ ਲਿਆਉਂਦੀ ਰਹਿੰਦੀ ਹੈ । ਇਸੀ ਤਰ੍ਹਾਂ ਦੀ ਇਕ ਯੋਜਨਾ ਗਰਭਵਤੀ ਔਰਤਾਂ (Pregnant Women ) ਦੇ ਲਈ ਵੀ ਹੈ । ਦੇਸ਼ ਦੀ ਸਾਰੀ ਗਰਭਵਤੀ ਔਰਤਾਂ ਦੀ ਸਹੂਲਤ ਲਈ ਪ੍ਰਦਾਨ ਮੰਤਰੀ ਮਤਰੁ ਵੰਦਨਾ ਯੋਜਨਾ ( PradhanMantri Matru Vandana Yojana ) ਦੀ ਸ਼ੁਰੁਆਤ ਕੀਤੀ ਗਈ ਹੈ , ਤਾਕਿ ਉਹਨਾਂ ਦੀ ਸਿਹਤ ਵਧੀਆ ਬਣੀ ਰਵੇ ਅਤੇ ਨਾਲ ਹੀ ਦੇਖਭਾਲ ਕੀਤੀ ਜਾ ਸਕੇ ।
ਕਿ ਹੈ ਪ੍ਰਧਾਨਮੰਤਰੀ ਮਤਰੁ ਵੰਦਨਾ ਯੋਜਨਾ ( What is PMMVY )
ਇਹ ਯੋਜਨਾ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੁਆਰਾ 2017 ਵਿਚ ਲਾਗੂ ਕੀਤੀ ਗਈ ਸੀ। ਇਹ ਯੋਜਨਾ ਔਰਤਾਂ ਅਤੇ ਬੱਚਿਆਂ ਦੁਆਰਾ ਚਲਾਈ ਜਾਂਦੀ ਹੈ । ਪ੍ਰਧਾਨਮੰਤਰੀ ਮਤਰੁ ਵੰਦਨਾ ਯੋਜਨਾ (PMMVY) ਇੱਕ ਜਣੇਪਾ ਲਾਭ ਪ੍ਰੋਗਰਾਮ ਹੈ, ਜਿਸਨੂੰ (ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ), 2013 ਦੇ ਵਿਵਸਥਾਵਾਂ ਦੇ ਅਨੁਸਾਰ ਦੇਸ਼ ਦੇ ਸਾਰਿਆਂ ਜਿਲਿਆਂ ਵਿਚ ਲਾਗੂ ਕੀਤਾ ਗਿਆ ਸੀ ।
ਉਦੇਸ਼ (Objectives)
ਨਕਦ ਪ੍ਰੋਤਸਾਹਨ ਦੇ ਰੂਪ ਵਿੱਚ ਮੁਆਵਜ਼ਾ ਪ੍ਰਦਾਨ ਕਰਨਾ ਹੈ , ਤਾਕਿ ਔਰਤਾਂ ਪਹਿਲੇ ਜੀਵਤ ਬੱਚੇ ਦੇ ਜਨਮ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਾਫ਼ੀ ਆਰਾਮ ਕਰ ਸਕੇ । ਪ੍ਰਦਾਨ ਕੀਤੇ ਗਏ ਨਕਦ ਪ੍ਰੋਤਸਾਹਨ ਤੋਂ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀ ਮਾਤਾਵਾਂ ਦੇ ਵਿਚਕਾਰ ਵਧੀਆ ਸਿਹਤ ਨੂੰ ਉਤਸ਼ਾਹਿਤ ਕਰਨਾ ਹੈ ।
PMMVY ਦੇ ਲਾਭ (Benefits of PMMVY)
ਆਂਗਣਵਾੜੀ ਕੇਂਦਰ/ਪ੍ਰਵਾਨਿਤ ਸਿਹਤ ਸਹੂਲਤ ( Anganwadi center / Approved health facility ) ਵਿਚ ਗਰਭ ਅਵਸਥਾ ਦੇ ਰਜਿਸਟਰੇਸ਼ਨ ਤੇ ਤਿੰਨ ਕਿਸ਼ਤਾਂ ਵਿਚ 5000 ਰੁਪਏ ਦੀ ਨਕਦ ਪ੍ਰੋਤਸਾਹਨ ਭਾਵ 1000/- ਰੁਪਏ ਦੀ ਪਹਿਲੀ ਕਿਸ਼ਤ ਦਿਤੀ ਜਾਂਦੀ ਹੈ ।
ਇਸਤੋਂ ਬਾਅਦ 2000 ਰੁਪਏ ਦੀ ਦੁੱਜੀ ਕਿਸ਼ਤ ਦਿਤੀ ਜਾਂਦੀ ਹੈ । ਨਾਲ ਹੀ ਗਰਭ ਅਵਸਥਾ ਦੇ 6 ਮਹੀਨੇ ਦੇ ਬਾਅਦ ਘਟ ਤੋਂ ਘਟ ਇਕ ਜਨਮ ਤੋਂ ਪਹਿਲਾਂ ਜਾਂਚ (ANC) ਅਤੇ 2000/- ਰੁਪਏ ਦੀ ਤੀਜੀ ਕਿਸ਼ਤ ਪ੍ਰਾਪਤ ਹੁੰਦੀ ਹੈ ।
ਤਿੱਜੀ ਕਿਸ਼ਤ ਵਿਚ ਹੋਰ ਵੀ ਚੀਜ਼ਾਂ ਬਚੇ ਅਤੇ ਮਾਂ ਦੀ ਜਾਂਚ ਵੀ ਸ਼ਾਮਲ ਹੁੰਦੀ ਹੈ ਤਾਂਕਿ ਉਹਨਾਂ ਦੀ ਦੇਖਭਾਲ ਹੋ ਸਕੇ ।
ਕਿਵੇਂ ਕਰੀਏ ਆਵੇਦਨ (How to apply)
ਜੋ ਵੀ ਔਰਤਾਂ ਇਸ ਦੀ ਪਾਤਰ ਹੈ, ਉਨ੍ਹਾਂ ਨੂੰ ਹੁਣ ਲਾਈਨ ਵਿੱਚ ਖੜ੍ਹਨ ਦੀ ਲੋੜ ਨਹੀਂ ਹੈ। ਬਲਕਿ ਹੁਣ ਉਹ ਆਨਲਾਈਨ ਆਵੇਦਨ (Online Application) ਕਰਕੇ ਆਪਣਾ ਰਜਿਸਟਰੇਸ਼ਨ ਕਰਵਾ ਸਕਦੀ ਹੈ । ਆਨਲਾਈਨ ਆਵੇਦਨ ਦੇ ਲਈ ਤੁਹਾਨੂੰ ਇਸਦੀ ਆਫੀਸ਼ੀਅਲ ਵੈਬਸਾਈਟ pmmvy.cas.nic.in ਤੇ ਜਾਕਰ ਅਪਲਾਈ ਕਰਨਾ ਹੋਵੇਗਾ ।
ਇਹ ਵੀ ਪੜ੍ਹੋ :ਸੋਲਰ ਕੰਟਰੋਲਰ ਲਗਾਉਣ 'ਤੇ ਮਿਲੇਗੀ ਸਬਸਿਡੀ, ਰਾਤ ਨੂੰ ਕਰ ਸਕੋਗੇ ਫਸਲਾਂ ਦੀ ਸਿੰਚਾਈ
Summary in English: Pregnant women will get 5 thousand rupees, apply in this scheme