ਪੰਜਾਬ ਵਿੱਚ ਲਗਭਗ 94 ਹਜ਼ਾਰ ਹੈਕਟੇਅਰ ਰਕਬਾ ਫ਼ਲਾਂ ਦੇ ਰੁੱਖ ਲਗਾਉਣ ਲਈ ਵਰਤਿਆ ਜਾਂਦਾ ਹੈ, ਜਿਸ ਤੋਂ ਹਰ ਸਾਲ 20 ਲੱਖ ਮੀਟ੍ਰਿਕ ਟਨ ਫ਼ਲ ਪੈਦਾ ਹੁੰਦੇ ਹਨ। ਫ਼ਲਾਂ ਦੇ ਬੂਟਿਆਂ ਨੂੰ ਸਮੇਂ ਸਿਰ ਖਾਦ ਪਾਉਣ ਦੀ ਲੋੜ ਹੁੰਦੀ ਹੈ ਭਾਵੇਂ ਉਹ ਘਰ ਦੇ ਬਗੀਚੇ ਜਾਂ ਬਾਗ ਵਿੱਚ ਹੀ ਲੱਗੇ ਹੋਣ। ਪੌਸ਼ਟਿਕ ਤੱਤਾਂ ਦੀ ਘਾਟ ਨਾਲ ਫਲਾਂ ਅਤੇ ਪੱਤਿਆਂ ਦੀ ਸ਼ਕਲ, ਰੰਗ ਅਤੇ ਆਕਾਰ ਵਿੱਚ ਫ਼ਰਕ ਦਿਸਣ ਲੱਗ ਜਾਂਦਾ ਹੈ।
ਰੁੱਖਾਂ ਦੀ ਸਿਹਤ ਨੂੰ ਯਕੀਨੀ ਬਣਾਉਣ ਲਈ ਫਲਾਂ ਦੇ ਪੌਦਿਆਂ ਨੂੰ ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਖਾਦ ਪਾਉਣਾ ਬਹੁਤ ਜ਼ਰੂਰੀ ਹੈ। ਫ਼ਲਦਾਰ ਪੌਦਿਆਂ ਵਿੱਚ ਫ਼ਲਾਂ ਦੀ ਗਿਣਤੀ, ਰੰਗ ਅਤੇ ਵਧੀਆ ਵਿਕਾਸ ਲਈ 17 ਪੌਸ਼ਟਿਕ ਤੱਤ ਜ਼ਰੂਰੀ ਹੁੰਦੇ ਹਨ। ਇਨ੍ਹਾਂ ਵਿੱਚ ਜ਼ਿੰਕ, ਆਇਰਨ, ਮੈਂਗਨੀਜ਼, ਤਾਂਬਾ ਅਤੇ ਬੋਰਾਨ ਵਰਗੇ ਲੱਘੂ ਤੱਤ ਦੀ ਜਰੂਰਤ ਘੱਟ ਮਾਤਰਾ ਵਿੱਚ ਹੁੰਦੀ ਹੈ, ਜਦੋਂਕਿ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਸਲਫਰ ਵਰਗੇ ਪ੍ਰਮੁੱਖ ਤੱਤ ਜ਼ਿਆਦਾ ਮਾਤਰਾ ਵਿੱਚ ਲੋੜੀਂਦੇ ਹੁੰਦੇ ਹਨ।
ਸਥਾਪਿਤ ਫ਼ਲਦਾਰ ਪੌਦਿਆਂ ਵਿੱਚ ਪੌਸ਼ਟਿਕ ਤੱਤਾਂ ਦੀ ਘਾਟ ਨਾਲ ਫ਼ਲਾਂ ਅਤੇ ਪੱਤਿਆਂ ਦੇ ਵਿਕਾਸ ਦਾ ਮੁਲਾਂਕਣ ਕਰਨ ਲਈ ਪੱਤਿਆਂ ਦੇ ਨਮੂਨੇ ਟੈਸਟ ਕਰਵਾਏ ਜਾਣੇ ਚਾਹੀਦੇ ਹਨ। ਫਲਾਂ ਦੀ ਮਾੜੀ ਗੁਣਵੱਤਾ, ਪੱਤਿਆਂ ਦੇ ਰੰਗ ਵਿੱਚ ਤਬਦੀਲੀ ਅਤੇ ਪੌਦਿਆਂ ਦੇ ਵਾਧੇ-ਵਿਕਾਸ ਵਿੱਚ ਸਮੱਸਿਆਵਾਂ ਪੋਸ਼ਟਿਕ ਤੱਤਾਂ ਦੀ ਘਾਟ ਦੇ ਲੱਛਣ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ ਪੱਤਿਆਂ ਦੇ ਨਮੂਨਿਆਂ ਨੂੰ ਫ਼ਲ ਵਿਗਿਆਨ ਵਿਭਾਗ, ਪੀ.ਏ.ਯੂ., ਲੁਧਿਆਣਾ ਜਾਂ ਖੇਤਰੀ ਖੋਜ ਕੇਂਦਰ ਅਬੋਹਰ, ਬਠਿੰਡਾ ਅਤੇ ਗੁਰਦਾਸਪੁਰ ਵਿੱਚ ਪੱਤਾ ਪੱਰਖ ਪ੍ਰਯੋਗਸ਼ਾਲਾਵਾਂ ਵਿੱਚ ਜਿੰਨੀ ਜਲਦੀ ਹੋ ਸਕੇ ਟੈਸਟ ਕਰਵਾ ਲੈਣੇ ਚਾਹੀਦੇ ਹਨ।
ਫ਼ਲਦਾਰ ਬੂਟਿਆਂ ਵਿੱਚ ਪੱਤਿਆਂ ਦੇ ਨਮੂਨੇ ਲੈਣ ਦੇ ਤਰੀਕੇ ਅਤੇ ਹਦਾਇਤਾਂ:
ਫ਼ਲ |
ਪੱਤਿਆਂ ਦੀ ਗਿਣਤੀ
|
ਸਮਾਂ |
ਹੋਰ ਜਾਣਕਾਰੀ |
ਨਿੰਬੂ ਜਾਤੀ |
100 |
ਜੁਲਾਈ ਤੋਂ ਅਕਤੂਬਰ |
ਫ਼ਲ ਦੇ ਬਿਲਕੁਲ ਪਿੱਛੋਂ |
ਆੜੂ |
100 |
ਮਈ ਤੋਂ ਅੱਧ ਜੁਲਾਈ |
ਉਸੇ ਸਾਲ ਦੀਆਂ ਟਾਹਣੀਆਂ (ਫੋਟ) ਦੇ ਵਿੱਚਕਾਰੋਂ |
ਨਾਸ਼ਪਾਤੀ |
50 |
ਜੁਲਾਈ ਤੋਂ ਸਤੰਬਰ |
ਉਸੇ ਸਾਲ ਦੀਆਂ ਟਾਹਣੀਆਂ (ਫੋਟ) ਦੇ ਵਿੱਚਕਾਰੋਂ |
ਅਲੂਚਾ |
100 |
ਮਈ ਤੋਂ ਜੁਲਾਈ |
ਉਸੇ ਸਾਲ ਦੀਆਂ ਟਾਹਣੀਆਂ (ਫੋਟ) ਦੇ ਵਿੱਚਕਾਰੋਂ |
ਅਮਰੂਦ |
50 |
ਅਗਸਤ ਤੋਂ ਅਕਤੂਬਰ |
ਪੁਰਾਣੀ ਵਿੱਚਕਾਰਲੀ ਟਾਹਣੀ ਤੋਂ (ਜਿਥੇ ਫ਼ਲ ਨਾ ਲੱਗੇ ਹੋਣ) |
ਅੰਬ |
30 |
ਮਾਰਚ ਤੋਂ ਅਪ੍ਰੈਲ
|
ਉਨ੍ਹਾਂ ਟਾਹਣੀਆਂ ਤੋਂ ਜਿਨ੍ਹਾਂ ਨੂੰ ਫੁੱਲ ਤੇ ਫ਼ਲ ਨਾ ਲੱਗੇ ਹੋਣ |
ਭੇਰ |
70 |
ਨਵੰਬਰ ਤੋਂ ਜਨਵਰੀ |
ਉਸੇ ਸਾਲ ਦੀਆਂ ਟਾਹਣੀਆਂ (ਫੋਟ) ਦੇ ਵਿੱਚਕਾਰੋਂ |
ਲੀਚੀ |
50 |
ਫਰਵਰੀ ਤੋਂ ਮਾਰਚ |
ਟਾਹਣੀਆਂ ਦੇ ਸਿਰਿਆਂ ਤੋਂ ਦੂਜੇ ਅਤੇ ਤੀਜੇ ਪੱਤਿਆਂ ਦੇ ਜੋੜੇ ਦੇ ਵਿਚਕਾਰਲੇ ਪੱਤਿਆਂ ਦਾ ਜੋੜਾ |
ਪੱਤਿਆਂ ਦੇ ਨਮੂਨੇ ਲੈਣ ਦੇ ਤਰੀਕੇ: 4-8 ਪੱਤੇ ਬੂਟੇ ਦੇ ਚਾਰੇ ਪਾਸਿਉਂ (ਉੱਤਰ, ਦੱਖਣ, ਪੂਰਬ, ਪੱਛਮ) ਇੱਕ ਤੋਂ ਦੋ ਮੀਟਰ ਦੀ ਉਚਾਈ ਤੱਕ ਲਓ। ਇੱਕ ਟਾਹਣੀ ਤੋਂ ਇੱਕ ਹੀ ਪੱਤਾ ਲਉ। ਬਾਗ ਦੇ ਚੁਣੇ ਹੋਏ ਬਲਾਕਾਂ ਵਿੱਚੋਂ 10-20% ਬੂਟਿਆਂ ਤੋਂ ਪੱਤਿਆਂ ਦੇ ਨਮੂਨੇ ਲਉ।
ਤੱਤਾਂ ਦੀ ਘਾਟ ਨਾਲ ਫ਼ਲਾਂ ਦੇ ਬੂਟਿਆਂ ਉੱਤੇ ਆਉਣ ਵਾਲੇ ਲੱਛਣ: ਨਾਈਟਰੋਜਨ ਤੱਤ ਦੀ ਘਾਟ ਕਾਰਨ ਪੁਰਾਣੇ ਪੱਤੇ ਪੀਲੇ ਪੈਣ ਲੱਗ ਜਾਣਦੇ ਹਨ, ਫਾਸਫੋਰਸ ਦੀ ਘਾਟ ਨਾਲ ਪੱਤੇ ਅਤੇ ਪੱਤੇ ਦੀਆਂ ਡੰਡੀਆਂ ਤੇ ਲਾਲੀ ਆ ਜਾਂਦੀ ਹੈ, ਪੋਟਾਸ ਤੱਤ ਦੀ ਘਾਟ ਨਾਲ ਪੱਤੇ ਕਿਨਾਰਿਆਂ ਤੋਂ ਪੀਲੇ ਅਤੇ ਸੜਨ ਲੱਗ ਜਾਂਦੇ ਹਨ। ਲੱਘੂ ਤੱਤ ਦੀ ਘਾਟ ਕਾਰਨ ਫ਼ਲ ਦੀ ਗੁਣਵੱਤਾ, ਪਰਾਗ ਦੀ ਅਸਫਲਤਾ, ਫ਼ਲ ਦਾ ਨਾ ਪੱਕਣਾ ਆਦਿ ਲੱਛਣ ਸ਼ਾਮਿਲ ਹਨ। ਸੂਖਮ ਤੱਤਾਂ ਦੀ ਘਾਟ ਮੁੱਖ ਤੌਰ ਤੇ ਹਲਕਾ ਪੱਖੀ ਅਤੇ ਖਾਰੀ ਅੰਗ ਵਾਲੀਆਂ ਜਮੀਨਾਂ ਵਿੱਚ ਆਉਂਦੀ ਹੈ।
ਇਹ ਵੀ ਪੜ੍ਹੋ : ਤੇਜ਼ੀ ਨਾਲ ਵਧਣ ਵਾਲੇ ਫ਼ਲ ਦੇ ਰੁੱਖ ਲਗਾਓ, ਘੱਟ ਸਮੇਂ `ਚ ਮਿਲੇਗੀ ਚੰਗੀ ਪੈਦਾਵਾਰ!
ਫ਼ਲਦਾਰ ਬੂਟਿਆਂ ਲਈ ਖਾਦ-ਖੁਰਾਕ ਦਾ ਵੇਰਵਾ ਅਤੇ ਤਰੀਕ:
ਫ਼ਲ |
ਬੂਟੇ ਦੀ ਉਮਰ (ਸਾਲ) |
ਰੂੜੀ (ਕਿਲੋ ਪ੍ਰਤੀ ਬੂਟਾ) |
ਯੂਰੀਆ (ਗ੍ਰਾਮ ਪ੍ਰਤੀ ਬੂਟਾ) |
ਸ਼ੁਪਰਫ਼ਾਸਫ਼ੇਟ (ਗ੍ਰਾਮ ਪ੍ਰਤੀ ਬੂਟਾ) |
ਮਿਊਰੇਟ ਆਫ਼ ਪੋਟਾਸ਼ (ਗ੍ਰਾਮ ਪ੍ਰਤੀ ਬੂਟਾ) |
ਖਾਦਾਂ ਪਾਉਂਣ ਦਾ ਸਮਾਂ |
ਨਿੰਬੂ ਜਾਤੀ |
1-3 |
5-20
|
110-330 |
- |
185-550 |
ਸਾਰੀ ਰੂੜੀ ਦੀ ਖਾਦ ਦਸੰਬਰ ਦੇ ਮਹੀਨੇ ਪਾ ਦਿਉ। ਨਾਈਟ੍ਰੋਜਨ ਤੱਤ ਵਾਲੀ ਖਾਦ ਦੇ ਦੋ ਹਿੱਸੇ ਕਰ ਲਉ। ਪਹਿਲਾ ਹਿੱਸਾ ਫਰਵਰੀ ਵਿੱਚ ਅਤੇ ਦੂਜਾ ਹਿੱਸਾ ਅਪ੍ਰੈਲ ਤੋਂ ਮਈ ਵਿੱਚ ਫਲ ਲੱਗਣ ਮਗਰੋਂ ਪਾਉਣਾ ਚਾਹੀਦਾ ਹੈ। ਕਿੰਨੂ ਵਿੱਚ ਫ਼ਾਸਫ਼ੋਰਸ, ਨਾਈਟ੍ਰੋਜਨ ਦੇ ਪਹਿਲੇ ਹਿੱਸੇ ਨਾਲ ਪਾ ਦਿਓ। |
4-6 |
25-50 |
440-550 |
220-385 |
735-1285 |
||
7-9 |
60-90 |
660-880 |
440 |
1465 |
||
10 ਤੋਂ ਉੱਤੇ |
100 |
880-1760 |
440 |
1465 |
||
ਅਮਰੂਦ |
1-3 |
10-20 |
150-200 |
500-1500 |
100-400 |
ਰੂੜੀ ਦੀ ਖਾਦ ਮਈ ਵਿੱਚ ਪਾਉ। ਰੂੜੀ ਦੇ ਬਦਲ ਵਜੋਂ 20 ਕਿੱਲੋ ਝੋਨੇ ਦੀ ਪਰਾਲੀ ਤੋਂ ਬਣੀ ਖਾਦ ਪ੍ਰਤੀ ਬੂਟਾ ਪਾਈ ਜਾ ਸਕਦੀ ਹੈ। ਇਹ ਮਾਤਰਾ 10 ਸਾਲ ਜਾਂ ਇਸ ਤੋਂ ਵੱਡੇ ਬੂਟਿਆਂ ਲਈ ਹੈ। ਅੱਧੀਆਂ ਰਸਾਇਣਕ ਖਾਦਾਂ ਮਈ-ਜੂਨ ਤੇ ਅੱਧੀਆਂ ਸਤੰਬਰ-ਅਕਤੂਬਰ ਵਿੱਚ ਪਾਉ। |
4-6 |
25-40 |
300-600 |
1500-2000 |
600-1000 |
||
7-10 |
40-50 |
750-1000 |
2000-2500 |
1100-1500 |
||
10 ਤੋਂ ਵੱਧ |
50 |
1000 |
2500 |
1500 |
||
ਅੰਬ |
1-3 |
5-20 |
100-200 |
250-500 |
175-350 |
ਫਲਣ ਵਾਲੇ ਬੂਟੇ ਨੂੰ ਅੱਧਾ ਕਿਲੋ ਹੋਰ ਯੂਰੀਆ ਜੂਨ ਦੇ ਮਹੀਨੇ ਪਾਉ। ਸਾਰੀ ਦੇਸੀ ਰੂੜੀ, ਫਾਸਫੇਟ ਖਾਦ ਦਸੰਬਰ ਦੇ ਮਹੀਨੇ ਪਾਉ ਤੇ ਨਾਈਟਰੋਜਨ ਤੇ ਪੋਟਾਸ਼ ਖਾਦ ਫਰਵਰੀ ਵਿੱਚ ਪਾਉ। ਇਹ ਵੀ ਚੰਗਾ ਹੋਵੇਗਾ ਜੇਕਰ ਨਾਈਟਰੋਜਨ ਖਾਦ ਵਾਸਤੇ ਕਿਸਾਨ ਖਾਦ ਦੀ ਵਰਤੋਂ ਕੀਤੀ ਜਾਵੇ ਕਿਉਂਕਿ ਯੂਰੀਏ ਨਾਲ ਅੰਬ ਦੇ ਸਿਰੇ ਵੱਲ ਕਾਲੇ ਧੱਬੇ ਜਿਸ ਨੂੰ ‘ਸਾਫਟਨੋਜ਼’ ਆਖਦੇ ਹਨ, ਹੋ ਜਾਂਦਾ ਹੈ। ਇਹ ਅਮੋਨੀਅਮ ਕਾਰਨ ਕੈਲਸ਼ੀਅਮ ਦੀ ਘਾਟ ਨਾਲ ਹੋ ਜਾਂਦਾ ਹੈ। |
4-6 |
25-50 |
200-400 |
500-750 |
350-700 |
||
7-9 |
60-90 |
400-500 |
750-1000 |
700-1000 |
||
10 ਤੋਂ ਉੱਤੇ |
100 |
500 |
1000 |
1000 |
||
ਨਾਸ਼ਪਾਤੀ |
1-3 |
10-20 |
100-300 |
200-600 |
150-450 |
ਸਾਰੀ ਰੂੜੀ ਦੀ ਖਾਦ, ਸੁਪਰਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦਸੰਬਰ ਮਹੀਨੇ ਪਾਉ। ਅੱਧੀ ਨਾਈਟਰੋਜਨ ਦੀ ਮਾਤਰਾ ਫਰਵਰੀ ਵਿੱਚ ਫੁੱਲ ਆਉਣ ਤੋਂ ਪਹਿਲਾਂ ਅਤੇ ਬਾਕੀ ਦੀ ਅੱਧੀ ਅੱਧ ਅਪ੍ਰੈਲ ਵਿੱਚ ਪਾ ਦਿਉ। ਫਲ ਦਿੰਦੇ ਪੰਜਾਬ ਬਿਊਟੀ ਕਿਸਮ ਦੇ ਬੂਟਿਆਂ ਨੂੰ ਸਤੰਬਰ ਮਹੀਨੇ ਦੌਰਾਨ ਸਿਫਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ 500 ਗ੍ਰਾਮ ਯੂਰੀਆ ਪਾਉਣ ਨਾਲ ਫਲ ਦੇ ਝਾੜ ਅਤੇ ਆਕਾਰ ਵਿੱਚ ਵਾਧਾ ਹੁੰਦਾ ਹੈ। |
4-6 |
25-35 |
400-600 |
800-1200 |
600-900 |
||
7-9 |
40-50 |
700-900 |
1400-1800 |
1050-1350 |
||
10 ਤੋਂ ਉੱਤੇ |
50 |
1000 |
2000 |
1500 |
||
ਲੀਚੀ |
1-3 |
10-20 |
150-500 |
200-600 |
60-150 |
ਰੂੜੀ ਦੀ ਖਾਦ, ਸੁਪਰਫਾਸਫੇਟ ਤੇ ਪੋਟਾਸ਼ ਦਸੰਬਰ ਵਿੱਚ ਪਾਉ। ਅੱਧੀ ਯੂਰੀਆ ਖਾਦ ਫਰਵਰੀ ਦੇ ਅੱਧ ਵਿੱਚ ਤੇ ਅੱਧੀ ਫਲ ਲੱਗਣ ਪਿੱਛੋਂ ਅਪ੍ਰੈਲ ਦੇ ਅੱਧ ਵਿੱਚ ਪਾਉ। |
4-6 |
25-40 |
500-1000 |
750-1250 |
200-300 |
||
7-9 |
40-50 |
1500 |
1500-2000 |
300-500 |
||
10 ਤੋਂ ਉੱਤੇ |
60 |
1600 |
2250 |
600 |
||
ਆੜੂ |
1-2 |
10-15 |
180-360 |
190-380 |
150-300 |
ਦੇਸੀ ਰੂੜੀ, ਸੁਪਰਫ਼ਾਸਫ਼ੇਟ ਅਤੇ ਪੋਟਾਸ਼ ਰਲਾ ਕੇ ਦਸੰਬਰ ਵਿੱਚ ਪਾਉ। ਯੂਰੀਆ ਦੋ ਭਾਗਾਂ ਵਿੱਚ ਵੰਡ ਕੇ ਪਾਉ। ਅੱਧਾ ਬੂਟਿਆਂ ਦੀ ਕਾਂਟ-ਛਾਂਟ ਮਗਰੋਂ ਜਨਵਰੀ ਵਿੱਚ ਅਤੇ ਦੂਜਾ ਫ਼ਲ ਲੱਗਣ ਮਗਰੋਂ ਮਾਰਚ ਵਿੱਚ ਪਾਉ। |
3-4 |
20-25 |
540-1000 |
570-760 |
450-830 |
||
5 ਤੋਂ ਉੱਤੇ |
30 |
1000 |
760 |
830 |
||
ਅੰਗੂਰ |
1-4 |
20-65 |
400-1000 |
1500-4000 |
250-800 |
ਸਾਰੀ ਰੂੜੀ ਦੀ ਖਾਦ, ਸਾਰੀ ਸੁਪਰਫਾਸਫੇਟ, ਅੱਧੀ ਨਾਈਟਰੋਜਨ ਅਤੇ ਅੱਧੀ ਪੋਟਾਸ਼ ਕਾਂਟ-ਛਾਂਟ ਕਰਨ ਤੋਂ ਬਾਅਦ ਪਾਉ। ਬਾਕੀ ਨਾਈਟਰੋਜਨ ਤੇ ਪੋਟਾਸ਼ ਅਪ੍ਰੈਲ ਵਿੱਚ ਪਾਉ। |
5 ਤੋਂ ਵੱਧ |
80 |
1000 |
4500 |
800 |
||
ਅਲੂਚਾ |
1-5 |
6-30 |
60-300 |
95-475 |
60-300 |
ਰੂੜੀ, ਸੁਪਰਫਾਸਫੇਟ ਅਤੇ ਪੋਟਾਸ਼ ਦੀ ਖਾਦ ਦਸੰਬਰ ਵਿੱਚ ਬੂਟਿਆਂ ਨੂੰ ਪਾਉ। ਯੂਰੀਆ ਦੀ ਅੱਧੀ ਖਾਦ ਫੁੱਲ ਆਉਣ ਤੋਂ ਪਹਿਲਾਂ ਫਰਵਰੀ ਵਿੱਚ ਅਤੇ ਦੂਜੀ ਅੱਧੀ ਫ਼ਲ ਲੱਗਣ ਤੋਂ ਮਗਰੋਂ ਪਾਉ। |
6 ਤੋਂ ਵੱਧ |
36 |
360 |
570 |
360 |
||
ਬੇਰ |
1-4 |
20-80 |
200-800 |
- |
- |
ਸਾਰੀ ਰੂੜੀ ਦੀ ਖਾਦ ਮਈ-ਜੂਨ ਦੇ ਮਹੀਨੇ ਪਾਉ। ਯੂਰੀਆ ਦੋ ਕਿਸ਼ਤਾਂ ਵਿੱਚ ਪਾਉ। ਪਹਿਲੀ ਕਿਸ਼ਤ ਜੁਲਾਈ-ਅਗਸਤ ਵਿੱਚ ਅਤੇ ਦੂਸਰੀ ਫ਼ਲ ਪੈਣ ਤੋਂ ਤੁਰੰਤ ਬਾਅਦ। |
5 ਤੋਂ ਉੱਤੇ |
100 |
1000 |
- |
- |
||
ਚੀਕੂ |
1-6 |
25-50 |
220-1300 |
300-1860 |
75-500 |
ਸਾਰੀ ਰੂੜੀ, ਫਾਸਫੋਰਸ ਅਤੇ ਪੋਟਾਸ਼ ਦੀਆਂ ਖਾਦਾਂ ਦਸੰਬਰ-ਜਨਵਰੀ ਵਿੱਚ ਪਾਉ। ਨਾਈਟਰੋਜਨ ਨੂੰ ਦੋ ਭਾਗਾਂ ਵਿੱਚ ਵੰਡ ਕੇ ਪਾਉ। ਅੱਧੀ ਨਾਈਟਰੋਜਨ ਦੀ ਖਾਦ ਮਾਰਚ ਵਿੱਚ ਅਤੇ ਬਾਕੀ ਦੀ ਅੱਧੀ ਖਾਦ ਜੁਲਾਈ-ਅਗਸਤ ਵਿੱਚ ਪਾਉ। |
7-9 |
75 |
1550-2000 |
2200-2800 |
600-770 |
||
10 ਤੋਂ ਉੱਪਰ |
100 |
2200 |
3100 |
850 |
ਫ਼ਲਾਂ ਵਿੱਚ ਲ਼ੱਘੂ ਤੱਤਾਂ ਦੀ ਘਾਟ: ਨਿੰਬੂ ਜਾਤੀ ਦੇ ਬੂਟਿਆਂ ਦਾ ਵਾਧਾ ਖਾਰੀਆਂ ਅਤੇ ਕਲਰ ਵਾਲੀਆਂ ਜ਼ਮੀਨਾਂ ਵਿੱਚ ਠੀਕ ਨਹੀਂ ਹੁੰਦਾ। ਇਨ੍ਹਾਂ ਜ਼ਮੀਨਾਂ ਵਿੱਚ ਚੂਨੇ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਬੂਟਿਆਂ ਦੇ ਪੱਤੇ ਪੀਲੇ ਹੋ ਜਾਂਦੇ ਹਨ ਅਤੇ ਫ਼ਾਸਫ਼ੋਰਸ, ਮੈਗਨੀਜ਼ ਅਤੇ ਜ਼ਿੰਕ ਦੀ ਘਾਟ ਆ ਜਾਂਦੀ ਹੈ। ਨਾਸ਼ਪਾਤੀ ਵਿੱਚ ਕਲਰਾਠੀਆਂ ਵਾਲੀਆ ਜ਼ਮੀਨਾਂ ਦੇ ਬੂਟਿਆਂ ਨੂੰ ਜਿੰਕ ਅਤੇ ਲੋਹੇ ਦੀ ਘਾਟ ਆ ਸਕਦੀ ਹੈ। ਜ਼ਿੰਕ ਤੱਤ ਦੀ ਘਾਟ ਨਾਲ ਨਵੇਂ ਪੱਤਿਆਂ ਵਿੱਚ ਮੋਟੀਆਂ ਨਾੜਾਂ ਦੇ ਵਿਚਕਾਰਲਾ ਹਿੱਸਾ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਪੱਤਿਆਂ ਦਾ ਆਕਾਰ ਛੋਟਾ ਹੋ ਕੇ ਪੱਤੇ ਉੱਪਰ ਨੂੰ ਕੱਪ ਦੀ ਤਰ੍ਹਾਂ ਮੁੜਨਾ ਸ਼ੁਰੂ ਕਰ ਦਿੰਦੇ ਹਨ ਅਤੇ ਲੋਹੇ ਤੱਤ ਦੀ ਘਾਟ ਟੀਸੀ ਦੇ ਪੱਤਿਆਂ ਉੱਤੇ ਨਜ਼ਰ ਆਉਂਦੀ ਹੈ। ਇਸ ਕਾਰਨ ਪੱਤਿਆਂ ਦੀਆਂ ਸਾਰੀਆਂ ਨਾੜਾਂ ਗੂੜ੍ਹੇ ਰੰਗ ਦੀਆਂ ਅਤੇ ਬਾਕੀ ਹਿੱਸਾ ਪੀਲੇ ਰੰਗ ਦਾ ਹੋ ਜਾਂਦਾ ਹੈ। ਜ਼ਿੰਕ ਦੀ ਘਾਟ ਨੂੰ ਠੀਕ ਕਰਨ ਲਈ 3
ਕਿਲੋ ਜ਼ਿੰਕ ਸਲਫੇਟ + 1.5 ਕਿਲੋ ਅਣ-ਬੁਝਿਆ ਚੂਨਾ 500 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਲੋਹੇ ਤੱਤ ਦੀ ਘਾਟ ਨੂੰ ਦੂਰ ਕਰਨ ਲਈ 0.3% ਫੈਰਸ ਸਲਫੇਟ (300 ਗ੍ਰਾਮ) 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਆੜੂ ਵਿੱਚ ਲੋਹੇ ਦੀ ਘਾਟ ਦੀ ਪੂਰਤੀ ਲਈ ਫੈਰਸ ਸਲਫੇਟ ਦਾ ਛਿੜਕਾਅ ਅਪ੍ਰੈਲ, ਜੂਨ ਅਤੇ ਅਗਸਤ ਵਿੱਚ ਕਰੋ। ਫ਼ਲਦਾਰ ਬੂਟਿਆਂ ਤੋਂ ਵਧੀਆ ਝਾੜ, ਗੁਣਵੱਤਾ ਅਤੇ ਮੁਨਾਫਾ ਲੈਣ ਲਈ ਰੂੜੀ ਅਤੇ ਰਸਾਇਣਿਕ ਖਾਦਾਂ ਦੀ ਸਹੀ ਸਮੇਂ ਅਤੇ ਮਿਸ਼ਰਤ ਵਰਤੋਂ ਕਰਨੀ ਚਾਹੀਦੀ ਹੈ।
ਸਰੋਤ: ਹਰਜੋਤ ਸਿੰਘ ਸੋਹੀ, ਅਰਸ਼ ਆਲਮ ਸਿੰਘ ਗਿੱਲ ਅਤੇ ਪ੍ਰਹਿਲਾਦ ਸਿੰਘ ਤੰਵਰ
Summary in English: Learn about nutrient deficiencies and fertilization methods in fruit plants