ਕਿਸਾਨ ਫਲਾਂ ਦੀ ਕਾਸ਼ਤ ਕਰਕੇ ਘੱਟ ਸਮੇਂ `ਚ ਵੱਧ ਮੁਨਾਫਾ ਕਮਾ ਰਹੇ ਹਨ। ਇਸੇ ਕਰਕੇ ਅੱਜ-ਕੱਲ੍ਹ ਕਿਸਾਨਾਂ ਦਾ ਫਲਾਂ ਦੀ ਖੇਤੀ ਵੱਲ ਜ਼ਿਆਦਾ ਰੁਝਾਨ ਵੱਧ ਰਿਹਾ ਹੈ, ਕਿਉਂਕਿ ਫਲਾਂ ਦੀ ਖੇਤੀ ਕਿਸਾਨਾਂ ਲਈ ਲਾਹੇਵੰਦ ਧੰਦਾ ਸਾਬਤ ਹੋ ਰਹੀ ਹੈ। ਇਸ ਕੜੀ `ਚ ਅੱਜ ਅਸੀਂ ਤੁਹਾਨੂੰ ਪਪੀਤੇ ਦੀ ਖੇਤੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਤੋਂ ਤੁਸੀਂ ਭਾਰੀ ਮੁਨਾਫ਼ਾ ਕਮਾ ਸਕਦੇ ਹੋ।
ਪਪੀਤੇ ਦੀ ਫ਼ਸਲ (Papaya Cultivation): ਪਪੀਤਾ ਇੱਕ ਅਜਿਹਾ ਫ਼ਲ ਹੈ, ਜਿਸ ਨੂੰ ਡਾਕਟਰ ਵੀ ਖਾਣ ਦੀ ਸਲਾਹ ਦਿੰਦੇ ਹਨ, ਕਿਉਂਕਿ ਪਪੀਤੇ `ਚ ਕਈ ਬਿਮਾਰੀਆਂ ਨਾਲ ਲੜਨ ਦੇ ਗੁਣ ਮੌਜ਼ੂਦ ਹੁੰਦੇ ਹਨ। ਇੰਨਾ ਹੀ ਨਹੀਂ ਪਪੀਤੇ ਦੀਆਂ ਪੱਤੀਆਂ ਬੁਖ਼ਾਰ, ਡੇਂਗੂ ਵਰਗੀਆਂ ਬੀਮਾਰੀਆਂ 'ਚ ਦਵਾਈ ਦਾ ਕੰਮ ਕਰਦੀਆਂ ਹਨ। ਦੱਸ ਦੇਈਏ ਕਿ ਅਕਤੂਬਰ ਦਾ ਮਹੀਨਾ ਪਪੀਤੇ ਦੀ ਕਾਸ਼ਤ ਲਈ ਅਨੁਕੂਲ ਮੰਨੀਆਂ ਜਾਂਦਾ ਹੈ। ਜੇਕਰ ਪਪੀਤੇ ਦੇ ਪੌਦੇ ਦੀ ਸ਼ੁਰੂਆਤ ਤੋਂ ਹੀ ਦੇਖਭਾਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਇਸਦੀ ਕਾਸ਼ਤ ਤੋਂ ਚੰਗਾ ਝਾੜ ਪ੍ਰਾਪਤ ਹੋ ਸਕਦਾ ਹੈ।
ਪਪਾਇਆ ਰਿੰਗਸਪੌਟ ਰੋਗ (Papaya ringspot disease): ਪਪੀਤੇ ਦੀ ਫ਼ਸਲ ਤੋਂ ਜਿੱਥੇ ਕਿਸਾਨਾਂ ਨੂੰ ਭਾਰੀ ਮੁਨਾਫ਼ਾ ਪ੍ਰਾਪਤ ਹੁੰਦਾ ਹੈ ਉੱਥੇ ਹੀ ਦੂਜੇ ਪਾਸੇ ਕਿਸਾਨਾਂ ਨੂੰ ਬਹੁਤ ਨੁਕਸਾਨ ਵੀ ਝੱਲਣਾ ਪੈਂਦਾ ਹੈ, ਕਿਉਂਕਿ ਪਪੀਤੇ ਦੀ ਫ਼ਸਲ ਨੂੰ ਸਭ ਤੋਂ ਵੱਧ ਸੜਨ ਯਾਨੀ ਰਿੰਗਸਪੌਟ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਪਪੀਤਾ ਰਿੰਗਸਪੌਟ (Papaya ringspot disease) ਇੱਕ ਵਾਇਰਸ ਹੈ। ਇਹ ਵਾਇਰਸ ਪਪੀਤੇ ਦੇ ਪੱਤਿਆਂ `ਤੇ ਲੇਮੀਨਾ (leaf lamina) ਉੱਤੇ ਵਿਕਸਤ ਹੁੰਦੇ ਹਨ। ਇਸਦੇ ਨਾਲ ਹੀ ਤਣੇ ਦੇ ਉੱਪਰਲੇ ਹਿੱਸੇ `ਤੇ ਪਾਣੀ `ਚ ਭਿੱਜੀਆਂ ਤੇਲ ਵਾਲੀਆਂ ਧਾਰੀਆਂ ਬਣ ਜਾਂਦੀਆਂ ਹਨ। ਅਜਿਹੀ ਸਥਿਤੀ `ਚ ਕਿਸਾਨਾਂ ਨੂੰ ਇਸ ਬਿਮਾਰੀ ਤੋਂ ਪਹਿਲਾਂ ਹੀ ਛੁਟਕਾਰਾ ਪਾਉਣ ਦੀ ਲੋੜ ਹੁੰਦੀ ਹੈ ਨਹੀਂ ਤਾਂ ਪੌਦਾ ਪੂਰੀ ਤਰ੍ਹਾਂ ਸੁੱਕ ਜਾਂਦਾ ਹੈ। ਜਿਸ ਨੂੰ ਮੰਡੀ `ਚ ਵੀ ਵਧੀਆ ਦਾਮ `ਤੇ ਨਹੀਂ ਵੇਚਿਆ ਜਾ ਸਕਦਾ। ਤਾਂ ਆਓ ਜਾਣਦੇ ਹਾਂ ਇਸ ਬਿਮਾਰੀ ਨੂੰ ਕਿਵੇਂ ਰੋਕਿਆ ਜਾਵੇ।
ਇਹ ਵੀ ਪੜ੍ਹੋ : ਕੋਕੋਪੀਟ ਕਿ ਹੈ? ਜਾਣੋ ਘਰੇਲੂ ਬਾਗਬਾਨੀ ਲਈ ਇਸਦੇ 10 ਵਿਲੱਖਣ ਫਾਇਦੇ
ਬਿਮਾਰੀਆਂ ਤੋਂ ਕਿਵੇਂ ਬਚਾਉਣਾ ਹੈ?
● ਪਪੀਤੇ ਦੇ ਪੌਦੇ ਨੂੰ ਰਿੰਗਸਪੌਟ ਵਾਇਰਸ ਰੋਗ ਤੋਂ ਬਚਾਉਣ ਲਈ ਬਿਜਾਈ ਦੇ ਇੱਕ ਮਹੀਨੇ ਤੋਂ 8ਵੇਂ ਮਹੀਨੇ ਤੱਕ 2% ਨਿੰਮ ਦੇ ਤੇਲ ਨੂੰ 0.5 ਮਿਲੀਲੀਟਰ ਪ੍ਰਤੀ ਲੀਟਰ ਪਾਣੀ `ਚ ਮਿਲਾ ਕੇ ਛਿੜਕਾਅ ਕਰ ਦਵੋ।
● ਇਸ ਦੇ ਨਾਲ ਹੀ ਚੰਗੀ ਗੁਣਵੱਤਾ ਵਾਲੇ ਪਪੀਤੇ ਦੀ ਪੈਦਾਵਾਰ ਲਈ ਯੂਰੀਆ @04 ਗ੍ਰਾਮ, ਜ਼ਿੰਕ ਸਲਫੇਟ (Zinc sulfate) 04 ਗ੍ਰਾਮ ਅਤੇ ਘੁਲਣਸ਼ੀਲ ਬੋਰਾਨ (boron) 04 ਗ੍ਰਾਮ ਪ੍ਰਤੀ ਲੀਟਰ ਪਾਣੀ `ਚ ਘੋਲ ਕੇ 8 ਮਹੀਨਿਆਂ ਬਾਅਦ ਫ਼ਸਲ 'ਤੇ ਛਿੜਕਾਅ ਕਰੋ।
● ਅਜਿਹਾ ਕਰਨ ਨਾਲ ਕਿਸਾਨਾਂ ਨੂੰ ਪਪੀਤੇ ਦੀ ਖੇਤੀ `ਚ ਇਸ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਅਤੇ ਝਾੜ ਵੀ ਚੰਗਾ ਹੋਵੇਗਾ।
Summary in English: Green up papaya plants with these methods