s
  1. Home
  2. ਬਾਗਵਾਨੀ

ਕਿਨੂੰ, ਨਿੰਬੂ, ਬੇਰ, ਅਮਰੂਦ, ਆਂਵਲਾ ਤੇ ਸਟ੍ਰਾਬੈਰੀ ਦੀ ਫਸਲ 'ਤੇ ਕੋਹਰੇ ਦਾ ਮਾੜਾ ਪ੍ਰਭਾਵ, ਅਪਣਾਓ ਪੀਏਯੂ ਦੀਆਂ ਇਹ ਸਿਫਾਰਸ਼ਾ

ਪੀਏਯੂ ਵੱਲੋਂ ਕੁਝ ਸਿਫਾਰਸ਼ਾ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਤੋਂ ਲਾਹਾ ਲੈ ਕੇ ਤੁਸੀਂ ਆਪਣੀ ਕਿਨੂੰ ਦੀ ਫਸਲ ਨੂੰ ਕੋਹਰੇ ਦੀ ਮਾਰ ਤੋਂ ਆਸਾਨੀ ਨਾਲ ਬਚਾ ਸਕਦੇ ਹੋ।

Gurpreet Kaur
Gurpreet Kaur

ਪੀਏਯੂ ਵੱਲੋਂ ਕੁਝ ਸਿਫਾਰਸ਼ਾ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਤੋਂ ਲਾਹਾ ਲੈ ਕੇ ਤੁਸੀਂ ਆਪਣੀ ਕਿਨੂੰ ਦੀ ਫਸਲ ਨੂੰ ਕੋਹਰੇ ਦੀ ਮਾਰ ਤੋਂ ਆਸਾਨੀ ਨਾਲ ਬਚਾ ਸਕਦੇ ਹੋ।

ਫਲਦਾਰ ਬੂਟਿਆਂ ਨੂੰ ਕੋਹਰੇ ਦੀ ਮਾਰ ਤੋਂ ਬਚਾਓ

ਫਲਦਾਰ ਬੂਟਿਆਂ ਨੂੰ ਕੋਹਰੇ ਦੀ ਮਾਰ ਤੋਂ ਬਚਾਓ

ਆਮਤੌਰ ਤੇ ਇਹ ਦੇਖਿਆ ਗਿਆ ਹੈ ਕਿ ਵਪਾਰਕ ਫਲਾਂ ਦੀ ਖੇਤੀ 5 ਤੋ 6 ਸਾਲ ਬਾਅਦ ਸ਼ੁਰੂ ਹੁੰਦੀ ਹੈ, ਇਸ ਸਮੇਂ ਦੌਰਾਨ ਫਲਦਾਰ ਬੂਟਿਆਂ ਨੂੰ ਕਈ ਤਰ੍ਹਾਂ ਦੀ ਮੁਸ਼ਕਲਾ ਵਿੱਚੋ ਲੰਘਣਾ ਪੈਂਦਾ ਹੈ ਜਿਵੇਂ ਕਿ ਬੀਮਾਰੀਆਂ, ਕੀੜੇ ਮਕੋੜੇ ਤੇ ਮੋਸਮ ਦੀ ਮਾਰ। ਇਸ ਲੇਖ ਵਿੱਚ ਫਲਦਾਰ ਬੂਟਿਆਂ ਨੂੰ ਠੰਡ ਤੇ ਕੋਹਰੇ ਦੀ ਮਾਰ ਤੋਂ ਬਚਾਉਣ ਬਾਰੇ ਲਿਖਿਆ ਗਿਆ ਹੈ। ਆਓ ਜਾਣਦੇ ਹਾਂ ਕਿਨੂੰ, ਨਿੰਬੂ, ਬੇਰ, ਅਮਰੂਦ, ਆਂਵਲਾ ਤੇ ਸਟ੍ਰਾਬੈਰੀ ਦੀ ਫਸਲ ਨੂੰ ਬਚਾਉਣ ਲਈ ਪੀਏਯੂ ਵੱਲੋਂ ਸਾਂਝੀ ਕੀਤੀਆਂ ਸਿਫਾਰਸ਼ਾ...

ਪੰਜਾਬ ਵਿੱਚ ਦਸੰਬਰ ਦੇ ਆਖਿਰ ਤੋਂ ਫਰਵਰੀ ਦੇ ਪਹਿਲੇ ਹਫਤੇ ਤੱਕ ਕਾਫੀ ਠੰਡ ਪੈਂਦੀ ਹੈ ਅਤੇ ਰਾਤ ਵੇਲੇ ਤਾਪਮਾਨ ਲਗਭਗ 0°C ਤੋਂ ਥੱਲੇ ਤੱਕ ਚਲਾ ਜਾਂਦਾ ਹੈ, ਜਿਸ ਕਰਕੇ ਫਲਦਾਰ ਫਸਲਾਂ ਜਿਵੇਂ ਕਿਨੂੰ, ਨਿੰਬੂ, ਬੇਰ, ਅਮਰੂਦ, ਆਂਵਲਾ, ਅੰਬ, ਪਪੀਤਾ ਤੇ ਸਟ੍ਰਾਬੈਰੀ ਦਾ ਕਾਫੀ ਨੁਕਸਾਨ ਹੁੰਦਾ ਹੈ। ਇਹ ਨੁਕਸਾਨ ਕਈ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਠੰਡ ਕਰਕੇ ਬੂਟੇ ਦੀ ਟਾਹਣੀਆਂ ਤੇ ਪਤੀਆਂ ਦਾ ਸੁਕੱਣਾ, ਫੁੱਲ ਤੇ ਫਲਾਂ ਦਾ ਗਿਰਣਾ।

ਬੂਟਿਆਂ ਨੇ ਠੰਡ ਤੋਂ ਆਪਣੇ ਆਪ ਨੂੰ ਬਚਾਉਣ ਲਈ ਕੁਦਰਤੀ ਤੌਰ ਤੇ ਸਥਾਪਿਤ ਕੀਤਾ ਹੈ ਜਿਨੇਂ ਕਿ ਪੱਤਝੜੀ ਬੂਟੇ (ਨਾਖ, ਬਗੂਗੋਸ਼ਾ, ਆੜੂ, ਅਲੂਚਾ, ਅੰਗੂਰ) ਆਪਣੇ ਪੱਤੇ ਸੁੱਟ ਦਿੰਦੇ ਹਨ ਤੇ ਆਪਣੇ ਆਪ ਨੂੰ ਬਚਾ ਲੈਂਦੇ ਹਨ, ਜਦੋਂਕਿ ਸਦਾਬਹਾਰ ਬੂਟੇ ਕੁਝ ਹੱਦ ਤੱਕ ਆਪਣੀ ਨਵੀਂ ਫੁਟਾਰ ਨੂੰ ਰੋਕ ਲੈਂਦੇ ਹਨ। ਬਾਗਵਾਨ ਕੁੱਝ ਗੱਲਾ ਦਾ ਧਿਆਨ ਰੱਖਕੇ ਫਲਦਾਰ ਬੂਟਿਆਂ ਨੂੰ ਠੰਡ ਤੇ ਕੌਹਰੇ ਦੀ ਮਾਰ ਤੋ ਬਚਾ ਸਕਦੇ ਹਨ, ਇਸ ਸਬੰਧੀ ਨੁਕਤੇ ਹੇਠ ਲ਼ਿਖੇ ਗਏ ਹਨ:-

ਫਲਦਾਰ ਬੂਟਿਆਂ ਨੂੰ ਕੋਹਰੇ ਦੀ ਮਾਰ ਤੋਂ ਬਚਾਓ:

1. ਠੰਡ ਤੇ ਕੋਹਰੇ ਨੂੰ ਸਹਿਣ ਕਰਨ ਵਾਲੀਆਂ ਫਲਦਾਰ ਫਸਲਾ ਜਾਂ ਕਿਸਮਾ ਦੀ ਚੋਣ ਕਰਕੇ: ਫਲਦਾਰ ਫਸਲਾਂ ਤੇ ਕਿਸਮਾਂ ਜਿਵੇ ਕਿ ਕਿਨੂੰ, ਮਾਲਟਾ, ਗਰੇਪਫਰੂਟ, ਬੇਰ ਜੋ ਕਿ ਠੰਡ ਦੀ ਮਾਰ ਨੂੰ ਆਂਵਲਾ, ਅੰਬ, ਪਪੀਤਾ, ਸਟਰਾਅਬੈਰੀ ਤੇ ਬਾਰਾਮਾਸੀ ਨਿੱਬੂ ਨਾਲੋ ਜਿਆਦਾ ਸਹਿਣ ਕਰਦੀਆਂ ਹਨ। ਕਈ ਵਾਰੀ ਬਹੁਤ ਜਿਆਦਾ ਠੰਡ ਤੇ ਕੋਹਰੇ ਦੀ ਮਾਰ ਕਰਕੇ ਪੰਜਾਬ ਵਿੱਚ ਕਿਨੂੰ ਦੀ ਫਸਲ ਦਾ ਵੀ ਕਾਫੀ ਨੁਕਸਾਨ ਹੁੰਦਾ ਹੈ ਅਤੇ ਫਲ ਡਿਗੱਣਾ ਸ਼ੁਰੂ ਹੋ ਜਾਂਦਾ ਹੈ ਤੇ ਡੰਡੀ ਵਾਲੇ ਪਾਸੀਓ ਕਾਲੇ ਪੈ ਜਾਂਦੇ ਹਨ।

2. ਬੂਟਿਆਂ ਦੀ ਚੰਗੀ ਸਿਹਤ ਬਣਾ ਕੇ ਰੱਖਣਾ: ਚੰਗੀ ਸਿਹਤ ਵਾਲੇ ਬੂਟੇ ਠੰਡ ਤੇ ਕੋਹਰੇ ਦੀ ਮਾਰ ਨੂੰ ਕਮਜੋਰ ਬੂਟਿਆਂ ਨਾਲੋ ਜਿਆਦਾ ਵਧੀਆ ਤਰੀਕੇ ਨਾਲ ਸਹਿਣ ਕਰ ਸਕਦੇ ਹਨ। ਇਸ ਕਰਕੇ ਇਹਨਾਂ ਨੂੰ ਸਮੇ ਸਿਰ ਖਾਦਾ, ਪਾਣੀ, ਬੀਮਾਰੀਆਂ ਤੇ ਕੀੜੇ-ਮਕੋੜੇ ਦੀ ਮਾਰ ਤੋ ਬਚਾ ਕੇ ਰਖਣ ਲਈ ਯੂਨੀਵਰਸਿਟੀ ਵਲੋ ਕੀਤੀਆਂ ਸਿਫਾਰਸ਼ਾ ਦੀ ਵਰਤੋ ਕਰਨੀ ਚਾਹੀਦਾ ਹੈ ਤਾ ਕਿ ਬੂਟਿਆਂ ਦੀ ਸਿਹਤ ਵਧੀਆਂ ਬਣੀ ਰਹੇ।

3. ਫਲਦਾਰ ਬੂਟਿਆਂ ਦੀ ਵਾੜ ਲਗਾ ਕੇ: ਬਾਗ ਲਗਾਉਣ ਤੋ ਪਹਿਲੇ ਸਰਦ ਹਵਾਵਾ ਤੋ ਬਚਾੳੇਣ ਲਈ ਫਲਦਾਰ ਬੂਟਿਆਂ ਦੀ ਵਾੜ ਲਾਉਣੀ ਚਾਹੀਦੀ ਹੈ ਤਾਕਿ ਸਰਦ ਹਵਾਵਾਂ ਤੋ ਬਚਾਇਆ ਜਾ ਸਕੇ। ਵਾੜ ਲਈ ਬਾਗ ਦੇ ਆਲੇ-ਦੁਆਲੇ ਅੰਬ, ਜਾਮਨ, ਬੇਲ, ਤੂਤ ਦੇ ਬੂਟਿਆਂ ਵਿਚਕਾਰ ਜੱਟੀ-ਖੱਟੀ, ਗੱਲਗੱਲ, ਕਰੌਂਦਾ ਦੇ ਬੂਟੇ ਲਗਾਏ ਜਾ ਸਕਦੇ ਹਨ।

ਇਹ ਵੀ ਪੜ੍ਹੋ : ਫੁੱਲਾਂ ਦੇ ਵਧੀਆ ਉਤਪਾਦਨ ਲਈ ਜਾਣੋ ਕਾਸ਼ਤ ਦਾ ਸਹੀ ਢੰਗ, ਹੋਵੇਗਾ ਵੱਧ ਮੁਨਾਫ਼ਾ

4. ਬੂਟਿਆਂ ਦੀ ਸਿਪਾਈ ਅਤੇ ਕਾਟ-ਝਾਟ ਨਾਲ: ਵੱਡੇ ਬੂਟੁ ਛੋਟੇ ਬੂਟਿਆਂ ਦੇ ਮੁਕਾਬਲੇ ਠੰਡ ਤੇ ਕੋਹਰੇ ਦੀ ਮਾਰ ਥੱਲੇ ਜਿਆਦਾ ਆਉਂਦੇ ਹਨ ਇਸ ਕਰਕੇ ਸਿਪਾਈ ਅਤੇ ਕਾਂਟ-ਝਾਂਟ ਨਾਲ ਬੂਟੇ ਨੂੰ ਛੋਟਾ ਕਰਕੇ ਤੇ ਸਹੀ ਅਕਾਰ ਦੇ ਕੇ ਠੰਡ ਤੇ ਕੋਹਰੇ ਦੀ ਮਾਰ ਤੋ ਬਚਾਇਆ ਜਾ ਸਕਦਾ ਹੈ।

5. ਜਮੀਨ ਵਿਚ ਨਮੀ ਦੀ ਸਹੀ ਮਾਤਰਾ ਰੱਖਕੇ: ਜੇਕਰ ਜਮੀਨ ਵਿਚ ਨਮੀ ਦੀ ਸਹੀ ਮਾਤਰਾ ਰੱਖੀ ਜਾਵੇ ਤਾ ਗਿੱਲੀ ਜਮੀਨ ਸੁੱਕੀ ਨਾਲੋ ਜਿਆਦਾ ਗਰਮ ਰਹਿੰਦੀ ਹੈ। ਜਿਸ ਕਰਕੇ ਬੂਟੇ ਦੀ ਜੜ੍ਹਾਂ ਦਾ ਠੰਡ ਨਾਲ ਘੱਟ ਨੁਕਸਾਨ ਹੁੰਦਾ ਹੈ। ਸਰਦੀਆਂ ਵਿੱਚ ਜੇ ਪਾਣੀ ਲਗਾਈਆ ਜਾਵੇ ਤਾ ਜਮੀਨ ਦਾ ਤਾਪਮਾਨ 1-2° ਛ ਵੱਧ ਜਾਂਦਾ ਹੈ। ਇਹ ਸਸਤਾ ਤੇ ਲਾਹੇਵੰਦ ਤਰੀਕਾ ਹੈ ਜਿਸ ਨਾਲ ਬਾਗ ਨੂੰ ਠੰਡ ਤੇ ਕੋਹਰੇ ਤੋ ਬਚਾਈਆਂ ਜਾ ਸਕਦਾ ਹੈ।

6. ਬਾਗ ਵਿਚ ਧੂਆ ਕਰਕੇ: ਬੂਟਿਆਂ ਦੇ ਪੱਤੇ ਸੁੱਕਿਆ ਟਾਹਣੀਆਂ ਤੇ ਹੋਰ ਰਹਿੰਦਖੂੰਦ ਬਾਗ ਵਿੱਚ ਜਲਾ ਕੇ ਬਾਗ ਨੂੰ ਕੋਹਰੇ ਦੀ ਠੰਡ ਦੀ ਮਾਰ ਤੋ ਬਚਾਇਆ ਜਾ ਸਕਦਾ ਹੈ। ਇਸ ਦੇ ਨਾਲ ਇਹ ਬੂਟਿਆਂ ਦੇ ਆਲੇ-ਦੁਆਲੇ ਦਾ ਤਾਪਮਾਨ ਵਿਚ ਵਾਧਾ ਹੁੰਦਾ ਹੈ ਜਿਸ ਕਰਕੇ ਸਰਦੀ ਵਿੱਚ ਬੂਟਿਆਂ ਤੇ ਠੰਡੀਆਂ ਹਵਾਵਾ ਦਾ ਘੱਟ ਅਸਰ ਹੁੰਦਾ ਹੈ।

7. ਛੋਟੇ ਬੂਟਿਆਂ ਦੀ ਛੱਤਰੀ ਨੂੰ ਢੱਕਣਾ: ਆਮ ਤੌਰ ਤੇ ਦੇਖਿਆ ਗਿਆ ਹੈ ਕਿ ਸਰਦੀਆਂ ਵਿੱਚ ਠੰਡ ਕਰਕੇ ਛੋਟੇ ਬੂਟਿਆਂ ਦੀ ਛੱਤਰੀ ਪੀਲੀ ਪੈ ਜਾਂਦੀ ਹੈ, ਇਸ ਕਰਕੇ ਨਵੇ ਲਗਾਏ ਤੇ ਕੱੁਝ ਸਾਲ ਦੇ ਛੋਟੇ ਬੂਟਿਆਂ ਨੂੰ ਸਰਦੀ ਦੇ ਮਹੀਨੀਆਂ ਵਿੱਚ ਪਰਾਲੀ, ਮੱਕੀ ਜਾਂ ਖਜੂਰ ਦੇ ਪੱਤੀਆਂ ਜਾਂ ਮੋਮਜਾਮੇ ਨਾਲ ਢੱਕ ਕੇ ਤੇ ਪੱਛਮ ਪਾਸੋ ਨੰਗਾ ਰੱਖ ਕੇ ਠੰਡ ਤੇ ਕੋਹਰੇ ਦੇ ਅਸਰ ਤੋ ਬਚਾਇਆ ਜਾ ਸਕਦਾ ਹੈ।

8. ਮਲਚਿੰਗ: ਇਸ ਵਿਧੀ ਨਾਲ ਬੂਟਿਆਂ ਦੇ ਘੇਰੇ ਨੂੰ ਗਰਮੀਆਂ ਤੇ ਸਰਦੀਆ ਵਿਚ ਪਰਾਲੀ ਜਾ ਪੋਲੋਥੀਨ ਸੀਟ ਨਾਲ ਢਕਿਆ ਜਾਂਦਾ ਹੈ। ਗਰਮੀਆਂ ਵਿਚ ਮਲਚਿੰਗ ਜਮੀਨ ਨੂੰ ਠੰਡਾ ਤੇ ਸਰਦੀਆ ਵਿੱਚ ਗਰਮ ਰੱਖਦੀ ਹੈ। ਇਸ ਤਰੀਕੇ ਨਾਲ ਬੂਟਿਆਂ ਦੀ ਜੜ੍ਹਾ ਦਾ ਤਾਪਮਾਨ 1-2°C ਤੱਕ ਵੱਧ ਜਾਂਦਾ ਹੈ ਤੇ ਬੂਟਿਆਂ ਤੇ ਠੰਡ ਤੇ ਕੋਹਰੇ ਦਾ ਅਸਰ ਘੱਟ ਹੁੰਦਾ ਹੈ।

Summary in English: Adverse effect of fog on crop of kinu, lemon, plum, guava, amla and strawberry, follow this PAU recommendation

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters