1. Home
  2. ਸੇਹਤ ਅਤੇ ਜੀਵਨ ਸ਼ੈਲੀ

Bajra Idli: ਬਾਜਰੇ ਤੋਂ ਬਣਾਓ Healthy Indian Diabetic ਇਡਲੀ

ਅੱਜ ਹੀ ਆਪਣੀ ਖੁਰਾਕ `ਚ ਸ਼ਾਮਲ ਕਰੋ ਬਾਜਰੇ ਦੀ ਇਡਲੀ, ਸ਼ੂਗਰ ਰੋਗੀਆਂ ਲਈ ਨਾਸ਼ਤੇ ਦਾ ਵਧੀਆ ਵਿਕਲਪ।

Priya Shukla
Priya Shukla
ਫੌਕਸਟੇਲ ਬਾਜਰੇ ਦੀ ਇਡਲੀ

ਫੌਕਸਟੇਲ ਬਾਜਰੇ ਦੀ ਇਡਲੀ

ਬਾਜਰੇ ਦੀ ਕਾਸ਼ਤ ਵੱਖ-ਵੱਖ ਰੂਪਾਂ ਵਿੱਚ ਕੀਤੀ ਜਾਂਦੀ ਹੈ ਅਤੇ ਅੰਤਮ ਉਤਪਾਦ ਵਜੋਂ ਤੁਹਾਨੂੰ ਅਨਾਜ ਮਿਲਦਾ ਹੈ। ਇਨ੍ਹਾਂ ਨੂੰ ਸੁਆਦੀ ਅਤੇ ਸਿਹਤਮੰਦ ਭੋਜਨ ਬਣਾਉਣ ਲਈ ਵੱਖ-ਵੱਖ ਪਕਵਾਨਾਂ `ਚ ਵਰਤਿਆ ਜਾ ਸਕਦਾ ਹੈ। ਜੇਕਰ ਗੱਲ ਫੌਕਸਟੇਲ ਬਾਜਰੇ ਦੀ ਕਰੀਏ ਤਾਂ ਫੌਕਸਟੇਲ ਬਾਜਰੇ `ਚ ਕੈਲਸ਼ੀਅਮ, ਫਾਈਬਰ, ਆਇਰਨ ਤੇ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਸ਼ੂਗਰ ਰੋਗੀਆਂ ਲਈ ਬਹੁਤ ਵਧੀਆ ਹੁੰਦੇ ਹਨ।

ਫੌਕਸਟੇਲ ਬਾਜਰੇ ਦੀ ਇਡਲੀ ਆਮ ਇਡਲੀ ਦਾ ਇੱਕ ਸਿਹਤਮੰਦ ਸੰਸਕਰਣ ਹੈ, ਜੋ ਕਿ ਸਿਰਫ ਫੋਕਸਟੇਲ ਬਾਜਰੇ ਤੇ ਉੜਦ ਦੀ ਦਾਲ ਨਾਲ ਬਣਾਇਆ ਜਾਂਦਾ ਹੈ। ਇਹ ਸ਼ੂਗਰ ਰੋਗੀਆਂ ਲਈ ਵੀ ਨਾਸ਼ਤੇ ਦਾ ਇੱਕ ਵਧੀਆ ਵਿਕਲਪ ਹੈ। ਆਪਣੇ ਸਵੇਰ ਦੇ ਨਾਸ਼ਤੇ ਦਾ ਆਨੰਦ ਲੈਣ ਲਈ ਫੌਕਸਟੇਲ ਬਾਜਰੇ ਦੀ ਇਡਲੀ ਨੂੰ ਥੱਕਲੀ ਵੇਂਗਯਾਮ ਸਾਂਬਰ, ਚਟਨੀ ਦੇ ਨਾਲ ਪਰੋਸੋ।

ਫੌਕਸਟੇਲ ਬਾਜਰੇ ਦੀ ਇਡਲੀ:

ਸਮੱਗਰੀ:

● 1 ਕੱਪ ਫੌਕਸਟੇਲ ਬਾਜਰਾ

● 1-1/2 ਕੱਪ ਚਿੱਟੀ ਉੜਦ ਦੀ ਦਾਲ (ਦਰੀ)

● 1 ਛੋਟਾ ਚਮਚ ਮੇਥੀ ਦੇ ਬੀਜ

● ਲੂਣ, ਸੁਆਦ ਅਨੁਸਾਰ

ਇਹ ਵੀ ਪੜ੍ਹੋ ਆਓ ਬਣਾਈਏ ਪੌਸ਼ਟਿਕ ਅਤੇ ਸਵਾਦਿਸ਼ਟ ਬਾਜਰੇ ਦੇ ਅੱਪੇ, ਨਾਸ਼ਤੇ ਲਈ ਹੋ ਜਾਣਗੇ ਫਟਾਫਟ ਤਿਆਰ

ਵਿਧੀ:

● ਸਭ ਤੋਂ ਪਹਿਲਾਂ ਬਾਜਰੇ ਨੂੰ ਤੇ ਉੜਦ ਦੀ ਦਾਲ ਨੂੰ ਵੱਖ-ਵੱਖ ਕਟੋਰਿਆਂ ਵਿੱਚ ਪਾਣੀ ਨਾਲ ਧੋ ਕੇ ਭਿਓ ਦਿਓ। ਮੇਥੀ ਦੇ ਬੀਜਾਂ ਨੂੰ ਵੀ ਇੱਕ ਕਟੋਰੇ `ਚ ਲੋੜੀਂਦੇ ਪਾਣੀ `ਚ ਰਾਤ ਭਰ ਜਾਂ ਘੱਟੋ-ਘੱਟ 8 ਘੰਟਿਆਂ ਲਈ ਭਿਓ ਦਿਓ।

● ਬੈਟਰ ਬਣਾਉਣ ਲਈ ਬਾਜਰਾ ਅਤੇ ਉੜਦ ਦੀ ਦਾਲ ਨੂੰ ਪਾਣੀ `ਚੋਣ ਕੱਢ ਦਿਓ।

ਉੜਦ ਦੀ ਦਾਲ ਨੂੰ ਥੋੜੇ ਪਾਣੀ ਨਾਲ ਪੀਹ ਲਾਓ ਤੇ ਇੱਕ ਮੋਟਾ ਤੇ ਮੁਲਾਇਮ ਬੈਟਰ ਬਣਾ ਲਓ।

● ਬੈਟਰ ਨੂੰ ਇੱਕ ਵੱਡੇ ਕਟੋਰੇ `ਚ ਟ੍ਰਾਂਸਫਰ ਕਰੋ ਤੇ ਇਸ ਨੂੰ ਬਾਜਰੇ ਦੇ ਨਾਲ ਫਰਮੈਂਟੇਸ਼ਨ ਲਈ ਇੱਕ ਪਾਸੇ ਰੱਖ ਦਿਓ।

● ਹੁਣ ਫੌਕਸਟੇਲ ਬਾਜਰੇ ਨੂੰ ਥੋੜੇ ਪਾਣੀ ਨਾਲ ਪੀਹ ਲਓ ਤੇ ਇੱਕ ਮੁਲਾਇਮ ਬੈਟਰ ਬਣਾ ਲਓ।

● ਇਸ ਨੂੰ ਉੜਦ ਦੀ ਦਾਲ ਦੇ ਬੈਟਰ ਵਿਚ ਮਿਲਾਓ, 2 ਚਮਚ ਨਮਕ ਪਾਓ ਤੇ ਮਿਲਾਉਣ ਲਈ ਚੰਗੀ ਤਰ੍ਹਾਂ ਹਿਲਾਓ।

● ਬੈਟਰ ਨੂੰ 5 ਤੋਂ 6 ਘੰਟੇ ਜਾਂ ਰਾਤ ਭਰ ਲਈ ਫਰਮੈਂਟ ਕਰੋ।

● ਬੈਟਰ ਫਰਮੈਂਟ ਹੋਣ ਤੋਂ ਬਾਅਦ ਇਸਨੂੰ ਹੌਲੀ ਹੌਲੀ ਹਿਲਾਓ।

● ਤੁਸੀਂ ਨਿਯਮਤ ਆਕਾਰ ਦੀ ਇਡਲੀ ਵੀ ਬਣਾ ਸਕਦੇ ਹੋ ਤੇ ਮਿੰਨੀ ਇਡਲੀ ਸਟੈਂਡ ਦੀ ਵਰਤੋਂ ਵੀ ਕਰ ਸਕਦੇ ਹੋ। ਇਡਲੀ ਦੇ ਮੋਲਡਾਂ ਨੂੰ ਥੋੜੇ ਜਿਹੇ ਤੇਲ ਨਾਲ ਗਰੀਸ ਕਰੋ ਤੇ ਇੱਕ ਚੱਮਚ ਇਡਲੀ ਦੇ ਬੈਟਰ ਨੂੰ ਮੋਲਡ ਵਿੱਚ ਪਾਓ।

● ਹੁਣ ਇਡਲੀ ਸਟੀਮਰ `ਚ ਹੇਠਾਂ ਥੋੜਾ ਜਿਹਾ ਪਾਣੀ ਪਾ ਕੇ ਗਰਮ ਹੋਣ ਦਿਓ।

● ਹੁਣ ਭਰੇ ਹੋਏ ਇਡਲੀ ਰੈਕ ਨੂੰ ਸਟੀਮਰ ਵਿੱਚ ਰੱਖੋ। ਸਟੀਮਰ ਨੂੰ ਤੇਜ਼ ਫਲੇਮ 'ਤੇ ਰੱਖੋ ਤੇ ਇਡਲੀ ਨੂੰ 10 ਮਿੰਟ ਲਈ ਸਟੀਮ ਕਰੋ।

● 10 ਮਿੰਟ ਸਟੀਮ ਕਰਨ ਤੋਂ ਬਾਅਦ, ਗੈਸ ਬੰਦ ਕਰ ਦਿਓ। ਸਟੀਮਰ ਨੂੰ ਖੋਲ੍ਹੋ ਤੇ ਇੱਕ ਚਾਕੂ ਪਾਓ ਤੇ ਵੇਖੋ ਕਿ ਇਡਲੀ ਪੱਕ ਗਈ ਹੈ ਜਾਂ ਨਹੀਂ। ਜੇਕਰ ਚਾਕੂ `ਤੇ ਕੁਝ ਵੀ ਨਾ ਚਿਪਕਿਆ ਤਾਂ ਇਡਲੀ ਪੂਰੀ ਤਰ੍ਹਾਂ ਪੱਕ ਚੁੱਕੀ ਹੈ।

● ਹੁਣ ਤੁਸੀਂ ਫੌਕਸਟੇਲ ਬਾਜਰੇ ਦੀ ਇਡਲੀ ਨੂੰ ਸਟੀਮਰ ਤੋਂ ਹਟਾ ਸਕਦੇ ਹੋ। ਹੁਣ ਪਾਣੀ ਨਾਲ ਭਰਿਆ ਇੱਕ ਛੋਟਾ ਕਟੋਰਾ ਰੱਖੋ।

● ਇੱਕ ਚਮਚ ਪਾਣੀ `ਚ ਡੁਬੋ ਦਿਓ ਤੇ ਫਿਰ ਉਸ ਨਾਲ ਰਾਗੀ ਇਡਲੀ ਨੂੰ ਕਿਨਾਰਿਆਂ ਤੋਂ ਬਾਹਰ ਕੱਢ ਲਓ। ਚਮਚ ਨੂੰ ਪਾਣੀ `ਚ ਡੁਬੋਣ ਨਾਲ ਪਲੇਟਾਂ `ਚੋਂ ਇਡਲੀ ਨੂੰ ਆਸਾਨੀ ਨਾਲ ਹਟਾਉਣ ਵਿੱਚ ਮਦਦ ਮਿਲਦੀ ਹੈ।

● ਸਿਹਤਮੰਦ ਘਰੇਲੂ ਨਰਮ ਫੋਕਸਟੇਲ ਬਾਜਰੇ ਦੀ ਇਡਲੀ ਹੁਣ ਪਰੋਸੇ ਜਾਣ ਲਈ ਤਿਆਰ ਹੈ।


ਬਾਜਰਾ ਖਾਣ ਦੇ ਫਾਇਦੇ:

● ਬਾਜਰਾ ਊਰਜਾ ਦਾ ਬਹੁਤ ਵਧੀਆ ਸਰੋਤ ਹੈ। ਇਸ ਤੋਂ ਇਲਾਵਾ ਇਹ ਭਾਰ ਘਟਾਉਣ 'ਚ ਵੀ ਮਦਦ ਕਰਦਾ ਹੈ।

● ਬਾਜਰੇ ਦੇ ਸੇਵਨ ਨਾਲ ਭੁੱਖ ਨਹੀਂ ਲੱਗਦੀ, ਇਸ ਨਾਲ ਭਾਰ ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ।

● ਬਾਜਰਾ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦਾ ਚੰਗਾ ਸਰੋਤ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।

● ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।

● ਬਾਜਰਾ ਸਰੀਰ ਵਿੱਚ ਮੌਜੂਦ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਘਟਾਉਂਦਾ ਹੈ, ਜਿਸ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।

● ਬਾਜਰੇ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਏ ਜਾਂਦੇ ਹਨ, ਜੋ ਸਰੀਰ ਦੀ ਪਾਚਨ ਕਿਰਿਆ ਨੂੰ ਠੀਕ ਰੱਖਣ 'ਚ ਮਦਦ ਕਰਦੇ ਹਨ।

● ਬਾਜਰੇ ਦੇ ਸੇਵਨ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।

Summary in English: Bajra Idli: Make Healthy Indian Diabetic Idli from Bajra

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters