1. Home
  2. ਖਬਰਾਂ

ਫਸਲਾਂ ਦੀਆਂ ਮਹੱਤਵਪੂਰਨ ਕਿਸਮਾਂ ਨੂੰ ਕੀਤਾ ਜਾਵੇਗਾ ਮੁੜ ਸੁਰਜੀਤ, ਜੈਵਿਕ ਖਾਦਾਂ ਤੇ ਖੇਤੀਬਾੜੀ ਉਤਪਾਦਾਂ ਦਾ ਹੋਵੇਗਾ ਵਿਕਾਸ

ਕਿਸਾਨਾਂ ਲਈ ਖੁਸ਼ਖਬਰੀ, ਪੀਏਯੂ ਆਉਣ ਵਾਲੀਆਂ ਪੀੜ੍ਹੀਆਂ ਦੇ ਬਿਹਤਰ ਭਵਿੱਖ ਲਈ ਟਿਕਾਊ ਖੇਤੀ ਪ੍ਰਣਾਲੀ ਵਿਕਸਿਤ ਕਰਨ ਲਈ ਵਚਨਬੱਧ।

Gurpreet Kaur Virk
Gurpreet Kaur Virk

ਕਿਸਾਨਾਂ ਲਈ ਖੁਸ਼ਖਬਰੀ, ਪੀਏਯੂ ਆਉਣ ਵਾਲੀਆਂ ਪੀੜ੍ਹੀਆਂ ਦੇ ਬਿਹਤਰ ਭਵਿੱਖ ਲਈ ਟਿਕਾਊ ਖੇਤੀ ਪ੍ਰਣਾਲੀ ਵਿਕਸਿਤ ਕਰਨ ਲਈ ਵਚਨਬੱਧ।

ਖੇਤੀਬਾੜੀ ਸੈਕਟਰ ਦੇ ਵਿਕਾਸ ਲਈ ਵਡਮੁੱਲਾ ਉਪਰਾਲਾ

ਖੇਤੀਬਾੜੀ ਸੈਕਟਰ ਦੇ ਵਿਕਾਸ ਲਈ ਵਡਮੁੱਲਾ ਉਪਰਾਲਾ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ-ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕੱਲ੍ਹ ਯਾਨੀ ਸੋਮਵਾਰ ਨੂੰ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਨਵੇਂ ਸਾਲ ਦੇ ਟੀਚਿਆਂ ਬਾਰੇ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਫ਼ਸਲਾਂ ਦੀਆਂ ਮਹੱਤਵਪੂਰਨ ਕਿਸਮਾਂ, ਜੈਵਿਕ ਖਾਦਾਂ, ਖੇਤੀ ਉਤਪਾਦਾਂ ਦੀ ਪੁਨਰ ਸੁਰਜੀਤੀ ਸਮੇਤ ਖੇਤੀਬਾੜੀ ਖੇਤਰ ਨਾਲ ਸਬੰਧਤ ਕਈ ਵਿਕਾਸ ਕਾਰਜਾਂ ਬਾਰੇ ਚਰਚਾ ਕੀਤੀ। ਆਓ ਜਾਣਦੇ ਹਾਂ ਕੀ ਕੁਝ ਰਿਹਾ ਖਾਸ...

ਡਾ. ਗੋਸਲ ਨੇ ਪੀ.ਏ.ਯੂ. ਵੱਲੋਂ ਨਵੇਂ ਵਰ੍ਹੇ ਵਿੱਚ ਕੁਝ ਕੁ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਜਿਨ੍ਹਾਂ ਨੂੰ ਖੋਜ ਲਈ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇਗੀ। ਇਹਨਾਂ ਵਿੱਚ ਵੱਖ-ਵੱਖ ਖੇਤ ਫਸਲਾਂ ਦੇ ਬੀਜਾਂ ਅਤੇ ਨਰਸਰੀਆਂ ਦੇ ਉਤਪਾਦਨ ਅਤੇ ਵਿਕਰੀ ਨੂੰ ਉਤਸਾਹਿਤ ਕਰਨਾ, ਪਾਣੀ, ਮਿੱਟੀ ਦੀ ਸਿਹਤ ਅਤੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸੰਬੰਧੀ ਖੋਜ, ਸੰਯੁਕਤ ਕੀਟ ਅਤੇ ਪੌਸਟਿਕ ਪ੍ਰਬੰਧਨ, ਫਸਲੀ ਵਿਭਿੰਨਤਾ, ਸੁਰੱਖਿਅਤ ਕਾਸਤ ਤੋਂ ਇਲਾਵਾ ਅਧਿਆਪਨ, ਖੋਜ ਅਤੇ ਪਸਾਰ ਸੇਵਾਵਾਂ ਦੀ ਮਜਬੂਤੀ ਪ੍ਰਮੁੱਖ ਅਤੇ ਮਹੱਤਵ ਵਾਲੇ ਖੇਤਰ ਹਨ।

