ਫ਼ਸਲੀ ਚੱਕਰ ਨੂੰ ਛੱਡ ਕੇ ਅੱਜ-ਕੱਲ੍ਹ ਕਿਸਾਨਾਂ ਦਾ ਰੁਝਾਨ ਦੂਜੀਆਂ ਫ਼ਸਲਾਂ ਵੱਲ ਵਧਦਾ ਜਾ ਰਿਹਾ ਹੈ, ਕਿਉਂਕਿ ਇਸ ਰਾਹੀਂ ਘੱਟ ਲਾਗਤ `ਚ ਵੱਧ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਇਨ੍ਹਾਂ ਫ਼ਸਲਾਂ `ਚੋਂ ਇੱਕ ਪਿਆਜ਼ ਦੀ ਫ਼ਸਲ ਵੀ ਹੈ, ਜਿਸ ਰਾਹੀਂ ਕਿਸਾਨ ਆਸਾਨੀ ਨਾਲ ਘੱਟ ਲਾਗਤ `ਚ ਵੱਧ ਮੁਨਾਫ਼ਾ ਕਮਾ ਸਕਦੇ ਹਨ।
ਪਿਆਜ਼ ਦੀ ਖੇਤੀ ਕਰਨ `ਤੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ। ਇਸ ਸਬਸਿਡੀ ਰਾਹੀਂ ਕਿਸਾਨਾਂ ਦੀ ਲਾਗਤ ਵੀ ਘੱਟਦੀ ਹੈ ਤੇ ਨਾਲ ਹੀ ਮੁਨਾਫ਼ਾ ਵੀ ਵੱਧ ਹੁੰਦਾ ਹੈ। ਇਸ ਕਰਕੇ ਪਿਆਜ਼ ਦੀ ਖੇਤੀ ਕਿਸਾਨਾਂ ਲਈ ਘੱਟ ਲਾਗਤ `ਚ ਵੱਧ ਮੁਨਾਫ਼ਾ ਕਮਾਉਣ ਦਾ ਇੱਕ ਵਧੀਆ ਜ਼ਰੀਆ ਹੈ।
ਪਿਆਜ਼ ਦੀ ਕਾਸ਼ਤ:
● ਪਿਆਜ਼ ਦੀ ਕਾਸ਼ਤ ਕਿਸੀ ਵੀ ਉਪਜਾਊ ਮਿੱਟੀ `ਚ ਕੀਤੀ ਜਾ ਸਕਦੀ ਹੈ, ਪਰ ਰੇਤਲੀ ਦੋਮਟ ਮਿੱਟੀ ਇਸ ਲਈ ਅਨੁਕੂਲ ਮੰਨੀ ਜਾਂਦੀ ਹੈ।
● ਪਿਆਜ਼ ਨੂੰ ਕੰਦ ਦੇ ਰੂਪ `ਚ ਉਗਾਇਆ ਜਾਂਦਾ ਹੈ, ਇਸ ਲਈ ਇਸਦੀ ਕਾਸ਼ਤ ਪਾਣੀ ਭਰੇ ਜ਼ਮੀਨ `ਚ ਨਹੀਂ ਕਰਨੀ ਚਾਹੀਦੀ।
● ਇਸ ਦੀ ਕਾਸ਼ਤ ਲਈ 5 ਤੋਂ 6 ਪੀ.ਐਚ (pH) ਵਾਲੀ ਜ਼ਮੀਨ ਦੀ ਲੋੜ ਹੁੰਦੀ ਹੈ।
● ਪਿਆਜ਼ ਦੀ ਖੇਤੀ ਸਰਦੀ ਤੇ ਗਰਮੀ ਦੋਵੇਂ ਸੀਜ਼ਨ `ਚ ਕੀਤੀ ਜਾ ਸਕਦੀ ਹੈ।
● ਪਿਆਜ਼ ਨੂੰ ਪੌਦਿਆਂ ਰਾਹੀਂ ਟ੍ਰਾਂਸਪਲਾਂਟ ਕੀਤਾ ਜਾਂਦਾ ਹੈ। ਖੇਤ `ਚ ਇਸ ਦੇ ਕੰਦ ਲਗਾਉਣ ਤੋਂ ਪਹਿਲਾਂ ਇਸ ਦੇ ਪੌਦੇ ਨਰਸਰੀ `ਚ ਇੱਕ ਤੋਂ ਦੋ ਮਹੀਨੇ ਪਹਿਲਾਂ ਤਿਆਰ ਕੀਤੇ ਜਾਂਦੇ ਹਨ।
ਲਾਗਤ ਤੇ ਕਮਾਈ:
ਪਿਆਜ਼ ਦੀ ਖੇਤੀ ਲਈ ਲਗਭਗ 98,000 ਰੁਪਏ ਪ੍ਰਤੀ ਹੈਕਟੇਅਰ ਦੀ ਲਾਗਤ ਲੱਗ ਸਕਦੀ ਹੈ। ਇੱਕ ਹੈਕਟੇਅਰ ਖੇਤ `ਚੋਂ ਕਰੀਬਨ 250 ਤੋਂ 400 ਕੁਇੰਟਲ ਪਿਆਜ਼ ਪ੍ਰਾਪਤ ਹੁੰਦੇ ਹਨ। ਇਸ ਹਿਸਾਬ ਨਾਲ ਕਿਸਾਨ ਸਾਲ `ਚ 3 ਤੋਂ 4 ਲੱਖ ਦੀ ਚੰਗੀ ਕਮਾਈ ਆਸਾਨੀ ਨਾਲ ਕਰ ਸਕਦੇ ਹਨ।
ਇਹ ਵੀ ਪੜ੍ਹੋ : Govt Subsidy: ਇਸ ਫ਼ਲ ਦੀ ਖੇਤੀ `ਤੇ ਮਿਲੇਗੀ 45000 ਤੱਕ ਦੀ ਸਬਸਿਡੀ, ਇੱਥੇ ਕਰੋ ਅਪਲਾਈ
ਸਰਕਾਰ ਵੱਲੋਂ ਸਬਸਿਡੀ:
ਸਰਕਾਰ ਵੱਲੋਂ ਪਿਆਜ਼ ਦੀ ਕਾਸ਼ਤ ਲਈ 50 ਫੀਸਦੀ ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ। ਪਿਆਜ਼ ਦੀ ਖੇਤੀ ਲਈ 98,000 ਰੁਪਏ ਪ੍ਰਤੀ ਹੈਕਟੇਅਰ ਦੀ ਲਾਗਤ `ਤੇ 50 ਫੀਸਦੀ ਯਾਨੀ 49000 ਰੁਪਏ ਸਰਕਾਰ ਸਬਸਿਡੀ ਵਜੋਂ ਦਿੰਦੀ ਹੈ। ਜਿਸਦਾ ਮਤਲਬ ਹੋਇਆ ਕਿ ਤੁਹਾਨੂੰ ਸਿਰਫ਼ 49000 ਰੁਪਏ ਦੀ ਲਾਗਤ ਹੀ ਆਪਣੇ ਵੱਲੋਂ ਲਾਉਣੀ ਹੋਵੇਗੀ।
ਅਪਲਾਈ ਕਿਵੇਂ ਕਰਨਾ ਹੈ?
ਜੇਕਰ ਤੁਸੀਂ ਬਿਹਾਰ ਦੇ ਨਿਵਾਸੀ ਹੋ, ਤਾਂ ਇਸ ਸਬਸਿਡੀ ਦਾ ਲਾਭ ਲੈਣ ਲਈ ਤੁਸੀਂ ਬਿਹਾਰ ਖੇਤੀਬਾੜੀ ਵਿਭਾਗ, ਬਾਗਬਾਨੀ ਡਾਇਰੈਕਟੋਰੇਟ ਦੀ ਅਧਿਕਾਰਤ ਵੈੱਬਸਾਈਟ horticulture.bihar.gov.in 'ਤੇ ਆਸਾਨੀ ਨਾਲ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੇ ਨੇੜਲੇ ਜ਼ਿਲ੍ਹੇ ਦੇ ਬਾਗਬਾਨੀ ਵਿਭਾਗ ਨਾਲ ਵੀ ਸੰਪਰਕ ਕਰ ਸਕਦੇ ਹੋ।
Summary in English: profit of lakhs in onion cultivation, subsidy will also be given by the government