Beetroot Benefits: ਚੁਕੰਦਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਇਸ ਵਿੱਚ ਬਹੁਤ ਸਾਰੇ ਵਿਟਾਮਿਨ ਹੁੰਦੇ ਹਨ, ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਕਈ ਲੋਕ ਚੁਕੰਦਰ ਨੂੰ ਸਲਾਦ ਦੇ ਰੂਪ 'ਚ ਖਾਣਾ ਪਸੰਦ ਕਰਦੇ ਹਨ, ਜਦੋਂਕਿ ਕੁਝ ਲੋਕ ਚੁਕੰਦਰ ਦਾ ਜੂਸ ਪੀਂਦੇ ਹਨ ਜਾਂ ਇਸ ਨੂੰ ਸਬਜ਼ੀਆਂ 'ਚ ਮਿਲਾ ਕੇ ਖਾਂਦੇ ਹਨ।
ਜੇਕਰ ਤੁਸੀਂ ਵੀ ਮੁਨਾਫ਼ੇ ਵਾਲੇ ਕਾਰੋਬਾਰ ਦੀ ਤਲਾਸ਼ ਕਰ ਰਹੇ ਹੋ, ਤਾਂ ਤੁਹਾਨੂੰ ਦੱਸ ਦੇਈਏ ਕਿ ਚੁਕੰਦਰ ਦੀ ਖੇਤੀ ਤੁਹਾਡੇ ਲਈ ਬਹੁਤ ਲਾਭਦਾਇਕ ਕਾਰੋਬਾਰ ਸਾਬਤ ਹੋ ਸਕਦਾ ਹੈ। ਆਓ ਜਾਣਦੇ ਹਾਂ ਚੁਕੰਦਰ ਦੀ ਕਾਸ਼ਤ ਦੇ ਸਿਹਤ ਅਤੇ ਕਾਰੋਬਾਰੀ ਲਾਭ ਬਾਰੇ ਵਿਸਥਾਰ ਨਾਲ...
ਸਬਜ਼ੀਆਂ ਦੀ ਕਾਸ਼ਤ ਅਧੀਨ ਚੁਕੰਦਰ ਦੀ ਕਾਸ਼ਤ ਬਹੁਤ ਲਾਭਦਾਇਕ ਸਿੱਧ ਹੋ ਸਕਦੀ ਹੈ। ਚੁਕੰਦਰ ਦੇ ਗੁਣਾਂ ਕਾਰਨ ਇਸ ਦੀ ਬਾਜ਼ਾਰ ਵਿਚ ਭਾਰੀ ਡਿਮਾਂਡ ਹੈ। ਚੁਕੰਦਰ ਖੂਨ ਬਣਾਉਣ ਵਿਚ ਮਦਦਗਾਰ ਹੁੰਦਾ ਹੈ। ਇਸ ਦੀ ਵਰਤੋਂ ਖੂਨ ਦੀ ਕਮੀ, ਅਨੀਮੀਆ, ਕੈਂਸਰ, ਦਿਲ ਦੇ ਰੋਗ, ਪਿੱਤੇ ਦੇ ਰੋਗ, ਬਵਾਸੀਰ, ਗੁਰਦੇ ਦੀਆਂ ਬਿਮਾਰੀਆਂ ਵਰਗੀਆਂ ਸਮੱਸਿਆਵਾਂ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਹੈ। ਇਸ ਦੇ ਫਾਇਦਿਆਂ ਨੂੰ ਦੇਖਦੇ ਹੋਏ ਚੁਕੰਦਰ ਦੀ ਮੰਗ ਬਾਜ਼ਾਰ 'ਚ ਕਾਫੀ ਜ਼ਿਆਦਾ ਹੈ, ਭਾਵੇਂ ਉਹ ਸਿਹਤ ਪੱਖੋਂ ਹੋਵੇ ਜਾਂ ਫਿਰ ਫਸਲੀ ਚੱਕਰ ਤੋਂ ਬਾਹਰ ਨਿਕਲਣ ਲਈ ਹੋਵੇ।
ਚੁਕੰਦਰ ਦੇ ਸਿਹਤ ਲਾਭ:
1. ਇਮਿਊਨਿਟੀ
ਚੁਕੰਦਰ ਨੂੰ ਔਸ਼ਧੀ ਗੁਣਾਂ ਨਾਲ ਭਰਪੂਰ ਭੋਜਨ ਕਿਹਾ ਜਾਂਦਾ ਹੈ, ਇਸੇ ਲਈ ਚੁਕੰਦਰ ਦਾ ਨਿਯਮਤ ਸੇਵਨ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਵਿਚ ਮਦਦ ਕਰਦਾ ਹੈ।
2. ਖੂਨ ਦੀ ਕਮੀ
ਚੁਕੰਦਰ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਸਰੀਰ 'ਚ ਖੂਨ ਵਧਾਉਣ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।
3. ਦਿਲ ਸਿਹਤਮੰਦ
ਬਹੁਤ ਸਾਰੇ ਅਧਿਐਨ ਅਤੇ ਮਾਹਰ ਸੁਝਾਅ ਦਿੰਦੇ ਹਨ ਕਿ ਨਿਯਮਿਤ ਚੁਕੰਦਰ ਦਾ ਜੂਸ ਪੀਣ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਜੋਖਮ ਘੱਟ ਹੁੰਦਾ ਹੈ।
ਇਹ ਵੀ ਪੜ੍ਹੋ : ਸਿਹਤ ਅਤੇ ਆਮਦਨ ਲਈ ਵਧੀਆ ਵਿਕਲਪ Dragon Fruit, ਜਾਣੋ ਇਸਦੇ ਫਾਇਦੇ
4. ਪਾਚਨ ਸ਼ਕਤੀ
ਚੁਕੰਦਰ 'ਚ ਫਾਈਬਰ ਦੀ ਮਾਤਰਾ ਭਰਪੂਰ ਹੁੰਦੀ ਹੈ, ਜੋ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦਗਾਰ ਹੁੰਦਾ ਹੈ।
5. ਚਮੜੀ ਲਈ ਫਾਇਦੇਮੰਦ
ਚੁਕੰਦਰ ਵਿੱਚ ਮੌਜੂਦ ਫੋਲੇਟ ਅਤੇ ਫਾਈਬਰ ਚਮੜੀ ਲਈ ਫਾਇਦੇਮੰਦ ਹੁੰਦੇ ਹਨ। ਇਸ ਦੇ ਲਈ ਤੁਸੀਂ ਚੁਕੰਦਰ ਦਾ ਰਸ ਚਿਹਰੇ 'ਤੇ ਲਗਾ ਸਕਦੇ ਹੋ।
6. ਸ਼ੂਗਰ ਰੋਗ
ਇੱਕ ਰਿਪੋਰਟ ਮੁਤਾਬਕ ਚੁਕੰਦਰ ਵਿੱਚ ਇੱਕ ਐਂਟੀ-ਆਕਸੀਡੈਂਟ ਹੁੰਦਾ ਹੈ, ਜਿਸ ਨੂੰ ਅਲਫ਼ਾ-ਲਿਪੋਇਕ ਐਸਿਡ ਕਿਹਾ ਜਾਂਦਾ ਹੈ। ਇਹ ਮਿਸ਼ਰਣ ਗਲੂਕੋਜ਼ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
ਚੁਕੰਦਰ ਦੇ ਕਾਰੋਬਾਰੀ ਲਾਭ:
ਚੁਕੰਦਰ ਇੱਕ ਮੱਧਮ ਮਿਆਦ ਦੀ ਫਸਲ ਹੈ, ਜੋ ਕਿਸਾਨਾਂ ਨੂੰ ਬਹੁਤ ਘੱਟ ਸਮੇਂ ਵਿੱਚ ਚੰਗਾ ਮੁਨਾਫਾ ਦਿੰਦੀ ਹੈ। ਚੁਕੰਦਰ ਦੀ ਕਾਸ਼ਤ ਤੋਂ ਬਾਅਦ, ਇਹ ਫਸਲ 120 ਦਿਨਾਂ ਵਿੱਚ ਯਾਨੀ 3 ਮਹੀਨਿਆਂ ਵਿਚ ਪੱਕ ਜਾਂਦੀ ਹੈ, ਜਿਸ ਕਾਰਨ ਪ੍ਰਤੀ ਹੈਕਟੇਅਰ 300 ਕੁਇੰਟਲ ਤੱਕ ਉਤਪਾਦਨ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਬਾਜ਼ਾਰ ਵਿੱਚ ਚੁਕੰਦਰ ਦੀ ਕੀਮਤ 60 ਰੁਪਏ ਪ੍ਰਤੀ ਕਿਲੋ ਹੈ। ਇਸ ਨੂੰ ਪਸ਼ੂਆਂ ਦੇ ਚਾਰੇ ਵਜੋਂ ਵੀ ਵਰਤਿਆ ਜਾਂਦਾ ਹੈ।
Summary in English: Beetroot is in huge demand in the market, Benefits of Beetroot, Good for health as well as business