1. Home
  2. ਸੇਹਤ ਅਤੇ ਜੀਵਨ ਸ਼ੈਲੀ

ਗੁੜ ਉਤਪਾਦਨ ਦੀਆਂ ਵਧੀਆ ਤਕਨੀਕਾਂ, ਜਾਣੋ ਰਸ ਕੱਢਣ ਤੋਂ ਲੈ ਕੇ ਭੇਲੀਆਂ ਬਨਉਣ ਤੱਕ ਦੀ ਵਿਧੀ

ਅੱਜ ਅਸੀਂ ਗੁੜ ਉਤਪਾਦਨ ਤਕਨੀਕ ਅਤੇ ਇਸ ਦੇ ਪੌਸ਼ਟਿਕ ਮੁੱਲ ਬਾਰੇ ਦੱਸਣ ਜਾ ਰਹੇ ਹਾਂ। ਨਾਲ ਹੀ, ਇਸ ਲੇਖ ਦੁਆਰਾ, ਤੁਸੀਂ ਜੂਸ ਬਣਾਉਣ ਤੋਂ ਲੈ ਕੇ ਭੇਲੀਆ ਬਣਾਉਣ ਤੱਕ ਦਾ ਸਭ ਤੋਂ ਵਧੀਆ ਤਰੀਕਾ ਜਾਣੋਗੇ...

Gurpreet Kaur Virk
Gurpreet Kaur Virk

ਅੱਜ ਅਸੀਂ ਗੁੜ ਉਤਪਾਦਨ ਤਕਨੀਕ ਅਤੇ ਇਸ ਦੇ ਪੌਸ਼ਟਿਕ ਮੁੱਲ ਬਾਰੇ ਦੱਸਣ ਜਾ ਰਹੇ ਹਾਂ। ਨਾਲ ਹੀ, ਇਸ ਲੇਖ ਦੁਆਰਾ, ਤੁਸੀਂ ਜੂਸ ਬਣਾਉਣ ਤੋਂ ਲੈ ਕੇ ਭੇਲੀਆ ਬਣਾਉਣ ਤੱਕ ਦਾ ਸਭ ਤੋਂ ਵਧੀਆ ਤਰੀਕਾ ਜਾਣੋਗੇ...

ਗੁੜ ਬਣਾਉਣ ਦੀ ਇਹ ਵਿਧੀ ਦਿਨਾਂ 'ਚ ਕਰ ਦੇਵੇਗੀ ਧਣੀ

ਗੁੜ ਬਣਾਉਣ ਦੀ ਇਹ ਵਿਧੀ ਦਿਨਾਂ 'ਚ ਕਰ ਦੇਵੇਗੀ ਧਣੀ

Jaggery Production Techniques: ਗੰਨਾ ਇੱਕ ਬਹੁਤ ਹੀ ਲਾਹੇਵੰਦ ਫਸਲ ਹੈ। ਗੰਨਾ ਦੇ ਕੁੱਲ ਉਤਪਾਦਨ ਦਾ 53 ਪ੍ਰਤੀਸ਼ਤ ਖੰਡ ਬਨਾੳਣ, 36 ਪ੍ਰਤੀਸ਼ਤ ਗੁੜ ਅਤੇ ਖੰਡਸਰੀ ਬਨਾੳਣ ਅਤੇ 3 ਪ੍ਰਤੀਸ਼ਤ ਖਾਣ ਲਈ ਵਰਤਿਆ ਜਾਂਦਾ ਹੈ। ਭਾਰਤ ਵਿਸ਼ਵ ਵਿੱਚ ਖੰਡ ਅਤੇ ਗੁੜ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਖੱਪਤਕਾਰ ਹੈ। ਅਜਿਹੇ 'ਚ ਅੱਜ ਅਸੀਂ ਗੁੜ ਉਤਪਾਦਨ ਦੀਆਂ ਤਕਨੀਕਾਂ ਅਤੇ ਇਸ ਦੀ ਖੁਰਾਕੀ ਮਹੱਤਤਾ 'ਤੇ ਚਾਨਣਾ ਪਾਉਣ ਜਾ ਰਹੇ ਹਾਂ।

ਗੁੜ ਬਣਾਉਣ ਦੀ ਇਹ ਵਿਧੀ ਦਿਨਾਂ 'ਚ ਕਰ ਦੇਵੇਗੀ ਧਣੀ

ਗੁੜ ਬਣਾਉਣ ਦੀ ਇਹ ਵਿਧੀ ਦਿਨਾਂ 'ਚ ਕਰ ਦੇਵੇਗੀ ਧਣੀ

ਗੁੜ ਗੰਨੇ ਦਾ ਕੁਦਰਤੀ ਉਤਪਾਦ ਹੈ ਅਤੇ ਖੰਡ ਦਾ ਹੀ ਇਕ ਅਣਸੋਧਿਆ ਪਦਾਰਥ ਹੈ ਜੋ ਕਿ ਤੱਤਾਂ ਅਤੇ ਵਿਟਾਮਿਨਾਂ ਦਾ ਵੀ ਭਰਭੂਰ ਸਰੋਤ ਹੈ। ਗੁੜ ਇੱਕ ਹੋਲ਼ੀ-ਹੋਲ਼ੀ ਪਚਣ ਵਾਲਾ ਖਾਦ ਪਦਾਰਥ ਹੇੈ ਜੋ ਕਿ ਖੰਡ ਦੇ ਮੁਕਾਬਲੇ ਸਰੀਰ ਨੂੰ ਲੰਬੇ ਸਮੇਂ ਲਈ ਤਾਕਤ ਪ੍ਰਦਾਨ ਕਰਦਾ ਹੈ। ਇਸ ਵਿੱਚ ਪਾਇਆ ਜਾਣ ਵਾਲਾ ਮੈਗਨੀਸ਼ੀਅਮ ਸਾਡੇ ਸਰੀਰ ਦੇ ਨਾੜੀ-ਤੰਤਰ ਲਈ ਅਤੀ ਉੱਤਮ ਹੈ ਜੋ ਸਰੀਰ ਦੀਆਂ ਮਾਸ ਪੇਸ਼ੀਆਂ ਨੂੰ ਅਰਾਮ ਅਤੇ ਖੂਨ ਵਾਲੀਆਂ ਨਾੜੀਆਂ ਨੂੰ ਤਾਕਤ ਪ੍ਰਦਾਨ ਕਰਦਾ ਹੈ।

ਮੈਗਨੀਸ਼ੀਅਮ ਅਤੇ ਸੈਲੀਨੀਅਮ ਮਿਲ ਕੇ ਸਰੀਰ ਵਿੱਚੋਂ ਜਹਰੀਲ਼ੇ ਪਦਾਰਥਾਂ ਦਾ ਨਿਕਾਸ ਕਰਦੇ ਹਨ। ਗੁੜ ਵਿੱਚ ਪੋਟਾਸ਼ੀਅਮ ਅਤੇ ਸੋਡੀਅਮ ਸਰੀਰ ਦੇ ਤਜਾਬੀਪਣ ਅਤੇ ਖੂਨ ਦੇ ਸੰਚਾਰ ਦਾ ਸੰਤੁਲਨ ਬਰਕਰਾਰ ਰੱਖਦੇ ਹਨ। ਉੱਤਰੀ ਭਾਰਤ ਵਿੱਚ ਗੁੜ ਖ਼ੁਰਾਕ ਦਾ ਇੱਕ ਮਹੱਤਵਪੂਰਨ ਅੰਗ ਹੈ। ਪੰਜਾਬ ਵਿੱਚ ਗੁੜ ਇੱਕ ਖ਼ੁਰਾਕੀ ਪਦਾਰਥ ਹੋਣ ਦੇ ਨਾਲ ਇਸ ਦੀ ਸੱਭਿਆਚਾਰ, ਤਿਉਹਾਰਾਂ ਅਤੇ ਸ਼ਗਨ ਦੇ ਤੌਰ ਤੇ ਵੀ ਇਸ ਦੀ ਵਿਸ਼ੇਸ਼ ਮਹੱਤਤਾ ਹੈ।

ਗੁੜ ਬਣਾਉਣ ਦੀ ਇਹ ਵਿਧੀ ਦਿਨਾਂ 'ਚ ਕਰ ਦੇਵੇਗੀ ਧਣੀ

ਗੁੜ ਬਣਾਉਣ ਦੀ ਇਹ ਵਿਧੀ ਦਿਨਾਂ 'ਚ ਕਰ ਦੇਵੇਗੀ ਧਣੀ

ਗੁੜ ਨੂੰ ਤਿਲ ਅਤੇ ਮੂੰਗਫਲੀ ਨਾਲ ਮਿਲਾਉਣ ਤੇ ਇਸ ਨੂੰ ਮਿਠਾਈ ਵਜੋਂ ਵੀ ਵਰਤਿਆ ਜਾਂਦਾ ਹੈ। ਇਸ ਮਹੱਤਤਾ ਦੇ ਇਲਾਵਾ ਇਹ ਇੱਕ ਅੋਸ਼ਧੀ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ। ਆਯੁਰਵੇਦ ਅਨੁਸਾਰ ਇਹ ਹੱਡੀਆਂ ਦੀ ਤਾਕਤ ਵਧਾਉਂਦਾ ਹੈ। ਸ਼ੱਕਰ ਨੂੰ ਦੇਸੀ ਘਿਓ ਵਿੱਚ ਮਿਲਾ ਕੇ ਖਾਣ ਨਾਲ ਇਹ ਮਿਹਦੇ ਅਤੇ ਫੇਫੜਿਆਂ ਦੀ ਸਫ਼ਾਈ ਅਤੇ ਹਾਜ਼ਮੇ ਵਿੱਚ ਸਹਾਈ ਹੁੰਦਾ ਹੈ। ਇਹ ਜਿਗਰ ਵਿੱਚੋਂ ਖਤਰਨਾਕ ਜਹਿਰਾਂ ਦੀ ਸਫ਼ਾਈ ਅਤੇ ਅਨੀਮੀਆ ਤੋਂ ਬਚਾਉਂਦਾ ਹੈ।

ਗੁੜ, ਸ਼ੱਕਰ ਅਤੇ ਖੰਡ ਦੀ ਪੌਸ਼ਟਿਕ ਗੁਣਵੱਤਾ ਦੀ ਤੁਲਨਾ (ਪ੍ਰਤੀ 100 ਗ੍ਰਾਮ)

ਵੇਰਵਾ

ਗੁੜ     

ਸ਼ੱਕਰ

ਖੰਡ

ਖੰਡ                

65-85        

80-90        

99.5

ਪ੍ਰੋਟੀਨ (ਗ੍ਰਾਮ)

0.4             

0.4      

-

ਫੈਟ (ਗ੍ਰਾਮ)

0.1      

0.1             

-

ਕੈਲਸ਼ੀਅਮ (ਮਿ.ਗ੍ਰਾਮ)

40-100      

40-100      

-

ਮੈਗਨੀਸ਼ੀਅਮ(ਮਿ.ਗ੍ਰਾਮ)

70-90

70-90  

-

ਫਾਸਫੋਰਸ(ਮਿ.ਗ੍ਰਾਮ)

20-90  

20-90

-

ਸੋਡੀਅਮ (ਮਿ.ਗ੍ਰਾਮ)

19-30        

19-30        

-

ਲੋਹਾ (ਮਿ.ਗ੍ਰਾਮ)

10-13        

10-13        

-

ਜ਼ਿੰਕ (ਮਿ.ਗ੍ਰਾਮ)

0.2-0.4      

0.2-0.4      

-

ਪੋਟਾਸ਼ੀਅਮ (ਮਿ.ਗ੍ਰਾਮ)

1050         

1050         

-

ਮੈਂਗਨੀਜ਼ (ਮਿ.ਗ੍ਰਾਮ)

0.2-0.5

0.2-0.5

-

ਤਾਂਬਾ (ਮਿ.ਗ੍ਰਾਮ)

0.1-0.9

0.1-0.9

-

ਕਲੋਰਾਈਡ (ਮਿ.ਗ੍ਰਾਮ)

5.3

5.3      

-

ਨਮ੍ਹੀ (%)

3-10    

1.65    

0.2-0.4

ਊਰਜਾ (ਕਿਲੋ ਕੈਲਰੀ)

383            

385  

398

ਇਹ ਵੀ ਪੜ੍ਹੋ : ਇਹ ਚੀਜ਼ ਸਿਹਤ ਲਈ ਹੈ ਵਰਦਾਨ! ਬਹੁਤੇ ਲੋਕ ਇਸ ਦੇ ਫਾਇਦੇ ਨਹੀਂ ਜਾਣਦੇ

ਗੁੜ ਬਣਾਉਣ ਦੀ ਇਹ ਵਿਧੀ ਦਿਨਾਂ 'ਚ ਕਰ ਦੇਵੇਗੀ ਧਣੀ

ਗੁੜ ਬਣਾਉਣ ਦੀ ਇਹ ਵਿਧੀ ਦਿਨਾਂ 'ਚ ਕਰ ਦੇਵੇਗੀ ਧਣੀ

ਭਾਰਤੀ ਗੁੜ ਉਦਯੋਗ ਇਕ ਬਹੁਤ ਹੀ ਪੁਰਾਣਾ, ਵੱਡਾ ਅਤੇ ਅਣਗੋਲਿਆ ਧੰਦਾ ਹੈ। ਗੁੜ ਉਤਪਾਦਕ ਜੌ ਕਿ ਆਮ ਤੌਰ ਤੇ ਛੋਟੇ ਜਾਂ ਮੱਧ ਵਰਗ ਦੇ ਕਿਸਾਨ ਹੀ ਹੁੰਦੇ ਹਨ ਅਤੇ ਬਹੁਤ ਹੀ ਘੱਟ ਲਾਗਤ ਨਾਲ ਗੁੜ ਉਤਪਾਦਨ ਕਰਦੇ ਹਨ, ਪਰੰਤੂ ਫਿਰ ਵੀ ਇਹ ਧੰਦਾ ਇੱਕ ਵੱਡੀ ਦਿਹਾਤੀ ਜਨਸੰਖਿਆ ਨੂੰ ਰੋਜ਼ਗਾਰ ਮੁਹੱਈਆ ਕਰਵਾਉਂਦਾ ਹੈ। ਇਸ ਕਰਕੇ ਗੁੜ ਉਤਪਾਦਨ ਇੱਕ ਬਹੁਤ ਹੀ ਫਾਇਦੇਮੰਦ, ਘੱਟ ਲਾਗਤ, ਘੱਟ ਆਧੁਨਿਕ ਤਕਨੀਕੀ ਮਸ਼ੀਨਰੀ ਅਤੇ ਦਿਹਾਤੀ ਜਨਜੀਵਨ ਦਾ ਆਰਥਿਕ ਪੱਧਰ ਸੁਚੱਜਾ ਬਣਾਉਣ ਦਾ ਢੁੱਕਵਾਂ ਸਾਧਨ ਹੈ।

ਗੁੜ ਦੀ ਤਿਆਰੀ ਅਤੇ ਪੈਕਿੰਗ ਦੀਆਂ ਵਿਗਿਆਨਕ ਤਕਨੀਕਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਦਿੱਤੀਆਂ ਜਾਂਦੀਆਂ ਹਨ। ਗੁੜ ਦੀ ਗੁਣਵੱਤਾ ਅਤੇ ਇਸ ਦਾ ਰਿਹਾਇਸ਼ੀਪਣ, ਗੁੜ ਬਣਾਉਣ ਵਾਸਤੇ ਵਰਤੀ ਗਈ ਗੰਨੇ ਦੀ ਕਿਸਮ ਤੇ ਬਹੁਤ ਨਿਰਭਰ ਕਰਦਾ ਹੈ। ਪੰਜਾਬ ਵਿੱਚ ਗੁੜ ਬਨਾਉਣ ਲਈ ਗੰਨੇ ਦੀਆਂ ਸੀਓਪੀਬੀ 96, ਸੀਓਪੀਬੀ 92, ਸੀਓ 118, ਸੀਓਜੇ 85, ਸੀਓਜੇ 88 ਅਤੇ ਸੀਓਜੇ 64 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਪਰੰਤੂ ਇਨ੍ਹਾਂ ਕਿਸਮਾਂ ਵਿੱਚ ਸੀਓਜੇ 88 ਅਤੇ ਸੀਓ 118 ਕਿਸਮ ਦੇ ਗੁੜ ਦੀ ਗੁਣਵੱਤਾ ਅਤੀ ਉੱਤਮ ਹੈ।

ਇਹ ਵੀ ਪੜ੍ਹੋ : ਭਾਰ ਘਟਾਉਣ ਵਿਚ ਕਿ ਹੈ ਸਭਤੋਂ ਵੱਧ ਲਾਭਦਾਇਕ ਗੁੜ ਜਾਂ ਸ਼ਹਿਦ ?

ਗੁੜ ਬਣਾਉਣ ਦੀ ਇਹ ਵਿਧੀ ਦਿਨਾਂ 'ਚ ਕਰ ਦੇਵੇਗੀ ਧਣੀ

ਗੁੜ ਬਣਾਉਣ ਦੀ ਇਹ ਵਿਧੀ ਦਿਨਾਂ 'ਚ ਕਰ ਦੇਵੇਗੀ ਧਣੀ

ਚੰਗੀ ਗੁਣਵੱਤਾ ਵਾਲੇ ਗੁੜ ਦੀ ਤਿਆਰੀ ਲਈ ਕਿਸਮਾਂ

ਕਿਸਮਾਂ/

ਵਿਸ਼ੇਸ਼ਤਾਵਾਂ

ਸੀ ਓ ਪੀ ਬੀ 96

ਸੀ ਓ ਪੀ ਬੀ 92

ਸੀ ਓ

118

ਸੀ ਓ ਜੇ

85

ਸੀ ਓ ਜੇ

88

ਸੀ ਓ ਜੇ 64

ਪੱਕਣ ਦਾ ਸਮਾਂ

ਅਗੇਤੀ

ਅਗੇਤੀ

ਅਗੇਤੀ

ਅਗੇਤੀ

ਦਰਮਿਆਨੀ-ਪਿਛੇਤੀ

  ਅਗੇਤੀ

  ਗੰਨ  ਦਾ ਰੰਗ

ਪੀਲੇ ਹਰੇ

ਜਾਮਣੀ-ਹਰੇ

ਜਾਮਣੀ-ਹਰੇ

ਹਰੇ

ਹਰੇ

ਹਰੇ ਪੀਲੇ

ਗੰਨੇ ਦੀ ਮੋਟਾਈ

ਦਰਮਿਆਨੇ-ਮੋਟੇ

ਦਰਮਿਆਨੇ-ਮੋਟੇ

ਮੋਟੇ

ਮੋਟੇ

ਦਰਮਿਆਨੇ -  ਮੋਟੇ

ਦਰਮਿਆਨੇ -  ਮੋਟੇ

ਦਸੰਬਰ ਵਿੱਚ ਮਿੱਠੇ ਦੀ ਮਾਤਰਾ

17.0-18.0%

18.0 %

17.0%

18.0-18.5%

17.0-18.0%

18.0-18.5%

ਗੁੜ ਦਾ ਰੰਗ

ਸੁਨਹਿਰੀ ਪੀਲਾ

ਪੀਲਾ

ਗੂੜਾ ਭੂਰਾ

ਗੂੜਾ ਭੂਰਾ

ਸੁਨਹਿਰੀ ਪੀਲਾ

ਸੁਨਹਿਰੀ ਪੀਲਾ

ਗੰਨੇ ਦਾ ਐਸਤਨ ਝਾੜ (ਕੁਇੰਟਲ/ ਏਕੜ)

382

335

320

305

335

300

ਇਹ ਵੀ ਪੜ੍ਹੋ : ਜਾਣੋ ਗੁੜ ਦੀ ਚਾਹ ਪੀਣ ਦੇ ਫਾਇਦੇ

ਗੁੜ ਬਣਾਉਣ ਦੀ ਇਹ ਵਿਧੀ ਦਿਨਾਂ 'ਚ ਕਰ ਦੇਵੇਗੀ ਧਣੀ

ਗੁੜ ਬਣਾਉਣ ਦੀ ਇਹ ਵਿਧੀ ਦਿਨਾਂ 'ਚ ਕਰ ਦੇਵੇਗੀ ਧਣੀ

ਗੁੜ ਬਣਾਉਣ ਦਾ ਢੁੱਕਵਾਂ ਅਤੇ ਸਹੀ ਸਮਾਂ

ਗੁੜ ਬਣਾਉਣ ਦਾ ਸਹੀ ਸਮਾਂ ਨਵੰਬਰ ਤੋਂ ਲੈ ਕੇ ਅਪ੍ਰੈਲ ਤੱਕ ਹੁੰਦਾ ਹੈ। ਗੰਨੇ ਦੀਆਂ ਅਗੇਤੀਆਂ ਕਿਸਮਾਂ ਦਾ ਗੁੜ ਨਵੰਬਰ ਅਤੇ ਦੰਸਬਰ ਵਿੱਚ ਬਣਦਾ ਹੈ। ਦਰਮਿਆਨੀ-ਪਿਛੇਤੀ ਕਿਸਮਾਂ ਦਾ ਗੁੜ ਜਨਵਰੀ ਤੋ ਅਪ੍ਰੈਲ਼ ਤੱਕ ਚੰਗਾ ਬਣਦਾ ਹੈ।

ਗੁੜ ਬਣਾਉਣ ਦੀ ਵਿਧੀ

ਗੁੜ ਬਣਾਉਣ ਦੀ ਤਕਨੀਕ ਨੂੰ ਚਾਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਜੋ ਕਿ ਹੇਠਾਂ ਲਿਖੇ ਅਨੁਸਾਰ ਹੈ:

1. ਰਸ ਕੱਢਣਾ

ਗੁੜ ਬਣਾਉਣ ਲਈ ਹਮੇਸ਼ਾ ਗੰਨੇ ਦਾ ਹੇਠਲੇ 2/3 ਭਾਗ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਹੇਠਲੇ ਭਾਗ ਵਿੱਚ ਸੂਕਰੋਜ (ਖੰਡ) ਦੀ ਮਾਤਰਾ ਵਧੇਰੇ ਹੁੰਦੀ ਹੈ। ਗੰਨੇ ਦੀ ਕਟਾਈ ਅਤੇ ਸਫ਼ਾਈ ਤੋਂ ਬਾਅਦ ਇਸ ਦਾ ਰਸ 24 ਘੰਟਿਆਂ ਅੰਦਰ ਹੀ ਕੱਢ ਲੈਣਾ ਚਾਹੀਦਾ ਹੈ। ਰਸ ਕੱਢਣ ਉਪਰੰਤ ਰਸ ਨੂੰ ਮਲਮਲ ਦੇ ਕੱਪੜੇ ਨਾਲ ਪੁਣ ਕੇ ਇਸ ਵਿਚੋਂ ਗੰਨੇ ਦਾ ਗੁੱਦਾ ਅਤੇ ਹੋਰ ਨਾ ਵਰਤਣ ਯੋਗ ਚੀਜ਼ਾਂ ਆਦਿ ਬਾਹਰ ਕੱਢੋ।

2. ਰਸ ਦੀ ਸਫ਼ਾਈ

ਗੰਨੇ ਦੇ ਰਸ ਕੱਢਣ ਉਪਰੰਤ ਦੂਸਰਾ ਕੰਮ ਉਸ ਦੀ ਸਫ਼ਾਈ ਕਰਨਾ ਹੈ। ਰਸ ਦੀ ਸਫ਼ਾਈ ਲਈ ਆਮ ਤੌਰ ਤੇ ਸੁਖਲਾਈ (ਜੰਗਲੀ ਬੂਟੀ) ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਕਿ ਆਮ ਤੌਰ ਪੰਜਾਬ ਦੇੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪਾਈ ਜਾਂਦੀ ਹੈ। ਇਸ ਦੀ ਵਰਤੋਂ ਲਈ ਇਸ ਦਾ ਇੱਕ ਸੰਘਣਾ ਘੋਲ ਤਿਆਰ ਕੀਤਾ ਜਾਂਦਾ ਹੈ। ਜਿਸ ਲਈ ਇਸ ਦੇ ਸੱਕ ਨੂੰ 24 ਘੰਟੇ ਪਾਣੀ ਵਿੱਚ ਭਿਉਂਣ ਉਪਰੰਤ ਹੱਥ ਨਾਲ ਚੰਗੀ ਤਰ੍ਹਾਂ ਰਗੜ ਕੇ ਚਿਕਨਾਹਟ ਭਰਪੂਰ ਘੋਲ ਤਿਆਰ ਕਰ ਲਿਆ ਜਾਂਦਾ ਹੈ ਜੋ ਰਸ ਦੀ ਸਫ਼ਾਈ ਵਾਸਤੇ ਵਰਤਿਆ ਜਾਂਦਾ ਹੈ।

ਇਹ ਘੋਲ ਰਸ ਵਿੱਚੋਂ ਕਈ ਤਰ੍ਹਾਂ ਦੇ ਅਣਚਾਹੇ ਪਦਾਰਥ ਜਿਵੇਂ ਕਿ ਰੰਗਦਾਰ ਮਾਦਾ ਅਤੇ ਹੋਰ ਨਾਈਟ੍ਰੋਜਨ ਭਰਪੂਰ ਚੀਜ਼ਾਂ ਆਦਿ ਅਲੱਗ ਕਰਨ ਵਿੱਚ ਮੱਦਦ ਕਰਦਾ ਹੈ। ਇਸ ਘੋਲ ਦੀ ਵਰਤੋਂ ਗੁੜ ਦਾ ਵਧੀਆ ਕਣ ਅਤੇ ਠੋਸਪਣ ਵਿੱਚ ਸਹਾਈ ਹੁੰਦਾ ਹੈ। ਇਕ ਲੀਟਰ ਘੋਲ 100 ਲਿਟਰ ਰਸ ਦੀ ਸਫ਼ਾਈ ਲਈ ਕਾਫ਼ੀ ਹੁੰਦਾ ਹੈ। ਇਸ ਘੋਲ ਤੋਂ ਇਲਾਵਾ ਕੁਝ ਖਾਸ ਰਸਾਇਣ ਜਿਵੇਂ ਕਿ ਸੁਪਰਫਾਸਫੇਟ, ਫਾਸਪੋਰਿਕ ਐਸਿਡ, ਸੋਡੀਅਮ ਕਾਰਬੋਨੇਟ, ਸੋਡੀਅਮ ਬਾਈਕਾਰਬੋਨੇਟ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਗੁੜ ਬਣਾਉਣ ਦੀ ਇਹ ਵਿਧੀ ਦਿਨਾਂ 'ਚ ਕਰ ਦੇਵੇਗੀ ਧਣੀ

ਗੁੜ ਬਣਾਉਣ ਦੀ ਇਹ ਵਿਧੀ ਦਿਨਾਂ 'ਚ ਕਰ ਦੇਵੇਗੀ ਧਣੀ

3. ਰਸ ਨੂੰ ਸੰਘਣਾ ਕਰਨਾ

ਰਸ ਦੀ ਸਫ਼ਾਈ ਕਰਨ ਬਾਅਦ ਇਸ ਨੂੰ ਉਬਾਲਣ ਵਾਲੇ ਕੜਾਹੇ ਵਿੱਚ ਪਾਇਆ ਜਾਂਦਾ ਹੈ। ਇਸ ਕੜਾਹੇ ਨੂੰ ਉਸ ਦੀ ਸਮਰੱਥਾ ਦੇ 1/3 ਹਿੱਸੇ ਤੱਕ ਭਰਨ ਉਪਰੰਤ ਇਸ ਨੂੰ ਮੱਠੇ-ਮੱਠੇ ਸੇਕ ਤੇ ਗਰਮ ਕੀਤਾ ਜਾਂਦਾ ਹੈ ਤਾਂ ਜੋ ਰਸ ਦਾ ਤਾਪਮਾਨ 85° ਸੈਂਟੀਗਰੇਡ ਤੱਕ ਪਹੁੰਚ ਜਾਵੇ। ਇਸ ਤਾਪਮਾਨ ਤੇ ਰਸ ਵਿੱਚੋਂ ਨਾਈਟ੍ਰੋਜਨ ਭਰਪੂਰ ਤੱਤ ਅਤੇ ਹੋਰ ਅਣਚਾਹੇ ਪਦਾਰਥ ਇੱਕ ਝੱਗ ਦੀ ਤਰ੍ਹਾਂ ਰਸ ਉੱਪਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਉੱਪਰ ਆਈ ਹੋਈ ਝੱਗ ਨੂੰ ਸਾਫ਼ ਕਰਨ ਉਪਰੰਤ ਰਸ ਨੂੰ ਤੇਜ਼ ਤਾਪਮਾਨ ਤੇ ਉਬਾਲਿਆ ਜਾਂਦਾ ਹੈ। ਜਦੋਂ ਉਬਲ ਰਹੇ ਰਸ ਦਾ ਤਾਪਮਾਨ 100° ਸੈਂਟੀਗਰੇਟ ਤੋਂ ਉੱਪਰ ਜਾਣ ਲੱਗ ਪਏ ਤਾਂ ਅੱਗ ਦਾ ਸੇਕ ਘੱਟ ਕਰਕੇ ਪੱਤ ਦੇ ਬਣਨ ਤੇ ਤਾਪਮਾਨ 114-116° ਸੈਂਟੀਗਰੇਟ ਗੁੜ ਲਈ ਅਤੇ 120-122° ਸੈਂਟੀਗਰੇਟ ਸ਼ੱਕਰ ਲਈ ਤੱਕ ਗਰਮ ਕੀਤਾ ਜਾਂਦਾ ਹੈ।

4. ਭੇਲੀਆਂ ਬਨਉਣਾ

ਜਦੋਂ ਪੱਤ ਤਿਆਰ ਹੋ ਜਾਵੇ ਤਾਂ ਇਸ ਨੂੰ ਤੁਰੰਤ ਐਲੂਮੀਨੀਅਮ, ਮਿੱਟੀ ਜਾਂ ਲੱਕੜੀ ਦੀ ਬਣੀ ਗੰਡ (ਬਰਤਨ) ਵਿੱਚ ਪਾ ਦਿਉ। ਜੋ ਕਿ ਪੱਤ ਦੇ ਠੰਢੇ ਹੋਣ ਅਤੇ ਚੰਗਾ ਕਣ ਬਣਨ ਲਈ ਸਹਾਈ ਹੁੰਦਾ ਹੈ। ਪੱਤ ਨੂੰ ਬਰਤਨ ਵਿੱਚ ਠੰਢਾ ਕਰਨ ਸਮੇਂ ਇਸ ਨੂੰ ਲੋਹੇ ਜਾਂ ਲੱਕੜ ਦੀ ਖੁਰਪੀ ਨਾਲ ਚੰਗੀ ਤਰ੍ਹਾਂ ਮਿਲਾ ਦੇਣ ਉਪਰੰਤ ਕੁਝ ਸਮੇਂ ਲਈ ਛੱਡ ਦਿਓ। ਜਦੋਂ ਪੱਤ ਭੇਲੀਆਂ ਬਣਾਉਣ ਯੋਗ ਹੋ ਜਾਵੇ ਤਾਂ ਲੋਹੇ ਦੀ ਬਣੀ ਖੁਰਪੀ ਨਾਲ ਮਨ-ਭਾਉਂਦੇ ਅਕਾਰ ਦੀਆਂ ਭੇਲੀਆਂ ਬਣਾ ਲਓ।

Summary in English: Best jaggery production techniques, Know the process from juicing to making slices

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters