1. Home
  2. ਸੇਹਤ ਅਤੇ ਜੀਵਨ ਸ਼ੈਲੀ

ਜਾਣੋ ਗੁੜ ਦੀ ਚਾਹ ਪੀਣ ਦੇ ਫਾਇਦੇ

ਵਧੇਰੇ ਲੋਕੀ ਚਾਹ ਦੇ ਸ਼ੌਕੀਨ ਹੁੰਦੇ ਹਨ, ਤਾਂ ਉਥੇ ਹੀ ਸਰਦੀ ਦੇ ਮੌਸਮ ਵਿਚ ਚਾਹ ਪੀਣ ਤੋਂ ਸਿਹਤ ਨੂੰ ਕਈ ਲਾਭ ਮਿਲਦੇ ਹਨ । ਅਜਿਹੇ ਵਿਚ ਅੱਜ ਅੱਸੀ ਤੁਹਾਡੇ ਲਈ ਸ਼ੌਂਕ ਦੇ ਨਾਲ-ਨਾਲ ਸਿਹਤ ਦਾ ਖਿਆਲ ਰੱਖਣ ਵਾਲੀ ਚਾਹ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ।

Pavneet Singh
Pavneet Singh
Jaggery Tea

Jaggery Tea

ਵਧੇਰੇ ਲੋਕੀ ਚਾਹ ਦੇ ਸ਼ੌਕੀਨ ਹੁੰਦੇ ਹਨ, ਤਾਂ ਉਥੇ ਹੀ ਸਰਦੀ ਦੇ ਮੌਸਮ ਵਿਚ ਚਾਹ ਪੀਣ ਤੋਂ ਸਿਹਤ ਨੂੰ ਕਈ ਲਾਭ ਮਿਲਦੇ ਹਨ । ਅਜਿਹੇ ਵਿਚ ਅੱਜ ਅੱਸੀ ਤੁਹਾਡੇ ਲਈ ਸ਼ੌਂਕ ਦੇ ਨਾਲ-ਨਾਲ ਸਿਹਤ ਦਾ ਖਿਆਲ ਰੱਖਣ ਵਾਲੀ ਚਾਹ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ । ਜੇਕਰ ਤੁਹਾਨੂੰ ਚਾਹ ਪੀਣ ਦੀ ਆਦਤ (Habit) ਹੈ, ਤਾਂ ਗੁੜ ਦੀ ਚਾਹ ਪੀ ਸਕਦੇ ਹੋ । ਇਸ ਨੂੰ ਸਰਦੀਆਂ ਵਿਚ ਪੀਣ ਦਾ ਬਹੁਤ ਲਾਭ ਹੁੰਦਾ ਹੈ । ਭਾਵ ਗੁੜ ਦੀ ਚਾਹ ਕਈ ਰੋਗਾਂ ਦੀ ਦਵਾ ਹੈ ।

ਤੁਹਾਨੂੰ ਦੱਸ ਦਈਏ ਕਿ ਗੁੜ ਵਿਚ ਵਿਟਾਮਿਨ-ਏ ਅਤੇ ਬੀ,ਫਾਸਫੋਰਸ, ਪੋਟਾਸ਼ੀਅਮ, ਜ਼ਿੰਕ, ਸੁਕਰੋਜ਼, ਗਲੂਕੋਜ਼, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਖਣਿਜ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਅਜਿਹੇ ਵਿਚ ਗੁੜ ਦੀ ਚਾਹ ਪੀਣਾ ਬਹੁਤ ਲਾਭਦਾਇਕ ਹੁੰਦਾ ਹੈ । ਇਸ ਦਾ ਸੇਵਨ ਕਰਨਾ ਸਿਹਤ ਨੂੰ ਕਈ ਲਾਭ ਦਿੰਦਾ ਹੈ । ਇਸ ਦੀ ਚਾਹ ਬਣਾਉਣਾ ਬਹੁਤ ਆਸਾਨ ਹੁੰਦਾ ਹੈ ।

ਗੁੜ ਦੀ ਚਾਹ ਪੀਣ ਦੇ ਫਾਇਦੇ (Benefits Of Drinking Jaggery Tea)

