1. Home
  2. ਸੇਹਤ ਅਤੇ ਜੀਵਨ ਸ਼ੈਲੀ

ਘੱਟ ਥਾਂ 'ਤੇ ਬਣਾਓ ਬਗੀਚਾ! ਇਨ੍ਹਾਂ ਔਸ਼ਧੀ ਪੌਦਿਆਂ ਨੂੰ ਜ਼ਰੂਰ ਲਗਾਓ

ਜੇਕਰ ਤੁਸੀਂ ਵੀ ਘਰ ਵਿੱਚ ਪੌਦੇ ਲਗਾਉਣਾ ਜਾਂ ਫਿਰ ਬਗੀਚਾ ਬਣਾਉਣਾ ਚਾਹੁੰਦੇ ਹੋ ਤਾਂ ਜ਼ਰੂਰੀ ਨਹੀਂ ਕਿ ਇਸ ਦੇ ਲਈ ਤੁਹਾਡੇ ਕੋਲ ਬਹੁਤ ਵੱਡੀ ਥਾਂ ਹੋਵੇ। ਤੁਹਾਡੇ ਘਰ ਦੀ ਬਾਲਕੋਨੀ ਜਾਂ ਫਿਰ ਡਿਓੜੀ ਵੀ ਬਗੀਚੇ ਦਾ ਰੂਪ ਲੈ ਸਕਦੀ ਹੈ।

KJ Staff
KJ Staff
Medicinal Garden

Medicinal Garden

ਘਰ ਵਿੱਚ ਬਗੀਚਾ ਬਣਾਉਣ ਦਾ ਸੁਪਨਾ ਬਥੇਰੇ ਲੋਕ ਦੇਖਦੇ ਹਨ, ਪਰ ਅਜਿਹੇ ਬਹੁਤ ਘੱਟ ਲੋਕ ਹੁੰਦੇ ਹਨ ਜੋ ਇਨ੍ਹਾਂ ਸੁਪਨਿਆਂ ਨੂੰ ਪੂਰਾ ਕਰ ਪਾਉਂਦੇ ਹਨ। ਜੇਕਰ ਤੁਸੀਂ ਵੀ ਘਰ 'ਚ ਪੌਦੇ ਲਗਾਉਣਾ ਚਾਹੁੰਦੇ ਹੋ, ਤਾਂ ਇਹ ਜਾਣਕਾਰੀ ਤੁਹਾਡੇ ਲਈ ਹੈ।

ਜਿਸ ਘਰ ਵਿੱਚ ਹਰਿਆਲੀ ਹੈ, ਉਸ ਘਰ ਵਿੱਚ ਖੁਸ਼ਹਾਲੀ ਹੈ। ਜੀ ਹਾਂ, ਸਾਡੇ ਆਲੇ-ਦੁਆਲੇ ਦਾ ਵਾਤਾਵਰਨ ਸਾਫ ਅਤੇ ਸੁੰਦਰ ਰੱਖਣ ਲਈ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਵਿੱਚ ਹਰਿਆਲੀ ਵੱਲ ਜਿਆਦਾ-ਤੋਂ-ਜਿਆਦਾ ਧਿਆਨ ਦੇਣ ਦੀ ਲੋੜ ਹੈ। ਕਈ ਵਾਰ ਥਾਂ ਘੱਟ ਹੋਣ ਕਾਰਣ ਅੱਸੀ ਘਰ ਨੂੰ ਪੌਦਿਆਂ ਨਾਲ ਸਜਾਉਣ ਦਾ ਸੁਪਨਾ ਪੂਰਾ ਨਹੀਂ ਕਰ ਪਾਉਂਦੇ। ਪਰ ਅੱਜ ਅੱਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਘੱਟ ਥਾਂ ਤੇ ਅਜਿਹੇ ਪੌਦੇ ਲਾਈਏ, ਜਿਨ੍ਹਾਂ ਤੋਂ ਨਾ ਸਿਰਫ ਤਾਜ਼ਗੀ ਦਾ ਇਹਸਾਸ ਹੋਵੇ, ਸਗੋਂ ਸਿਹਤ ਵਿੱਚ ਵੀ ਸੁਧਾਰ ਆਏ।

ਜੇਕਰ ਤੁਸੀਂ ਵੀ ਘਰ ਵਿੱਚ ਪੌਦੇ ਲਗਾਉਣਾ ਜਾਂ ਫਿਰ ਬਗੀਚਾ ਬਣਾਉਣਾ ਚਾਹੁੰਦੇ ਹੋ ਤਾਂ ਜ਼ਰੂਰੀ ਨਹੀਂ ਕਿ ਇਸ ਦੇ ਲਈ ਤੁਹਾਡੇ ਕੋਲ ਬਹੁਤ ਵੱਡੀ ਥਾਂ ਹੋਵੇ। ਤੁਹਾਡੇ ਘਰ ਦੀ ਬਾਲਕੋਨੀ ਜਾਂ ਫਿਰ ਡਿਓੜੀ ਵੀ ਬਗੀਚੇ ਦਾ ਰੂਪ ਲੈ ਸਕਦੀ ਹੈ। ਤੁਸੀਂ ਇੱਥੇ ਬਹੁਤ ਸਾਰੇ ਪੌਦੇ ਲਗਾ ਸਕਦੇ ਹੋ। ਇਨ੍ਹਾਂ 'ਚ ਤੁੱਸੀ ਕਈ ਅਜਿਹੇ ਪੌਦੇ ਵੀ ਸ਼ਾਮਲ ਕਰ ਸਕਦੇ ਹੋ, ਜੋ ਸਿਹਤ ਲਈ ਬਹੁਤ ਫਾਇਦੇਮੰਦ ਸਾਬਤ ਹੁੰਦੇ ਹਨ।

ਦੱਸ ਦਈਏ ਕਿ ਅਜਿਹੇ ਬਹੁਤ ਸਾਰੇ ਪੌਦੇ ਹਨ ਜੋ ਸਦੀਆਂ ਤੋਂ ਆਯੁਰਵੈਦਿਕ ਦਵਾਈਆਂ ਬਣਾਉਣ ਅਤੇ ਜੜੀ ਬੂਟੀਆਂ ਬਣਾਉਣ ਲਈ ਵਰਤੇ ਜਾ ਰਹੇ ਹਨ। ਇਨ੍ਹਾਂ ਪੌਦਿਆਂ ਦੇ ਪੱਤਿਆਂ ਦੀ ਵਰਤੋਂ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਇਹ ਨਾ ਸਿਰਫ ਇਮਿਊਨਿਟੀ ਨੂੰ ਮਜ਼ਬੂਤ ​​ਕਰਦੇ ਹਨ, ਸਗੋਂ ਤਣਾਅ ਨੂੰ ਘੱਟ ਕਰਦੇ ਹਨ ਅਤੇ ਡਿਪ੍ਰੈਸ਼ਨ ਦੀ ਸਮੱਸਿਆ ਤੋਂ ਵੀ ਛੁਟਕਾਰਾ ਦਵਾਉਂਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਰੁੱਖਾਂ ਅਤੇ ਪੌਦਿਆਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਦੇ ਔਸ਼ਧੀ ਗੁਣ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

ਤੁਲਸੀ

ਤੁਲਸੀ ਦਾ ਪੌਦਾ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਵਿਟਾਮਿਨ ਸੀ, ਕੈਲਸ਼ੀਅਮ ਅਤੇ ਖਣਿਜਾਂ ਨਾਲ ਭਰਪੂਰ ਇਹ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਨਾਲ-ਨਾਲ ਇਮਿਊਨਿਟੀ ਪਾਵਰ ਨੂੰ ਵੀ ਮਜ਼ਬੂਤ ​​ਕਰਨ 'ਚ ਮਦਦ ਕਰਦਾ ਹੈ। ਇਸ 'ਚ ਕਾਫੀ ਮਾਤਰਾ 'ਚ ਐਂਟੀ-ਆਕਸੀਡੈਂਟ, ਐਂਟੀ-ਇੰਫਲੇਮੇਟਰੀ ਗੁਣ ਅਤੇ ਐਂਟੀ-ਬੈਕਟੀਰੀਅਲ ਗੁਣ ਮੌਜੂਦ ਹੁੰਦੇ ਹਨ। ਇਸ ਵਿੱਚ ਮੌਜੂਦ ਯੂਜੁਨੋਲ ਅਤੇ ਰੋਸਮੇਰਿਕ ਐਸਿਡ ਤਣਾਅ ਨੂੰ ਘੱਟ ਕਰਦਾ ਹੈ ਅਤੇ ਡਿਪ੍ਰੈਸ਼ਨ ਦੀ ਸਮੱਸਿਆ ਤੋਂ ਦੂਰ ਰੱਖਣ ਵਿੱਚ ਕਾਰਗਰ ਹੈ।

ਰੋਜ਼ਮੇਰੀ

ਰੋਜ਼ਮੇਰੀ ਦਾ ਪੌਦਾ ਨਾ ਸਿਰਫ ਖੁਸ਼ਬੂਦਾਰ ਹੁੰਦਾ ਹੈ ਸਗੋਂ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਐਂਟੀ-ਆਕਸੀਡੈਂਟਸ ਨਾਲ ਭਰਪੂਰ ਰੋਜ਼ਮੇਰੀ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿਚ ਮਦਦ ਕਰਦਾ ਹੈ, ਇਸ ਦੇ ਨਾਲ ਹੀ ਇਹ ਖੂਨ ਦੇ ਸੰਚਾਰ ਨੂੰ ਵੀ ਬਿਹਤਰ ਬਣਾਉਂਦਾ ਹੈ।

ਲੈਮਨ ਗਰਾਸ

ਲੈਮਨ ਗਰਾਸ ਦੇਖਣ 'ਚ ਸਾਦਾ ਹੁੰਦਾ ਹੈ, ਪਰ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਨਿੰਬੂ ਦੀ ਮਹਿਕ ਆਉਂਦੀ ਹੈ, ਜੋ ਇਸਦੀ ਮਹੱਤਤਾ ਨੂੰ ਕਈ ਗੁਣਾ ਵਧਾ ਸਕਦੀ ਹੈ। ਐਂਟੀ-ਆਕਸੀਡੈਂਟ, ਐਂਟੀ-ਇੰਫਲੇਮੇਟਰੀ ਅਤੇ ਐਂਟੀ-ਸੈਪਟਿਕ ਗੁਣਾਂ ਨਾਲ ਭਰਪੂਰ, ਇਹ ਟਾਈਪ 2 ਡਾਇਬਟੀਜ਼ ਮੋਟਾਪੇ, ਕੈਂਸਰ, ਇਨਸੌਮਨੀਆ ਅਤੇ ਸਾਹ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦੇ ਨਾਲ-ਨਾਲ ਇਨਫੈਕਸ਼ਨ ਤੋਂ ਦੂਰ ਰੱਖਣ ਵਿਚ ਮਦਦ ਕਰਦਾ ਹੈ।

ਇਹ ਵੀ ਪੜ੍ਹੋ ਇਹ ਚੀਜ਼ ਸਿਹਤ ਲਈ ਹੈ ਵਰਦਾਨ! ਬਹੁਤੇ ਲੋਕ ਇਸ ਦੇ ਫਾਇਦੇ ਨਹੀਂ ਜਾਣਦੇ

ਓਰੈਗਨੋ

ਇਹ ਬੂਟਾ ਲੰਬਾ ਹੋਣ ਦੇ ਨਾਲ-ਨਾਲ ਤੁਲਸੀ ਅਤੇ ਪੁਦੀਨੇ ਵਰਗਾ ਦਿਸਦਾ ਹੁੰਦਾ ਹੈ। ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ਦੇ ਨਾਲ-ਨਾਲ ਇਹ ਮਾਸਪੇਸ਼ੀਆਂ ਦੇ ਇਲਾਜ 'ਚ ਵੀ ਮਦਦਗਾਰ ਹੁੰਦਾ ਹੈ। ਇਸ ਦੇ ਨਾਲ ਹੀ ਇਹ ਦਿਲ ਦੀ ਸਿਹਤ ਲਈ ਵੀ ਫਾਇਦੇਮੰਦ ਹੈ।

Summary in English: Make a garden in less space! Be sure to plant these herbs

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters