ਆਪਣੀ ਸਿਹਤ ਨੂੰ ਵਧੀਆ ਦੇ ਬਿਮਾਰੀਆਂ ਰਹਿਤ ਰੱਖਣਾ ਸਾਡੇ ਆਪਣੇ ਹੱਥਾਂ `ਚ ਹੈ। ਇਸ ਲਈ ਸਾਨੂ ਸਾਡੇ ਖਾਣ-ਪੀਣ ਤੇ ਜੀਵਨ ਸ਼ੈਲੀ `ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਜੇਕਰ ਸਾਡਾ ਖਾਨ ਪੀਣ ਵਧੀਆਂ ਹੋਵੇਗਾ ਤਾਂ ਹੀ ਸਾਡਾ ਸਰੀਰ ਬਿਮਾਰੀਆਂ ਰਹਿਤ ਰਵੇਗਾ। ਅੱਜ ਅਸੀਂ ਇਸ ਲੇਖ ਰਾਹੀਂ ਤੁਹਾਨੂੰ ਇਕ ਅਜਿਹਾ ਸਿਹਤ ਸੁਝਾਅ ਦੇਣ ਜਾਂ ਰਹੇ ਹਾਂ, ਜਿਸ ਰਾਹੀਂ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ।
ਅੱਜ ਅਸੀਂ ਗੱਲ ਕਰਨ ਜਾਂ ਰਹੇ ਹਾਂ ਗਾਜਰ ਦੇ ਫਾਇਦਿਆਂ ਬਾਰੇ। ਜੀ ਹਾਂ, ਗਾਜਰ ਖਾਨ ਦੇ ਤੁਹਾਡੇ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਵਿਗਿਆਨਕ ਖੋਜਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਨਿਯਮਬਧ ਗਾਜਰ ਖਾਣਾ ਤੇ ਉਚਿਤ ਮਾਤਰਾ `ਚ ਖਾਣਾ ਸਿਹਤ ਤੇ ਤੰਦਰੁਸਤੀ ਲਈ ਤਾਂ ਵਰਦਾਨ ਹੈ ਹੀ, ਸਗੋਂ ਕਈ ਮਾਰੂ ਬੀਮਾਰੀਆਂ ਤੋਂ ਬਚਾਅ ਲਈ ਵੀ ਲਾਹੇਵੰਦ ਹੈ।
ਗਾਜਰ ਬਾਰੇ ਸਭ ਤੋਂ ਜ਼ਿਆਦਾ ਅਦਭੁੱਤ ਤੱਥ ਇਸਦਾ ਜਾਨਲੇਵਾ ਬਿਮਾਰੀਆਂ ਲਈ ਦਵਾਈ ਦੇ ਰੂਪ `ਚ ਇਸਤੇਮਾਲ ਕਰਨਾ ਹੈ। ਖਾਸ ਤੌਰ 'ਤੇ ਫੇਫੜਿਆਂ ਤੇ ਅੰਤੜੀਆਂ ਦੇ ਕੈਂਸਰ 'ਚ ਗਾਜਰ ਦਾ ਇਸਤੇਮਾਲ ਜਾਨ ਬਚਾਉਣ ਲਈ ਕ੍ਰਿਸ਼ਮੇ ਕਰ ਰਿਹਾ ਹੈ। ਸਵੀਡਿਸ਼ ਵਿਗਿਆਨੀਆਂ ਦੀਆਂ ਖੋਜਾਂ ਰਾਹੀਂ ਸਾਬਤ ਹੋਇਆ ਹੈ ਕਿ ਹਰ ਰੋਜ਼ ਗਾਜਰ ਖਾਣ ਨਾਲ ਅੰਤੜੀਆਂ ਦਾ ਕੈਂਸਰ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ। ਦਸ ਤੋਂ ਗਿਆਰਾਂ ਕੌਮਾਂਤਰੀ ਖ਼ੁਰਾਕ ਸਰਵੇ ਕਰਨ ਵਾਲੇ ਇਸ ਤੱਥ 'ਤੇ ਸਹਿਮਤ ਹੋ ਗਏ ਹਨ ਕਿ ਜਿਹੜੇ ਲੋਕ ਗਾਜਰ ਤੇ ਹੋਰ ਫਲ, ਸਬਜ਼ੀਆਂ ਘੱਟ ਖਾਂਦੇ ਹਨ ਉਨ੍ਹਾਂ ਨੂੰ ਫੇਫੜੇ ਦਾ ਕੈਂਸਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਇਹ ਵੀ ਪੜ੍ਹੋ : ਇਨ੍ਹਾਂ ਫਲ-ਸਬਜ਼ੀਆਂ ਨਾਲ ਹੋਵੇਗੀ ਵਿਟਾਮਿਨ C ਦੀ ਕਮੀ ਪੂਰੀ! ਸਿਹਤਮੰਦ ਸਰੀਰ ਲਈ ਜ਼ਰੂਰੀ
ਜੜ੍ਹੀ-ਬੂਟੀਆਂ ਦੀਆਂ ਦਵਾਈਆਂ ਦੇ ਮਾਹਰਾਂ ਮੁਤਾਬਕ ਗਾਜਰ ਘਬਰਾਹਟ, ਦਮਾ, ਖਾਂਸੀ ਤੇ ਚਮੜੀ ਦੀਆਂ ਬੀਮਾਰੀਆਂ ਲਈ ਬਹੁਤ ਲਾਭਦਾਇਕ ਹੈ। ਇਹ ਵੀ ਸਾਬਤ ਕੀਤਾ ਗਿਆ ਹੈ ਕਿ ਕੱਚੀਆਂ ਗਾਜਰਾਂ ਖੂਨ `ਚ ਚਰਬੀ ਦੀ ਮਾਤਰਾ ਨੂੰ ਘਟਾਉਂਦੀਆਂ ਹਨ। ਹਰ ਰੋਜ਼ 200 ਗ੍ਰਾਮ ਕੱਚੀਆਂ ਗਾਜਰਾਂ ਸਵੇਰੇ ਨਾਸ਼ਤੇ ਵੇਲੇ ਖਾਣ ਨਾਲ 11ਫ਼ੀਸਦੀ ਦੀ ਔਸਤ ਨਾਲ ਚਰਬੀ ਘਟਦੀ ਹੈ।
ਗਾਜਰ ਕਬਜ਼ ਦੀ ਦੁਸ਼ਮਣ ਹੈ ਕਿਉਂਕਿ ਗਾਜਰ ਤੇ ਹੋਰ ਰੇਸ਼ੇਦਾਰ ਫਲਾਂ ਨੂੰ ਖਾਣ ਨਾਲ ਪਾਚਣ-ਸ਼ਕਤੀ ਠੀਕ ਤੇ ਨਿਯਮਬਧ ਰਹਿੰਦੀ ਹੈ। ਇਸ ਲਈ ਸਿਹਤ ਤੇ ਸੁੰਦਰਤਾ `ਚ ਵਾਧੇ ਲਈ ਕੱਚੀਆਂ ਗਾਜਰਾਂ ਖਾਣੀਆਂ ਚਾਹੀਦੀਆਂ ਹਨ ਤੇ ਕੈਂਸਰ ਵਰਗੀ ਭਿਆਨਕ ਬੀਮਾਰੀ ਤੋਂ ਦੂਰ ਰਹਿਣ ਲਈ ਗਾਜਰ ਪਕਾ ਕੇ ਖਾਣੀ ਚਾਹੀਦੀ ਹੈ। ਜ਼ਿਆਦਾ ਪੱਕੀਆਂ ਹੋਈਆਂ ਗਾਜਰਾਂ ਖਾਣ ਦਾ ਮਤਲਬ ਹੈ, ਜ਼ਰੂਰੀ ਖੁਰਾਕੀ ਤੱਤਾਂ ਦਾ ਨਾਸ਼। ਇਸ ਲਈ ਗਾਜਰ ਖਾਣੀ ਚਾਹੀਦੀ ਹੈ ਤੇ ਸਹੀ ਢੰਗ ਨਾਲ ਖਾਣੀ ਚਾਹੀਦੀ ਹੈ।
Summary in English: Carrot is useful for preventing many deadly diseases