ਹਰ ਕਿਸਾਨ ਚਾਹੁੰਦਾ ਹੈ ਕਿ ਉਹ ਅਜਿਹੀ ਫ਼ਸਲ ਦੀ ਖੇਤੀ ਕਰੇ ਜਿਸ ਤੋਂ ਉਸਨੂੰ ਘੱਟ ਲਾਗਤ `ਚ ਵੱਧ ਮੁਨਾਫ਼ਾ ਪ੍ਰਾਪਤ ਹੋਵੇ। ਬਾਗਬਾਨੀ ਫਸਲਾਂ, ਅਜਿਹੀਆਂ ਹੀ ਫ਼ਸਲਾਂ ਹਨ। ਇਹ ਫ਼ਸਲਾਂ ਘੱਟ ਲਾਗਤ `ਚ ਵੀ ਕਿਸਾਨਾਂ ਨੂੰ ਚੰਗਾ ਮੁਨਾਫ਼ਾ ਦਿੰਦਿਆਂ ਹਨ। ਇਸ ਕਰਕੇ ਸਰਕਾਰ ਵੱਲੋਂ ਕਿਸਾਨਾਂ ਨੂੰ ਬਾਗਬਾਨੀ ਫ਼ਸਲਾਂ ਦੀ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਅੱਜ ਇਸ ਲੇਖ `ਚ ਅਸੀਂ ਤੁਹਾਡੇ ਨਾਲ ਜਾਮੁਨ ਦੀ ਖੇਤੀ ਬਾਰੇ ਜਾਣਕਾਰੀ ਸਾਂਝੀ ਕਰਾਂਗੇ, ਜਿਸ ਰਾਹੀਂ ਤੁਸੀਂ ਘੱਟ ਲਾਗਤ `ਚ ਚੰਗਾ ਮੁਨਾਫ਼ਾ ਕਮਾ ਸਕਦੇ ਹੋ। ਜਾਮੁਨ ਦੀ ਖੇਤੀ ਤੁਹਾਡੇ ਲਈ ਖੇਤੀ ਦਾ ਇੱਕ ਚੰਗਾ ਵਿਕਲਪ ਸਾਬਿਤ ਹੋ ਸਕਦਾ ਹੈ। ਜਾਮੁਨ ਦੀ ਖੇਤੀ ਕਰਨ `ਤੇ ਸਰਕਾਰ ਨੇ ਸਬਸਿਡੀ ਦੇਣ ਦਾ ਵੀ ਫੈਸਲਾ ਕੀਤਾ ਹੈ।
ਜਾਮੁਨ ਦੀ ਖੇਤੀ:
ਜਾਮੁਨ ਦੀ ਖੇਤੀ ਦੇ ਲਈ ਇੱਕ ਹੈਕਟੇਅਰ `ਚ 250 ਤੋਂ ਵੱਧ ਰੁੱਖ ਲਗਾਏ ਜਾ ਸਕਦੇ ਹਨ। ਜਾਮੁਨ ਦੇ ਰੁੱਖ `ਤੇ 4 ਤੋਂ 5 ਸਾਲਾਂ ਬਾਅਦ ਫੱਲ ਲੱਗਣੇ ਸ਼ੁਰੂ ਹੋ ਜਾਂਦੇ ਹਨ ਤੇ 8 ਸਾਲਾਂ ਤੋਂ ਬਾਅਦ ਇਸਤੋਂ ਫੱਲ ਪ੍ਰਾਪਤ ਕੀਤੇ ਜਾ ਸਕਦੇ ਹਨ। ਇੱਕ ਹੈਕਟੇਅਰ `ਚ ਲੱਗੇ ਜਾਮੁਨ ਦੇ ਰੁੱਖਾਂ ਤੋਂ 25000 ਕਿਲੋ ਕੁੱਲ ਪੈਦਾਵਾਰ ਮਿਲ ਸਕਦੀ ਹੈ। ਜਾਮੁਨ ਦੀ ਬਜ਼ਾਰ `ਚ ਕੀਮਤ 100 ਤੋਂ 120 ਰੁਪਏ ਕਿਲੋ ਦੇ ਕਰੀਬ ਹੁੰਦੀ ਹੈ। ਇਸ ਹਿਸਾਬ ਨਾਲ ਇਕ ਹੈਕਟੇਅਰ ਤੋਂ ਲਗਭਗ 20 ਲੱਖ ਰੁਪਏ ਕਮਾਏ ਜਾ ਸਕਦੇ ਹਨ।
ਇਹ ਵੀ ਪੜ੍ਹੋ : ਇਸ ਫੁੱਲ ਦੀ ਕਾਸ਼ਤ ਕਰਕੇ ਹੋ ਜਾਓ ਮਾਲੋਮਾਲ, 30 ਸਾਲ ਤੱਕ ਹੋਵੇਗੀ ਕਮਾਈ!
ਸਰਕਾਰ ਵੱਲੋਂ ਸਬਸਿਡੀ:
ਸਰਕਾਰ ਵੱਲੋਂ ਬਾਗਬਾਨੀ ਫ਼ਸਲਾਂ ਦੀ ਖੇਤੀ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜਿਸਦੇ ਲਈ ਬਿਹਾਰ ਸਰਕਾਰ ਵੱਲੋਂ ਕਿਸਾਨਾਂ ਨੂੰ ਜਾਮੁਨ ਦੀ ਖੇਤੀ ਕਰਨ `ਤੇ ਸਬਸਿਡੀ ਦਿੱਤੀ ਜਾਵੇਗੀ। ਇਸਦੇ ਤਹਿਤ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਦਾ 50 ਫ਼ੀਸਦੀ ਸਬਸਿਡੀ ਵਜੋਂ ਦਿੱਤਾ ਜਾਵੇਗਾ। ਸਰਕਾਰ ਵੱਲੋਂ 1 ਹੈਕਟੇਅਰ `ਚ ਜਾਮੁਨ ਦੀ ਖੇਤੀ ਲਈ 60000 ਰੁੱਪਏ ਦੀ ਲਾਗਤ ਨਿਸ਼ਚਿਤ ਕੀਤੀ ਗਈ ਹੈ। ਜਿਸ ਵਿੱਚੋ 30000 ਰੁਪਏ ਸਰਕਾਰ ਸਬਸਿਡੀ ਵਜੋਂ ਦੇਵੇਗੀ।
ਇੱਥੇ ਅਰਜ਼ੀ ਦਿਓ:
ਜਿਹੜੇ ਕਿਸਾਨ ਜਾਮੁਨ ਦੀ ਖੇਤੀ ਕਰਕੇ ਇਸ ਸਬਸਿਡੀ ਦਾ ਲਾਭ ਚੁੱਕਣਾ ਚਾਹੁੰਦੇ ਹਨ, ਉਹ ਬਿਹਾਰ ਸਰਕਾਰ ਦੇ ਖੇਤੀਬਾੜੀ ਵਿਭਾਗ ਦੀ ਵੈੱਬਸਾਈਟ http://horticulture.bihar.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸਦੇ ਨਾਲ ਹੀ ਵਧੇਰੇ ਜਾਣਕਾਰੀ ਲਈ ਤੁਸੀਂ ਬਾਗਬਾਨੀ ਵਿਭਾਗ ਦੇ ਦਫ਼ਤਰ ਜਾਂ ਸਹਾਇਕ ਡਾਇਰੈਕਟਰ ਨਾਲ ਵੀ ਸੰਪਰਕ ਕਰ ਸਕਦੇ ਹੋ।
Summary in English: Good profit from the cultivation of Java plum, the government will also give subsidy!