ਲੀਚੀ ਫ਼ਲ ਦੇ ਆਕਰਸ਼ਕ ਰੰਗ ਅਤੇ ਵਿਲੱਖਣ ਸੁਆਦ ਕਾਰਨ ਲੀਚੀ ਦੀ ਦੇਸ਼-ਵਿਦੇਸ਼ `ਚ ਭਾਰੀ ਮੰਗ ਹੈ। ਪੰਜਾਬ, ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ `ਚ ਇਸਦੀ ਕਾਸ਼ਤ ਲਈ ਅਕਤੂਬਰ-ਨਵੰਬਰ ਦਾ ਮੌਸਮ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਖੇਤੀ ਮਾਹਿਰਾਂ ਅਨੁਸਾਰ ਜੇਕਰ ਕਿਸਾਨ ਲੀਚੀ ਦੀ ਕਾਸ਼ਤ ਲਈ ਵਿਗਿਆਨਕ ਢੰਗ ਅਪਣਾਉਣ ਤਾਂ ਉਹ ਵੱਧ ਮੁਨਾਫ਼ਾ ਪ੍ਰਾਪਤ ਕਰ ਸਕਦੇ ਹਨ। ਤਾਂ ਆਓ ਜਾਣਦੇ ਹਾਂ, ਲੀਚੀ ਦੀ ਖੇਤੀ ਦਾ ਵਿਗਿਆਨਕ ਢੰਗ...
ਖੇਤ ਦੀ ਤਿਆਰੀ:
ਲੀਚੀ ਦੀ ਕਾਸ਼ਤ ਲਈ ਖੇਤ ਨੂੰ 2 ਵਾਰ ਤਿਰਸ਼ਾ ਵਾਹੋ ਅਤੇ ਫਿਰ ਖੇਤ ਨੂੰ ਪੱਧਰਾ ਕਰ ਦਵੋ। ਖੇਤ ਨੂੰ ਇਸ ਤਰਾਂ ਤਿਆਰ ਕਰੋ ਕਿ ਖੇਤ `ਚ ਪਾਣੀ ਖੜਾ ਨਾ ਹੋਵੇ।
ਬਿਜਾਈ ਦਾ ਸਮਾਂ:
ਪੰਜਾਬ `ਚ ਇਸ ਦੀ ਬਿਜਾਈ ਨਵੰਬਰ ਮਹੀਨੇ `ਚ ਕੀਤੀ ਜਾਂਦੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਲੀਚੀ ਦੀ ਬਿਜਾਈ ਲਈ ਦੋ ਸਾਲ ਪੁਰਾਣੇ ਪੌਦੇ ਚੁਣੇ ਜਾਂਦੇ ਹਨ।
ਫਾਸਲਾ:
ਜੇਕਰ ਤੁਸੀਂ ਲੀਚੀ ਦੀ ਬਿਜਾਈ ਵਰਗਾਕਾਰ ਢੰਗ ਨਾਲ ਕਰ ਰਹੇ ਹੋ ਤਾਂ ਉਸ ਲਈ ਕਤਾਰ ਤੋਂ ਕਤਾਰ ਦਾ ਫਾਸਲਾ 8-10 ਮੀਟਰ ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 8-10 ਮੀਟਰ ਤੱਕ ਰੱਖਿਆ ਜਾਂਦਾ ਹੈ।
ਮਿੱਟੀ:
ਇਸ ਨੂੰ ਮਿੱਟੀ ਦੀਆਂ ਵੱਖ-ਵੱਖ ਕਿਸਮਾਂ `ਚ ਉਗਾਇਆ ਜਾ ਸਕਦਾ ਹੈ । ਲੀਚੀ ਦੀ ਪੈਦਾਵਾਰ ਲਈ ਡੂੰਘੀ ਪਰਤ ਵਾਲੀ, ਉਪਜਾਊ, ਚੰਗੇ ਨਿਕਾਸ ਵਾਲੀ ਅਤੇ ਦਰਮਿਆਨੀ ਰਚਨਾ ਵਾਲੀ ਮਿੱਟੀ ਢੁਕਵੀਂ ਹੁੰਦੀ ਹੈ। ਮਿੱਟੀ ਦੀ pH ਮਾਤਰਾ 7.5 ਤੋਂ 8 ਵਿੱਚਕਾਰ ਹੋਣੀ ਚਾਹੀਦੀ ਹੈ। ਇਸ ਨਾਲ ਕਿਸਾਨਾਂ ਨੂੰ ਫਲਾਂ ਦੀ ਚੰਗੀ ਪੈਦਾਵਾਰ ਮਿਲੇਗੀ। ਦੱਸ ਦੇਈਏ ਕਿ ਜ਼ਿਆਦਾ pH ਮਾਤਰਾ ਅਤੇ ਲੂਣ ਵਾਲੀ ਮਿੱਟੀ ਲੀਚੀ ਦੀ ਫ਼ਸਲ ਲਈ ਚੰਗੀ ਨਹੀਂ ਹੁੰਦੀ।
ਸਿੰਚਾਈ:
ਲੀਚੀ ਦੇ ਚੰਗੇ ਵਿਕਾਸ ਲਈ ਹਰ ਪੜਾਅ `ਤੇ ਸਿੰਚਾਈ ਕਰੋ। ਵਿਕਾਸ ਦੇ ਸ਼ੁਰੂਆਤੀ ਸਮੇਂ `ਚ ਪਾਣੀ ਲਗਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਗਰਮੀਆਂ ਦੀ ਰੁੱਤ `ਚ ਨਵੇਂ ਪੌਦਿਆਂ ਨੂੰ 1 ਹਫਤੇ ਵਿੱਚ 2 ਵਾਰ ਅਤੇ ਪੁਰਾਣੇ ਪੌਦਿਆਂ ਨੂੰ ਹਫਤੇ ਵਿੱਚ 1 ਵਾਰ ਪਾਣੀ ਦਿਓ। ਖਾਦਾਂ ਪਾਉਣ ਤੋਂ ਬਾਅਦ ਇੱਕ ਸਿੰਚਾਈ ਜ਼ਰੂਰ ਕਰੋ।
ਇਹ ਵੀ ਪੜ੍ਹੋ : ਇਨ੍ਹਾਂ ਵਿਸ਼ੇਸ਼ ਨੁਕਤਿਆਂ ਨਾਲ ਵਧਾਓ ਫਲਾਂ ਦੀ ਪੈਦਾਵਾਰ
ਵਿਗਿਆਨੀ ਲੀਚੀ ਦੀ ਕਾਸ਼ਤ ਲਈ ਗੂਟੀ ਵਿਧੀ:
● ਗੂਟੀ ਤਿਆਰ ਕਰਨ ਲਈ 5-7 ਸਾਲ ਪੁਰਾਣੇ ਲੀਚੀ ਦੇ ਦਰੱਖਤ ਤੋਂ ਸਿਹਤਮੰਦ ਅਤੇ ਸਿੱਧੀਆਂ ਟਾਹਣੀਆਂ ਦੀ ਚੋਣ ਕਰੋ।
● ਹੁਣ ਸ਼ਾਖਾ ਦੇ ਸਿਖਰ ਤੋਂ 40-45 ਸੈਂਟੀਮੀਟਰ ਹੇਠਾਂ ਗੰਢ ਦੇ ਕੋਲ ਇੱਕ ਗੋਲ 2.5-3 ਸੈਂਟੀਮੀਟਰ ਚੌੜੀ ਰਿੰਗ ਬਣਾਉ।
● ਰਿੰਗਾਂ ਦੇ ਉੱਪਰਲੇ ਸਿਰੇ 'ਤੇ IBA 2000 ppm ਪੇਸਟ ਜਾਂ ਰੂਟੇਕਸ ਦਾ ਪੇਸਟ ਲਗਾ ਕੇ ਰਿੰਗਾਂ ਨੂੰ ਗਿੱਲੇ ਕਾਈ ਦੇ ਘਾਹ ਨਾਲ ਢੱਕ ਦਿਓ ਅਤੇ ਉੱਪਰ ਪਾਰਦਰਸ਼ੀ ਪੋਲੀਥੀਨ ਦੇ ਟੁਕੜੇ ਨਾਲ ਲਪੇਟੋ।
● ਇਸ ਨੂੰ ਸੂਤੀ ਕੱਪੜੇ ਨਾਲ ਕੱਸ ਕੇ ਬੰਨ੍ਹੋ।
● ਗੂਟੀ ਨੂੰ ਬੰਨ੍ਹਣ ਦੇ ਲਗਭਗ 2 ਮਹੀਨਿਆਂ ਦੇ ਅੰਦਰ ਜੜ੍ਹਾਂ ਪੂਰੀ ਤਰ੍ਹਾਂ ਵਿਕਸਤ ਹੋ ਜਾਂਦੀਆਂ ਹਨ।
● ਇਸ ਸਮੇਂ ਟਾਹਣੀ ਦੇ ਲਗਭਗ ਅੱਧੇ ਪੱਤੇ ਪੌਦੇ ਤੋਂ ਹਟਾ ਦਿੱਤੇ ਜਾਂਦੇ ਹਨ।
ਫਸਲ ਦੀ ਵਾਢੀ:
ਜਦੋਂ ਫ਼ਲ ਹਰੇ ਰੰਗ ਤੋਂ ਗੁਲਾਬੀ ਰੰਗ ਦੇ ਹੋ ਜਾਣ ਤੇ ਫ਼ਲ ਦੀ ਸਤਹ ਪੱਧਰੀ ਹੋ ਜਾਵੇ, ਓਦੋਂ ਫਲ ਪੱਕ ਜਾਂਦਾ ਹੈ। ਫਲਾਂ ਨੂੰ ਗੁੱਛਿਆਂ `ਚ ਤੋੜਿਆ ਜਾਵੇ। ਫ਼ਲ ਤੋੜਨ ਵੇਲੇ ਇਸ ਦੇ ਨਾਲ ਕੁਝ ਟਾਹਣੀਆਂ ਅਤੇ ਪੱਤੇ ਵੀ ਤੋੜਨੇ ਚਾਹੀਦੇ ਹਨ। ਇਸ ਨੂੰ ਜ਼ਿਆਦਾ ਲੰਮੇ ਸਮੇਂ ਤੱਕ ਸਟੋਰ ਨਹੀਂ ਕੀਤਾ ਜਾ ਸਕਦਾ। ਘਰੇਲੂ ਬਾਜ਼ਾਰ ਵਿਚ ਵੇਚਣ ਲਈ ਇਸ ਦੀ ਤੁੜਾਈ ਪੂਰੀ ਤਰਾਂ ਪੱਕਣ ਤੋਂ ਬਾਅਦ ਕਰਨੀ ਚਾਹੀਦੀ ਹੈ।
ਅੰਤਰ ਫ਼ਸਲਾਂ ਤੋਂ ਵੱਡਾ ਮੁਨਾਫ਼ਾ:
ਇਹ ਹੌਲੀ-ਹੌਲੀ ਵਧਣ ਵਾਲੀ ਫ਼ਸਲ ਹੈ ਅਤੇ ਇਸ ਨੂੰ ਵਧਣ ਲਈ 7-10 ਸਾਲ ਲੱਗਦੇ ਹਨ। ਪੌਦਿਆਂ ਦੇ ਵਾਧੇ ਤੋਂ 3-4 ਪਹਿਲਾਂ ਲੀਚੀ ਦੇ ਖੇਤ `ਚ ਆੜੂ, ਆਲੂ ਬੁਖਾਰਾ, ਦਾਲਾਂ ਜਾਂ ਸਬਜ਼ੀਆਂ ਵਰਗੀਆਂ ਅੰਤਰ ਫ਼ਸਲਾਂ ਆਸਾਨੀ ਨਾਲ ਉਗਾਈਆਂ ਜਾ ਸਕਦੀਆਂ ਹਨ।
Summary in English: Farmer brother to do cultivation of litchi in an advanced manner