1. Home
  2. ਖਬਰਾਂ

ਪੰਜਾਬ 'ਚ 14 ਫਰਵਰੀ ਨੂੰ ਪੈਣਗੀਆਂ ਵੋਟਾਂ, ਜਾਣੋ ਇਸ ਨਾਲ ਜੁੜੀ ਪੂਰੀ ਜਾਣਕਾਰੀ

ਚੋਣ ਕਮਿਸ਼ਨ (ECI) ਨੇ ਪੰਜਾਬ ਸਹਿਤ ਪੰਜ ਰਾਜਿਆਂ ਵਿਚ ਹੋਣ ਵਾਲੇ ਵਿਧਾਨਸਭਾ ਚੋਣਾਂ (2022 Vidhan Sabha Elections) ਦੀ ਮਿਤੀ ਦਾ ਐਲਾਨ ਕਰ ਦੀਤਾ ਹੈ। ਪੰਜਾਬ ਵਿਚ 117 ਮੈਂਬਰ ਵਿਧਾਨਸਭਾ ਲਈ ਸਾਰੀਆਂ ਪਾਰਟੀਆਂ ਜ਼ੋਰ-ਸ਼ੋਰ ਨਾਲ ਕੋਸ਼ਿਸ਼ ਕਰ ਰਹੀਆਂ ਹਨ ।

Pavneet Singh
Pavneet Singh
Punjab Election

Punjab Election

ਚੋਣ ਕਮਿਸ਼ਨ (ECI) ਨੇ ਪੰਜਾਬ ਸਹਿਤ ਪੰਜ ਰਾਜਿਆਂ ਵਿਚ ਹੋਣ ਵਾਲੇ ਵਿਧਾਨਸਭਾ ਚੋਣਾਂ (2022 Vidhan Sabha Elections) ਦੀ ਮਿਤੀ ਦਾ ਐਲਾਨ ਕਰ ਦੀਤਾ ਹੈ। ਪੰਜਾਬ ਵਿਚ 117 ਮੈਂਬਰ ਵਿਧਾਨਸਭਾ ਲਈ ਸਾਰੀਆਂ ਪਾਰਟੀਆਂ ਜ਼ੋਰ-ਸ਼ੋਰ ਨਾਲ ਕੋਸ਼ਿਸ਼ ਕਰ ਰਹੀਆਂ ਹਨ । ਤਾਂ ਆਓ ਪੰਜਾਬ ਚੋਂਣ 2022 ਤੋਂ ਜੁੜੀ ਪੂਰੀ ਜਾਣਕਾਰੀ (Complete information related to Punjab Election 2022) ਦੇ ਬਾਰੇ ਵਿਚ ਜਾਣਦੇ ਹਾਂ ।

2022 ਚੋਣ ਦੀ ਮਿਤੀ (Vidhan Sabha 2022 Election Dates)

ਚੋਣ ਕਮਿਸ਼ਨ ਨੇ ਪੰਜਾਬ ਸਹਿਤ ਪੰਜ ਰਾਜਿਆਂ ਵਿਚ ਵਿਧਾਨਸਭਾ ਚੋਣਾਂ ਦੇ ਲਈ ਪੂਰੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ । ਪੰਜਾਬ ਵਿਚ 2022 ਦਾ ਵਿਧਾਨਸਭਾ ਚੋਣ ਇਕ ਹੀ ਪੜਾਵ ਵਿਚ ਹੋਵੇਗਾ । ਨਾਲ ਹੀ ਸਾਰੇ ਪੰਜ ਰਾਜਿਆਂ ਵਿਚ (ਉੱਤਰਾਖੰਡ , ਉੱਤਰ ਪ੍ਰਦੇਸ਼ , ਪੰਜਾਬ,ਮਨੀਪੁਰ, ਅਤੇ ਗੋਆ) 2022 ਦੇ ਵਿਧਾਨਸਭਾ ਚੋਣ10 ਫਰਵਰੀ ਤੋਂ 7 ਮਾਰਚ ਤਕ ਸੱਤ ਪੜਾਵ ਵਿਚ ਪੂਰੇ ਹੋਣਗੇ ।

ਪੰਜਾਬ ਵਿਧਾਨਸਭਾ ਚੋਣ 2022 ਦਾ ਪੂਰਾ ਪ੍ਰੋਗਰਾਮ (Punjab assembly election 2022 full schedule)

  • ਸੂਚਨਾ ਜਾਰੀ ਹੋਣ ਦੀ ਮਿਤੀ (Notification Issued Date)- 21 ਜਨਵਰੀ ।

  • ਨਾਮਜ਼ਦਗੀ ਦਾਖ਼ਲ ਕਰਨ ਦੀ ਆਖਰੀ ਮਿਤੀ (Last date for filing nomination)- 28 ਜਨਵਰੀ

  • ਨਾਮਜ਼ਦਗੀਆਂ ਦੀ ਪੜਤਾਲ (Scrutiny of nominations): 29 ਜਨਵਰੀ ।

  • ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ (Last date for withdrawal of candidature):31 ਜਨਵਰੀ ।

  • ਪੰਜਾਬ ਵਿਚ ਸਿੰਗਲ ਫੇਜ਼ ਵਿਚ ਮਤਦਾਨ ਦਾ ਦੂਜਾ- ਪੜਾਵ ( Single Phase Polling Day In Punjab- Phase 2)-10 ਫਰਵਰੀ ।

  • ਵੋਟਾਂ ਦੀ ਗਿਣਤੀ ਦੀ ਮਿਤੀ (Date Of counting)- 10 ਮਾਰਚ 2022 ।

ਪੰਜਾਬ ਵਿਚ ਮੁੱਖਮੰਤਰੀ ਅਹੁਦੇ ਲਈ ਮੁੱਖ ਉਮੀਦਵਾਰ (Key candidates for the post of Chief Minister in Punjab)

ਕਾਂਗਰਸ ਪਾਰਟੀ ਨੇ ਪਾਰਟੀ ਵਿਚ ਕਲੇਸ਼ ਦੇ ਚਲਦਿਆਂ ਆਪਣਾ ਉਮੀਦਵਾਰ ਫਾਈਨਲ ਨਹੀਂ ਕੀਤਾ ਹੈ । ਜੇਕਰ ਕਾਂਗਰਸ ਸਰਕਾਰ ਫਿਰ ਤੋਂ ਸੱਤਾ ਵਿਚ ਆਉਂਦੀ ਹੈ ਤਾਂ ਚਰਨਜੀਤ ਸਿੰਘ ਚੰਨੀ ਆਪਣਾ ਅਹੁਦਾ ਬਰਕਰਾਰ ਰਕ ਸਕਦੇ ਹਨ । ਜਾਂ ਫਿਰ ਪੰਜਾਬ ਕਾਂਗਰੇਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸੀਐਮ ਦੀ ਕੁਰਸੀ ਦੇ ਲਈ ਚੁਣੇ ਜਾ ਸਕਦੇ ਹਨ ।

ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Captain Amarinder Singh) ਦੀ ਪਾਰਟੀ ਪੰਜਾਬ ਲੋਕ ਕਾਂਗਰਸ 'ਭਾਰਤੀ ਜਨਤਾ ਪਾਰਟੀ ' (ਭਾਜਪਾ) ਅਤੇ ਸ਼੍ਰੋਮਣੀ ਅਕਾਲੀ ਦਲ ਸਯੁੰਕਤ ਦੇ ਨਾਲ ਗਠਬੰਧਨ ਵਿਚ ਹੈ । ਚੋਣ ਜਿੱਤਣ ਤੇ ਅਮਰਿੰਦਰ ਸਿੰਘ ਦੇ ਗਠਬੰਧਨ ਸੀਐਮ ਹੋਣ ਦੀ ਸੰਭਾਵਨਾ ਹੈ ।

ਪੰਜਾਬ ਦੇ ਸੰਗਰੂਰ ਨਿਵਰਚਨ ਖੇਤਰ ਤੋਂ ਲੋਕਸਭਾ ਮੈਂਬਰ ਭਗਵੰਤ ਮਾਨ 2022 ਦੇ ਵਿਧਾਨਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਦੇ ਮੁੱਖਮੰਤਰੀ ਅਹੁਦੇ ਦੇ ਉਮੀਦਵਾਰ ਹੋ ਸਕਦੇ ਹਨ । ਪਾਰਟੀ ਨੇ ਪੰਜਾਬ ਚੋਣਾਂ ਦੇ ਲਈ ਭਗਵੰਤ ਮਾਨ ਨੂੰ ਸੀਐਮ ਬਣਾਉਣ ਦਾ ਮੰਨ ਬਣਾ ਲਿਆ ਹੈ ।

ਪੰਜਾਬ ਵਿਧਾਨਸਭਾ ਦਾ ਪ੍ਰੋਗਰਾਮ 27 ਮਾਰਚ 2022 ਨੂੰ ਸਮਾਪਤ ਹੋਵੇਗਾ । ਇਹ ਪੰਜਾਬ ਵਿਧਾਨਮੰਡਲ ਦੀ 16ਵੀ ਵਿਧਾਨਸਭਾ ਹੋਵੇਗੀ । ਦੱਸ ਦਈਏ ਕਿ ਪੰਜਾਬ ਵਿਧਾਨਸਭਾ ਦੇ 117 ਮੈਂਬਰਾ ਨੂੰ ਚੋਣਾਂ ਦੇ ਲਈ ਮਤਦਾਨ ਹੋਵੇਗਾ ।

ਪੰਜਾਬ ਵਿਧਾਨਸਭਾ ਚੋਣ 2022 ਦੇ ਲਈ ਨਵੇਂ covid-19 ਪ੍ਰੋਟੋਕੋਲ ਦਾ ਐਲਾਨ (Announcement of new COVID-19 protocol for Punjab Assembly Election 2022)

  • ਮਤਦਾਨ ਪ੍ਰੋਗਰਾਮ ਦੇ ਇਲਾਵਾ , ਪੂਰੇ ਭਾਰਤ ਵਿਚ ਮਾਮਲਿਆਂ ਦੀ ਵੱਧਦੀ ਗਿਣਤੀ ਦੇ ਵਿਚ ਸੁਰੱਖਿਅਤ ਰੂਪ ਤੋਂ ਚੋਣ ਕਰਾਉਣ ਦੇ ਲਈ ਨਵੇਂ covid-19 ਪ੍ਰੋਟੋਕੋਲ ਦਾ ਵੀ ਐਲਾਨ ਕਿੱਤਾ ਗਿਆ ਹੈ ।

  • Covid ਸਤਿਥੀ ਦੇ ਕਾਰਨ 15 ਜਨਵਰੀ ਤਕ 5 ਰਾਜਿਆਂ ਵਿਚ ਕਿੱਸੀ ਵੀ ਤਰਾਂ ਦੀ ਭੌਤਿਕ ਚੋਣ ਰੈਲੀਆਂ , ਰੋਡ ਸ਼ੋ ਯਾਤਰਾਵਾਂ ਦੀ ਅਨੁਮਤੀ ਨਹੀਂ ਹੈ।

  • ਮੁਹਿੰਮ ਦੌਰਾਨ ਭੌਤਿਕ ਰੈਲੀਆਂ ਨੂੰ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ।

  • ਰਾਜਨੈਤਿਕ ਦਲਾਂ ਅਤੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਚੋਣ ਮੁਹਿੰਮ ਨੂੰ ਡਿਜੀਟਲ ਜਾਂ ਵਰਚੁਅਲ ਰੈਲੀਆਂ ਮੋਡ ਵਿੱਚ ਕੰਮ ਕਰਨ ।

  • ਸਾਰੇ ਪੰਜ ਰਾਜਿਆਂ ਵਿਚ ਮਤਦਾਨ ਦਾ ਸਮੇਂ ਇਕ ਘੰਟਾ ਵਧਾ ਦਿੱਤਾ ਜਾਵੇਗਾ ।

  • ਨਤੀਜੇ ਦੇ ਬਾਅਦ ਜਿੱਤ ਦਾ ਜਲੂਸ ਕੱਢਣ ਦੀ ਅਨੁਮਤੀ ਨਹੀਂ ਹੋਵੇਗੀ ।

  • ਚੋਣਾਂ ਦੀ ਡਿਯੂਟੀ ਕਰ ਰਹੇ ਕਰਮਚਾਰੀਆਂ ਨੂੰ ਦੋ ਵਾਰੀ ਟੀਕਾਕਰਨ ਕੀਤਾ ਜਾਵੇਗਾ ਅਤੇ ਕੋਰੋਨਾ ਤੋਂ ਸੁਰੱਖਿਅਤ ਚੋਣਾਂ ਨੂੰ ਯਕੀਨੀ ਬਣਾਉਣ ਲਈ ਸਾਵਧਾਨੀ ਵਜੋਂ ਤੀਜੀ ਖੁਰਾਕ ਲਈ ਵੀ ਯੋਗ ਹੋਣਗੇ ।   

ਇਹ ਵੀ ਪੜ੍ਹੋ : ਇਸ ਲੱਕੀ ਪਲਾਂਟ ਨਾਲ ਘਰ ਬੈਠੇ ਕਰੋ ਲੱਖਾਂ ਰੁਪਏ ਦੀ ਕਮਾਈ, ਜਾਣੋ ਕਿਵੇਂ ?

Summary in English: Voting will take place in Punjab on February 14, know the full details related to this

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters