1. Home
  2. ਬਾਗਵਾਨੀ

Botanical Garden ਦੀ ਪੁਨਰ-ਸੁਰਜੀਤੀ ਲਈ 50 ਤੋਂ ਵੱਧ ਕਿਸਮਾਂ ਦਾ ਵੱਡਾ ਭੰਡਾਰ

Punjab Agricultural University ਦੇ ਬੋਟੈਨੀਕਲ ਗਾਰਡਨ ਨੂੰ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਸ਼ੁਰੂ ਕੀਤੀ ਗਈ ’Clean and Green Campus Drive’ ਤਹਿਤ ਮੁੜ ਸੁਰਜੀਤ ਕੀਤਾ ਜਾਵੇਗਾ।

Gurpreet Kaur Virk
Gurpreet Kaur Virk
ਬੋਟੈਨੀਕਲ ਗਾਰਡਨ ਕੀਤਾ ਜਾਵੇਗਾ ਮੁੜ ਸੁਰਜੀਤ

ਬੋਟੈਨੀਕਲ ਗਾਰਡਨ ਕੀਤਾ ਜਾਵੇਗਾ ਮੁੜ ਸੁਰਜੀਤ

Garden Rejuvenation: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਬਨਸਪਤੀ, ਜੰਗਲਾਤ, ਫਲੋਰੀਕਲਚਰ ਅਤੇ ਲੈਂਡਸਕੇਪਿੰਗ ਦੇ ਨਾਲ-ਨਾਲ ਅਸਟੇਟ ਆਰਗੇਨਾਈਜੇਸਨ ਦੇ ਅਧਿਕਾਰੀਆਂ ਅਤੇ ਮੁੱਖ ਇੰਜੀਨੀਅਰ ਦੇ ਮਾਹਿਰਾਂ ਨਾਲ ਗੱਲਬਾਤ ਦੌਰਾਨ ਇਸ ਗੱਲ ’ਤੇ ਜੋਰ ਦਿੱਤਾ ਕਿ ਬੋਟੈਨੀਕਲ ਗਾਰਡਨ ਦਾ ਪੁਨਰ-ਨਿਰਮਾਣ ਯੂਨੀਵਰਸਿਟੀ ਦੀ ਸਥਿਰਤਾ ਲਈ ਬੇਹੱਦ ਲਾਜ਼ਮੀ ਕਦਮ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਬੋਟੈਨੀਕਲ ਗਾਰਡਨ ਨੂੰ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਸ਼ੁਰੂ ਕੀਤੀ ਗਈ ’ਕਲੀਨ ਐਂਡ ਗ੍ਰੀਨ ਕੈਂਪਸ ਡਰਾਈਵ’ ਤਹਿਤ ਮੁੜ ਸੁਰਜੀਤ ਕੀਤਾ ਜਾਵੇਗਾ। ਬਾਗ ਵਿੱਚ ਪੌਦਿਆਂ ਦੀ ਇੱਕ ਭਰਪੂਰ ਪ੍ਰੰਪਰਾ ਹੈ। ਇਨ੍ਹਾਂ ਵਿੱਚ ਬੇਹੱਦ ਕੀਮਤੀ ਚਿਕਿਤਸਕ, ਖੁਸਬੂਦਾਰ ਅਤੇ ਮਸਾਲੇ ਵਾਲੇ ਪੌਦੇ ਸਾਮਲ ਹਨ। ਨਾਲ ਹੀ ਇਸ ਬਾਗ ਵਿੱਚ 50 ਤੋਂ ਵੱਧ ਕਿਸਮਾਂ ਦੇ ਨਾਲ ਕੈਕਟਸ ਦਾ ਇੱਕ ਵੱਡਾ ਭੰਡਾਰ ਵੀ ਹੈ।

ਬਾਗ ਦੀ ਪੁਨਰ-ਸੁਰਜੀਤੀ ਤਹਿਤ ਇਸ ਵਿੱਚ ਨਵੀਆਂ ਕਿਸਮਾਂ ਨੂੰ ਸਾਮਲ ਕੀਤਾ ਜਾਵੇਗਾ। ਮੌਜੂਦਾ ਸਮੇਂ ਜੋ ਕਿਸਮਾਂ ਹਨ ਉਹਨਾਂ ਨੂੰ ਸੰਭਾਲਿਆ ਜਾਵੇਗਾ। ਨਾਲ ਹੀ ਹਰੇਕ ਪੌਦੇ ਲਈ ਇੱਕ ਟੈਗਿੰਗ ਅਤੇ ਕੋਡਿੰਗ ਪ੍ਰਣਾਲੀ ਲਾਗੂ ਕੀਤੀ ਜਾਵੇਗੀ। ਜੋ ਪੌਦੇ ਦੁਰਲੱਭ ਅਤੇ ਖਤਰੇ ਵਾਲੀਆਂ ਪ੍ਰਜਾਤੀਆਂ ਵਿੱਚ ਆਉਂਦੇ ਹਨ। ਉਹਨਾਂ ਦੀ ਸੰਭਾਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਪੀ.ਏ.ਯੂ. ਦੇ ਐੱਨ ਐੱਸ ਐੱਸ ਵਲੰਟੀਅਰ ਇਸ ਬਗੀਚੇ ਦੀ ਸਾਂਭ-ਸੰਭਾਲ ਅਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਵਿੱਚ ਸਰਗਰਮੀ ਨਾਲ ਹਿੱਸਾ ਲੈਣਗੇ।

ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ. ਬਨਸਪਤੀ ਦੇ ਮੌਜੂਦਾ ਭੰਡਾਰ ਦੇ ਨਾਲ-ਨਾਲ ਇਸ ਵਿੱਚ ਆਰਕਿਡਜ਼, ਟੈਰੀਡੋਫਾਈਟਸ, ਜਿਮਨੋਸਪਰਮਜ, ਆਰਈਟੀ ਸਪੀਸੀਜ਼ ਅਤੇ ਚਿਕਿਤਸਕ ਪੌਦਿਆਂ ਸਮੇਤ ਬਨਸਪਤੀ ਦੇ ਹੋਰ ਰੂਪ ਸਾਮਲ ਕੀਤੇ ਜਾਣਗੇ| ਉਹਨਾਂ ਅੱਗੇ ਦੱਸਿਆ ਕਿ ਇਸ ਸਥਾਨ ਨੂੰ ਅਜਿਹੇ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ ਜੋ ਵਿਦਿਆਰਥੀਆਂ, ਖੋਜੀਆਂ ਅਤੇ ਸੈਲਾਨੀਆਂ ਲਈ ਵਿਦਿਅਕ ਅਤੇ ਖੁਸ਼ੀ ਦਾ ਸਰੋਤ ਹੋਵੇ।

ਇਹ ਵੀ ਪੜ੍ਹੋ: Rejuvenation of Trees: ਬਗੀਚਾ ਹੋ ਗਿਆ ਹੈ ਪੁਰਾਣਾ, ਤਾਂ ਇਜ਼ਰਾਈਲੀ ਤਕਨੀਕ ਨਾਲ ਬਣਾਓ ਹਰਿਆ-ਭਰਿਆ!

ਉਹਨਾਂ ਕਿਹਾ ਕਿ ਬਨਸਪਤੀ ਦੇ ਅਜਿਹੇ ਬਗੀਚੇ ਵਿਦਿਆਰਥੀਆਂ ਅਤੇ ਸਿਖਿਆਰਥੀਆਂ ਨੂੰ ਵਾਤਾਵਰਣ ਨਾਲ ਜੋੜਨ ਲਈ ਬੇਹੱਦ ਲਾਜ਼ਮੀ ਹਨ। ਸੰਸਥਾਵਾਂ ਵਿੱਚ ਬੋਟੈਨੀਕਲ ਗਾਰਡਨ ਅਜਿਹੀ ਥਾਂ ਹੁੰਦੇ ਹਨ ਜਿੱਥੇ ਵਿਦਿਆਰਥੀ ਚਿਕਿਤਸਕ ਪੌਦਿਆਂ ਅਤੇ ਹਰਬਲ ਦਵਾਈਆਂ ਬਾਰੇ ਖੋਜ ਕਰ ਸਕਦੇ ਹਨ। ਇਸ ਤੋਂ ਇਲਾਵਾ ਪੀ.ਏ.ਯੂ. ਦੇ ਬੋਟੈਨੀਕਲ ਗਾਰਡਨ ਦੀ ਮੁੜ ਸੁਰਜੀਤੀ ਜੈਵ ਭਿੰਨਤਾ ਦੇ ਖੇਤਰ ਵਿੱਚ ਯੋਗਦਾਨ ਵਜੋਂ ਦੇਖੀ ਜਾਵੇਗੀ।

ਇਹ ਵੀ ਪੜ੍ਹੋ: Pomegranate: ਇੱਕ ਬੂਟਾ ਲਗਾਓ, 25 ਸਾਲ ਤੱਕ ਚੰਗਾ ਪੈਸਾ ਕਮਾਓ!

ਡਾ. ਗੋਸਲ ਨੇ ਅੱਗੇ ਕਿਹਾ ਕਿ ਬੋਟੈਨੀਕਲ ਗਾਰਡਨ ਵਿੱਚ ਖੇਤੀਬਾੜੀ, ਦਵਾਈ ਅਤੇ ਸਜਾਵਟ ਵਾਲੇ ਪੌਦਿਆਂ ਦੇ ਵਪਾਰ ਅਤੇ ਪ੍ਰਸਾਰ ਦੀ ਅਮੀਰ ਪਰੰਪਰਾ ਹੈ। ਇਸ ਤੋਂ ਇਲਾਵਾ ਇਹ ਗਾਰਡਨ ਖੇਤੀਬਾੜੀ ਬਾਰੇ ਜਾਗਰੂਕਤਾ ਵਿੱਚ ਵਾਧਾ ਕਰਨ ਅਤੇ ਜੈਵ ਭਿੰਨਤਾ ਦੇ ਸੰਤੁਲਨ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਹੋਵੇਗਾ। ਬਹੁਤ ਸਾਰੇ ਸੈਲਾਨੀ ਜੋ ਪੀ.ਏ.ਯੂ. ਦਾ ਦੌਰਾ ਕਰਨਗੇ ਤਾਂ ਇਸ ਬਾਗ ਨੂੰ ਯਾਤਰਾ ਦੇ ਕੇਂਦਰ ਵਜੋਂ ਜਾਣ ਸਕਦੇ ਹਨ।

ਗੈਰ-ਖੇਤੀ ਲੋਕਾਂ ਲਈ ਵੀ ਇਹ ਬਾਗ ਯੂਨੀਵਰਸਿਟੀ ਨਾਲ ਜੁੜਨ ਦਾ ਇੱਕ ਭਰਪੂਰ ਵਸੀਲਾ ਸਾਬਤ ਹੋ ਸਕਦਾ ਹੈ। ਡਾ. ਗੋਸਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਬੋਟੈਨੀਕਲ ਬਗੀਚੇ ਲੋਕਾਂ ਵਿੱਚ ਆਪਣੇ ਵਾਤਾਵਰਣ ਨਾਲ ਪਿਆਰ ਅਤੇ ਉਤਸ਼ਾਹ ਨੂੰ ਪ੍ਰੇਰਿਤ ਕਰਦੇ ਹਨ। ਡਾ. ਗੋਸਲ ਨੇ ਲੋਕਾਂ ਨੂੰ ਬੋਟੈਨੀਕਲ ਗਾਰਡਨ ਦਾ ਸਮਰਥਨ ਕਰਨ ਅਤੇ ਉਹਨਾਂ ਪੌਦਿਆਂ ਬਾਰੇ ਹੋਰ ਜਾਣਨ ਲਈ ਸੱਦਾ ਦਿੱਤਾ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Large collection of more than 50 species for revival of Botanical Garden

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters