ਮਾਨਸੂਨ ਦੌਰਾਨ ਨਮੀ ਅਤੇ ਬਦਲਦੇ ਤਾਪਮਾਨ ਕਾਰਨ ਇਮਿਊਨਿਟੀ ਘੱਟ ਹੋਣ ਲੱਗਦੀ ਹੈ। ਅਜਿਹੇ 'ਚ ਸਰਦੀ, ਖੰਘ-ਜ਼ੁਕਾਮ ਅਤੇ ਹੋਰ ਮੌਸਮੀ ਬੀਮਾਰੀਆਂ ਦੀ ਲਪੇਟ 'ਚ ਆਉਣ ਦਾ ਖ਼ਤਰਾ ਵੱਧ ਰਹਿੰਦਾ ਹੈ।
ਅਜਿਹੇ 'ਚ ਆਪਣੀ ਰੋਜ਼ਾਨਾ ਡਾਈਟ 'ਚ ਕੁਝ ਖ਼ਾਸ ਚੀਜ਼ਾਂ ਸ਼ਾਮਲ ਕਰਨ ਨਾਲ ਇਨ੍ਹਾਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਆਪਣੀ ਡਾਈਟ 'ਚ ਇਨ੍ਹਾਂ ਚੀਜ਼ਾਂ ਨੂੰ ਕਰੋ ਸ਼ਾਮਲ।
ਅਦਰਕ
ਅਦਰਕ ਐਂਟੀ-ਆਕਸੀਡੈਂਟ, ਐਂਟੀ ਬੈਕਟੀਰੀਅਲ, ਐਂਟੀ-ਵਾਇਰਲ ਆਦਿ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਣ 'ਚ ਮਦਦ ਮਿਲਦੀ ਹੈ। ਅਜਿਹੇ 'ਚ ਸਰਦੀ, ਜ਼ੁਕਾਮ-ਖੰਘ, ਬੁਖ਼ਾਰ ਆਦਿ ਵਰਗੀਆਂ ਮੌਸਮੀ ਬੀਮਾਰੀਆਂ ਦੀ ਲਪੇਟ 'ਚ ਆਉਣ ਦਾ ਖ਼ਤਰਾ ਘੱਟ ਰਹਿੰਦਾ ਹੈ। ਤੁਸੀਂ ਇਮਿਊਨਿਟੀ ਵਧਾਉਣ ਲਈ ਰੋਜ਼ਾਨਾ ਇਸ ਦੀ ਚਾਹ ਵੀ ਪੀ ਸਕਦੇ ਹੋ।
ਲਸਣ
ਇਮਿਊਨਿਟੀ ਵਧਾਉਣ 'ਚ ਲਸਣ ਬੇਹੱਦ ਕਾਰਗਰ ਮੰਨਿਆ ਜਾਂਦਾ ਹੈ। ਐਂਟੀ ਆਕਸੀਡੈਂਟ, ਐਂਟੀ-ਬੈਕਟੀਰੀਅਲ ਆਦਿ ਗੁਣਾਂ ਨਾਲ ਭਰਪੂਰ ਲਸਣ ਇਮਿਊਨਿਟੀ ਵਧਾਉਣ ਅਤੇ ਵਾਇਰਸ ਨਾਲ ਲੜਨ 'ਚ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾ ਪਾਚਣ ਤੰਤਰ ਮਜ਼ਬੂਤ ਹੁੰਦਾ ਹੈ। ਅਜਿਹੇ 'ਚ ਮਾਨਸੂਨ ਦੌਰਾਨ ਸਿਹਤਮੰਦ ਰਹਿਣ ਲਈ ਇਸ ਦਾ ਸੇਵਨ ਜ਼ਰੂਰ ਕਰੋ।
ਹਲਦੀ
ਹਲਦੀ ਪੋਸ਼ਕ ਤੱਤ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ ਵਾਇਰਲ ਆਦਿ ਗੁਣਾਂ ਨਾਲ ਭਰਪੂਰ ਹੈ। ਇਹ ਤੇਜ਼ੀ ਨਾਲ ਇਮਿਊਨਿਟੀ ਵਧਾਉਣ 'ਚ ਮਦਦ ਕਰਦੀ ਹੈ। ਅਜਿਹੇ 'ਚ ਮਾਨਸੂਨ ਦੌਰਾਨ ਸਿਹਤਮੰਦ ਰਹਿਣ ਲਈ ਇਸ ਨੂੰ ਆਪਣੀ ਰੋਜ਼ਾਨਾ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਤੁਸੀਂ ਇਸ ਨੂੰ ਸਬਜ਼ੀ 'ਚ ਮਿਲਾਉਣ ਦੇ ਨਾਲ ਰੋਜ਼ਾਨਾ ਹਲਦੀ ਵਾਲਾ ਦੁੱਧ ਵੀ ਪੀ ਸਕਦੇ ਹੋ।
ਸੁੱਕੇ ਮੇਵੇ
ਡਰਾਈ ਫਰੂਟਸ ਯਾਨੀ ਸੁੱਕੇ ਮੇਵੇ ਪੋਸ਼ਕ ਤੱਤ ਅਤੇ ਐਂਟੀ ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਹ ਇਮਿਊਨਿਟੀ ਅਤੇ ਪਾਚਨ ਤੰਤਰ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ। ਅਜਿਹੇ 'ਚ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਖ਼ਾਸ ਤੌਰ 'ਤੇ ਮਾਨਸੂਨ 'ਚ ਬੀਮਾਰੀਆਂ ਦੀ ਲਪੇਟ 'ਚ ਆਉਣ ਦਾ ਖ਼ਤਰਾ ਹੁੰਦਾ ਹੈ।
ਇਹ ਵੀ ਪੜ੍ਹੋ : ਖੁਰਾਕ ''ਚ ਜ਼ਰੂਰ ਸ਼ਾਮਲ ਕਰੋ ਹਲਦੀ ਸਣੇ ਇਹ ਮਸਾਲੇ
Summary in English: Be sure to eat these 4 things if you want to avoid diseases in the rainy season