ਉਨ੍ਹਾਂ ਨੇ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਵਾਤਾਵਰਨ ਪੱਖੀ ਤਕਨਾਲੋਜੀਆਂ ਤੇਜ ਬਰੀਡਿੰਗ ਸਹੂਲਤਾਂ ਦੇ ਨਾਲ-ਨਾਲ ਖੇਤੀ-ਤਕਨਾਲੋਜੀ ਅਤੇ ਊਰਜਾ-ਯੋਗ ਖੇਤੀ ਮਸੀਨਰੀ ਦਾ ਵਿਕਾਸ, ਫ਼ਸਲਾਂ ਦਾ ਮੁੱਲ ਵਾਧਾ ਅਤੇ ਵਢਾਈ ਉਪਰੰਤ ਸੰਭਾਲ ਤਕਨਾਲੋਜੀਆਂ ਦਾ ਵਿਕਾਸ, ਸਬਜੀਆਂ, ਫਲਾਂ ਅਤੇ ਫੁੱਲਾਂ ਦਾ ਮੁੱਲ ਵਾਧਾ, ਖੇਤੀ-ਤਕਨਾਲੋਜੀ ਨੂੰ ਪ੍ਰਸਿੱਧ ਕਰਨ ਲਈ ਛੋਟੇ ਵੀਡੀਓ ਬਨਾਉਣੇ, ਫਸਲਾਂ ਦੀਆਂ ਮਹੱਤਵਪੂਰਨ ਕਿਸਮਾਂ ਨੂੰ ਮੁੜ ਸੁਰਜੀਤ ਕਰਨਾ ਆਦਿ ਦੇ ਨਾਲ-ਨਾਲ ’ਪੀਏਯੂ ਬ੍ਰਾਂਡ’ ਦੇ ਅਧੀਨ ਪ੍ਰਮਾਣਿਤ ਆਲੂ ਦੇ ਬੀਜ, ਜੈਵਿਕ ਖਾਦਾਂ ਅਤੇ ਹੋਰ ਖੇਤੀਬਾੜੀ ਉਤਪਾਦਾਂ ਦਾ ਵਿਕਾਸ ਆਦਿ ਯੂਨੀਵਰਸਿਟੀ ਦੀ ਖੋਜ ਨੂੰ ਆਧਾਰ ਬਣਾਉਣ ਵਾਲੇ ਕੁਝ ਹੋਰ ਪ੍ਰਮੁੱਖ ਖੇਤਰ ਹਨ।

ਡਾ. ਗੋਸਲ ਨੇ ਕਿਹਾ ਕਿ ਇੱਕ ਪ੍ਰਮੁੱਖ ਖੇਤੀਬਾੜੀ ਯੂਨੀਵਰਸਿਟੀ ਹੋਣ ਦੇ ਨਾਤੇ ਅਤੇ ਖੇਤੀ ਵਿਕਾਸ ਵਿੱਚ ਅਗਾਂਹਵਧੂ ਸੰਸਥਾ ਵਜੋਂ ਸਾਡੀ ਜ਼ਿੰਮੇਵਾਰੀ ਸਾਨੂੰ ਕਾਰੋਬਾਰ ਵਿੱਚ ਉਤਰਨ ਅਤੇ ਇਸਦੇ ਵਿਕਾਸ ਵਿੱਚ ਆਪਣਾ ਯੋਗ ਹਿੱਸਾ ਪਾਉਣ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਬਿਹਤਰ ਭਵਿੱਖ ਲਈ ਢੁੱਕਵੀਂ ਖੇਤੀ ਪ੍ਰਣਾਲੀ ਦੇ ਵਿਕਾਸ ਪ੍ਰਤੀ ਵਚਨਬੱਧ ਹਾਂ ।

ਡਾ. ਗੋਸਲ ਨੇ ਭਵਿੱਖ ਦੀਆਂ ਤਕਨਾਲੋਜੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਹਾ ਕਿ ਪੀਏਯੂ ਨੂੰ ਸੈਂਸਰ-ਅਧਾਰਿਤ ਤਕਨਾਲੋਜੀਆਂ, ਡਰੋਨ, ਇਮੇਜਿੰਗ, ਆਰਟੀਫੀਸੀਅਲ ਇੰਟੈਲੀਜੈਂਸ, ਐਲਗੋਰਿਦਮ, ਇੰਟਰਨੈਟ ਆਫ ਥਿੰਗਜ, ਰੋਬੋਟਿਕਸ, ਅੰਕੜਾ ਵਿਸਲੇਸਣ, ਹਾਈਡ੍ਰੋਪੋਨਿਕਸ ਅਤੇ ਖੇਤੀਬਾੜੀ ਵਿੱਚ ਐਰੋਪੋਨਿਕਸ ’ਤੇ ਕੰਮ ਕਰਨਾ ਚਾਹੀਦਾ ਹੈ।

ਫੈਕਲਟੀ ਸਿਖਲਾਈ ਅਤੇ ਮੁੜ-ਸਿਖਲਾਈ, ਰਾਸਟਰੀ ਅਤੇ ਅੰਤਰਰਾਸਟਰੀ ਮੰਗ ਦੇ ਅਨੁਸਾਰ ਹੁਨਰਮੰਦ ਸਿੱਖਿਆ, ਪੀਜੀ ਵਿਦਿਆਰਥੀਆਂ ਲਈ ਵਿਸ਼ਵ ਪੱਧਰੀ ਸਹੂਲਤਾਂ ਅਤੇ ਹੋਰ ਸੰਸਥਾਵਾਂ ਨਾਲ ਸਬੰਧ ਯੂਨੀਵਰਸਿਟੀ ਦੇ ਵਾਤਾਵਰਨ ਨੂੰ ਬਿਹਤਰ ਬਨਾਉਣਗੇ। ਉਨ੍ਹਾਂ ਸੁਝਾਅ ਦਿੱਤਾ ਕਿ ਸਹਿਯੋਗੀ ਅਤੇ ਅੰਤਰ-ਅਨੁਸਾਸਨੀ ਬਹੁ ਪ੍ਰੋਜੈਕਟ ਕਈ ਏਜੰਸੀਆਂ ਨੂੰ ਸੌਂਪੇ ਜਾਣੇ ਚਾਹੀਦੇ ਹਨ ਜੋ ਫੰਡ ਪੈਦਾ ਕਰਨ ਵਿੱਚ ਸਹਾਇਕ ਹੋਣਗੇ।

ਇਹ ਵੀ ਪੜ੍ਹੋ : ਛੋਟੇ-ਸੀਮਾਂਤ ਕਿਸਾਨਾਂ ਦੀ ਆਮਦਨ ਵਧਾਉਣ ਦਾ ਟੀਚਾ, ਕਿਸਾਨਾਂ ਲਈ ਅੰਤਰ-ਫਸਲੀ ਪ੍ਰਣਾਲੀ ਵਿਕਸਿਤ

ਪੀ.ਏ.ਯੂ. ਦੇ ਡਾਇਮੰਡ ਜੁਬਲੀ ਸਾਲ ਦੇ ਸਬੰਧ ਵਿੱਚ ਉਨ੍ਹਾਂ ਨੇ ਕਿਹਾ ਕਿ ਜਸਨਾਂ ਵਿੱਚ ਕਾਨਫਰੰਸਾਂ, ਵਰਕਸਾਪਾਂ, ਬੁਲਾਏ ਗਏ ਭਾਸ਼ਣਾਂ ਅਤੇ ਸੋਅ/ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ । ਨਾਲ ਹੀ ਬੁਨਿਆਦੀ ਢਾਂਚੇ ਅਤੇ ਖੋਜ ਸਹੂਲਤਾਂ ਵਿੱਚ ਸੁਧਾਰ ਦੇ ਨਾਲ ਨਾਲ ’ਕਲੀਨ ਐਂਡ ਗ੍ਰੀਨ ਪੀ.ਏ.ਯੂ. ਕੈਂਪਸ’ ਮੁਹਿੰਮ ਨੂੰ ਅੱਗੇ ਵਧਾਉਣਾ ਮੁੱਖ ਉਦੇਸ਼ਾਂ ਵਿੱਚ ਸਾਮਲ ਹੋਵੇਗਾ।

ਡਾ. ਗੋਸਲ ਨੇ ਡਾ. ਅਜਮੇਰ ਸਿੰਘ ਢੱਟ, ਖੋਜ ਨਿਰਦੇਸਕ, ਨੂੰ ਨਾਸ ਫੈਲੋਸ਼ਿਪ ਹਾਸਲ ਕਰਨ ਲਈ ਵਧਾਈ ਦਿੱਤੀ ਅਤੇ ਸਾਰੇ ਭਾਗੀਦਾਰਾਂ ਨੂੰ ਚੰਗੇ ਭਵਿੱਖ ਲਈ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਮੀਟਿੰਗ ਵਿੱਚ ਪੀ.ਏ.ਯੂ. ਨੂੰ ਖੇਤੀਬਾੜੀ ਵਿੱਚ ਦੇ ਸਿਰਮੌਰ ਕੇਂਦਰ ਵਜੋਂ ਸਥਾਪਤ ਕਰਨ ਲਈ ਵਿਚਾਰਾਂ ਦੇ ਨਾਲ ਆਪਸੀ ਗੱਲਬਾਤ ਹੋਈ।

Summary in English: Important crop varieties will be revived, organic fertilizers and agricultural products will be developed

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters