1. Home
  2. ਸੇਹਤ ਅਤੇ ਜੀਵਨ ਸ਼ੈਲੀ

ਗੰਨੇ ਦਾ ਰਸ ਪੀਣ ਦੇ ਫਾਇਦੇ! ਖੀਰ ਬਾਰੇ ਸ਼ਾਇਦ ਹੀ ਕੋਈ ਜਾਣਦਾ ਹੋਵੇ

ਗੰਨੇ ਦੇ ਰਸ ਦਾ ਸੇਵਨ ਕਰਨ ਨਾਲ ਸਿਹਤ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਫਾਇਦਿਆਂ ਬਾਰੇ...

KJ Staff
KJ Staff
Sugarcane Juice

Sugarcane Juice

ਗਰਮੀਆਂ ਵਿੱਚ ਸਭ ਤੋਂ ਜ਼ਿਆਦਾ ਗੰਨੇ ਦਾ ਰਸ ਪੀਤਾ ਜਾਂਦਾ ਹੈ। ਇਹ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਪੀਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਇਸ ਦੇ ਹੋਰ ਵੀ ਕਈ ਲਾਭ ਹਨ। ਤਾਂ ਆਓ ਜਾਣਦੇ ਹਾਂ ਗੰਨੇ ਦੇ ਰਸ ਵਿੱਚ ਕਿਹੜੇ-ਕਿਹੜੇ ਗੁਣ ਹੁੰਦੇ ਹਨ ਅਤੇ ਇਹ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ।

ਗੰਨੇ ਦਾ ਰਸ ਗੁਲੂਕੋਸ ਦਾ ਬਹੁਤ ਵਧੀਆ ਸਰੋਤ ਹੁੰਦਾ ਹੈ, ਜਿਸ ਨਾਲ ਇਹ ਸਰੀਰ ਨੂੰ ਹਾਈਡ੍ਰੇਟ ਰੱਖਣ ਦੇ ਨਾਲ ਹੀ ਐਨਰਜੀ ਬੂਸਟਰ ਦਾ ਵੀ ਕੰਮ ਕਰਦਾ ਹੈ। ਇਸ ਲਈ ਡੱਬਾਬੰਦ ਜੂਸ ਪੀਣ ਤੋਂ ਬਿਹਤਰ ਹੈ ਕਿ ਰੋਜ਼ਾਨਾ ਇੱਕ ਗਲਾਸ ਗੰਨੇ ਦਾ ਤਾਜ਼ਾ ਜੂਸ ਪੀਤਾ ਜਾਏ।

ਇੱਕ ਗਿਲਾਸ ਠੰਢਾ ਗੰਨੇ ਦਾ ਰਸ ਨਾ ਕੇਵਲ ਸਾਡੀ ਪਿਆਸ ਬੁਝਾਉਂਦਾ ਹੈ, ਸਗੋਂ ਸਾਨੂੰ ਊਰਜਾ ਨਾਲ ਭਰ ਦਿੰਦਾ ਹੈ। ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਭਾਰਤ ਗੰਨੇ ਦੇ ਪ੍ਰਮੁੱਖ ਉਤਪਾਦ ਵਿੱਚੋਂ ਇੱਕ ਹੈ। ਗੰਨੇ ਵਿੱਚ ਭਰਪੂਰ ਮਾਤਰਾ ਵਿੱਚ ਕਾਰਬੋਹਾਈਡ੍ਰੇਟ, ਫਾਸਫੋਰਸ, ਲੋਹਾ, ਪੋਟਾਸ਼ੀਅਮ ਅਤੇ ਵਿਟਾਮਿਨ ਏ, ਬੀ ਕੰਪਲੈਕਸ ਅਤੇ ਵਿਟਾਮਿਨ ਸੀ ਪਾਇਆ ਜਾਂਦਾ ਹੈ। ਗੰਨੇ ਦੀਆਂ 36 ਤੋਂ ਵੀ ਜ਼ਿਆਦਾ ਕਿਸਮਾਂ ਪਾਈਆਂ ਜਾਂਦੀਆਂ ਹਨ।

ਗੰਨੇ ਵਿੱਚ ਫੈਟ ਨਹੀਂ ਹੁੰਦੀ, ਅਸਲੀਅਤ ਵਿੱਚ ਇਹ 100% ਕੁਦਰਤੀ ਪੀਣ ਵਾਲੀ ਚੀਜ਼ ਹੈ। ਇਸ ਵਿੱਚ ਲਗਭਗ 30 ਗ੍ਰਾਮ ਕੁਦਰਤੀ ਖੰਡ ਹੁੰਦੀ ਹੈ। ਇਸ ਲਈ ਮਿਠਾਸ ਦੇ ਲਈ ਇਸ ਵਿੱਚ ਵਾਧੂ ਖੰਡ ਪਾਉਣ ਦੀ ਲੋੜ ਨਹੀਂ ਹੁੰਦੀ। ਗੰਨੇ ਦਾ ਰਸ ਸੁਕਰੋਜ਼,ਫਰੁਕਟੋਜ਼਼ ਅਤੇ ਹੋਰ ਬਹੁਤ ਸਾਰੀਆਂ ਗਲੂਕੋਜ਼ ਕਿਸਮਾਂ ਦਾ ਮਿਸ਼ਰਣ ਹੈ। ਇਸ ਲਈ ਇਹ ਸੁਆਦ ਵਿੱਚ ਮਿੱਠਾ ਹੁੰਦਾ ਹੈ। ਇੱਕ ਗਿਲਾਸ ਗੰਨੇ ਦੇ ਰਸ ਵਿੱਚ ਕੁੱਲ 13 ਗ੍ਰਾਮ ਫਾਈਬਰ ਹੁੰਦੇ ਹਨ, ਜੋ ਸਰੀਰ ਦੇ ਕਈ ਕੰਮਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਹਨ।

ਗੰਨੇ ਦੇ ਰਸ ਦੇ ਸਿਹਤ ਸੰਬੰਧੀ ਲਾਭ

• ਗੰਨੇ ਦਾ ਰਸ ਕਈ ਬਿਮਾਰੀਆਂ ਤੋਂ ਬਚਉਣ ਵਿੱਚ ਮਦਦ ਕਰਦਾ ਹੈ। ਇਸ ਨਾਲ ਤੁਹਾਡੇ ਮਲ-ਮੂਤਰ ਦੇ ਨਿਕਾਸ ਵਿੱਚ ਕੋਈ ਪਰੇਸ਼ਾਨੀ ਨਹੀਂ ਆਉਂਦੀ ਅਤੇ ਸੰਕਰਮਣ ਨਹੀਂ ਹੁੰਦਾ।

• ਗੰਨੇ ਦਾ ਰਸ ਖਰਾਬ ਕਲੈਸਟ੍ਰੋਲ ਦੇ ਸਤਰ ਨੂੰ ਘੱਟ ਕਰਦਾ ਹੈ। ਇਸ ਵਿੱਚ ਕੁਦਰਤੀ ਮਿਠਾਸ ਹੁੰਦੀ ਹੈ, ਜੋ ਸੁਆਦ ਦੇ ਨਾਲ-ਨਾਲ ਸਾਡੇ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਦੀ ਸਫਾਈ ਕਰ ਕੇ ਮੈਟਾਬਲੀਜ਼ਮ ਵਿੱਚ ਸੁਧਾਰ ਲਿਆਉਂਦਾ ਹੈ।

• ਗੰਨੇ ਦੇ ਰਸ ਵਿੱਚ ਕੁਦਰਤੀ ਮਿਠਾਸ ਹੋਣ ਦੇ ਕਾਰਨ ਇਹ ਡਾਇਬਟੀਜ਼ ਪੀੜਤ ਰੋਗੀਆਂ ਲਈ ਹਾਨੀਕਾਰਕ ਨਹੀਂ ਹੁੰਦਾ।

• ਗੰਨਾ ਸਰੀਰ ਦੀ ਇਮਿਊਨਿਟੀ ਪ੍ਰਣਾਲੀ ਨੂੰ ਵਧਾਉਣ ਵਿੱਚ ਫਾਇਦੇਮੰਦ ਹੁੰਦਾ ਹੈ। ਇਹ ਪੇਟ ਦੇ ਸੰਕਰਮਣ ਨੂੰ ਰੋਕਣ ਵਿੱਚ ਅਤੇ ਕਬਜ ਦੇ ਇਲਾਜ ਵਿੱਚ ਸਹਾਇਕ ਹੁੰਦਾ ਹੈ।

• ਗੰਨਾ ਖੂਬਸੂਰਤ ਚਮੜੀ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਏਕਨੇ, ਦਾਗ ਧੱਬਿਆਂ ਨੂੰ ਦੂਰ ਕਰਦਾ ਹੈ ਅਤੇ ਚਮੜੀ ਵਿੱਚ ਨਮੀਂ ਬਣਾ ਕੇ ਰੱਖਦਾ ਹੈ।

ਇਸ ਤਰ੍ਹਾਂ ਗੰਨੇ ਦਾ ਰਸ ਚੰਗੀ ਸਿਹਤ ਲਈ ਇੱਕ ਬਹੁਤ ਹੀ ਵਧੀਆ ਵਿਕਲਪ ਹੈ। ਦੱਸ ਦਈਏ ਕਿ ਉੱਤਰੀ ਭਾਰਤ ਵਿੱਚ ਗੰਨੇ ਦੇ ਰਸ ਦੀ ਖੀਰ ਬਹੁਤ ਪ੍ਰਸਿੱਧ ਹੈ, ਤਾਂ ਆਓ ਜਾਣਿਏ ਕਿਵੇਂ ਬਣਦੀ ਹੈ ਗੰਨੇ ਦੇ ਰਸ ਦੀ ਖੀਰ:

ਗੰਨੇ ਦੇ ਰਸ ਦੀ ਖੀਰ ਲਈ ਲੋੜੀਂਦੀ ਸਮੱਗਰੀ

• 1.5 ਲੀਟਰ- ਤਾਜ਼ਾ ਗੰਨੇ ਦਾ ਰਸ

• 2 ਕੱਪ- ਚਾਵਲ

• 1 ਲੀਟਰ- ਦੁੱਧ

• ਨਾਰੀਅਲ – ਲੋੜ ਅਨੁਸਾਰ

ਖੀਰ ਬਣਾਉਣ ਦੀ ਵਿਧੀ

• ਗੰਨੇ ਦੇ ਰਸ ਨੂੰ ਗਰਮ ਕਰੋ, ਥੋੜ੍ਹੀ ਦੇਰ ਤੱਕ ਗਾੜ੍ਹਾ ਹੋਣ ਦਿਓ।

• ਉਸ ਤੋਂ ਬਾਅਦ ਚਾਵਲ ਧੋ ਕੇ ਪਾ ਦਿਓ।

• ਚਾਵਲ ਪੱਕਣ ਦੇ ਬਾਅਦ ਦੁੱਧ ਪਾ ਦਿਓ।

• ਫਿਰ ਮਿਲਾ ਦਿਓ ਅਤੇ ਥੋੜ੍ਹੀ ਦੇਰ ਪੱਕਣ ਦਿਓ।

• ਹੁਣ ਇਸ ਵਿੱਚ ਨਾਰੀਅਲ ਪਾ ਕੇ ਹਿਲਾਓ।

• ਆਪਣੀ ਮੰਨ-ਪਸੰਦ ਦੇ ਸੁੱਕੇ ਮੇਵੇ ਪਾ ਸਕਦੇ ਹੋ। ਲਓ ਜੀ ਤੁਹਾਡੀ ਖੀਰ ਤਿਆਰ ਹੈ।

ਗੰਨੇ ਦਾ ਰਸ ਊਰਜਾ ਭਰਪੂਰ ਹੁੰਦਾ ਹੈ ਜੋ ਸਰੀਰ ਦਾ ਤਾਪਮਾਨ ਠੀਕ ਰੱਖਦਾ ਹੈ, ਇਹ ਤੁਰੰਤ ਸਰੀਰ ਨੂੰ ਹਾਈਡ੍ਰੇਟ ਕਰਦਾ ਹੈ ਅਤੇ ਊਰਜਾ ਪ੍ਰਦਾਨ ਕਰਦਾ ਹੈ।

ਇਹ ਵੀ ਪੜ੍ਹੋ: ਇਸ ਦਿਨ ਆ ਰਹੀ ਹੈ PM ਕਿਸਾਨ ਦੀ 11ਵੀਂ ਕਿਸ਼ਤ! ਇਸ ਤਰ੍ਹਾਂ ਦੇਖੋ ਆਪਣਾ ਸਟੇਟਸ

Summary in English: Benefits of drinking sugarcane juice! Hardly anyone knows about kheer

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters