1. Home
  2. ਸੇਹਤ ਅਤੇ ਜੀਵਨ ਸ਼ੈਲੀ

Rainy Season Tips: ਮੀਂਹ 'ਚ ਭਿੱਜਣਾ ਤੁਹਾਨੂੰ ਕਰ ਸਕਦਾ ਹੈ ਬਿਮਾਰ! ਬਚਣ ਲਈ ਤੁਰੰਤ ਕਰੋ ਇਹ ਕੰਮ!

ਜੇਕਰ ਤੁਸੀਂ ਬਾਰਿਸ਼ 'ਚ ਭਿੱਜ ਜਾਂਦੇ ਹੋ ਤਾਂ ਤੁਰੰਤ ਇਹ 5 ਕੰਮ ਕਰੋ, ਇਹ ਤੁਹਾਡੇ ਬਿਮਾਰ ਹੋਣ ਦੇ ਜੋਖਮ ਨੂੰ ਘਟਾਉਂਦੇ ਹਨ।

Gurpreet Kaur Virk
Gurpreet Kaur Virk
ਮੀਂਹ 'ਚ ਭਿੱਜਣਾ ਤੁਹਾਨੂੰ ਕਰ ਸਕਦਾ ਹੈ ਬਿਮਾਰ

ਮੀਂਹ 'ਚ ਭਿੱਜਣਾ ਤੁਹਾਨੂੰ ਕਰ ਸਕਦਾ ਹੈ ਬਿਮਾਰ

Health Tips for Monsoon: ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਅਜਿਹੇ 'ਚ ਹਰ ਪਾਸੇ ਮੀਂਹ ਪੈ ਰਿਹਾ ਹੈ। ਕਈ ਵਾਰ ਤਾਂ ਲੋਕ ਘਰੋਂ ਬਾਹਰ ਨਿਕਲਦੇ ਹੀ ਗਿੱਲੇ ਹੋ ਜਾਂਦੇ ਹਨ, ਪਰ ਕਈ ਵਾਰ ਲੋਕ ਗਰਮੀ ਤੋਂ ਰਾਹਤ ਪਾਉਣ ਅਤੇ ਮੀਂਹ ਦੀਆਂ ਫੁਹਾਰਾਂ ਦਾ ਆਨੰਦ ਲੈਣ ਲਈ ਵੀ ਗਿੱਲੇ ਹੋ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਬਾਰਿਸ਼ 'ਚ ਭਿੱਜਣਾ ਤੁਹਾਨੂੰ ਬਿਮਾਰ ਕਰ ਸਕਦਾ ਹੈ। ਅੱਜ ਅੱਸੀ ਤੁਹਾਨੂੰ ਅਜਿਹੇ 5 ਟਿਪਸ ਦੇਣ ਜਾ ਰਹੇ ਹਾਂ, ਜਿਸ ਨੂੰ ਤੁਸੀ ਮੀਂਹ ਦੇ ਮੌਸਮ ਚ ਅਪਲਾਈ ਕਰ ਸਕਦੇ ਹੋ ਅਤੇ ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਹੋ।

Health Care In Monsoon: ਮਾਨਸੂਨ ਦਾ ਮੌਸਮ ਸ਼ੁਰੂ ਹੋਂਦਿਆਂ ਹੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਸ਼ੁਰੂ ਹੋ ਜਾਂਦੀਆਂ ਹਨ। ਇਸ ਮੌਸਮ ਵਿੱਚ ਸਰਦੀ-ਖਾਂਸੀ, ਵਾਇਰਲ ਬੁਖਾਰ, ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਬਹੁਤ ਫੈਲਦੀਆਂ ਹਨ। ਇਸ ਲਈ ਡਾਕਟਰ ਇਸ ਮੌਸਮ ਵਿੱਚ ਬਹੁਤ ਸਾਵਧਾਨ ਰਹਿਣ ਦੀ ਸਲਾਹ ਦਿੰਦੇ ਹਨ। ਜੇਕਰ ਤੁਸੀਂ ਕਦੇ ਵੀ ਮੀਂਹ ਵਿੱਚ ਭਿੱਜ ਜਾਂਦੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਰੱਖੋ। ਇਸ ਤਰ੍ਹਾਂ ਤੁਸੀਂ ਬਿਮਾਰੀਆਂ ਤੋਂ ਬਚ ਸਕਦੇ ਹੋ ਅਤੇ ਆਪਣੀ ਰਾਖੀ ਕਰ ਸਕਦੇ ਹੋ। ਆਓ ਜਾਣਦੇ ਹਾਂ ਕੁਝ ਹੈਲਥ ਟਿਪਸ, ਜੋ ਤੁਹਾਨੂੰ ਮੀਂਹ ਦੇ ਮੌਸਮ ਵਿੱਚ ਬਿਮਾਰੀਆਂ ਤੋਂ ਬਚਾਉਣ ਲਈ ਰਾਮਬਾਣ ਸਾਬਿਤ ਹੋਣਗੇ।

ਮੀਂਹ 'ਚ ਭਿੱਜਣ ਤੋਂ ਤੁਰੰਤ ਬਾਅਦ ਕਰੋ ਇਹ 5 ਕੰਮ

ਵਾਲਾਂ ਨੂੰ ਢੱਕੋ: ਜੇਕਰ ਤੁਸੀਂ ਕਿਤੇ ਜਾ ਰਹੇ ਹੋ ਅਤੇ ਅਚਾਨਕ ਮੀਂਹ ਪੈ ਜਾਵੇ, ਹੋਰ ਤੁਸੀ ਗਿੱਲੇ ਹੋ ਜਾਓ, ਤਾਂ ਸਭ ਤੋਂ ਪਹਿਲਾਂ ਕੋਸ਼ਿਸ਼ ਕਰੋ ਕਿ ਵਾਲਾਂ ਨੂੰ ਕਿਸੇ ਚੀਜ਼ ਨਾਲ ਚੰਗੀ ਤਰ੍ਹਾਂ ਢੱਕੋ। ਮੀਂਹ ਦਾ ਪਾਣੀ ਸਭ ਤੋਂ ਪਹਿਲਾਂ ਸਿਰ 'ਤੇ ਪੈਂਦਾ ਹੈ। ਜਿਸ ਕਾਰਨ ਠੰਡਕ ਸਿਰ ਤੱਕ ਪਹੁੰਚ ਜਾਂਦੀ ਹੈ ਅਤੇ ਤੁਰੰਤ ਠੰਡ ਅਤੇ ਜ਼ੁਕਾਮ ਦੀ ਸਮੱਸਿਆ ਹੋ ਜਾਂਦੀ ਹੈ। ਜੇਕਰ ਬਾਰਿਸ਼ 'ਚ ਸਿਰ ਗਿੱਲਾ ਹੋ ਜਾਵੇ ਤਾਂ ਡ੍ਰਾਇਅਰ ਜਾਂ ਤੌਲੀਏ ਨਾਲ ਤੁਰੰਤ ਸੁਕਾਓ।

ਤੁਰੰਤ ਕੱਪੜੇ ਬਦਲੋ: ਜੇਕਰ ਤੁਸੀਂ ਮੀਂਹ 'ਚ ਭਿੱਜ ਜਾਂਦੇ ਹੋ ਤਾਂ ਘਰ ਆ ਕੇ ਤੁਰੰਤ ਕੱਪੜੇ ਬਦਲ ਲਓ। ਇਸ ਨਾਲ ਤੁਹਾਡੇ ਸਰੀਰ ਨੂੰ ਜ਼ਿਆਦਾ ਠੰਡ ਨਹੀਂ ਲੱਗੇਗੀ ਅਤੇ ਸਰੀਰ ਦਾ ਤਾਪਮਾਨ ਨਾਰਮਲ ਹੋ ਜਾਵੇਗਾ। ਬਰਸਾਤ ਦੇ ਮੌਸਮ ਵਿੱਚ ਕਈ ਤਰ੍ਹਾਂ ਦੀਆਂ ਫੰਗਲ ਇਨਫੈਕਸ਼ਨਾਂ ਤੋਂ ਬਚਣ ਲਈ ਤੁਹਾਨੂੰ ਗਿੱਲੇ ਕੱਪੜੇ ਵੀ ਤੁਰੰਤ ਬਦਲਣੇ ਚਾਹੀਦੇ ਹਨ।

ਅਦਰਕ ਵਾਲੀ ਚਾਹ ਜਾਂ ਹਲਦੀ ਵਾਲਾ ਦੁੱਧ ਪੀਓ: ਬਾਰਿਸ਼ 'ਚ ਭਿੱਜਣ ਤੋਂ ਬਾਅਦ ਤੁਰੰਤ ਗਰਮ ਹਲਦੀ ਵਾਲਾ ਦੁੱਧ ਜਾਂ ਅਦਰਕ ਵਾਲੀ ਚਾਹ, ਕੌਫੀ ਪੀਣਾ ਚਾਹੀਦਾ ਹੈ। ਜੇਕਰ ਤੁਹਾਨੂੰ ਜ਼ਿਆਦਾ ਗਰਮੀ ਚਾਹੀਦੀ ਹੈ ਤਾਂ ਤੁਸੀਂ ਕਾੜ੍ਹਾ ਵੀ ਪੀ ਸਕਦੇ ਹੋ। ਬੁਖਾਰ ਅਤੇ ਜ਼ੁਕਾਮ ਤੋਂ ਬਚਣ ਲਈ ਕੁਝ ਗਰਮ ਖਾਣਾ ਚਾਹੀਦਾ ਹੈ। ਤਾਂ ਜੋ ਤੁਹਾਡੇ ਸਰੀਰ ਨੂੰ ਅੰਦਰੂਨੀ ਗਰਮੀ ਮਿਲ ਸਕੇ।

ਪੈਰਾਂ ਨੂੰ ਤੁਰੰਤ ਸੁਕਾਓ: ਜੇਕਰ ਤੁਸੀਂ ਬਾਰਿਸ਼ 'ਚ ਜੁੱਤੀ ਪਾਉਂਦੇ ਹੋ ਅਤੇ ਤੁਸੀਂ ਗਿੱਲੇ ਹੋ ਜਾਂਦੇ ਹੋ ਤਾਂ ਤੁਰੰਤ ਪੈਰਾਂ ਨੂੰ ਸਾਫ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਹੁਣ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ਼ ਅਤੇ ਸੁਕਾ ਲਓ। ਜੇਕਰ ਤੁਸੀਂ ਸਲੀਪਰ ਪਹਿਨਦੇ ਹੋ, ਤਾਂ ਇਸ ਨੂੰ ਅੰਗੂਠੇ ਦੇ ਆਲੇ-ਦੁਆਲੇ ਚੰਗੀ ਤਰ੍ਹਾਂ ਸਾਫ਼ ਕਰੋ। ਜੇਕਰ ਅੰਗੂਠੇ ਦੀ ਚੰਗੀ ਤਰ੍ਹਾਂ ਸਫ਼ਾਈ ਨਾ ਕੀਤੀ ਜਾਵੇ ਤਾਂ ਅੰਗੂਠੇ ਵਿੱਚ ਪਸ ਵੀ ਆ ਸਕਦੀ ਹੈ। ਇਸ ਲਈ ਪੈਰਾਂ ਦਾ ਖਾਸ ਧਿਆਨ ਰੱਖੋ।

ਇਹ ਵੀ ਪੜ੍ਹੋ: Chia Seeds: ਸਿਹਤ ਲਈ ਹਾਨੀਕਾਰਕ ਚਿਆ ਸੀਡਜ਼! ਇਨ੍ਹਾਂ ਬਿਮਾਰੀਆਂ ਨੂੰ ਦੇ ਸਕਦੇ ਹਨ ਸੱਦਾ!

ਐਂਟੀਬੈਕਟੀਰੀਅਲ ਕਰੀਮ ਲਗਾਓ: ਬਾਰਿਸ਼ ਵਿੱਚ ਗਿੱਲੇ ਹੋਣ ਤੋਂ ਬਾਅਦ ਕੱਪੜੇ ਬਦਲਦੇ ਸਮੇਂ ਐਂਟੀਬੈਕਟੀਰੀਅਲ ਕਰੀਮ ਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਸਰੀਰ 'ਤੇ ਮੌਜੂਦ ਬੈਕਟੀਰੀਆ ਖਤਮ ਹੋ ਜਾਣਗੇ। ਐਂਟੀਬੈਕਟੀਰੀਅਲ ਕਰੀਮ ਲਗਾ ਕੇ, ਤੁਸੀਂ ਚਮੜੀ ਦੀ ਐਲਰਜੀ ਤੋਂ ਬਚ ਸਕਦੇ ਹੋ। ਇਸ ਨਾਲ ਦਾਦ, ਖੁਰਕ ਅਤੇ ਖੁਜਲੀ ਦੀ ਸਮੱਸਿਆ ਨਹੀਂ ਹੋਵੇਗੀ।

Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

Summary in English: Rainy Season Tips: Getting soaked in the rain can make you sick! Do it immediately to avoid it!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters