ਵਧੇਰੇ ਲੋਕੀ ਚਾਹ ਦੇ ਸ਼ੌਕੀਨ ਹੁੰਦੇ ਹਨ, ਤਾਂ ਉਥੇ ਹੀ ਸਰਦੀ ਦੇ ਮੌਸਮ ਵਿਚ ਚਾਹ ਪੀਣ ਤੋਂ ਸਿਹਤ ਨੂੰ ਕਈ ਲਾਭ ਮਿਲਦੇ ਹਨ । ਅਜਿਹੇ ਵਿਚ ਅੱਜ ਅੱਸੀ ਤੁਹਾਡੇ ਲਈ ਸ਼ੌਂਕ ਦੇ ਨਾਲ-ਨਾਲ ਸਿਹਤ ਦਾ ਖਿਆਲ ਰੱਖਣ ਵਾਲੀ ਚਾਹ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ । ਜੇਕਰ ਤੁਹਾਨੂੰ ਚਾਹ ਪੀਣ ਦੀ ਆਦਤ (Habit) ਹੈ, ਤਾਂ ਗੁੜ ਦੀ ਚਾਹ ਪੀ ਸਕਦੇ ਹੋ । ਇਸ ਨੂੰ ਸਰਦੀਆਂ ਵਿਚ ਪੀਣ ਦਾ ਬਹੁਤ ਲਾਭ ਹੁੰਦਾ ਹੈ । ਭਾਵ ਗੁੜ ਦੀ ਚਾਹ ਕਈ ਰੋਗਾਂ ਦੀ ਦਵਾ ਹੈ ।
ਤੁਹਾਨੂੰ ਦੱਸ ਦਈਏ ਕਿ ਗੁੜ ਵਿਚ ਵਿਟਾਮਿਨ-ਏ ਅਤੇ ਬੀ,ਫਾਸਫੋਰਸ, ਪੋਟਾਸ਼ੀਅਮ, ਜ਼ਿੰਕ, ਸੁਕਰੋਜ਼, ਗਲੂਕੋਜ਼, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਖਣਿਜ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਅਜਿਹੇ ਵਿਚ ਗੁੜ ਦੀ ਚਾਹ ਪੀਣਾ ਬਹੁਤ ਲਾਭਦਾਇਕ ਹੁੰਦਾ ਹੈ । ਇਸ ਦਾ ਸੇਵਨ ਕਰਨਾ ਸਿਹਤ ਨੂੰ ਕਈ ਲਾਭ ਦਿੰਦਾ ਹੈ । ਇਸ ਦੀ ਚਾਹ ਬਣਾਉਣਾ ਬਹੁਤ ਆਸਾਨ ਹੁੰਦਾ ਹੈ ।
ਗੁੜ ਦੀ ਚਾਹ ਪੀਣ ਦੇ ਫਾਇਦੇ (Benefits Of Drinking Jaggery Tea)
-
ਗੁੜ ਦੀ ਚਾਹ ਪੀਣ ਨਾਲ ਪਾਚਨ ਸਿਸਟਮ ਤੰਦਰੁਸਤ ਰਹਿੰਦਾ ਹੈ ।
-
ਛਾਤੀ ਵਿੱਚ ਜਲਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
-
ਇਹ ਸਰੀਰ ਨੂੰ ਗਰਮ ਕਰਨ ਅਤੇ ਇਮਿਊਨਿਟੀ ਵਧਾਉਣ ਦਾ ਇੱਕ ਤਰੀਕਾ ਹੈ।
-
ਸਰਦੀ ਵਿੱਚ ਗੁੜ ਦੀ ਚਾਹ ਪੀਣ ਨਾਲ ਜ਼ੁਕਾਮ ਅਤੇ ਖਾਂਸੀ ਤੋਂ ਰਾਹਤ ਮਿਲਦੀ ਹੈ।
-
ਜੇਕਰ ਤੁਸੀਂ ਵਾਰ-ਵਾਰ ਥਕਾਵਟ ਮਹਿਸੂਸ ਕਰਦੇ ਹੋ ਤਾਂ ਤੁਸੀਂ ਗੁੜ ਦੀ ਚਾਹ ਪੀ ਸਕਦੇ ਹੋ।
-
ਜਿਨ੍ਹਾਂ ਲੋਕਾਂ ਨੂੰ ਗਲੇ ਅਤੇ ਫੇਫੜਿਆਂ 'ਚ ਵਾਰ-ਵਾਰ ਇਨਫੈਕਸ਼ਨ ਹੁੰਦੀ ਹੈ, ਉਹ ਗੁੜ ਦੀ ਚਾਹ ਪੀ ਸਕਦੇ ਹਨ।
-
ਮਾਈਗ੍ਰੇਨ ਅਤੇ ਸਿਰ ਦਰਦ ਲਈ ਗੁੜ ਦੀ ਚਾਹ ਫਾਇਦੇਮੰਦ ਹੈ।
-
ਗੁੜ ਦੀ ਚਾਲ ਖੂਨ ਦੀ ਕਮੀ ਨੂੰ ਦੂਰ ਕਰਦੀ ਹੈ।
-
ਗੁੜ ਦੀ ਚਾਹ ਪੀਣ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹਿੰਦਾ ਹੈ।
-
ਇਸ ਦੇ ਸੇਵਨ ਨਾਲ ਪੀਰੀਅਡਸ ਦੌਰਾਨ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ।
-
ਪੇਟ ਨੂੰ ਸਾਫ ਰੱਖਣ ਲਈ ਇਹ ਚਾਹ ਬਹੁਤ ਹੀ ਫਾਇਦੇਮੰਦ ਤਰੀਕਾ ਹੈ।
-
ਗੁੜ ਦੀ ਚਾਹ ਫੈਟ ਘੱਟ ਕਰਨ 'ਚ ਵੀ ਮਦਦਗਾਰ ਹੈ।
-
ਗੁੜ ਦੀ ਚਾਹ ਪੀਣ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ।
ਗੁੜ ਦੀ ਚਾਹ ਬਣਾਉਣ ਦਾ ਤਰੀਕਾ (Method of making jaggery tea)
-
ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਪਾਣੀ ਪਾਓ।
-
ਹੁਣ ਇਸ ਉਬਲਦੇ ਪਾਣੀ 'ਚ ਸਵਾਦ ਅਨੁਸਾਰ ਥੋੜ੍ਹਾ ਜਿਹਾ ਗੁੜ ਪਾਓ।
-
ਇਸ ਦੇ ਨਾਲ ਹੀ ਕਾਲੀ ਮਿਰਚ, ਲੌਂਗ, ਇਲਾਇਚੀ, ਅਦਰਕ ਅਤੇ ਤੁਲਸੀ ਦੇ ਪੱਤੇ ਪਾਓ।
-
ਹੁਣ ਇਸ ਮਿਸ਼ਰਣ ਨੂੰ ਕੁਝ ਦੇਰ ਲਈ ਉਬਾਲੋ।
-
ਜਦੋਂ ਇਸ 'ਚੋਂ ਖੁਸ਼ਬੂ ਆਉਣ ਲੱਗੇ ਤਾਂ ਇਸ 'ਚ ਚਾਹ ਦੀਆਂ ਪੱਤੀਆਂ ਪਾ ਕੇ ਛਾਣ ਲਓ।
-
ਤੁਸੀਂ ਇਸ ਨੂੰ ਬਿਨਾਂ ਦੁੱਧ ਦੇ ਵੀ ਪੀ ਸਕਦੇ ਹੋ। ਜੇਕਰ ਦੁੱਧ ਪਾਉਣਾ ਹੋਵੇ ਤਾਂ ਉੱਪਰੋਂ ਗਰਮ ਕਰਕੇ ਦੁੱਧ ਨੂੰ ਮਿਲਾ ਲਓ।
ਇਹ ਵੀ ਪੜ੍ਹੋ : ਡੇਂਗੂ ਤੋਂ ਬਚਣ ਲਈ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ?
Summary in English: Know the benefits of drinking jaggery tea