1. Home
  2. ਸੇਹਤ ਅਤੇ ਜੀਵਨ ਸ਼ੈਲੀ

ਇਹ ਚੀਜ਼ ਸਿਹਤ ਲਈ ਹੈ ਵਰਦਾਨ! ਬਹੁਤੇ ਲੋਕ ਇਸ ਦੇ ਫਾਇਦੇ ਨਹੀਂ ਜਾਣਦੇ

ਗੁੜ ਸਾਡੀ ਸਿਹਤ ਲਈ ਇਕ ਵਰਦਾਨ ਮੰਨਿਆ ਜਾਂਦਾ ਹੈ। ਇਸਦੀ ਬਹੁਤ ਮਹੱਤਤਾ ਆਯੁਰਵੈਦ ਵਿੱਚ ਵੀ ਦੱਸੀ ਗਈ ਹੈ।

KJ Staff
KJ Staff
Jaggery

Jaggery

ਗੁੜ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਐਂਟੀਬਾਇਓਟਿਕ ਗੁਣਾਂ ਨਾਲ ਭਰਪੂਰ ਗੁੜ ਨਾ ਸਿਰਫ ਸਰੀਰ ਵਿਚ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ, ਸਗੋਂ ਇਸਦੇ ਨਾਲ ਬਿਮਾਰੀਆਂ ਤੋਂ ਵੀ ਰਾਖੀ ਹੁੰਦੀ ਹੈ। ਆਓ ਜਾਣਦੇ ਹਾਂ ਗੁੜ ਦੇ ਗੁਣਾਂ ਬਾਰੇ...

ਅਕਸਰ ਖਾਣਾ ਖਾਣ ਤੋਂ ਬਾਅਦ ਕੁਝ ਮਿੱਠਾ ਖਾਣ ਦਾ ਮੰਨ ਕਰਦਾ ਹੈ, ਅਜਿਹੇ ਵਿੱਚ ਅੱਸੀ ਗ਼ਲਤ ਚੀਜ਼ਾਂ ਦਾ ਸੇਵਨ ਕਰਕੇ ਆਪਣਾ ਸਰੀਰ ਖ਼ਰਾਬ ਕਰ ਲੈਂਦੇ ਹਾਂ। ਅੱਜਕਲ ਲੋਕ ਆਈਸਕਰੀਮ, ਚਾਕਲੇਟ ਤੇ ਮਿਠਾਈਆਂ ਖਾਣਾ ਪਸੰਦ ਕਰਦੇ ਹਨ। ਪਰ ਕਿ ਅੱਸੀ ਜਾਣਦੇ ਹਾਂ ਕਿ ਇਨ੍ਹਾਂ ਚੀਜ਼ਾਂ ਦੇ ਸੇਵਨ ਨਾਲ ਸਾਡਾ ਸਰੀਰ ਦਿਨੋ-ਦਿਨ ਵਿਗੜਦਾ ਜਾ ਰਿਹਾ ਹੈ। ਅੱਜ ਅੱਸੀ ਤੁਹਾਨੂੰ ਅਜਿਹੀ ਗੁਣਕਾਰੀ ਚੀਜ਼ ਦੱਸਣ ਜਾ ਰਹੇ ਹਾਂ, ਜਿਸਦੇ ਸੇਵਨ ਨਾਲ ਨਾ ਸਿਰਫ ਤੁਹਾਨੂੰ ਮਿੱਠੇ ਦੀ ਕਮੀ ਪੂਰੀ ਹੋਵੇਗੀ, ਸਗੋਂ ਤੁਹਾਡੀ ਸਿਹਤ ਅਤੇ ਚਮੜੀ ਵਿੱਚ ਵੀ ਦਿਨੋਂ-ਦਿਨ ਨਿਖਾਰ ਆਏਗਾ। ਜੀ ਹਾਂ, ਅੱਸੀ ਗੱਲ ਕਰ ਰਹੇ ਹਾਂ ਗੁੜ ਦੀ...

ਗੁੜ ਸਾਡੀ ਸਿਹਤ ਲਈ ਇਕ ਵਰਦਾਨ ਮੰਨਿਆ ਜਾਂਦਾ ਹੈ। ਇਸਦੀ ਬਹੁਤ ਮਹੱਤਤਾ ਆਯੁਰਵੈਦ ਵਿੱਚ ਵੀ ਦੱਸੀ ਗਈ ਹੈ। ਐਂਟੀਬਾਇਓਟਿਕ ਗੁਣਾਂ ਨਾਲ ਭਰਪੂਰ ਗੁੜ ਸਾਡੇ ਸਰੀਰ ਵਿਚ ਖੂਨ ਦੇ ਨੁਕਸਾਨ ਨੂੰ ਰੋਕਦਾ ਹੈ। ਇਸਦੇ ਨਾਲ, ਉਹ ਸਾਰੀਆਂ ਬਿਮਾਰੀਆਂ ਨੂੰ ਦੂਰ ਰੱਖਣ ਵਿੱਚ ਵੀ ਸਹਾਇਤਾ ਕਰਦਾ ਹੈ। ਇਸ ਦਾ ਸੇਵਨ ਹਰ ਉਮਰ ਦੇ ਲੋਕਾਂ ਲਈ ਲਾਭਕਾਰੀ ਹੈ। ਆਓ ਜਾਣਦੇ ਹਾਂ ਇਸ ਦੇ ਸੇਵਨ ਤੋਂ ਹੋਣ ਵਾਲੇ ਫਾਇਦਿਆਂ ਬਾਰੇ।

ਸਿਆਣਿਆਂ ਦਾ ਕਹਿਣਾ ਹੈ ਕਿ ਚੀਨੀ ਦੀ ਥਾਂ ਗੁੜ ਦੀ ਵਰਤੋਂ ਕਰਨ ਨਾਲ ਤੁਹਾਨੂੰ ਖਾਂਸੀ ਤੇ ਜ਼ੁਕਾਮ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਨਾਲ ਹੀ ਤੁਹਾਡੀ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਆਓ ਜਾਣਦੇ ਹਾਂ ਕਿਵੇਂ।

ਪੇਟ ਘੱਟ ਹੁੰਦਾ ਹੈ

ਗੁੜ ਸਿਹਤ ਲਈ ਬਹੁਤ ਹੀ ਲਾਭਦਾਇਕ ਹੈ। ਗੁੜ ਵਜ਼ਨ ਘੱਟ ਕਰਨ ਤੋਂ ਲੈ ਕੇ ਕਈ ਬਿਮਾਰੀਆਂ ਨੂੰ ਦੂਰ ਕਰਨ ‘ਚ ਵੀ ਸਹਾਇਕ ਹੁੰਦਾ ਹੈ। ਸਰਦੀਆਂ ‘ਚ ਗੁੜ ਦੀ ਚਾਹ ਪੀਣ ਦੇ ਨਾਲ ਪੇਟ ਦੀ ਚਰਬੀ ਘੱਟ ਹੁੰਦੀ ਹੈ ਅਤੇ ਇਨਸਾਨ ਸਿਹਤਮੰਦ ਰਹਿੰਦਾ ਹੈ।

ਪਾਚਨ ਤੰਤਰ ‘ਚ ਸੁਧਾਰ

ਗੁਣਾਂ ਨਾਲ ਭਰਪੂਰ ਗੁੜ ਪਾਚਨ ਤੰਤਰ ਲਈ ਵੀ ਚੰਗਾ ਮੰਨਿਆ ਗਿਆ ਹੈ। ਦੱਸ ਦਈਏ ਕਿ ਗੁੜ ਦੀ ਚਾਹ ਪਾਚਨ ਤੰਤਰ ‘ਚ ਸੁਧਾਰ ਲਿਆਉਂਦੀ ਹੈ ਅਤੇ ਸੀਨੇ ‘ਚ ਹੋਣ ਵਾਲੀ ਜਲਨ ‘ਚ ਵੀ ਮਦਦਗਾਰ ਹੁੰਦੀ ਹੈ।

ਮਾਈਗ੍ਰੇਨ ਤੋਂ ਰਾਹਤ

ਮਾਈਗ੍ਰੇਨ ਜਾਂ ਸਿਰ ਦਰਦ ਦੇ ਮਰੀਜ਼ਾਂ ਨੂੰ ਗਾਂ ਦੇ ਦੁੱਧ ‘ਚ ਗੁੜ ਦੀ ਚਾਹ ਬਣਾ ਕੇ ਪੀਣੀ ਚਾਹੀਦੀ ਹੈ। ਇਸ ਨਾਲ ਸਿਰ ਦਰਦ ‘ਚ ਰਾਹਤ ਮਿਲਦੀ ਹੈ । ਜਿਨ੍ਹਾਂ ਲੋਕਾਂ ਨੂੰ ਖੁਨ ਦੀ ਕਮੀ ਹੈ ਉਹ ਵੀ ਗੁੜ ਦਾ ਇਸਤੇਮਾਲ ਕਰਕੇ ਇਸ ਤੋਂ ਰਾਹਤ ਪਾ ਸਕਦੇ ਹਨ ।

ਦਮਾ ਦੇ ਮਰੀਜ਼ਾਂ ਲਈ ਵਰਦਾਨ

ਦਮਾ ਦੇ ਮਰੀਜ਼ਾਂ ਲਈ, ਗੁੜ ਕਿਸੇ ਵਰਦਾਨ ਤੋਂ ਘੱਟ ਨਹੀਂ ਹੁੰਦਾ। ਇਸ ਦੇ ਲਈ, ਉਨ੍ਹਾਂ ਨੂੰ ਗੁੜ ਅਤੇ ਨਿੰਬੂ ਦਾ ਰਸ ਇਕ ਕੱਪ ਘਿਸੀ ਮੂਲੀ ਵਿਚ ਮਿਲਾਉਣਾ ਚਾਹੀਦਾ ਹੈ ਅਤੇ ਇਸ ਨੂੰ 20 ਮਿੰਟ ਲਈ ਪਕਾਉਣਾ ਚਾਹੀਦਾ ਹੈ ਅਤੇ ਮਿਸ਼ਰਣ ਤਿਆਰ ਕਰਨਾ ਚਾਹੀਦਾ ਹੈ। ਇਸ ਮਿਸ਼ਰਣ ਦਾ ਹਰ ਰੋਜ਼ ਇੱਕ ਚਮਚਾ ਸੇਵਨ ਕਰਨ ਨਾਲ ਦਮਾ ਦੇ ਮਰੀਜ਼ਾਂ ਨੂੰ ਫਾਇਦਾ ਹੁੰਦਾ ਹੈ।

ਫੇਫੜਿਆਂ ਨੂੰ ਸਿਹਤਮੰਦ ਰੱਖਦਾ ਹੈ

ਗੁੜ ਵਿਚ ਸੇਲੇਨੀਅਮ ਹੁੰਦਾ ਹੈ, ਜੋ ਐਂਟੀਆਕਸੀਡੈਂਟ ਵਜੋਂ ਕੰਮ ਕਰਦਾ ਹੈ। ਆਪਣੀ ਖੁਰਾਕ ਵਿਚ ਗੁੜ ਨੂੰ ਸ਼ਾਮਲ ਕਰੋ। ਇਹ ਗਲੇ ਅਤੇ ਫੇਫੜਿਆਂ ਨੂੰ ਇਨਫੈਕਸ਼ਨ ਤੋਂ ਦੂਰ ਰੱਖਦਾ ਹੈ। ਇਸਦੇ ਨਾਲ, ਇਹ ਉਹਨਾਂ ਨੂੰ ਸਿਹਤਮੰਦ ਰੱਖਣ ਵਿੱਚ ਵੀ ਸਹਾਇਤਾ ਕਰਦਾ ਹੈ।

ਸਰਦੀ ਜ਼ੁਕਾਮ ਦਾ ਰਾਮਬਾਣ ਇਲਾਜ

ਉਨ੍ਹਾਂ ਲੋਕਾਂ ਲਈ ਗੁੜ ਬਹੁਤ ਫਾਇਦੇਮੰਦ ਹੈ ਜਿਨ੍ਹਾਂ ਨੂੰ ਜ਼ੁਕਾਮ ਦੀ ਸਮੱਸਿਆ ਹੈ। ਇਹ ਜ਼ੁਕਾਮ ਦੇ ਇਲਾਜ਼ ਲਈ ਸਭ ਤੋਂ ਵੱਧ ਫਾਇਦੇਮੰਦ ਹੈ। ਇਸ ਦੇ ਲਈ ਗੁੜ ਅਤੇ ਤਿਲ ਦੀ ਬਰਫੀ ਬਣਾਓ ਅਤੇ ਇਸ ਦਾ ਸੇਵਨ ਰੋਜ਼ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਵਿਚ ਗਰਮੀ ਬਣੀ ਰਹੇਗੀ ਅਤੇ ਠੰਢ ਦੂਰ ਹੋ ਜਾਵੇਗੀ।

ਨੱਕ ਦੀ ਐਲਰਜੀ ਨੂੰ ਹਟਾਓ

ਬਹੁਤ ਸਾਰੇ ਲੋਕਾਂ ਨੂੰ ਨੱਕ ਦੀ ਬਾਰ-ਬਾਰ ਐਲਰਜੀ ਹੁੰਦੀ ਹੈ। ਇਸ ਦੇ ਲਈ, ਉਨ੍ਹਾਂ ਲੋਕਾਂ ਨੂੰ ਸਵੇਰੇ ਖਾਲੀ ਪੇਟ 1 ਚਮਚ ਗਿਲੋਈ ਅਤੇ 2 ਚਮਚ ਆਂਵਲਾ ਦੇ ਰਸ ਦੇ ਨਾਲ ਗੁੜ ਲੈਣਾ ਚਾਹੀਦਾ ਹੈ। ਕੁਝ ਦਿਨਾਂ ਵਿਚ ਤੁਸੀਂ ਇਸ ਦਾ ਪ੍ਰਭਾਵ ਦੇਖਣਾ ਸ਼ੁਰੂ ਕਰ ਦਿਓਗੇ।

ਪੀਰੀਅਡ ਦੇ ਦਰਦ ਨੂੰ ਘੱਟ ਕਰੇ

ਗੁੜ ਵਿੱਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਗੁੜ ਮਾਹਾਂਵਰੀ ਦੇ ਦੌਰਾਨ ਪੇਟ ਦੇ ਦਰਦ ਤੋਂ ਰਾਹਤ ਦਿਵਾਉਂਦਾ ਹੈ। ਇਸ ਦੇ ਨਾਲ ਹੀ ਤੁਹਾਡਾ ਮੂਡ ਵੀ ਠੀਕ ਰਹਿੰਦਾ ਹੈ । ਇਸ ਦੇ ਲਈ ਤੁਸੀਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਦੇ ਨਾਲ ਗੁੜ ਦਾ ਸੇਵਨ ਕਰ ਸਕਦੇ ਹੋ । ਅਜਿਹਾ ਕਰਨ ਨਾਲ ਤੁਸੀਂ ਪੀਰੀਅਡਸ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।

ਕਬਜ਼ ਤੋਂ ਛੁਟਕਾਰਾ

ਜੇਕਰ ਤੁਹਾਨੂੰ ਗੈਸ, ਜਾਂ ਫਿਰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ ਰਾਤ ਨੂੰ ਖਾਣੇ ਤੋਂ ਦੋ ਘੰਟੇ ਬਾਅਦ ਦੋ ਟੁੱਕੜੇ ਗੁੜ ਖਾ ਕੇ ਗਰਮ ਪਾਣੀ ਪੀ ਲਓ। ਅਜਿਹਾ ਕਰਨ ਨਾਲ ਗੈਸ, ਕਬਜ਼ ਵਰਗੀ ਢਿੱਡ ਸੰਬੰਧੀ ਬੀਮਾਰੀਆਂ ਦੂਰ ਹੁੰਦੀਆਂ ਹਨ।

ਇਹ ਵੀ ਪੜ੍ਹੋ ਇਸ ਤੇਲ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ! ਇਸ ਤਰ੍ਹਾਂ ਕਰੋ ਵਰਤੋਂ

ਗੁੜ ਵਿਚ ਇਹ ਤੱਤ ਹੁੰਦੇ ਹਨ ਮੌਜੂਦ

ਗੁਣਾਂ ਨਾਲ ਭਰਪੂਰ ਗੁੜ ਵਿੱਚ ਵਿਟਾਮਿਨ ਏ ਤੇ ਵਿਟਾਮਿਨ ਬੀ, ਆਇਰਨ, ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਜ਼ਿੰਕ, ਮੈਗਨੀਸ਼ੀਅਮ ਤੱਤ ਪਾਏ ਜਾਂਦੇ ਹਨ। ਗੁੜ ਵਿੱਚ ਕਈ ਜ਼ਰੂਰੀ ਵਿਟਾਮਿਨ ਹੁੰਦੇ ਹਨ ਜੋ ਚਮੜੀ ਲਈ ਕੁਦਰਤੀ ਕਲੀਨਜ਼ਰ ਦਾ ਕੰਮ ਕਰਦੇ ਹਨ। ਦੂਜੇ ਪਾਸੇ ਗੁੜ ਸਰੀਰ ਨੂੰ ਅੰਦਰੋਂ ਸਾਫ ਰੱਖਣ ਦਾ ਕੰਮ ਕਰਦਾ ਹੈ ਤਾਂ ਦੂਜੇ ਪਾਸੇ ਜੇਕਰ ਤੁਸੀਂ ਕੋਸੇ ਪਾਣੀ ਜਾਂ ਚਾਹ ‘ਚ ਚੀਨੀ ਦੀ ਬਜਾਏ ਗੁੜ ਮਿਲਾ ਕੇ ਪੀਓ ਤਾਂ ਇਸ ਨਾਲ ਸਿਹਤ ਤੇ ਸੁੰਦਰਤਾ ਬਣੀ ਰਹਿੰਦੀ ਹੈ।

ਦੱਸ ਦਈਏ ਕਿ ਕੋਰੋਨਾ ਕਾਲ ਦੌਰਾਨ ਗੁੜ ਦਾ ਵੱਧ-ਤੋਂ-ਵੱਧ ਸੇਵਨ ਕੀਤਾ ਜਾ ਰਿਹਾ ਹੈ, ਤਾਂ ਜੋ ਇਮਿਊਨਿਟੀ ਸਿਸਟਮ ਮਜ਼ਬੂਤ ਕੀਤਾ ਜਾ ਸਕੇ।

Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

Summary in English: This thing is a blessing for health! Most people are not aware of its benefits

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters