1. Home
  2. ਸੇਹਤ ਅਤੇ ਜੀਵਨ ਸ਼ੈਲੀ

ਸਿਰਫ ਸਰਦੀਆਂ 'ਚ ਹੀ ਨਹੀਂ ਗਰਮੀਆਂ 'ਚ ਵੀ ਕਰੋ ਮੂਲੀ ਦਾ ਸੇਵਨ, ਇੱਥੇ ਜਾਣੋ ਗਰਮੀਆਂ 'ਚ Radish ਖਾਣ ਦੇ ਹੈਰਾਨੀਜਨਕ ਫਾਇਦੇ

ਤੁਸੀਂ ਮੂਲੀ ਦਾ ਸੇਵਨ ਸਿਰਫ਼ ਸਰਦੀਆਂ ਵਿੱਚ ਹੀ ਨਹੀਂ ਸਗੋਂ ਗਰਮੀਆਂ ਵਿੱਚ ਵੀ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਸ ਦੇ ਫਾਇਦੇ ਦੱਸ ਰਹੇ ਹਾਂ, ਜਿਸ ਨੂੰ ਜਾਣਨ ਤੋਂ ਬਾਅਦ ਤੁਸੀਂ ਆਪਣੀ ਡਾਈਟ ਵਿੱਚ ਮੂਲੀ ਨੂੰ ਜ਼ਰੂਰ ਸ਼ਾਮਲ ਕਰੋਗੇ।

Gurpreet Kaur Virk
Gurpreet Kaur Virk
ਮੂਲੀ ਖਾਣ ਦੇ ਹੈਰਾਨੀਜਨਕ ਫਾਇਦੇ

ਮੂਲੀ ਖਾਣ ਦੇ ਹੈਰਾਨੀਜਨਕ ਫਾਇਦੇ

Health Benefits of Radish: ਮੂਲੀ ਨੂੰ ਰਵਾਇਤੀ ਤੌਰ 'ਤੇ ਸਲਾਦ, ਸੈਂਡਵਿਚ ਅਤੇ ਗਾਰਨਿਸ਼ ਦੇ ਤੌਰ 'ਤੇ ਇਸ ਦੇ ਕਰੰਚੀ ਟੈਕਸਟ ਅਤੇ ਤਿੱਖੇ ਸੁਆਦ ਦੇ ਕਾਰਨ ਖਾਧਾ ਜਾਂਦਾ ਹੈ। ਜਾਣਕਾਰੀ ਮੁਤਾਬਕ ਮੂਲੀ ਦਾ ਮੂਲ ਸਥਾਨ ਭਾਰਤ ਅਤੇ ਚੀਨ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇਹ ਦੋਵੇਂ ਦੇਸ਼ ਮੂਲੀ ਦੇ ਉਤਪਾਦਨ ਦੇ ਮਾਮਲੇ ਵਿੱਚ ਸਿਖਰ 'ਤੇ ਆਉਂਦੇ ਹਨ।

ਚੀਨ ਮੂਲੀ ਦੇ ਉਤਪਾਦਨ ਵਿੱਚ ਪਹਿਲੇ ਨੰਬਰ 'ਤੇ ਹੈ। ਜਿੱਥੇ ਹਰ ਸਾਲ ਲਗਭਗ 44.6 ਮਿਲੀਅਨ ਟਨ ਮੂਲੀ ਦਾ ਉਤਪਾਦਨ ਹੁੰਦਾ ਹੈ। ਜਦਕਿ ਦੂਜੇ ਨੰਬਰ 'ਤੇ ਭਾਰਤ ਦਾ ਨਾਂ ਹੈ। ਜਿੱਥੇ ਹਰ ਸਾਲ 3.06 ਮਿਲੀਅਨ ਟਨ ਮੂਲੀ ਦਾ ਉਤਪਾਦਨ ਹੁੰਦਾ ਹੈ। ਇਸ ਦੇ ਨਾਲ ਹੀ, ਭਾਰਤ ਵਿੱਚ ਮੂਲੀ ਉਤਪਾਦਨ ਦੇ ਮਾਮਲੇ ਵਿੱਚ, ਹਰਿਆਣਾ ਅਤੇ ਪੱਛਮੀ ਬੰਗਾਲ ਸਿਖਰ 'ਤੇ ਆਉਂਦੇ ਹਨ, ਜਿੱਥੇ ਸਭ ਤੋਂ ਵੱਧ ਮੂਲੀ ਪੈਦਾ ਹੁੰਦੀ ਹੈ।

ਮੂਲੀ ਇੱਕ ਘੱਟ-ਕੈਲੋਰੀ ਵਾਲੀ ਜੜ ਸਬਜ਼ੀ ਹੈ, ਜਿਸ ਵਿੱਚ ਚੰਗੀ ਮਾਤਰਾ ਵਿੱਚ ਪਾਣੀ ਹੁੰਦਾ ਹੈ। ਇਸ ਲਈ ਇਹ ਗਰਮੀਆਂ ਦੇ ਮੌਸਮ ਲਈ ਇੱਕ ਵਧੀਆ ਸਬਜ਼ੀ ਮੰਨੀ ਗਈ ਹੈ। ਇਹ ਨਾ ਸਿਰਫ ਸਰੀਰ ਨੂੰ ਹਾਈਡਰੇਟ ਰੱਖਦੀ ਹੈ, ਸਗੋਂ ਇਸ ਵਿੱਚ ਮੌਜੂਦ ਵਿਟਾਮਿਨ ਸੀ ਚਮੜੀ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਤੁਹਾਡੀ ਖੁਰਾਕ ਵਿੱਚ ਇੱਕ ਸਿਹਤਮੰਦ ਵਾਧਾ ਕਰ ਸਕਦੀ ਹੈ, ਕਿਉਂਕਿ ਇਸ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ, ਖਣਿਜ ਅਤੇ ਹੋਰ ਸਹਾਇਕ ਪਦਾਰਥ ਹੁੰਦੇ ਹਨ। ਇਸ ਲਈ ਤੁਸੀਂ ਮੂਲੀ ਦਾ ਸੇਵਨ ਸਿਰਫ਼ ਸਰਦੀਆਂ ਵਿੱਚ ਹੀ ਨਹੀਂ ਸਗੋਂ ਗਰਮੀਆਂ ਵਿੱਚ ਵੀ ਕਰ ਸਕਦੇ ਹੋ।

ਮੂਲੀ ਖਾਣ ਦੇ ਹੈਰਾਨੀਜਨਕ ਫਾਇਦੇ:

ਪਾਚਨ ਕਿਰਿਆ

ਮੂਲੀ ਖਾਣ ਨਾਲ ਪਾਚਨ ਕਿਰਿਆ ਤੇਜ਼ ਹੁੰਦੀ ਹੈ। ਇਹ ਐਸੀਡਿਟੀ, ਗੈਸ ਅਤੇ ਕਬਜ਼ ਦੀ ਸਮੱਸਿਆ ਨੂੰ ਠੀਕ ਕਰਨ 'ਚ ਮਦਦਗਾਰ ਹੁੰਦੀ ਹੈ। ਤੁਸੀਂ ਇਸ ਨੂੰ ਸਲਾਦ ਦੇ ਰੂਪ 'ਚ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।

ਇਮਿਊਨਿਟੀ

ਮੂਲੀ 'ਚ ਵਿਟਾਮਿਨ ਸੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਇਮਿਊਨਿਟੀ ਵਧਾਉਣ 'ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਹ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਉਂਦੀ ਹੈ।

ਇਹ ਵੀ ਪੜ੍ਹੋ: Radish Recipe: ਕੀ ਤੁਸੀਂ ਜਾਣਦੇ ਹੋ ਮੂਲੀ ਤੋਂ ਵੀ ਤਿਆਰ ਹੁੰਦਾ ਹੈ Healthy-Tasty ਗ੍ਰੀਨ ਸੂਪ

ਖੂਨ ਦੇ ਸੈੱਲ

ਮੂਲੀ ਖਾਣ ਨਾਲ ਲਾਲ ਖੂਨ ਦੇ ਸੈੱਲ ਵਧਦੇ ਹਨ। ਇਸ ਨਾਲ ਖਰਾਬ ਸੈੱਲਾਂ ਦੀ ਮੁਰੰਮਤ ਹੁੰਦੀ ਹੈ ਅਤੇ ਖੂਨ ਵਿੱਚ ਆਕਸੀਜਨ ਦੀ ਸਪਲਾਈ ਨੂੰ ਵੀ ਇਹ ਉਤਸ਼ਾਹਿਤ ਕਰਦੀ ਹੈ।

ਦਿਲ ਦੀ ਸਿਹਤ

ਮੂਲੀ ਵਿੱਚ ਐਂਥੋਸਾਈਨਿਨ ਨਾਮਕ ਫਲੇਵੋਨਾਈਡ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਦਿਲ ਦੀ ਸਿਹਤ ਦੇ ਖਤਰੇ ਨੂੰ ਘੱਟ ਕਰ ਸਕਦੀ ਹੈ ਅਤੇ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਕਰਨ ਵਿੱਚ ਫਾਇਦੇਮੰਦ ਮੰਨੀ ਜਾਂਦੀ ਹੈ।

ਇਹ ਵੀ ਪੜ੍ਹੋ: 5 Indian Recipes With Mooli: 10 ਮਿੰਟਾ ਵਿੱਚ ਤਿਆਰ ਕਰੋ ਮੂਲੀ ਦੇ ਇਹ 5 ਸੁਆਦੀ ਵਿਅੰਜਨ

ਚਮੜੀ ਲਈ ਵਧੀਆ

ਮੂਲੀ ਨਾ ਸਿਰਫ ਸਰੀਰ ਨੂੰ ਹਾਈਡਰੇਟ ਕਰਦੀ ਹੈ, ਸਗੋਂ ਇਸ ਵਿੱਚ ਮੌਜੂਦ ਵਿਟਾਮਿਨ ਸੀ ਚਮੜੀ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਕੋਲੇਜਨ ਪੈਦਾ ਕਰਨ ਵਿਚ ਮਦਦ ਕਰਦੀ ਹੈ ਅਤੇ ਚਮੜੀ ਦੀ ਲਚਕਤਾ ਨੂੰ ਸੁਧਾਰਦੀ ਹੈ।

ਬਲੱਡ ਪ੍ਰੈਸ਼ਰ

ਮੂਲੀ 'ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਹਾਈ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਕਰਨ 'ਚ ਮਦਦ ਕਰ ਸਕਦੀ ਹੈ। ਇਸ ਤੋਂ ਇਲਾਵਾ ਇਸ ਦਾ ਸੇਵਨ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।

Summary in English: Importance of Radish, Health Benefits of Eating Radish in Summer, Radish Health Benefits

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters