1. Home
  2. ਸੇਹਤ ਅਤੇ ਜੀਵਨ ਸ਼ੈਲੀ

ਕਣਕ ਤੋਂ ਬਣੇ ਇਹ 5 ਪੌਸ਼ਟਿਕ ਭੋਜਨ ਸਿਹਤ ਦੇ ਨਾਲ ਕਾਰੋਬਾਰ ਲਈ ਵੀ ਫਾਇਦੇਮੰਦ!

ਕਣਕ ਤੋਂ ਬਣੇ ਇਨ੍ਹਾਂ ਸਵਾਦਿਸ਼ਟ ਤੇ ਪੌਸ਼ਟਿਕ ਭੋਜਨ ਦਾ ਸੇਵਨ ਕਰਕੇ ਤੁਸੀ ਨਾ ਸਿਰਫ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹੋ ਸਗੋਂ ਇਹ ਕਾਰੋਬਾਰ ਲਈ ਵੀ ਚੰਗਾ ਵਿਕਲਪ ਸਾਬਿਤ ਹੋ ਸਕਦਾ ਹੈ।

KJ Staff
KJ Staff
ਕਣਕ ਦੇ ਆਟੇ ਤੋਂ ਬਣੇ ਭੋਜਨ

ਕਣਕ ਦੇ ਆਟੇ ਤੋਂ ਬਣੇ ਭੋਜਨ

ਅੱਜ-ਕੱਲ ਜ਼ਿੰਦਗੀ ਦੀ ਭੱਜ-ਦੌੜ `ਚ ਲੱਗੇ ਲੋਕਾਂ ਨੇ ਆਪਣੀ ਸਿਹਤ ਦਾ ਧਿਆਨ ਰੱਖਣਾ ਬੰਦ ਕਰਤਾ ਹੈ। ਉਹ ਕੁਝ ਵੀ, ਕਦੋਂ ਵੀ ਖਾ ਲੈਂਦੇ ਹਨ। ਜਿਸ ਨਾਲ ਉਨ੍ਹਾਂ ਦੀ ਸਿਹਤ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ ਅਤੇ ਉਹ ਬਿਮਾਰੀਆਂ ਦੀ ਲਪੇਟ ਆ ਜਾਂਦੇ ਹਨ। ਦਿਨੋਂ-ਦਿਨ ਵਧ ਰਹੀਆਂ ਬਿਮਾਰੀਆਂ ਦਾ ਮੁੱਖ ਕਾਰਨ ਸਾਡੀ ਖੁਰਾਕ ਅਤੇ ਵਿਗੜਦੀ ਰੁਟੀਨ( Routine) ਹੈ।

ਬਿਮਾਰੀਆਂ ਤੋਂ ਬਚਣ ਲਈ ਸਾਨੂੰ ਆਪਣੀ ਰੁਟੀਨ ਤੇ ਖੁਰਾਕ ਨੂੰ ਬਦਲਨਾ ਪਵੇਗਾ। ਲੋਕਾਂ ਨੂੰ ਆਪਣੀ ਡਾਈਟ 'ਚ ਅਜਿਹੀਆਂ ਚੀਜ਼ਾਂ ਸ਼ਾਮਿਲ ਕਰਨੀਆਂ ਪੈਣਗੀਆਂ, ਜੋ ਉਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਨਾ ਹੋਣ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਣਕ ਸਾਡੀ ਸਿਹਤ ਲਈ ਫਾਇਦੇਮੰਦ ਹੈ। ਇਸ ਕਰਕੇ ਸਾਨੂੰ ਮੈਦੇ ਤੋਂ ਬਣੇ ਭੋਜਨ ਪਦਾਰਥਾਂ ਦੀ ਬਜਾਏ ਕਣਕ ਦੇ ਆਟੇ ਤੋਂ ਬਣੇ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਅੱਜ ਇਸ ਲੇਖ ਵਿੱਚ ਅਸੀਂ ਕਣਕ ਦੇ ਆਟੇ ਤੋਂ ਬਣੇ 5 ਉਤਪਾਦਾਂ ਬਾਰੇ ਦੱਸਾਂਗੇ, ਜਿਹੜੇ ਪੋਸ਼ਟਿਕ ਤੇ ਹੋਣਗੇ ਹੀ ਨਾਲ ਹੀ ਨਾਲ ਸਵਾਦਿਸ਼ਟ ਵੀ ਹੋਣਗੇ। 

ਕਣਕ ਦੇ ਆਟੇ ਤੋਂ ਬਣੇ ਪੌਸ਼ਟਿਕ ਅਤੇ ਸਵਾਦਿਸ਼ਟ ਭੋਜਨ:

1. ਬ੍ਰਾਊਨ ਬ੍ਰੈਡ(Brown Bread):

ਸਵੇਰ ਦੇ ਨਾਸ਼ਤੇ ਚ ਜ਼ਿਆਦਾਤਰ ਲੋਕ ਬ੍ਰੈਡ ਦਾ ਸੇਵਨ ਕਰਦੇ ਹਨ। ਜਿਵੇਂ ਕਿ ਬ੍ਰੈਡ-ਬਟਰ, ਬ੍ਰੈਡ-ਜੈਮ ਜਾਂ ਬ੍ਰੈਡ-ਦੁੱਧ। ਆਮ ਵਾਈਟ ਬ੍ਰੈੱਡ(White bread) ਮੈਦੇ ਤੋਂ ਬਣਿਆ ਹੁੰਦਾ ਹੈ। ਇਸ ਕਰਕੇ ਲੋਕਾਂ ਨੂੰ ਵਾਈਟ ਬ੍ਰੈੱਡ ਦੀ ਬਜਾਏ ਬ੍ਰਾਊਨ ਬ੍ਰੈੱਡ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਸਾਨੂੰ ਦੁਗਣਾ ਪ੍ਰੋਟੀਨ(Protein) ਤੇ ਨਾਲ ਹੀ ਵਧੀਆ ਸਵਾਦ ਵੀ ਦਿੰਦੀ ਹੈ।

2. ਕਣਕ ਦਾ ਪਾਸਤਾ (Wheat Pasta):

ਸ਼ਾਮ ਦੇ ਸਨੈਕਸ `ਚ ਲੋਕਾਂ ਨੂੰ ਮਸਾਲੇਦਾਰ ਖਾਣਾ ਪਸੰਦ ਹੁੰਦਾ ਹੈ। ਅਜਿਹੇ 'ਚ ਉਹ ਕਣਕ ਦੇ ਆਟੇ ਤੋਂ ਬਣਿਆ ਪਾਸਤਾ ਬਣਾ ਸਕਦੇ ਹਨ। ਇੱਹ ਪਾਸਤਾ ਸਿਹਤ ਲਈ ਵਧਿਆ ਹੁੰਦਾ ਹੈ ਤੇ ਨਾਲ ਹੀ ਸਵਾਦਿਸ਼ਟ ਵੀ ਹੁੰਦਾ ਹੈ।

3. ਕਣਕ ਦੇ ਮੋਮੋਜ਼ (Wheat Momos):

ਸਾਡੇ ਦੇਸ਼ 'ਚ ਮੋਮੋਜ਼ ਖਾਣ ਵਾਲਿਆਂ ਦੀ ਸੰਖਿਆ ਦਿਨੋ-ਦਿਨ ਵਧ ਰਹੀ ਹੈ। ਛੋਟੇ ਬੱਚਿਆਂ ਤੋਂ ਲੈਕੇ ਵੱਡਿਆਂ ਨੂੰ ਵੀ ਮੋਮੋਜ਼ ਖਾਣਾ ਬਹੁਤ ਪਸੰਦ ਹੈ। ਪਰ ਰੋਜ਼ਾਨਾ ਮੈਦਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਇਸ ਕਰਕੇ ਸਾਨੂੰ ਮੈਦੇ ਦੀ ਬਜਾਏ ਕਣਕ ਦੇ ਆਟੇ ਤੋਂ ਬਣੇ ਮੋਮੋਜ਼ ਖਾਣੇ ਚਾਹੀਦੇ ਹਨ। ਇਹ ਸਾਡੇ ਲਈ ਇੱਕ ਸਵਾਦਿਸ਼ਟ ਤੇ ਪੌਸ਼ਟਿਕ ਆਹਾਰ ਬਣੇਗਾ।

ਇਹ ਵੀ ਪੜ੍ਹੋ : Edible Flowers: ਹੁਣ ਘਰ ਦੇ ਨਾਲ-ਨਾਲ ਸਿਹਤ ਦਾ ਵੀ ਖਿਆਲ ਰੱਖਣਗੇ ਫੁੱਲ! ਜਾਣੋ ਫੁੱਲਾਂ ਦੀਆਂ ਖੂਬੀਆਂ!

4. ਕਣਕ ਕੂਕੀਜ਼ (Wheat Cookies):

ਲੋਕੀ ਚਾਹ ਨਾਲ ਕੂਕੀਜ਼ ਖਾਣਾ ਪਸੰਦ ਕਰਦੇ ਹਨ। ਬਾਜ਼ਾਰ ਵਿੱਚ ਬਹੁਤ ਤਰੀਕੇ ਦੀਆਂ ਕੁਕੀਜ਼ ਮਿਲਦੀਆਂ ਹਨ, ਪਰ ਸਾਨੂੰ ਕਣਕ ਦੇ ਆਟੇ ਤੋਂ ਬਣੀਆਂ ਕੂਕੀਜ਼ ਦਾ ਸੇਵਨ ਹੀ ਕਰਨਾ ਚਾਹੀਦਾ ਹੈ। ਇਹ ਸਾਡੇ ਪਾਚਨ-ਤੰਤਰ ਨੂੰ ਠੀਕ ਰੱਖਦਾ ਹੈ।

5. ਕਣਕ ਦਾ ਪੀਜ਼ਾ (Wheat Pizza):

ਕੁਝ ਲੋਕ ਰੋਜ਼ ਫਾਸਟ ਫੂਡ(fast food) ਦਾ ਸੇਵਨ ਕਰਦੇ ਹਨ, ਜੋ ਕਿ ਉਨ੍ਹਾਂ ਦੀ ਸਿਹਤ ਲਈ ਬਹੁਤ ਖ਼ਰਾਬ ਸਾਬਿਤ ਹੁੰਦਾ ਹੈ। ਇਸ ਲਈ ਲੋਕਾਂ ਨੂੰ ਇੱਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਣਕ ਦੇ ਆਟੇ ਤੋਂ ਬਣੇ ਫਾਸਟ ਫ਼ੂਡ ਦਾ ਸੇਵਨ ਕਰਨ। ਜਿਵੇਂ ਕਿ ਪੀਜ਼ਾ, ਕਣਕ ਦੇ ਆਟੇ ਤੋਂ ਬਣਿਆ ਪੀਜ਼ਾ ਸਵਾਦ 'ਚ ਬਿਲਕੁਲ ਸਮਾਨ ਹੁੰਦਾ ਹੈ ਤੇ ਸੇਹਤਮੰਦ ਵੀ ਹੁੰਦਾ ਹੈ।

ਕਣਕ ਦੇ ਆਟੇ ਤੋਂ ਬਣੇ ਇਨ੍ਹਾਂ ਭੋਜਨ ਦਾ ਕਾਰੋਬਾਰ:

ਅੱਜ-ਕਲ ਲੋਕਾਂ ਦਾ ਧਿਆਨ ਹੁਣ ਆਪਣੀ ਸਿਹਤ ਨੂੰ ਸੁਧਾਰਣ ਵਲ ਜਾ ਰਿਹਾ ਹੈ। ਅਜਿਹੇ `ਚ ਉਨ੍ਹਾਂ ਨੂੰ ਇੱਹ ਕਣਕ ਤੋਂ ਬਣੇ ਪੌਸ਼ਟਿਕ ਅਤੇ ਸਵਾਦਿਸ਼ਟ ਭੋਜਨ ਦੀ ਭਾਲ ਹੋਵੇਗੀ। ਹਾਲੇ ਇਨ੍ਹਾਂ ਦਾ ਕਾਰੋਬਾਰ ਬਹੁਤਾ ਨਹੀਂ ਫੈਲਿਆ ਹੋਇਆ। ਇਸ ਕਰਕੇ ਤੁਸੀਂ ਇਨ੍ਹਾਂ ਦਾ ਕਾਰੋਬਾਰ ਸ਼ੁਰੂ ਕਰਕੇ ਚੰਗਾ ਮੁਨਾਫ਼ਾ ਕਮਾ ਸਕਦੇ ਹੋ।

Summary in English: These 5 nutritious foods made from wheat are beneficial for business as well as health!

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters