1. Home
  2. ਬਾਗਵਾਨੀ

ਪੌਸ਼ਟਿਕ ਬਗੀਚੀ ਦੇ ਇਸ Model ਰਾਹੀਂ 21 ਤਰ੍ਹਾਂ ਦੇ ਉਗਾਏ ਜਾਂਦੇ ਹਨ Fruits

ਅਜੌਕੇ ਸਮੇਂ ਦੌਰਾਨ ਮਨੁੱਖ ਨੂੰ ਚੰਗੀ ਸਿਹਤ ਬਨਾਉਣ ਲਈ ਪੌਸ਼ਟਿਕ ਭੋਜਨ ਲੈਣਾ ਜ਼ਰੂਰੀ ਹੈ, ਜਿਸਦੇ ਲਈ ਫ਼ਲਾਂ ਦੀ ਪੌਸ਼ਟਿਕ ਬਗੀਚੀ ਦੀ ਮਹੱਤਤਾ ਜਾਨਣਾ ਬਹੁਤ ਜ਼ਰੂਰੀ ਹੈ।

Gurpreet Kaur Virk
Gurpreet Kaur Virk
ਫ਼ਲਾ ਦੀ ਪੌਸ਼ਟਿਕ ਬਗੀਚੀ ਦਾ ਮਾਡਲ ਤਿਆਰ

ਫ਼ਲਾ ਦੀ ਪੌਸ਼ਟਿਕ ਬਗੀਚੀ ਦਾ ਮਾਡਲ ਤਿਆਰ

ਫਲ ਇੱਕ ਸੰਤੁਲਿਤ ਅਹਾਰ ਹੈ, ਜਿਸ ਵਿੱਚ ਸਾਰੇ ਜ਼ਰੂਰੀ ਤੱਤ ਹੁੰਦੇ ਹਨ, ਪਰ ਜਦੋਂ ਅਸੀ ਫਲ ਬਜਾਰ ਤੋਂ ਖਰੀਦਦੇ ਹਾ ਤਾਂ ਮਹਿੰਗੇ ਹੋਣ ਦੇ ਨਾਲ-ਨਾਲ ਉਨ੍ਹਾਂ ੳੱਪਰ ਰਸਾਇਣਕ ਦਵਾਈਆ ਦਾ ਵੀ ਛਿੜਕਾਅ ਹੋਇਆ ਹੁੰਦਾ ਹੈ। ਇਸ ਕਰਕੇ ਕੋਸ਼ਿਸ਼ ਕਰੋ ਜੋ ਵੀ ਫਲ ਖਾਓ ਉਹ ਸਾਫ ਅਤੇ ਪੌਸ਼ਟਿਕ ਹੋਵੇ। ਇਸ ਗੱਲ ਨੂੰ ਮੁੱਖ ਰੱਖਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਫ਼ਲਾ ਦੀ ਪੌਸ਼ਟਿਕ ਬਗੀਚੀ ਦਾ ਇੱਕ ਮਾਡਲ ਤਿਆਰ ਕੀਤਾ ਗਿਆ ਹੈ।

ਇਹ ਮਾਡਲ ਘਰੇਲੂ ਪੱਧਰ 'ਤੇ ਸਾਰਾ ਸਾਲ ਫ਼ਲ ਪ੍ਰਾਪਤ ਕਰਨ ਲਈ ਹੈ। ਇਸ ਮਾਡਲ ਵਿੱਚ ਇੱਕੀ ਤਰ੍ਹਾ ਦੇ ਫ਼ਲ ਉਗਾਏ ਜਾਦੇ ਹਨ, ਜੋ ਕਿ ਸਾਰਾ ਸਾਲ ਸਾਰੇ ਤੱਤਾ ਦੀ ਲੋੜ ਨੂੰ ਪੂਰਾ ਕਰਦਾ ਹੈ। ਇਸ ਮਾਡਲ ਰਾਹੀਂ 625 ਵਰਗ ਮੀਟਰ ਰਕਬੇ (25 ਮੀਟਰ 25 ਮੀਟਰ) ਵਿੱਚ ਵੱਖ-ਵੱਖ ਤਰ੍ਹਾਂ ਦੇ 22 ਫ਼ਲਦਾਰ ਬੂਟਿਆਂ ਦੀ ਘਰੇਲੂ ਪੌਸ਼ਟਿਕ ਬਗੀਚੀ ਲਗਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਇਸ ਮਾਡਲ ਰਾਹੀਂ ਪਰਿਵਾਰ ਦੇ ਮੈਂਬਰਾਂ ਦੀ ਵਿਟਾਮਿਨ, ਧਾਤਾਂ ਅਤੇ ਹਰ ਤਰ੍ਹਾਂ ਦੇ ਖੁਰਾਕੀ ਜ਼ਰੂਰੀ ਤੱਤ ਜਿਵੇਂ ਕਿ ਕੈਲਸ਼ੀਆਮ, ਫ਼ਾਸਫ਼ੋਰਸ, ਲੋਹਾ ਆਦਿ ਦੀ ਪੂਰਤੀ ਹੁੰਦੀ ਹੈ।

ਫ਼ਲ ਲੰਬੇ ਸਮੇਂ ਦੀ ਫ਼ਸਲ ਹੁੰਦੀ ਹੈ ਇਸ ਲਈ ਬਗੀਚੀ ਬਣਾਉਣ ਵਾਸਤੇ ਫ਼ਲਾਂ ਦੀ ਚੋਣ, ਕਿਸਮ, ਦਿਸ਼ਾ ਆਦਿ ਬਹੁਤ ਮਹੱਤਤਾ ਰੱਖਦੇ ਹਨ। ਸਦਾਬਹਾਰ ਫਲਦਾਰ ਬੂਟੇ ਅਤੇ ਪੱਤਝੜੀ ਕਿਸਮ ਦੇ ਬੂਟੇ ਅਲੱਗ-ਅਲੱਗ ਲਾਉਣੇ ਚਾਹੀਦੇ ਹਨ। ਬਹੁਤ ਉੱਚੇ ਜਾਣ ਵਾਲੇ ਬੂਟੇ ਜਿਵੇਂ ਕਿ ਅੰਬ, ਲੀਚੀ, ਜਾਮਣ, ਚੀਕੂ ਆਦਿ ਨੂੰ ਘਰੇਲੂ ਬਗੀਚੀ ਦੇ ਬਿਲਕੁਲ ਉੱਤਰੀ ਹਿੱਸੇ ਵੱਲ ਲਾਉਣ ਦੀ ਸ਼ਿਫ਼ਾਰਿਸ਼ ਕੀਤੀ ਜਾਂਦੀ ਹੈ ਤਾਂ ਜੋ ਇਹਨਾਂ ਦੀ ਛਾਂ ਦੂਸਰੇ ਬੂਟਿਆਂ ਤੇ ਨਾਂ ਪਵੇ।

ਬਗੀਚੀ ਦੇ ਅੰਦਰਲੇ ਹਿੱਸੇ ਵਿੱਚ ਨਿੰਬੂ ਜਾਤੀ ਦੇ ਫ਼ਲ ਤੇ ਅਮਰੂਦ ਅਤੇੇ ਦੱਖਣੀ-ਪੂਰਬੀ ਹਿਸੇ ਵੱਲ ਪੱਤਝੜੀ ਫ਼ਲਦਾਰ ਬੂਟੇ ਜਿਵੇਂ ਕਿ ਸੇਬ, ਨਾਸ਼ਪਾਤੀ, ਆੜੂ, ਅਲੂਚਾ, ਅਨਾਰ ਆਦਿ ਲਾਏ ਜਾ ਸਕਦੇ ਹਨ। ਦੱਖਣੀ ਪਾਸੇ ਦੀ ਸਭ ਤੋਂ ਆਖਿਰੀ ਕਤਾਰ ਵਿਚ ਪਪੀਤੇ ਅਤੇ ਕੇਲੇ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਪੂਰਬੀ ਪਾਸੇ ਵੱਲ ਅੰਗੂਰਾਂ ਦੀਆਂ ਵੱਖ-ਵੱਖ ਕਿਸਮਾਂ ਵਾਈ-ਟਰੈਲਿਸ ਢੰਗ ਉਪਰ ਲਾਈਆਂ ਜਾ ਸਕਦੀਆਂ ਹਨ। ਪੱਛਮੀ ਹਿਸੇ ਵੱਲ ਕਰੌਂਦਾ ਅਤੇ ਫ਼ਾਲਸਾ ਅਤੇ ਉੱਤਰੀ ਬਾਹੀ ਤੇ ਮਿੱਠਾ (ਸਵੀਟ ਲਾਈਮ) ਵਾੜ ਦੇ ਤੌਰ ਤੇ ਲਾਇਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ: August Month 'ਚ ਇਨ੍ਹਾਂ ਸਦਾਬਹਾਰ ਫ਼ਲਦਾਰ ਬੂਟਿਆਂ ਵੱਲ ਦਿਓ ਧਿਆਨ

ਪੌਸ਼ਟਿਕ ਬਗੀਚੀ ਸਥਾਪਤ ਕਰਨ ਸਮੇਂ ਧਿਆਨ ਦੇਣ ਯੋਗ ਗੱਲਾਂ:

ਫ਼ਲਦਾਰ ਬੂਟੇ ਦਾ ਨਾਂ

ਕਿਸਮ

ਫ਼ਲਦਾਰ ਬੂਟੇ ਦਾ ਨਾਂ

ਕਿਸਮ

ਆਂਵਲਾ

ਨੀਲਮ

ਲੁਕਾਠ

ਗੋਲਡਨਯੈਲੋ

ਬਿੱਲ

ਕਾਗਜ਼ੀ

ਅੰਬ

ਅਮਰਪਾਲੀ

ਕੇਲਾ

ਗਰੈਂਡਨੈਨ

ਨੈਕਟਰੀਨ

ਪੰਜਾਬਨੈਕਟਰੀਨ

ਬੇਰ

ਸਨੋਰ2

ਪਪੀਤਾ

ਰੈੱਡਲੇਡੀ786

ਅੰਜ਼ੀਰ

ਬਰਾਊਨਟਰਕੀ

ਆੜੂ

ਸ਼ਾਨੇ - ਏ - ਪੰਜਾਬ

ਅੰਗੂਰ

ਫਲੇਮਸੀਡਲੈਸ, ਸੁਪੀਰੀਅਰਸੀਡਲੈਸਪੰਜਾਬMACS ਪਰਪਲ

ਨਾਖ

ਪੰਜਾਬਬਿਊਟੀ

ਗਰੇਪਫਰੂਟ

ਸਟਾਰਰੂਬੀ

ਫਾਲਸਾ

ਲੋਕਲ

ਅਮਰੂਦ

ਸ਼ਵੇਤਾ, ਪੰਜਾਬ, ਕਿਰਨ, ਪੰਜਾਬਐਪਲਅਮਰੂਦ

ਅਲੂਚਾ

ਸਤਲੁਜਪਰਪਲ, ਕਾਲਾਅੰਮ੍ਰਿਤਸਰੀਪਿਉਂਦੀ

ਜਾਮਣ

ਲੋਕਲ

ਅਨਾਰ

ਭਗਵਾ

ਕਰੌਂਦਾ

ਲੋਕਲ

ਚੀਕੂ

ਕਾਲੀਪੱਤੀ

ਲੈਮਨ / ਲਾਇਮ

ਬਾਰਾਮਾਸੀਲੈਮਨ / ਕਾਗਜ਼ੀਲਾਇਮ

ਚੂਪਣਵਾਲਾ

ਅੰਬ

ਗੰਗੀਆਂਸੰਧੂਰੀ

ਲੀਚੀ

ਦੇਹਰਾਦੂਨ

ਮਾਲਟਾ

ਬਲੱਡਰੈੱਡ, ਮੁਸੰਮੀ

ਸ਼ੇਬ

ਡੋਰਸੈਟ ਗੋਲਡਨ, ਅੰਨਾ

ਡਰੈਗਨ ਫਰੂਟ

ਵਾਈਟ ਡਰੈਗਨ-1,

ਰੈੱਡ ਡਰੈਗਨ-1

ਇਹ ਵੀ ਪੜ੍ਹੋ: ਆਲੂ, ਪਿਆਜ਼, ਹਲਦੀ ਅਤੇ ਮਟਰ ਦੀ ਫ਼ਸਲ ਲਈ Organic Fertilizers

• ਫ਼ਲਾਂ ਦੀ ਪੌਸ਼ਟਿਕ ਬਗੀਚੀ ਸਥਾਪਤ ਕਰਨ ਸਮੇਂ ਵੱਖ-ਵੱਖ ਫ਼ਲਾਂ ਲਈ ਦਿੱਤੀਆਂ ਗਈਆਂ ਸਿਫ਼ਾਰਿਸ਼ਾਂ ਜਿਵੇਂ ਕਿ ਫ਼ਲਾਂ ਦੀ ਕਿਸਮ, ਬੂਟੇ ਲਾਉਣ ਦਾ ਸਮਾਂ, ਢੰਗ, ਉਪਲੱਬਧਤਾ, ਮੁੱਢਲੀ ਦੇਖ-ਭਾਲ , ਕਾਂਟ-ਛਾਂਟ, ਸਿੰਚਾਈ, ਖਾਦਾਂ, ਕੀੜੇ-ਮਕੌੜੇ, ਬਿਮਾਰੀਆਂ, ਫ਼ਲ ਦੀ ਤੁੜਾਈ ਆਦਿ ਨੂੰ ਜ਼ਰੂਰ ਧਿਆਨ ਵਿੱਚ ਰੱਖ ਕੇ ਅਪਣਾਉ ਤਾਂ ਹੀ ਸਾਰਾ ਸਾਲ ਫ਼ਲ ਪ੍ਰਾਪਤ ਹੁੰਦੇ ਰਹਿਣਗੇ।

• ਬੂਟੇ ਲਾਉਣ ਦਾ ਸਮਾਂ: ਸਦਾਬਹਾਰ ਫ਼ਲਦਾਰ ਬੂਟੇ ਲਾਉਣ ਦੇ ਸਮਾਂ ਹੈ ਫਰਵਰੀ-ਮਾਰਚ ਤੇ ਸਤੰਬਰ-ਅਕਤੂਬਰ। ਨਿੰਬੂ ਜਾਤੀ ਦੇ ਬੂਟੇ, ਅੰਬ ਅਤੇ ਲੀਚੀ ਸਤੰਬਰ-ਅਕਤੂਬਰ ਵਿੱਚ ਲਾਉਣੇ ਚਾਹੀਦੇ ਹਨ ।ਪੱਤਝੜੀ ਫ਼ਲਦਾਰ ਬੂਟੇ ਸਰਦੀਆਂ ਵਿੱਚ, ਜਦੋਂ ਉਹ ਸਿਥੱਲ ਅਵਸਥਾ ਵਿੱਚ ਹੁੰਦੇ ਹਨ, ਲਾਏ ਜਾਂਦੇ ਹਨ। ਇਹ ਬੂਟੇ ਨਵੀਂ ਫੋਟ ਸ਼ੁਰੂ ਹੋਣ ਤੋਂ ਪਹਿਲਾ ਅੱਧ ਜਨਵਰੀ ਤੱਕ ਜ਼ਰੂਰ ਲਾ ਦਿਉ, ਜਿਵੇਂ ਕਿ ਆੜੂ ਅਤੇ ਅਲੂਚਾ। ਨਾਸ਼ਪਾਤੀ ਅਤੇ ਅੰਗੂਰ ਅੱਧ ਫਰਵਰੀ ਤੱਕ ਲਾ ਦਿਉ।

• ਪੌਸ਼ਟਿਕ ਬਗੀਚੀ ਵਿੱਚ ਟੋਏ ਪੁੱਟਣਾ ਤੋਂ ਪਹਿਲਾਂ ਬਾਗ ਦੀ ਵਿਉਂਤਬੰਦੀ ਕਰ ਲਉ ਜਿਵੇਂ ਕਿ ਬਾਗ ਲਈ ਸੜਕ, ਪਾਣੀ ਵਾਸਤੇ ਖਾਲੀਆ ਅਤੇ ਬਾਗ ਵਿਚਕਾਰ ਰਸਤੇ ਆਦਿ। ਹਰ ਬੂਟੇ ਲਈ ਇੱਕ ਮੀਟਰ ਡੂੰਘੇ ਅਤੇ ਇੱਕ ਮੀਟਰ ਘੇਰੇ ਵਾਲੇ ਟੋਏ ਪੁੱਟ ਲਉ। ਇਨ੍ਹਾਂ ਟੋਇਆਂ ਵਿੱਚ ਉਪਰਲੀ ਮਿੱਟੀ ਅਤੇ ਰੂੜੀ ਬਰਾਬਰ ਮਾਤਰਾ ਵਿੱਚ ਪਾਉ ਤੇ ਜ਼ਮੀਨ ਤੋਂ ਉੱਚੇ ਭਰ ਦਿਉ।

ਇਨ੍ਹਾਂ ਵਿੱਚ ਬੂਟੇ ਲਾਉਣ ਤੋਂ ਪਹਿਲਾਂ ਪਾਣੀ ਦਿਉ। ਪਾਣੀ ਦੇਣ ਤੋਂ ਬਾਅਦ ਜੇ ਟੋਏ ਵਿਚਲੀ ਮਿੱਟੀ ਬੈਠ ਗਈ ਹੋਵੇ ਤਾਂ ਉੱਪਰਲੀ ਸਤਿਹ ਤੇ ਮਿੱਟੀ ਪਾ ਕੇ ਜ਼ਮੀਨ ਦੇ ਬਰਾਬਰ ਪੱਧਰ ਕਰ ਦਿਉ। ਹਰੇਕ ਟੋਏ ਵਿੱਚ 15 ਮਿਲੀਲਿਟਰ ਕਲੋਰੋਪਾਈਰੀਫ਼ਾਸ 20 ਈ.ਸੀ. 2 ਕਿਲੋ ਮਿੱਟੀ ਵਿੱਚ ਰਲਾ ਕੇ ਸਿਉਂਕ ਤੋਂ ਬਚਾਉਣ ਲਈ ਜ਼ਰੂਰ ਪਾ ਦਿਉ।

ਡਿੰਪੀ ਰੈਣਾ ਅਤੇ ਜਸਵਿੰਦਰ ਸਿੰਘ ਬਰਾੜ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: 21 types of fruits are grown through this model of nutrient garden

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters