ਚੋਣਾਂ ਦੇ ਮੌਸਮ ਵਿੱਚ ਚੰਨੀ ਸਰਕਾਰ ਦਾ ਐਲਾਨ
ਵਿਧਾਨਸਭਾ ਚੋਣਾਂ ਨੂੰ ਵੇਖਦੇ ਹੋਏ ਚੰਨੀ ਸਰਕਾਰ ਨੇ ਵੋਟ ਬੈਂਕ ਨੂੰ ਵੇਖਦੇ ਹੋਏ ਨੌਜਵਾਨਾਂ ਦੇ ਲਈ ਵਧੀਆ ਐਲਾਨ ਕੀਤਾ ਹੈ । ਪੰਜਾਬ ਸਰਕਾਰ ਦੇ ਇਸ ਐਲਾਨ ਨੇ ਪੰਜਾਬ ਦੇ ਕਾਲਜ ਵਿੱਚ ਪੜ੍ਹ ਰਹੇ ਵਿਧਿਆਰਥੀਆਂ ਦੇ ਖਾਤੇ ਵਿੱਚ 2 ਹਜਾਰ ਰੁਪਏ ਦੇਣ ਦਾ ਐਲਾਨ ਕਿੱਤਾ ਹੈ ।
ਦੇਸ਼ ਦੇ ਨੌਜਵਾਨਾਂ ਦੇ ਲਈ ਰੋਜਗਾਰ ਗਰੰਟੀ ਯੋਜਨਾ (Employment Guarantee Scheme) ਨੂੰ ਵੀ ਲਿਆਉਣ ਦੀ ਗੱਲ ਸਰਕਾਰ ਦੁਆਰਾ ਕਿੱਤੀ ਗਈ ਹੈ । ਇਹ ਫੈਸਲਾ ਮੰਗਲਵਾਰ ਨੂੰ ਕੈਬਿਨੇਟ ਮੀਟਿੰਗ ਵਿੱਚ ਲਿੱਤਾ ਗਿਆ । ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਲਜ ਜਾਣ ਵਾਲੇ ਰਾਜ ਦੇ 8.67 ਲੱਖ ਵਿਧਿਆਰਥੀਆਂ ਦੇ ਖਾਤਿਆਂ ਵਿੱਚ ਅਗਲੇ ਦੋ ਤੋਂ ਤਿੰਨ ਦਿਨਾਂ ਵਿੱਚ 2 ਹਜਾਰ ਰੁਪਏ ਪਾਉਣ ਦੀ ਗੱਲ ਕਿੱਤੀ ਹੈ । ਇਹ ਰਕਮ ਵਿਧਿਆਰਥੀਆਂ ਨੂੰ ਇੰਟਰਨੈੱਟ ਐਲਾਇੰਸ ਦੇ ਰੂਪ ਵਿੱਚ ਦਿੱਤੀ ਜਾਵੇਗੀ । ਯੋਜਨਾ ਦਾ ਮੁੱਖ ਟੀਚਾ ਵਿਧਿਆਰਥੀਆਂ ਨੂੰ ਪੜਾਈ ਦੇ ਲਈ ਮਦਦ ਕਰਨਾ ਹੈ
ਯੋਜਨਾ ਦਾ ਲਾਭ ਚੁੱਕਣ ਦੇ ਲਈ ਜਲਦ ਤੋਂ ਜਲਦ ਕਾਲਜ ਜਾਕੇ ਬੈਂਕ ਖਾਤੇ ਦੀ ਜਾਣਕਾਰੀ ਦਵੋ
ਪੰਜਾਬ ਦੇ ਵਿਧਿਆਰਥੀਆਂ ਨੂੰ ਕੋਰੋਨਾ ਨੂੰ ਵਧਦੇ ਹੋਏ ਦੇਖਕੇ ਰਾਹਤ ਦਿੱਤੀ ਜਾ ਰਹੀ ਹੈ । ਤੁਹਾਨੂੰ ਦੱਸ ਦਈਏ ਕਿ ਕੋਰੋਨਾ ਦੇ ਕਾਰਣ ਵਿਧਿਆਰਥੀਆਂ ਨੂੰ ਘਰ ਬੈਠੇ ਆਨਲਾਈਨ ਪੜ੍ਹਾਈ ਕਰਨੀ ਪਹਿੰਦੀ ਹੈ । ਇਸ ਵਿੱਚ ਕੋਈ ਰੁਕਾਵਟ ਨਾ ਆਵੇ ਦੇਖਦੇ ਹੋਏ ਮੁੱਖਮੰਤਰੀ ਚੰਨੀ ਨੇ ਕਿਹਾ ਹੈ ਕੋਰੋਨਾ ਦੇ ਕਾਰਨ ਕਾਲਜ ਦੇ ਵਿਧਿਆਰਥੀਆਂ ਨੂੰ ਹੁਣ ਘਰ ਬੈਠਕੇ ਪੜਾਈ ਕਰਨੀ ਹੋਵੇਗੀ , ਇਸ ਲਈ ਉਹਨਾਂ ਨੂੰ ਇੰਟਰਨੇਟ ਐਲਾਇੰਸ ਦੇ ਲਈ ਇਹ ਰਾਹਤ ਦਿੱਤੀ ਜਾ ਰਹੀ ਹੈ । ਉਨ੍ਹਾਂ ਨੇ ਕਿਹਾ ਹੈ ਕਿ ਕਾਲਜ ਵਿਧਿਆਰਥੀ ਬੁੱਧਵਾਰ ਨੂੰ ਹੀ ਆਪਣੇ ਕਾਲਜ ਜਾਕੇ ਆਪਣੇ ਬੈਂਕ ਖਾਤੇ ਦੇ ਬਾਰੇ ਜਾਣਕਾਰੀ ਦੇਣ ।
ਹਰ ਸਾਲ ਇਕ ਲੱਖ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇਗੀ
ਕੈਬਿਨੇਟ ਦੀ ਮੀਟਿੰਗ ਦੇ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਹੈ ਕਿ ਯੁਵਾ ਰੋਜਗਾਰ ਗਾਰੰਟੀ ਯੋਜਨਾ (rojgaar guarantee yojna ) ਦੀ ਤਰ੍ਹਾਂ ਹਰ ਸਾਲ ਵਿੱਚ ਇੱਕ ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸਦੇ ਇਲਾਵਾ ਨਿਜੀ ਖੇਤਰ ਵਿੱਚ ਨੌਕਰੀ ਦੇ ਲਈ ਪ੍ਰਾਈਵੇਟ ਸੈਕਟਰ ਵੀ ਦਿੱਤਾ ਜਾਵੇਗਾ । ਚੰਨੀ ਨੇ ਕਿਹਾ ਹੈ ਕਿ ਪੰਜਾਬ ਕੈਬਿਨੇਟ ਨੇ ਮਨਜੂਰ ਕਰ ਦਿੱਤਾ ਹੈ ਅਤੇ ਨਵੀ ਸਰਕਾਰ ਵਿੱਚ ਜੋ ਵੀ ਮੁੱਖ ਮੰਤਰੀ ਆਵੇਗਾ , ਉਸ ਨੂੰ ਇਹ ਨੌਕਰੀਆਂ ਦੇਣੀਆਂ ਹੋਣਗੀਆਂ । ਹਾਲਾਂਕਿ ਪੰਜਾਬ ਵਿੱਚ ਚੋਣ ਬਹੁਤ ਨੇੜੇ ਆ ਰਹੇ ਹਨ । ਅਜਿਹੇ 'ਚ ਕਈ ਸਿਆਸੀ ਪਾਰਟੀਆਂ ਦਾ ਕਹਿਣਾ ਹੈ ਕਿ ਇਹ ਮਹਿਜ਼ ਬਿਆਨਬਾਜ਼ੀ ਹੈ। ਚੋਣਾਂ ਤੋਂ ਪਹਿਲਾਂ ਇੱਥੇ ਜਨਤਾ ਨੂੰ ਗੁੰਮਰਾਹ ਕਰਕੇ ਵੋਟ ਬੈਂਕ ਦੀ ਰਾਜਨੀਤੀ ਕੀਤੀ ਜਾ ਰਹੀ ਹੈ।
ਵਿਦੇਸ਼ਾਂ ਵਿੱਚ ਪੜਾਈ ਕਰਨ ਦੇ ਲਈ ਨੌਜਵਾਨਾਂ ਨੂੰ ਮਿਲੇਗਾ ਵਿਆਜ ਮੁਕਤ ਕਰਜਾ
ਮੁੱਖਮੰਤਰੀ ਚੰਨੀ ਨੇ ਮੀਡਿਆ ਨੂੰ ਦੱਸਿਆ ਕਿ 12ਵੀ ਪਾਸ ਵਿਧਿਆਰਥੀ ਯੁਵਾ ਰੋਜਗਾਰ ਗਰੰਟੀ ਯੋਜਨਾ ਦੇ ਤਹਿਤ ਨੌਕਰੀ ਲੈਣ ਦੇ ਯੋਗ ਹੋਣਗੇ । ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਨੌਜਵਾਨਾਂ ਨੂੰ IELTS ਸਮੇਤ PTE ਦੀ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ। \
ਇਨ੍ਹਾਂ ਹੀ ਨਹੀਂ ਵਿਦੇਸ਼ਾਂ ਵਿੱਚ ਪੜ੍ਹਨ ਦੇ ਲਈ ਨੌਜਵਾਨਾਂ ਨੂੰ ਵਿਆਜ ਮੁਕਤ ਕਰਜਾ ਦਿੱਤਾ ਜਾਵੇਗਾ । ਯੂਨੀਵਰਸਿਟੀਆਂ ਵਿੱਚ ਸਟਾਰਟ ਅਪ ਕੋਰਸ ਸ਼ੁਰੂ ਕਿੱਤੇ ਜਾਣਗੇ ਅਤੇ ਉਦਯੋਗਾਂ ਵਿੱਚ ਰੁਜ਼ਗਾਰ ਲਈ ਹੁਨਰ ਸਿਖਲਾਈ ਵੀ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਰੁਜ਼ਗਾਰ ਮਿਲ ਸਕੇ।
ਆਂਗਣਵਾੜੀ ਵਰਕਰਾਂ ਲਈ ਖੁਸ਼ਖਬਰੀ
ਕੈਬਿਨੇਟ ਦੇ ਹੋਰ ਫੈਸਲਿਆਂ ਤੋਂ ਜਾਣੂ ਕਰਵਾਉਂਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ 53 ਹਜਾਰ ਆਂਗਣਵਾੜੀ ਵਰਕਰਾਂ ਦਾ ਮਾਣ ਭੱਤੇ ਵਧਾਉਣ ਦੇ ਲਈ ਮਨਜ਼ੂਰੀ ਦਿੱਤੀ ਗਈ ਹੈ । ਆਂਗਣਵਾੜੀ ਵਰਕਰਾਂ ਦਾ ਮਹੀਨਾਵਾਰ ਮਾਣ ਭੱਤਾ ਵਧਾਕੇ 8100 ਤੋਂ 9500 ਰੁਪਏ ਕਰ ਦਿੱਤੇ ਗਏ ਹਨ । ਇਸੀ ਤਰ੍ਹਾਂ ਜੂਨੀਅਰ ਆਂਗਣਵਾੜੀ ਵਰਕਰਾਂ ਦਾ ਮਾਣ ਭਤਾ ਵਧਾਕੇ 5300 ਤੋਂ 6300 ਅਤੇ ਮਦਦਗਾਰਾ
ਦਾ ਮਾਣ ਭਤਾ ਵਧਾਕੇ 4050 ਤੋਂ 5100 ਰੁਪਏ ਕਿੱਤੇ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ । ਇਨ੍ਹਾਂ ਹੀ ਨਹੀਂ ਆਂਗਣਵਾੜੀ ਵਰਕਰਾਂ ਦੀ ਦੋਵੇਂ ਵਰਗ ਦੇ ਮਾਣ ਭਤਾ ਵਿੱਚ ਹਰ ਸਾਲ ਕ੍ਰਮਵਾਰ 500 ਅਤੇ 250 ਰੁਪਏ ਵਧਾ ਵੀ ਦਿੱਤੇ ਜਾਣਗੇ । ਇਸ ਤੋਂ ਇਲਾਵਾ ਮਿਡ ਡੇ ਮੀਲ
ਵਰਕਰ ਦਾ ਮਾਣ ਭਤਾ 2200 ਤੋਂ ਵਧਾਕੇ 3000 ਰੁਪਏ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ ।
ਗਊਸ਼ਾਲਾ ਵਿੱਚ ਸੋਲਰ ਸਿਸਟਮ ਲਗਾਉਣ ਦੇ ਲਈ ਸਰਕਾਰ ਦੇ ਰਹੀ ਹੈ 5 ਲੱਖ -
ਮੁੱਖਮੰਤਰੀ ਚੰਨੀ ਨੇ ਕਿਹਾ ਹੈ ਕਿ ਕੈਬਿਨੇਟ ਨੇ ਰਾਜ ਦੀ ਸਾਰੀਆਂ ਗਊਸ਼ਾਲਾਂ ਦੇ ਪੁਰਾਣੇ ਬਿਜਲੀ ਦੇ ਬਿੱਲ ਮੁਆਫ ਕਰ ਦਿੱਤੇ ਗਏ ਹਨ ।ਨਾਲ ਹੀ ਹਰ ਗਊਸ਼ਾਲਾਂ ਵਿੱਚ ਸੋਲਰ ਸਿਸਟਮ ਲਗਾਉਣ ਦੇ ਲਈ ਉਨ੍ਹਾਂ ਨੂੰ ਪੰਜ ਲੱਖ ਰੁਪਏ ਦੀ ਸਹੂਲਤ ਦਿੱਤੀ ਜਾਵੇਗੀ । ਗਊਸ਼ਾਲਾ ਵਿੱਚ ਸੋਲਰ ਸਿਸਟਮ ਲੱਗਣ ਤੋਂ ਬਿਜਲੀ ਬਿੱਲਾਂ ਦੀ ਦਿੱਕਤ ਦੂਰ ਹੋਵੇਗੀ ।
ਕਿਸਾਨ ਪਰਿਵਾਰ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਾ ਤੋਹਫ਼ਾ ਮਿਲਿਆ -
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਵਿੱਚ ਜਾਨ ਗੁਆਉਣ ਵਾਲ਼ੇ ਕਿਸਾਨਾਂ ਦੇ 27 ਪਰਿਵਾਰਕ ਮੈਂਬਰਾਂ ਨੂੰ ਮੰਗਲਵਾਰ ਨੂੰ ਸਰਕਾਰੀ ਨੌਕਰੀਆਂ ਦੇ ਪੱਤਰ ਸੌਂਪ ਦਿੱਤੇ ਸਨ । ਕਿਸਾਨਾਂ ਦੇ 407 ਪਰਿਵਾਰਾਂ ਨੂੰ ਸਰਕਾਰ ਪੰਜ -ਪੰਜ ਲੱਖ ਰੁਪਏ ਮੁਆਵਜਾ ਅਤੇ 169 ਵਾਰਸਾਂ ਨੂੰ ਨੌਕਰੀ ਦੇ ਚੁਕੀ ਹੈ ।
ਇਹ ਵੀ ਪੜ੍ਹੋ :- ਮਿੱਟੀ ਦੀ ਮਾੜੀ ਉਪਜਾਊ ਸ਼ਕਤੀ ਦੇਖ ਲੋਕ ਹੋਏ ਹੈਰਾਨ, ਜਦੋਂ ਸੋਇਲ ਹੈਲਥ ਕਾਰਡ ਦੀ ਰਿਪੋਰਟ ਆਈ ਸਾਹਮਣੇ ਤੁਸੀ ਵੀ ਰੱਖੋ ਧਿਆਨ
Summary in English: Rojgaar Guarantee Scheme: The government announced to give 2 thousand rupees to the students and also discussed other schemes