ਕੇਂਦਰ ਅਤੇ ਰਾਜ ਸਰਕਾਰ ਦੀ ਤਰਫ ਤੋਂ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਦੇ ਲਈ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਦੇ ਲਈ ਸਰਕਾਰ ਦੀ ਤਰਫ ਤੋਂ ਕਈ ਯੋਜਨਾਵਾਂ ਦੀ ਮਦਦ ਤੋਂ ਲਾਭ ਪਹੁੰਚਾਇਆ ਜਾ ਰਿਹਾ ਹੈ । ਸਰਕਾਰ ਚਾਹੁੰਦੀ ਹੈ ਕਿ ਕਿਸਾਨ ਰਿਵਾਇਤੀ ਖੇਤੀ ਦੀ ਥਾਂ ਬਜਾਰ ਦੀ ਮੰਗ ਤੇ ਅਧਾਰਤ ਖੇਤੀ ਕਰਨ ਤੇ ਜ਼ੋਰ ਦਵੇ, ਤਾਂਕਿ ਉਨ੍ਹਾਂ ਨੂੰ ਚੰਗਾ ਮੁਨਾਫ਼ਾ ਹੋ ਸਕੇ । ਇਸੀ ਲੜੀ ਹਰਿਆਣਾ ਸਰਕਾਰ ਦੀ ਤਰਫ ਤੋਂ ਕਿਸਾਨਾਂ ਨੂੰ ਬਾਗਵਾਨੀ ਫ਼ਸਲਾਂ ਤੇ ਸਬਸਿਡੀ ਦਾ ਲਾਭ ਪ੍ਰਦਾਨ ਕੀਤਾ ਜਾ ਰਿਹਾ ਹੈ । ਰਾਜ ਸਰਕਾਰ ਦੀ ਤਰਫ ਤੋਂ ਡਰੈਗਨ ਫਰੂਟ ਦੀ ਖੇਤੀ ਦੇ ਲਈ ਕਿਸਾਨਾਂ ਨੂੰ ਸਬਸਿਡੀ ਦਾ ਲਾਭ ਪ੍ਰਦਾਨ ਕੀਤਾ ਜਾ ਰਿਹਾ ਹੈ । ਇਸ ਦੀ ਖੇਤੀ ਕਰਨ ਦੇ ਲਈ ਰਾਜ ਸਰਕਾਰ ਦੀ ਤਰਫ ਤੋਂ 35 ਹਜਾਰ ਰੁਪਏ ਹਰ ਏਕੜ ਦੇ ਹਿੱਸਾਬ ਤੋਂ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ ।
Dragon Fruit Farming : ਕੀ ਹੈ ਸਰਕਾਰ ਦੀ ਯੋਜਨਾ?
ਮੀਡਿਆ ਰਿਪੋਰਟ ਦੇ ਅਨੁਸਾਰ ਕਿੰਨੂੰ, ਅਮਰੂਦ , ਅਨਾਰ , ਸਟ੍ਰਾਬਰੀ ਦੇ ਬਾਅਦ ਹੁਣ ਸਿਰਸਾ ਵਿਚ ਡਰੈਗਨ ਫਰੂਟ ਅਤੇ ਅੰਜੀਰ ਦੀ ਖੇਤੀ ਤੇ ਜ਼ੋਰ ਦਿੱਤਾ ਜਾ ਰਿਹਾ ਹੈ । ਜਿੱਲ੍ਹਾ ਬਾਗਵਾਨੀ ਵਿਭਾਗ ਦੀ ਤਰਫ ਤੋਂ ਬਾਗਵਾਨੀ ਕਰਨ ਵਾਲੇ ਕਿਸਾਨਾਂ ਨੂੰ ਡਰੈਗਨ ਫਰੂਟ ਅਤੇ ਅੰਜੀਰ ਦੀ ਖੇਤੀ ਦੇ ਲਈ ਗ੍ਰਾੰਟ ਦਿੱਤਾ ਜਾਵੇਗਾ । ਜਿਲ੍ਹੇ ਵਿਚ ਡਰੈਗਨ ਫਰੂਟ ਅਤੇ ਅੰਜੀਰ ਦੀ ਖੇਤੀ ਵਧਾਉਣ ਦਾ ਸਰਕਾਰ ਦਾ ਜ਼ੋਰ ਹੈ, ਕਿਓਂਕਿ ਇਨ੍ਹਾਂ ਦੀ ਬਜਾਰ ਵਿਚ ਬਹੁਤ ਵਧੀਆ ਮੰਗ ਹੈ ਅਤੇ ਇਸ ਦਾ ਭਾਅ ਹੋਰ ਫਲਾਂ ਤੋਂ ਬਹੁਤ ਉੱਚਾ ਮਿਲਦਾ ਹੈ ਜਿਸ ਤੋਂ ਕਿਸਾਨਾਂ ਨੂੰ ਫਾਇਦਾ ਹੋਵੇਗਾ ।
ਡਰੈਗਨ ਫਰੂਟ ਦੀ ਖੇਤੀ ਦਾ ਕਿੰਨਾ ਲਾਭ
ਦੱਸ ਦਈਏ ਕੀ ਡਰੈਗਨ ਫਰੂਟ ਮਾਨਸੂਨ ਵਿਚ ਤਿਆਰ ਹੁੰਦਾ ਹੈ । ਇਸ ਦੇ ਫ਼ਲ ਮਾਨਸੂਨ ਦੇ 4 ਮਹੀਨੇ ਹਰ 40 ਦਿਨਾਂ ਦੇ ਵਿਚ ਪੱਕਦੇ ਹਨ । ਇਸ ਫਲ ਦਾ ਵਜਨ 100 ਤੋਂ 300 ਗਰਾਮ ਹੁੰਦਾ ਹੈ । ਇਸ ਦਾ ਇਕ ਰੁੱਖ 40 ਸਾਲ ਤਕ ਫਲ ਦਿੰਦਾ ਹੈ । ਡਰੈਗਨ ਫਰੂਟ ਯੂਨੀਟੀ ਬੂਸਟਰ ਹੈ , ਇਸਲਈ ਇਹ 500 ਰੁਪਏ ਕਿਲੋ ਤਕ ਵਿਕਦਾ ਹੈ । ਕਿਸਾਨ ਇਸ ਦੀ ਖੇਤੀ ਕਰਕੇ ਸਾਲ ਵਿਚ ਲੱਖਾਂ ਰੁਪਏ ਕਮਾਂ ਸਕਦੇ ਹਨ ।
ਬਾਗਵਾਨੀ ਵਿਭਾਗ ਦੇਵੇਗਾ 35 ਹਜਾਰ ਰੁਪਏ ਪ੍ਰਤੀ ਏਕੜ ਗ੍ਰਾੰਟ
ਜਿਲਾ ਬਾਗਵਾਨੀ ਵਿਭਾਗ ਦੁਆਰਾ ਅੰਜੀਰ ਅਤੇ ਡਰੈਗਨ ਫਰੂਟ ਦੀ ਖੇਤੀ ਨੂੰ ਵਧਾਉਣ ਦੇ ਲਈ ਕਿਸਾਨਾਂ ਨੂੰ 35 ਹਜਾਰ ਰੁਪਏ ਪ੍ਰਤੀ ਏਕੜ ਗ੍ਰਾੰਟ ਰਕਮ ਦੇਵੇਗਾ । ਕਿਸਾਨਾਂ ਨੂੰ ਅੰਜੀਰ ਅਤੇ ਡਰੈਗਨ ਫਰੂਟ ਨੂੰ ਲਗਾਉਣ ਅਤੇ ਪਾਲਣ ਪੋਸ਼ਣ ਅਤੇ ਇਸ ਬਾਰੇ ਵਿਚ ਸਿਖਲਾਈ ਵੀ ਦਿੱਤੀ ਜਾਵੇਗੀ ।
ਫਲ ਅਤੇ ਸਬਜ਼ੀ ਵੇਚਣ ਦੇ ਲਈ ਦਿੱਤੀ ਜਾਵੇਗੀ ਰੇਹੜੀਆਂ
ਬਾਗਵਾਨੀ ਵਿਭਾਗ ਦੀ ਤਰਫ ਤੋਂ ਛੋਟੇ ਕਿਸਾਨਾਂ ਨੂੰ ਆਪਣੇ ਫਲ ਸਬਜ਼ੀਆਂ ਵੇਚਣ ਦੇ ਲਈ ਰੇਹੜੀਆਂ ਉਪਲਬਦ ਕਾਰਵਾਈ ਜਾਵੇਗੀ। ਜਿਸ ਤੋਂ ਕਿਸਾਨਾਂ ਨੂੰ ਮੰਡੀ ਦੇ ਮੁਕਾਬਲੇ ਪ੍ਰਚੂਨ ਵਿੱਕਰੀ ਵਿਚ ਫਲ ਅਤੇ ਸਬਜ਼ੀਆਂ ਦੇ ਵਧੀਆ ਭਾਅ ਮਿੱਲ ਸਕਣਗੇ ਜਿਸ ਤੋਂ ਉਨ੍ਹਾਂ ਦੀ ਆਮਦਨੀ ਵਿਚ ਵਾਧਾ ਹੋਵੇਗਾ ।
ਕੀ ਕਹਿੰਦੇ ਹਨ ਅਧਿਕਾਰੀ
ਝੋਰੜ , ਜਿੱਲ੍ਹਾ ਬਾਗਵਾਨੀ ਅਧਿਕਾਰੀ ਰਘੁਬੀਰ ਸਿੰਘ ਨੇ ਮੀਡਿਆ ਨੂੰ ਦੱਸਿਆ ਹੈ ਕੀ ਬਾਗਵਾਨੀ ਵਿਭਾਗ ਦੁਆਰਾ ਜਿਲ੍ਹੇ ਵਿਚ ਫੱਲਾਂ ਦੀ ਖੇਤੀ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ । ਜਿਲ੍ਹੇ ਵਿਚ ਡਰੈਗਨ ਫਰੂਟ ਅਤੇ ਅੰਜੀਰ ਦੀ ਖੇਤੀ ਨੂੰ ਬੜਾਵਾ ਦੇਣ ਦੇ ਲਈ ਕਿਸਾਨਾਂ ਨੂੰ 35 ਹਜਾਰ ਰੁਪਏ ਪ੍ਰਤੀ ਏਕੜ ਦੀ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ । ਇਸ ਦੇ ਨਾਲ ਹੀ ਕਿਸਾਨਾਂ ਨੂੰ ਫ਼ਲ ਅਤੇ ਸਬਜ਼ੀਆਂ ਵੇਚਣ ਦੇ ਲਈ ਰੇਹੜੀਆਂ ਉਪਲੱਭਦ ਕਰਵਾਈ ਜਾਵੇਗੀ । ਇਸ ਵਿਚ ਵੀ ਛੋਟੇ ਕਿਸਾਨਾਂ ਨੂੰ 35 ਹਜਾਰ ਰੁਪਏ ਕੀਮਤ ਦੀ ਰੇਹੜੀਆਂ ਤੇ ਵਿਭਾਗ 15 ਹਜਾਰ ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ ।
ਡਰੈਗਨ ਫਰੂਟ ਅਤੇ ਅੰਜੀਰ ਦੀ ਖੇਤੀ ਤੇ ਸਬਸਿਡੀ ਦੇ ਲਈ ਕਿਥੇ ਦੇਣੀ ਹੈ ਅਰਜੀ
ਹਰਿਆਣਾ ਵਿਚ ਡਰੈਗਨ ਫਰੂਟ ਅਤੇ ਅੰਜੀਰ ਦੀ ਖੇਤੀ ਤੇ ਸਬਸਿਡੀ ਦੇ ਲਈ ਕਿਸਾਨਾਂ ਨੂੰ ਜਿਲਾ ਬਾਗਵਾਨੀ ਵਿਭਾਗ ਤੋਂ ਸੰਪਰਕ ਕਰਨਾ ਹੋਵੇਗਾ । ਇਸ ਦੇ ਲਈ ਕਿਸਾਨਾਂ ਨੂੰ ਬਾਗਵਾਨੀ ਵਿਭਾਗ ਦੀ ਵੈਬਸਾਈਟ ਤੇ ਆਪਣਾ ਰਜਿਸਟਰੇਸ਼ਨ ਕਰਨਾ ਹੋਵੇਗਾ ।
ਫਲਾਂ ਦੀ ਖੇਤੀ ਤੇ ਸਬਸਿਡੀ ਲਈ ਅਰਜੀ ਦੇਣ ਲਈ ਜਰੂਰੀ ਦਸਤਾਵੇਜ
ਡਰੈਗਨ ਫਰੂਟ ਅਤੇ ਅੰਜੀਰ ਦੀ ਖੇਤੀ ਦੇ ਲਈ ਕਿਸਾਨਾਂ ਨੂੰ ਬਾਗਵਾਨੀ ਵਿਭਾਗ ਦੀ ਤਰਫ ਤੋਂ ਸਬਸਿਡੀ ਦਾ ਲਾਭ ਪ੍ਰਦਾਨ ਕੀਤਾ ਜਾਵੇਗਾ । ਇਸ ਦੇ ਲਈ ਕਿਸਾਨਾਂ ਨੂੰ ਬਾਗਵਾਨੀ ਵਿਭਾਗ ਵਿਚ ਅਰਜੀ ਦੇਣੀ ਹੋਵੇਗੀ । ਅਰਜੀ ਦੇ ਲਈ ਕਿਸਾਨਾਂ ਨੂੰ ਕੁਝ ਮਹਤਵਪੂਰਣ ਦਸਤਾਵੇਜਾਂ ਦੀ ਜਰੂਰਤ ਇਸ ਤਰ੍ਹਾਂ ਹੁੰਦੀ ਹੈ-
-
ਕਿਸਾਨ ਦੀ ਜਮੀਨ ਦਾ ਸਰਟੀਫਿਕੇਟ
-
ਸਥਾਈ ਨਿਵਾਸੀ ਸਰਟੀਫਿਕੇਟ।
-
ਲਾਭਪਾਤਰੀ ਦੇ ਕੋਲ ਸਿੰਚਾਈ ਦੇ ਸਾਧਨਾਂ ਦੇ ਦਸਤਾਵੇਜ਼।
-
ਅਧਾਰ ਕਾਰਡ ਅਤੇ ਅਧਾਰ ਨਾਲ ਲਿੰਕ ਹੋਇਆ ਮੋਬਾਈਲ ਨੰਬਰ।
-
ਬੈਂਕ ਪਾਸ ਬੁਕ ਦੀ ਕਾਪੀ ।
-
ਅਰਜੀ ਦੇਣ ਵਾਲੇ ਦੀ ਪਾਸਪੋਰਟ ਸਾਇਜ ਫੋਟੋ ।
-
ਛੋਟੇ, ਸੀਮਾਂਤ, ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤਿ ਦਾ ਸਰਟੀਫਿਕੇਟ, ਲਾਗੂ ਹੁੰਦਾ ਹੈ ।
ਇਹ ਵੀ ਪੜ੍ਹੋ :ਪੰਜਾਬ 'ਚ 14 ਫਰਵਰੀ ਨੂੰ ਪੈਣਗੀਆਂ ਵੋਟਾਂ, ਜਾਣੋ ਇਸ ਨਾਲ ਜੁੜੀ ਪੂਰੀ ਜਾਣਕਾਰੀ
Summary in English: The government will provide a subsidy of Rs 35,000 for the cultivation of dragon fruit