ਕਿਸੀ ਵੀ ਰੋਗ ਤੋਂ ਬਚਣ ਦੇ ਲਈ ਇਮਿਊਨਿਟੀ ਮਜਬੂਤ ਹੋਣੀ ਬਹੁਤ ਜਰੂਰੀ ਹੈ । ਜੇਕਰ ਤੁਹਾਨੂੰ ਇਮਿਊਨਿਟੀ ਵਧੀਆ ਹੋਵੇਗੀ , ਤਾਂ ਤੁਸੀ ਕਿਸੀ ਵੀ ਤਰ੍ਹਾਂ ਦੀ ਬਿਮਾਰੀ ਤੋਂ ਬਚ ਸਕਦੇ ਹੋ । ਤੁਹਾਨੂੰ ਦੱਸ ਦੇਈਏ ਕਿ ਸਾਡੇ ਸ਼ਰੀਰ ਦੀ ਇਮਿਊਨਿਟੀ ਨੂੰ ਸਿਹਤਮੰਦ ਰੱਖਣ ਦੇ ਲਈ ਪਾਚਨ ਤੰਤਰ ਅਤੇ ਅੰਤੜੀ(Intestine) ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਅੱਸੀ ਜੋ ਵੀ ਖਾਂਦੇ ਹਾਂ ਉਹ ਪਾਚਨ ਪ੍ਰਕਿਰਿਆ ਦੇ ਜਰੀਏ ਸਾਡੀ ਅੰਤਣੀਆਂ ਵਿਚ ਆਉਂਦਾ ਹੈ , ਇਸਲਈ ਸਾਡੇ ਗਲਤ ਖਾਣਪੀਣ ਤੋਂ ਸਾਡੇ ਸ਼ਰੀਰ ਦੀ ਅੰਤੜੀ ਪ੍ਰਭਾਵਿਤ ਹੁੰਦੀਆਂ ਹਨ । ਇਹ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਅਜਿਹੇ 'ਚ ਸਾਨੂੰ ਹਮੇਸ਼ਾ ਆਪਣੇ ਖਾਣ-ਪੀਣ 'ਤੇ ਖਾਸ ਧਿਆਨ ਦੇਣਾ ਚਾਹੀਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਅਜਿਹੇ ਭੋਜਨਾਂ ਦੇ ਸੇਵਨ ਬਾਰੇ ਦੱਸਦੇ ਹਾਂ, ਜੋ ਤੁਹਾਡੀ ਇਮਿਊਨਿਟੀ ਅਤੇ ਅੰਤੜੀਆਂ ਨੂੰ ਸਿਹਤਮੰਦ ਰੱਖਣ ਲਈ ਬਹੁਤ ਵਧੀਆ ਹੋਵੇਗਾ।
ਫਰਮੈਂਟ ਕੀਤੇ ਭੋਜਨਾਂ ਦਾ ਸੇਵਨ ਕਰੋ
ਅਸਲ 'ਚ ਫਰਮੈਂਟਿਡ ਭੋਜਨ ਸਰੀਰ ਦੀਆਂ ਅੰਤੜੀਆਂ ਨੂੰ ਸਿਹਤਮੰਦ ਰੱਖਣ ਅਤੇ ਇਮਿਊਨਿਟੀ ਨੂੰ ਮਜ਼ਬੂਤ ਰੱਖਣ ਅਤੇ ਪਾਚਨ ਕਿਰਿਆ ਨੂੰ ਸਹੀ ਰੱਖਣ 'ਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਹ ਭੋਜਨ ਪ੍ਰੋਬਾਇਓਟਿਕਸ ਅਤੇ ਅੰਤੜੀਆਂ ਦੇ ਅਨੁਕੂਲ ਬੈਕਟੀਰੀਆ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਚੀਜ਼ਾਂ ਵਿੱਚ ਹੇਠ ਲਿਖੀਆਂ ਕਿਸਮਾਂ ਦੇ fermented ਭੋਜਨ ਪਾਏ ਜਾਂਦੇ ਹਨ।
ਪਨੀਰ(Paneer)
ਪਨੀਰ ਇੱਕ ਬਹੁਤ ਹੀ ਵਧੀਆ ਫਰਮੈਂਟਡ ਭੋਜਨ ਹੈ। ਇਸ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਸਾਡੇ ਸਰੀਰ ਦੇ ਅੰਦਰ ਪ੍ਰੋਟੀਨ ਦੀ ਕਮੀ ਨੂੰ ਦੂਰ ਕਰਦਾ ਹੈ, ਇਸ ਲਈ ਸਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਪਨੀਰ ਦਾ ਸੇਵਨ ਕਰਨਾ ਚਾਹੀਦਾ ਹੈ।
ਦਹੀਂ(Yoghurt)
ਦਹੀਂ ਵੀ ਇੱਕ ਕਿਸਮ ਦਾ ਫਰਮੈਂਟਡ ਭੋਜਨ ਹੈ, ਜਿਸਦਾ ਰੋਜ਼ਾਨਾ ਸੇਵਨ ਕਰਨ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ ਅਤੇ ਪੇਟ ਵੀ ਸਿਹਤਮੰਦ ਰਹਿੰਦਾ ਹੈ।
ਡੋਸਾ ਅਤੇ ਇਡਲੀ (Dosa and Idli)
ਡੋਸਾ ਅਤੇ ਇਡਲੀ ਬਣਾਉਣ ਲਈ, ਇਸ ਨੂੰ ਸਭ ਤੋਂ ਪਹਿਲਾਂ ਕੁਝ ਸਮੇਂ ਲਈ ਫੁੱਲਣ ਲਈ ਰੱਖਿਆ ਜਾਂਦਾ ਹੈ | ਇਹ ਇੱਕ ਚੰਗਾ ਫਰਮੈਂਟਡ ਭੋਜਨ ਹੈ| ਇਸ ਦਾ ਸੇਵਨ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਰੱਖਣ 'ਚ ਵੀ ਚੰਗਾ ਰਹੇਗਾ।
ਢੋਕਲਾ(Dhokla)
ਢੋਕਲਾ ਵੀ ਇੱਕ ਵਧੀਆਫਰਮੈਂਟਡ ਭੋਜਨ ਹੈ। ਇਸਨੂੰ ਪਰੰਪਰਾਗਤ ਫਰਮੈਂਟਡ ਭੋਜਨ ਕਿਹਾ ਜਾਂਦਾ ਹੈ। ਇਹ ਖਾਣ 'ਚ ਹਲਕਾ ਅਤੇ ਸਵਾਦਿਸ਼ਟ ਹੁੰਦਾ ਹੈ।
ਇਹ ਵੀ ਪੜ੍ਹੋ : ਕਾਲੀ ਮਿਰਚ ਖੁਰਾਕ ਵਿੱਚ ਸ਼ਾਮਿਲ ਕਰਨ ਦੇ ਫਾਇਦੇ
Summary in English: Immunity Booster: It is important to keep the gut healthy to boost immunity, so include these foods in your diet!