ਅੱਸੀ ਦਿਨਭਰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਹਾਂ, ਜੋ ਬੇਸ਼ਕ ਘੱਟ ਕੈਲੋਰੀ ਵਾਲਿਆਂ ਹੁੰਦੀਆਂ ਹਨ, ਪਰ ਸਾਡੇ ਸਰੀਰ ਨੂੰ ਇਹ ਮਜ਼ਬੂਤ ਨਹੀਂ ਬਣਾਉਂਦੀਆਂ। ਅੱਜ ਅੱਸੀ ਤੁਹਾਨੂੰ ਕੁੱਝ ਜ਼ਰੂਰੀ ਗੱਲਾਂ ਦੱਸਣ ਜਾ ਰਹੇ ਹਾਂ, ਜਿਸਦੀ ਮਦਦ ਨਾਲ ਤੁੱਸੀ ਦਿਨਭਰ ਐਕਟਿਵ ਰਹਿ ਸਕਦੇ ਹੋ।
ਅੱਜਕਲ ਦੀ ਭੱਜਦੀ-ਦੌੜਦੀ ਜ਼ਿੰਦਗੀ ਵਿੱਚ ਕਿਸੇ ਕੌਣ ਇਨ੍ਹਾਂ ਸਮਾਂ ਨਹੀਂ ਕਿ ਆਪਣੀ ਸਿਹਤ ਵੱਲ ਖਾਸ ਧਿਆਨ ਦਈਏ। ਬੇਸ਼ਕ ਲੋਕ ਡਾਇਟ ਅਤੇ ਜਿਮ ਕਰਕੇ ਆਪਣੇ ਸਰੀਰ ਵਿੱਚ ਚੁਸਤੀ ਦੀ ਭਾਲ ਕਰਦੇ ਹਨ। ਪਰ ਸਿਹਤਮੰਦ ਸਰੀਰ ਅਤੇ ਬਿਮਾਰੀਆਂ ਤੋਂ ਦੂਰ ਰਹਿਣ ਲਈ ਜੋ ਜ਼ਰੂਰੀ ਹੁੰਦਾ ਹੈ, ਉਹ ਚੀਜ਼ਾਂ ਅੱਸੀ ਅਣਗੋਲਿਆਂ ਕਰ ਦਿੰਦੇ ਹਾਂ। ਇੱਕ ਚੰਗੀ ਜੀਵਨ ਸ਼ੈਲੀ ਲਈ ਸਮੇਂ ਸਿਰ ਜਾਗਣਾ, ਸੌਣਾ, ਖਾਣਾ ਅਤੇ ਯੋਗ ਕਰਨਾ ਬਹੁਤ ਜਰੂਰੀ ਹੁੰਦਾ ਹੈ। ਪਰ ਸਬ ਤੋਂ ਵੱਧ ਜ਼ਰੂਰੀ ਹੁੰਦਾ ਹੈ ਆਪਣੇ ਆਪ ਨੂੰ ਤਣਾਅ ਤੋਂ ਦੂਰ ਰੱਖਣਾ। ਚੰਗੀ ਜੀਵਨਸ਼ੈਲੀ ਅਪਣਾਉਣ ਨਾਲ ਤੁਹਾਡਾ ਮਨ ਤਾਂ ਖੁਸ਼ ਰਹੇਗਾ ਹੀ, ਸਗੋਂ ਸਰੀਰ ਪੱਖੋਂ ਵੀ ਤੁੱਸੀ ਤੰਦਰੁਸਤ ਮਹਿਸੂਸ ਕਰੋਗੇ।
ਜਿਕਰਯੋਗ ਹੈ ਕਿ ਜਦੋਂ ਤੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਸ਼ੁਰੂ ਹੋਈ ਹੈ, ਲੋਕ ਸਿਹਤ ਪ੍ਰਤੀ ਪਹਿਲਾਂ ਨਾਲੋਂ ਜ਼ਿਆਦਾ ਜਾਗਰੂਕ ਹੋਏ ਹਨ। ਬੀਮਾਰੀਆਂ ਤੋਂ ਦੂਰ ਰਹਿਣ ਲਈ ਲੋਕ ਡਾਈਟ ਤੋਂ ਲੈ ਕੇ ਐਕਸਰਸਾਈਜ਼ ਤੱਕ ਸਭ ਕੁਝ ਕਰ ਰਹੇ ਹਨ। ਹਾਲਾਂਕਿ, ਚੰਗੀ ਸਿਹਤ ਲਈ ਨਾ ਸਿਰਫ਼ ਖੁਰਾਕ ਅਤੇ ਕਸਰਤ ਦੀ ਲੋੜ ਹੁੰਦੀ ਹੈ, ਸਗੋਂ ਜੀਵਨ ਸ਼ੈਲੀ ਵਿੱਚ ਕੁੱਝ ਤਬਦੀਲੀਆਂ ਆਉਣੀਆਂ ਵੀ ਜ਼ਰੂਰੀ ਹੁੰਦਾ ਹਨ।
ਅੱਜ ਅੱਸੀ ਤੁਹਾਨੂੰ 20 ਅਜਿਹੇ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ, ਜਿਸਨੂੰ ਆਪਣਾ ਕੇ ਤੁਸੀਂ ਆਪਣੀ ਸਿਹਤ ਅਤੇ ਜੀਵਨ ਸ਼ੈਲੀ ਦੋਵਾਂ 'ਚ ਚੰਗੇ ਬਦਲਾਅ ਮਹਿਸੂਸ ਕਰੋਗੇ। ਚਲੋ ਜਾਣਦੇ ਹਾਂ ਇਨ੍ਹਾਂ ਖਾਸ ਟਿਪਸ ਬਾਰੇ...
1. ਰੋਜ਼ਾਨਾ ਖੂਬ ਸਾਰਾ ਪਾਣੀ ਪਿਓ ਅਤੇ ਕੈਲੋਰੀ ਫ੍ਰੀ ਚੀਜ਼ਾਂ ਦਾ ਸੇਵਨ ਕਰੋ।
2. ਸਿਆਣੇ ਕਹਿੰਦੇ ਹਨ ਕਿ ਨਾਸ਼ਤਾ ਕਰੇ ਬਿਨ੍ਹਾਂ ਘਰੋਂ ਬਾਹਰ ਨਾਂ ਜਾਓ, ਇਸ ਕਰਕੇ ਸਵੇਰ ਦਾ ਨਾਸ਼ਤਾ ਬਹੁਤ ਜ਼ਰੂਰੀ ਹੈ। ਮੰਨਿਆ ਜਾਂਦਾ ਹੈ ਕਿ ਨਾਸ਼ਤਾ ਨਾਂ ਕਰਨ ਨਾਲ ਅੱਸੀ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ।
3. ਰਾਤ ਵੇਲੇ ਪੈਕੇਟ ਬੰਦ ਚੀਜ਼ਾਂ ਦਾ ਸੇਵਨ ਕਰਨ ਤੋਂ ਬਚੋ, ਜੇਕਰ ਕੁੱਝ ਖਾਣ ਦਾ ਮਨ ਹੋ ਰਿਹਾ ਹੈ ਤਾਂ ਫ਼ਲ ਦਾ ਸੇਵਨ ਕਰ ਸਕਦੇ ਹੋ।
4. ਦਿਨ ਭਰ ਕੁੱਝ-ਨਾਂ-ਕੁੱਝ ਖਾਉਂਦੇ ਰਹੋ, ਖਾਣ ਵਿੱਚ ਲੰਮਾ ਅੰਤਰ ਨਹੀਂ ਹੋਣਾ ਚਾਹੀਦਾ ਹੈ।
5. ਕੋਸ਼ਿਸ਼ ਕਰੋ ਕਿ ਆਪਣੇ ਖਾਣੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਲਓ।
6. ਖਾਣੇ 'ਚ ਮਸਾਲੇਦਾਰ ਚੀਜ਼ਾਂ ਨੂੰ ਘੱਟ ਕਰੋ। ਮਸਾਲੇ ਸੁਆਦ ਤਾਂ ਦਿੰਦੇ ਹਨ, ਪਰ ਸਿਹਤ ਨੂੰ ਵਿਗਾੜ ਦਿੰਦੇ ਹਨ।
7. ਭੋਜਨ ਕਰਦੇ ਸਮੇਂ ਲਾਲ, ਹਰੇ ਸੰਤਰੀ ਰੰਗ ਦੀਆਂ ਚੀਜ਼ਾਂ ਦਾ ਸੇਵਨ ਕਰੋ। ਜਿਵੇਂ ਗਾਜਰ, ਸੰਤਰਾ ਅਤੇ ਹਰੀਆਂ ਸਬਜ਼ੀਆਂ ਨੂੰ ਆਪਣੇ ਖਾਣੇ ਵਿੱਚ ਸ਼ਾਮਲ ਕਰੋ।
8. ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਖਾਣੇ 'ਚ ਨਮਕ ਦੀ ਮਾਤਰਾ ਘੱਟ ਕਰੋ।
9. ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਰੋਜ਼ਾਨਾ ਖਾਣਾ ਖਾਣ ਤੋਂ ਪਹਿਲਾਂ ਘੱਟ ਕੈਲੋਰੀ ਵਾਲਾ ਸਬਜ਼ੀਆਂ ਦਾ ਸੂਪ ਲੈਣਾ ਚਾਹੀਦਾ ਹੈ, ਇਸ ਨਾਲ 20 ਫੀਸਦੀ ਘੱਟ ਕੈਲੋਰੀ ਦੀ ਖਪਤ ਹੋਵੇਗੀ ਅਤੇ ਤੁਹਾਡਾ ਪੇਟ ਭਰਿਆ ਰਹੇਗਾ।
10. ਕੈਲੋਰੀ ਕਾਉਂਟ ਨੂੰ ਛੱਡ ਕੇ, ਸਿਰਫ ਪੌਸ਼ਟਿਕ ਸੰਤੁਲਨ ਵਾਲੀ ਖੁਰਾਕ ਲੈਣੀ ਚਾਹੀਦੀ ਹੈ।
11. ਭੋਜਨ ਦਾ ਰਿਕਾਰਡ ਰੱਖੋ, ਜਿਵੇਂ ਕਿ ਤੁਸੀਂ ਕਿੰਨਾ ਖਾਣਾ ਖਾਧਾ ਅਤੇ ਕਿੰਨਾ ਪਾਣੀ ਪੀਤਾ। ਇਸਦੇ ਲਈ ਤੁਸੀਂ ਐਪ ਅਤੇ ਫੂਡ ਡਾਇਰੀ ਵੀ ਬਣਾ ਸਕਦੇ ਹੋ।
12. ਇੱਕ ਖੋਜ ਮੁਤਾਬਕ ਛੇਤੀ-ਛੇਤੀ ਖਾਣਾ ਖਾਣ ਵਾਲੇ ਲੋਕ ਮੋਟੇ ਹੋ ਜਾਂਦੇ ਹਨ। ਇਸ ਲਈ ਭੋਜਨ ਆਰਾਮ ਨਾਲ ਤੇ ਤਸੱਲੀ ਨਾਲ ਖਾਓ।
13. ਰਾਤ ਦਾ ਭੋਜਨ ਸਮੇਂ 'ਤੇ ਕਰੋ ਅਤੇ ਦਿਨ ਭਰ ਫਲ ਅਤੇ ਸਬਜ਼ੀਆਂ ਜ਼ਰੂਰ ਖਾਓ।
14. ਦਿਨ ਵੇਲੇ ਡਾਈਟ ਸੋਡਾ ਵਰਗੀਆਂ ਚੀਜ਼ਾਂ ਪੀਣ ਤੋਂ ਪਰਹੇਜ਼ ਕਰੋ।
15. ਖਾਣਾ ਬਣਾਉਣ ਵੇਲੇ ਫੈਟ ਵਾਲਿਆਂ ਚੀਜ਼ਾਂ ਦਾ ਧਿਆਨ ਰੱਖੋ। ਖਾਣੇ ਵਿੱਚ ਵਾਧੂ ਤੇਲ, ਮੱਖਣ, ਚੀਜ਼, ਕਰੀਮ ਦੀ ਵਰਤੋਂ ਨਾਂ ਕਰੋ।
16. ਰਾਤ ਦੇ ਖਾਣੇ ਦੇ ਸਮੇਂ ਸਨੈਕਸ ਖਾਣ ਤੋਂ ਪਰਹੇਜ਼ ਕਰੋ।
17. ਧਿਆਨ ਰੱਖੋ ਕਿ ਰਾਤ ਵੇਲੇ ਕਾਰਬੋਹਾਈਡ੍ਰੇਟ ਵਾਲੀਆਂ ਚੀਜ਼ਾਂ ਨਾ ਲਓ। ਕਿਉਂਕਿ ਇਹ ਤੁਹਾਡੇ ਸਰੀਰ 'ਤੇ ਮਾੜਾ ਅਸਰ ਪਾਣਗੀਆਂ।
18. ਰਾਤ ਦੇ ਖਾਣੇ ਤੋਂ ਬਾਅਦ ਕੁਝ ਨਾ ਖਾਓ। ਇਸ ਮਾਮਲੇ ਵਿੱਚ ਇਮਾਨਦਾਰ ਰਹੋ ਅਤੇ ਰਾਤ ਦੇ ਖਾਣੇ ਤੋਂ ਬਾਅਦ ਕੁਝ ਨਾ ਖਾਣ ਦੀ ਕੋਸ਼ਿਸ਼ ਕਰੋ।
ਇਹ ਵੀ ਪੜ੍ਹੋ : ਤਰਬੂਜ਼ ਖਾਣ ਨਾਲ ਸਰੀਰ ਨੂੰ ਮਿਲਦੇ ਹਨ ਕਈ ਫਾਇਦੇ! ਗਰਮੀਆਂ ਵਿੱਚ ਰੋਜ਼ਾਨਾ ਖਾਓ ਤਰਬੂਜ਼
19. ਦੁਪਹਿਰ ਦਾ ਭੋਜਨ ਕਰਦੇ ਸਮੇਂ, ਇਸ ਨੂੰ ਆਪਣੇ ਦੋਸਤਾਂ ਨਾਲ ਜ਼ਰੂਰ ਸਾਂਝਾ ਕਰੋ। ਇਹ ਕੈਲੋਰੀਆਂ ਦੀ ਜਾਂਚ ਕਰਨ ਦਾ ਵਧੀਆ ਤਰੀਕਾ ਹੈ।
20. ਰਾਤ ਦੀ ਨੀਂਦ ਪੂਰੀ ਲਓ, ਨੀਂਦ ਪੂਰੀ ਹੋਣ ਨਾਲ ਤੁੱਸੀ ਸਾਰਾ ਦਿਨ ਤੰਦਰੁਸਤ ਮਹਿਸੂਸ ਕਰੋਗੇ ਅਤੇ ਖੁਸ਼ ਰਹੋਗੇ।
Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।
Summary in English: Follow These 20 Tips and Stay Active All Day!