ਪੰਜਾਬ ਸਰਕਾਰ ਦੁਆਰਾ ਕਾਮਿਆਬ ਕਿਸਾਨ-ਖੁਸ਼ਹਾਲ ਪੰਜਾਬ ਤਹਿਤ ਵੱਖ-ਵੱਖ ਸਕੀਮਾਂ ਤਹਿਤ ਖੇਤੀ ਮਸ਼ੀਨਰੀ ਸਬਸਿਡੀ ਲੈਣ ਲਈ 26 ਮਈ ਤੱਕ ਪੋਰਟਲ ਰਾਹੀਂ ਅਰਜ਼ੀਆਂ ਦਿੱਤੀਆਂ ਜਾਣ ਦੀ ਅਪੀਲ ਕੀਤੀ ਗਈ ਹੈ। ਮੁੱਖ ਖੇਤੀਬਾੜੀ ਅਫਸਰ ਡਾ. ਚਰਨਜੀਤ ਸਿੰਘ ਕੈਂਥ ਨੇ ਦੱਸਿਆ ਕਿ ਸਬਸਿਡੀ ਲੈਣ ਲਈ ਖੇਤਬਾੜੀ ਵਿਭਾਗ ਦੇ ਪੋਰਟਲ ‘ਤੇ ਆਨਲਾਈਨ ਅਪਲਾਈ ਕਰਨਾ ਹੋਵੇਗਾ।
ਇਸ ਸਬੰਧਤ ਬਲਾਕ ਖੇਤੀਬਾੜੀ ਅਫਸਰ ਨਾਲ ਸੰਪਰਕ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਬਲਾਕ ਵਾਈ ਜਾਣਕਾਰੀ ਲਈ ਬਲਾਕ ਬਰਨਾਲਾ ਦੇ ਖੇਤੀਬਾੜੀ ਵਿਕਾਸ ਅਫਸਰ ਡਾ: ਸੁਖਪਾਲ ਸਿੰਘ ਤੋਂ 98724-49779, ਸ਼ਹਿਣਾ ਬਲਾਕ ਦੇ ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਬਿਦਰ ਸਿੰਘ ਤੋਂ 98148-22665 , ਮਹਿਲ ਕਲਾਂ ਬਲਾਕ ਦੇ ਡਾ: ਲਖਵੀਰ ਸਿੰਘ 98760-22022 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬੇ ਨੂੰ ਵਧਾਉਣ ਲਈ ਪਹਿਲ ਕਰਨੀ ਚਾਹੀਦੀ ਹੈ। ਝੋਨੇ ਦੀ ਸਿੱਧੀ ਬਿਜਾਈ 1 ਜੂਨ ਤੋਂ ਕਿਸਾਨਾਂ ਨੂੰ ਕਰ ਲੈਣੀ ਚਾਹੀਦੀ ਹੈ।
ਇਸ ਲਈ, ਜ਼ਮੀਨ ਨੂੰ ਤਿਆਰ ਕਰਕੇ ਥੋੜੀ ਨਮੀ ਹੋਣ ਤੇ ਰੋਪਾਈ ਕਰਨੀ ਚਾਹੀਦੀ ਹੈ। ਬਿਜਾਈ ਵੇਲੇ ਪ੍ਰਤੀ ਏਕੜ ਵਿਚ ਅੱਠ ਤੋਂ ਦਸ ਕਿਲੋ ਬੀਜ ਦੀ ਬਿਜਾਈ ਕਰਨੀ ਚਾਹੀਦੀ ਹੈ।
ਬਿਜਾਈ ਤੋਂ ਤੁਰੰਤ ਬਾਅਦ ਸਟੌਪਨਾ ਦਵਾਈ ਦੀ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਨਦੀਨ ਨਾਸ਼ਕਾਂ ਨੂੰ ਖਤਮ ਕੀਤਾ ਜਾ ਸਕੇ।
ਇਹ ਵੀ ਪੜ੍ਹੋ :- PNB ਘੱਟ ਕੀਮਤ ਵਿੱਚ ਵੇਚ ਰਿਹਾ ਹੈ ਹਜ਼ਾਰਾਂ ਮਕਾਨ
Summary in English: Punjab government is giving subsidy on farming machinery under Kamyaab Kisan Khushaal Scheme