  • ਗੁੜ ਦੀ ਚਾਹ ਪੀਣ ਨਾਲ ਪਾਚਨ ਸਿਸਟਮ ਤੰਦਰੁਸਤ ਰਹਿੰਦਾ ਹੈ ।

  • ਛਾਤੀ ਵਿੱਚ ਜਲਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

  • ਇਹ ਸਰੀਰ ਨੂੰ ਗਰਮ ਕਰਨ ਅਤੇ ਇਮਿਊਨਿਟੀ ਵਧਾਉਣ ਦਾ ਇੱਕ ਤਰੀਕਾ ਹੈ।

  • ਸਰਦੀ ਵਿੱਚ ਗੁੜ ਦੀ ਚਾਹ ਪੀਣ ਨਾਲ ਜ਼ੁਕਾਮ ਅਤੇ ਖਾਂਸੀ ਤੋਂ ਰਾਹਤ ਮਿਲਦੀ ਹੈ।

  • ਜੇਕਰ ਤੁਸੀਂ ਵਾਰ-ਵਾਰ ਥਕਾਵਟ ਮਹਿਸੂਸ ਕਰਦੇ ਹੋ ਤਾਂ ਤੁਸੀਂ ਗੁੜ ਦੀ ਚਾਹ ਪੀ ਸਕਦੇ ਹੋ।

  • ਜਿਨ੍ਹਾਂ ਲੋਕਾਂ ਨੂੰ ਗਲੇ ਅਤੇ ਫੇਫੜਿਆਂ 'ਚ ਵਾਰ-ਵਾਰ ਇਨਫੈਕਸ਼ਨ ਹੁੰਦੀ ਹੈ, ਉਹ ਗੁੜ ਦੀ ਚਾਹ ਪੀ ਸਕਦੇ ਹਨ।

  • ਮਾਈਗ੍ਰੇਨ ਅਤੇ ਸਿਰ ਦਰਦ ਲਈ ਗੁੜ ਦੀ ਚਾਹ ਫਾਇਦੇਮੰਦ ਹੈ।

  • ਗੁੜ ਦੀ ਚਾਲ ਖੂਨ ਦੀ ਕਮੀ ਨੂੰ ਦੂਰ ਕਰਦੀ ਹੈ।

  • ਗੁੜ ਦੀ ਚਾਹ ਪੀਣ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹਿੰਦਾ ਹੈ।

  • ਇਸ ਦੇ ਸੇਵਨ ਨਾਲ ਪੀਰੀਅਡਸ ਦੌਰਾਨ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ।

  • ਪੇਟ ਨੂੰ ਸਾਫ ਰੱਖਣ ਲਈ ਇਹ ਚਾਹ ਬਹੁਤ ਹੀ ਫਾਇਦੇਮੰਦ ਤਰੀਕਾ ਹੈ।

  • ਗੁੜ ਦੀ ਚਾਹ ਫੈਟ ਘੱਟ ਕਰਨ 'ਚ ਵੀ ਮਦਦਗਾਰ ਹੈ।

  • ਗੁੜ ਦੀ ਚਾਹ ਪੀਣ ਨਾਲ ਹੱਡੀਆਂ ਮਜ਼ਬੂਤ ​​ਰਹਿੰਦੀਆਂ ਹਨ।

ਗੁੜ ਦੀ ਚਾਹ ਬਣਾਉਣ ਦਾ ਤਰੀਕਾ (Method of making jaggery tea)

  • ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਪਾਣੀ ਪਾਓ।

  • ਹੁਣ ਇਸ ਉਬਲਦੇ ਪਾਣੀ 'ਚ ਸਵਾਦ ਅਨੁਸਾਰ ਥੋੜ੍ਹਾ ਜਿਹਾ ਗੁੜ ਪਾਓ।

  • ਇਸ ਦੇ ਨਾਲ ਹੀ ਕਾਲੀ ਮਿਰਚ, ਲੌਂਗ, ਇਲਾਇਚੀ, ਅਦਰਕ ਅਤੇ ਤੁਲਸੀ ਦੇ ਪੱਤੇ ਪਾਓ।

  • ਹੁਣ ਇਸ ਮਿਸ਼ਰਣ ਨੂੰ ਕੁਝ ਦੇਰ ਲਈ ਉਬਾਲੋ।

  • ਜਦੋਂ ਇਸ 'ਚੋਂ ਖੁਸ਼ਬੂ ਆਉਣ ਲੱਗੇ ਤਾਂ ਇਸ 'ਚ ਚਾਹ ਦੀਆਂ ਪੱਤੀਆਂ ਪਾ ਕੇ ਛਾਣ ਲਓ।

  • ਤੁਸੀਂ ਇਸ ਨੂੰ ਬਿਨਾਂ ਦੁੱਧ ਦੇ ਵੀ ਪੀ ਸਕਦੇ ਹੋ। ਜੇਕਰ ਦੁੱਧ ਪਾਉਣਾ ਹੋਵੇ ਤਾਂ ਉੱਪਰੋਂ ਗਰਮ ਕਰਕੇ ਦੁੱਧ ਨੂੰ ਮਿਲਾ ਲਓ।

ਇਹ ਵੀ ਪੜ੍ਹੋ : ਡੇਂਗੂ ਤੋਂ ਬਚਣ ਲਈ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ?

Summary in English: Know the benefits of drinking jaggery tea

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters