ਮਡੂਆ ਨੂੰ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਪਰ ਕੁਝ ਕਾਰਨਾਂ ਕਰਕੇ ਅਸੀਂ ਮੋਟੇ ਅਨਾਜ ਨੂੰ ਭੁੱਲਦੇ ਜਾ ਰਹੇ ਹਾਂ। ਪਰ ਅੱਜ ਜਦੋਂ ਪੂਰੀ ਦੁਨੀਆ 2023 ਨੂੰ ਬਾਜਰੇ ਦੇ ਸਾਲ ਵਜੋਂ ਮਨਾ ਰਹੀ ਹੈ ਤਾਂ ਲੋਕਾਂ ਦੇ ਦਿਲਾਂ ਵਿਚ ਇਸ ਦੀ ਮਹੱਤਤਾ ਫਿਰ ਤੋਂ ਜਾਗਣ ਲੱਗੀ ਹੈ। ਇਸ ਸਮੇਂ ਮੋਟੇ ਅਨਾਜਾਂ ਤੋਂ ਬਹੁਤ ਸਾਰੀਆਂ ਖੁਰਾਕੀ ਵਸਤਾਂ ਅਤੇ ਫਾਸਟ ਫੂਡ ਤਿਆਰ ਕੀਤੇ ਜਾ ਰਹੇ ਹਨ। ਇਸ ਲੜੀ `ਚ, ਅੱਜ ਇਸ ਲੇਖ ਦੇ ਜ਼ਰੀਏ ਅਸੀਂ ਮਡੂਆ ਪੀਜ਼ਾ ਦੀ ਰੈਸਿਪੀ ਨੂੰ ਸਾਂਝਾ ਕਰਨ ਜਾ ਰਹੇ ਹਾਂ।
ਮਡੂਆ ਦੇ ਆਟੇ ਤੋਂ ਪੀਜ਼ਾ ਬਣਾਉਣ ਲਈ ਸਮੱਗਰੀ
● ਪੀਜ਼ਾ ਸਾਸ - ਲੋੜ ਅਨੁਸਾਰ
● ਮਿਕਸਡ ਕੱਟੇ ਹੋਏ ਸ਼ਿਮਲਾ ਮਿਰਚ - 1 ਕੱਪ
● ਬਟਨ ਮਸ਼ਰੂਮ ਕੱਟਿਆ ਹੋਇਆ - 7-8
● ਸਵੀਟ ਕੋਰਨ ਦੇ ਦਾਣੇ - 3 ਵੱਡੇ ਚਮਚ
● ਬੀਜ ਕੱਢੇ ਹੋਏ ਤੇ ਕੱਟੇ ਹੋਏ 6-8 ਕਾਲੇ ਜੈਤੂਨ
● ਛੋਟੇ ਕਿਊਬ `ਚ ਕੱਟਿਆ ਹੋਇਆ 40 ਗ੍ਰਾਮ ਮੋਜ਼ੇਰੇਲਾ ਚੀਜ਼
● ਗਾਰਨਿਸ਼ਿੰਗ ਲਈ ਸੁੱਕੀ ਲਾਲ ਮਿਰਚ
● ਛਿੜਕਣ ਲਈ ਸੁੱਕੇ ਅਜਵਾਇਨ
ਪੀਜ਼ਾ ਲਈ ਬੇਸ (Dough) ਕਿਵੇਂ ਤਿਆਰ ਕਰੀਏ
● 1½ ਕੱਪ ਮਡੂਆ ਦਾ ਆਟਾ
● 20 ਗ੍ਰਾਮ ਤਾਜ਼ਾ ਖਮੀਰ
● 1 ਛੋਟਾ ਚਮਚ ਖੰਡ
● 1 ਵੱਡਾ ਚਮਚ ਜੈਤੂਨ ਦਾ ਤੇਲ + ਗਰੀਸਿੰਗ
● 1 ਛੋਟਾ ਚਮਚ ਲੂਣ
ਇਸ ਤੋਂ ਇਲਾਵਾ ਤੁਹਾਨੂੰ ਬਾਜ਼ਾਰ 'ਚ ਪੀਜ਼ਾ ਬਣਾਉਣ ਲਈ ਮਡੂਆ ਬੇਸ (Dough) ਮਿਲ ਜਾਵੇਗਾ।
ਇਹ ਵੀ ਪੜ੍ਹੋ : ਮਡੁਆ ਦੀ ਰੋਟੀ ਸਿਹਤ ਲਈ ਬਹੁਤ ਫਾਇਦੇਮੰਦ, ਇਨ੍ਹਾਂ ਬੀਮਾਰੀਆਂ ਨਾਲ ਲੜਨ ਦੀ ਮਿਲਦੀ ਹੈ ਤਾਕਤ
ਮਡੂਆ ਦੇ ਆਟੇ ਨਾਲ ਪੀਜ਼ਾ ਬਣਾਉਣ ਦਾ ਤਰੀਕਾ
● ਸਭ ਤੋਂ ਪਹਿਲਾਂ ਓਵਨ ਨੂੰ 180 ਡਿਗਰੀ ਸੈਲਸੀਅਸ 'ਤੇ ਪ੍ਰੀਹੀਟ ਕਰੋ।
● ਇੱਕ ਕਟੋਰੇ ਵਿੱਚ ਖਮੀਰ, 1 ਛੋਟਾ ਚੱਮਚ ਖੰਡ, ¼ ਕੱਪ ਗਰਮ ਪਾਣੀ ਪਾਓ ਅਤੇ ਕੁਝ ਦੇਰ ਲਈ ਪਾਸੇ ਰੱਖ ਦਵੋ।
● ਇੱਕ ਵੱਡੇ ਕਟੋਰੇ ਵਿੱਚ, ਮਡੂਆ ਦਾ ਆਟਾ, ਖਮੀਰ, ਜੈਤੂਨ ਦਾ ਤੇਲ, ਨਮਕ ਅਤੇ ਪਾਣੀ ਪਾਓ ਅਤੇ ਇੱਕ ਨਰਮ ਆਟਾ ਗੁਨ੍ਹੋ।
● ਆਟੇ ਨੂੰ ਗਿੱਲੇ ਮਲਮਲ ਦੇ ਕੱਪੜੇ ਨਾਲ ਢੱਕ ਦਿਓ।
● ਇਸ ਤੋਂ ਬਾਅਦ ਗੁੰਨੇ ਹੋਏ ਆਟੇ ਦੇ ਉੱਪਰ ਸੁੱਕਾ ਆਟਾ ਪਾ ਦਿਓ ਅਤੇ ਦੁਬਾਰਾ ਗੁੰਨ੍ਹਣਾ ਸ਼ੁਰੂ ਕਰ ਦਿਓ।
● ਇਸ ਤੋਂ ਬਾਅਦ ਵੇਲਣ ਜਾਂ ਹੱਥ ਦੀ ਮਦਦ ਨਾਲ ਰੋਟੀ ਦਾ ਆਕਾਰ ਦਿਓ।
● ਹੁਣ ਇਸ ਆਟੇ 'ਤੇ ਪੀਜ਼ਾ ਸੌਸ ਚੰਗੀ ਤਰ੍ਹਾਂ ਲਗਾਓ ਅਤੇ ਇਸ ਦੇ ਉੱਪਰ ਸ਼ਿਮਲਾ ਮਿਰਚ, ਮਸ਼ਰੂਮ, ਸਵੀਟ ਕੋਰਨ, ਪਨੀਰ, ਬਲੈਕ ਜੈਤੂਨ ਤੇ ਮੋਜ਼ੇਰੇਲਾ ਚੀਜ਼ ਪਾਓ।
● ਹੁਣ ਇਸ ਨੂੰ 10-15 ਮਿੰਟ ਲਈ ਓਵਨ 'ਚ ਰੱਖ ਦਿਓ। ਹੁਣ ਤੁਹਾਡਾ ਮਡੂਆ ਪੀਜ਼ਾ ਬਣ ਕੇ ਤਿਆਰ ਹੈ।
● ਓਵਨ `ਚੋਂ ਬਾਹਰ ਕੱਢਣ ਤੋਂ ਬਾਅਦ ਪੀਜ਼ਾ ਦੇ ਉੱਪਰ ਓਰੇਗਨੋ ਛਿੜਕੋ।
ਬਾਜਰਾ ਖਾਣ ਦੇ ਫਾਇਦੇ
● ਬਾਜਰਾ ਊਰਜਾ ਦਾ ਬਹੁਤ ਵਧੀਆ ਸਰੋਤ ਹੈ। ਇਸ ਤੋਂ ਇਲਾਵਾ ਇਹ ਭਾਰ ਘਟਾਉਣ 'ਚ ਵੀ ਮਦਦ ਕਰਦਾ ਹੈ।
● ਬਾਜਰੇ ਦੇ ਸੇਵਨ ਨਾਲ ਭੁੱਖ ਨਹੀਂ ਲੱਗਦੀ, ਇਸ ਨਾਲ ਭਾਰ ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ।
● ਬਾਜਰਾ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦਾ ਚੰਗਾ ਸਰੋਤ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।
● ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।
● ਬਾਜਰਾ ਸਰੀਰ ਵਿੱਚ ਮੌਜੂਦ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਘਟਾਉਂਦਾ ਹੈ, ਜਿਸ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
● ਬਾਜਰੇ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਏ ਜਾਂਦੇ ਹਨ, ਜੋ ਸਰੀਰ ਦੀ ਪਾਚਨ ਕਿਰਿਆ ਨੂੰ ਠੀਕ ਰੱਖਣ 'ਚ ਮਦਦ ਕਰਦੇ ਹਨ।
● ਬਾਜਰੇ ਦੇ ਸੇਵਨ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।
Summary in English: Madua Pizza: Delicious pizza made from Madua dough