ਅੱਜ ਦੇ ਸਮੇਂ ਵਿੱਚ, ਹਰ ਵਿਅਕਤੀ ਆਪਣੇ ਪਰਿਵਾਰ ਦੇ ਭਵਿੱਖ ਲਈ ਪੈਸੇ ਬਚਾਉਣਾ ਚਾਹੁੰਦਾ ਹੈ | ਪਰ ਲੋਕ ਇਹ ਨਹੀਂ ਸਮਝ ਪਾਂਦੇ ਕਿ ਕਿੱਥੇ ਨਿਵੇਸ਼ ਕਰਨਾ ਹੈ ਜਿੱਥੇ ਉਨ੍ਹਾਂ ਨੂੰ ਚੰਗੀ ਕਮਾਈ ਮਿਲ ਸਕੇ | ਇਸ ਲਈ ਅੱਜ ਅਸੀਂ ਤੁਹਾਨੂੰ ਇਸ ਲੇਖ ਵਿਚ ਅਜਿਹੀ ਇਕ ਸਰਕਾਰੀ ਯੋਜਨਾ ਬਾਰੇ ਦੱਸਾਂਗੇ, ਜਿਸ ਵਿਚ ਤੁਸੀਂ ਭਵਿੱਖ ਵਿਚ ਸਿਰਫ 100 ਰੁਪਏ ਦਾ ਨਿਵੇਸ਼ ਕਰਕੇ ਲੱਖਾਂ ਰੁਪਏ ਦਾ ਮੁਨਾਫਾ ਕਮਾ ਸਕਦੇ ਹੋ | ਤਾਂ ਆਓ ਜਾਣਦੇ ਹਾਂ ਇਸ ਯੋਜਨਾ ਬਾਰੇ ਵਿਸਥਾਰ ਵਿੱਚ ....
ਜਾਣੋ ਕਿ ਹੈ ਇਹ ਲਾਭਕਾਰੀ ਯੋਜਨਾ :
ਇਹ ਇਕ ਪੀਪੀਐਫ PPF ਸਕੀਮ ਹੈ ਜਿਸ ਨੂੰ ਪਬਲਿਕ ਪ੍ਰੋਵੀਡੈਂਟ ਫੰਡ (Public Provident Fund) ਕਿਹਾ ਜਾਂਦਾ ਹੈ | ਇਹ ਸਰਕਾਰ ਦੁਆਰਾ ਚਲਾਈ ਗਈ ਇਕ ਛੋਟੀ ਬਚਤ ਸਕੀਮ ਹੈ, ਜਿਸ ਵਿਚ ਤੁਸੀਂ ਬਿਨਾਂ ਕਿਸੇ ਡਰ ਦੇ ਨਿਵੇਸ਼ ਕਰਕੇ ਆਸਾਨੀ ਨਾਲ ਮੁਨਾਫਾ ਕਮਾ ਸਕਦੇ ਹੋ | ਇਸ ਯੋਜਨਾ ਵਿਚ ਸਿਰਫ 100 ਰੁਪਏ ਲਗਾਉਣ ਦੇ ਬਦਲੇ, ਤੁਸੀਂ ਲਗਭਗ 54.47 ਲੱਖ ਰੁਪਏ ਦੀ ਕਮਾਈ ਕਰ ਸਕਦੇ ਹੋ | ਇਸ ਯੋਜਨਾ ਵਿਚ ਪੈਸਾ ਲਗਾ ਕੇ ਤੁਸੀਂ ਸਾਲਾਨਾ 1.5 ਲੱਖ ਰੁਪਏ ਤਕ ਦੇ ਟੈਕਸ ਦੀ ਬਚਤ ਕਰ ਸਕਦੇ ਹੋ | ਇਨਕਮ ਟੈਕਸ ਐਕਟ ਦੀ ਧਾਰਾ 80 C ਦੇ ਤਹਿਤ ਇਹ ਟੈਕਸ ਛੋਟ ਪੁਰਾਣੇ ਟੈਕਸ ਸਲੈਬ (Tax Slab) ਦੀ ਚੋਣ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ |
ਕੀ ਹੈ ਇਸ ਯੋਜਨਾ ਵਿੱਚ ਨਿਵੇਸ਼ ਕਰਨ ਦਾ ਤਰੀਕਾ :
ਜੇ ਇਕ 25 ਸਾਲ ਦਾ ਵਿਅਕਤੀ ਇਸ ਪੀਪੀਐਫ PPF ਸਕੀਮ ਦੁਆਰਾ ਖੁੱਲ੍ਹੇ ਖਾਤੇ ਵਿਚ ਹਰ ਮਹੀਨੇ ਆਪਣੀ ਤਨਖਾਹ ਵਿਚੋਂ 3 ਹਜ਼ਾਰ ਰੁਪਏ (ਇਕ ਦਿਨ ਵਿਚ 100 ਰੁਪਏ) ਜਮ੍ਹਾ ਕਰਵਾਉਂਦਾ ਹੈ, ਤਾਂ ਉਹ ਆਪਣੇ ਪੀਪੀਐਫ ਖਾਤੇ ਵਿਚ ਪਾਏ ਪੈਸੇ ਅਤੇ ਉਸ ਤੇ ਲਗੇ 7.1% ਦੀ ਵਿਆਜ ਦਰ ਦੇ ਹਿਸਾਬ ਨਾਲ ਅੰਤ ਵਿੱਚ, ਉਸਨੂੰ ਕੁੱਲ 54.47 ਲੱਖ ਰੁਪਏ ਪ੍ਰਾਪਤ ਹੋਣਗੇ | ਜਦ ਤਕ ਉਹ ਰਿਟਾਇਰ ਹੋਏਗਾ, ਤਦ ਤਕ ਇਹ ਇਕੱਠੇ ਹੋਏ ਹਜ਼ਾਰਾਂ ਰੁਪਏ ਲੱਖਾਂ ਵਿੱਚ ਬਦਲ ਜਾਣਗੇ | ਤਾਂ ਹੋਇਆ ਨਾ ਸੌਦਾ ਮੁਨਾਫ਼ੇ ਦਾ |
Summary in English: Small Investment Scheme: With the investment of just 100 rupees, you can earn 54 lakh rupees, know how?