ਤੁਲਸੀ ਦਾ ਬੋਟੈਨੀਕਲ ਨਾਮ ਓਸੀਮੱਮ ਸੈਂਕਟਮ (Ocimum sanctum) ਹੈ। ਤੁਲਸੀ ਇੱਕ ਘਰੇਲੂ ਪੌਦਾ ਹੈ ਤੇ ਭਾਰਤ ਵਿੱਚ ਵਿਆਪਕ ਤੌਰ 'ਤੇ ਉਗਾਇਆ ਜਾਂਦਾ ਹੈ। ਤੁਲਸੀ ਦੇ ਚਿਕਿਤਸਿਕ ਗੁਣ ਜਿਵੇਂ ਕਿ ਜੀਵਾਣੂਆਂ ਤੇ ਵਿਸ਼ਾਣੂਆਂ ਦੇ ਰੋਧਕ ਹੋਣ ਦੇ ਕਾਰਨ ਇਹ ਹਵਾ ਨੂੰ ਸ਼ੁੱਧ ਕਰਨ ਵਿੱਚ ਸਹਾਇਕ ਹੈ। ਤੁਲਸੀ ਨਾਲ ਬਣੀਆਂ ਦਵਾਈਆਂ ਤਣਾਅ, ਬੁਖਾਰ, ਸੋਜ ਨੂੰ ਘੱਟ ਕਰਨ ਅਤੇ ਸਹਿਣਸ਼ਕਤੀ ਨੂੰ ਵਧਾਉਣ ਲਈ ਵਰਤੀਆਂ ਜਾਂਦੀਆਂ ਹਨ।
ਹਿੰਦੂ ਧਰਮ `ਚ ਤੁਲਸੀ ਦੇ ਪੌਦੇ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਲਈ ਤੁਲਸੀ ਦਾ ਪੌਦਾ ਬਹੁਤ ਮਹੱਤਵਪੂਰਨ ਤੇ ਪਵਿੱਤਰ ਮੰਨਿਆ ਜਾਂਦਾ ਹੈ। ਤੁਲਸੀ ਦਾ ਹਿੰਦੂ ਧਰਮ ਵਿੱਚ ਇੰਨਾ ਮਹੱਤਵ ਹੈ ਕਿ ਹਰ ਹਿੰਦੂ ਪਰਿਵਾਰ ਦੇ ਘਰ ਵਿੱਚ ਤੁਲਸੀ ਦਾ ਬੂਟਾ ਹੁੰਦਾ ਹੈ। ਤੁਲਸੀ ਦਾ ਪੌਦਾ ਸੁੱਕ ਜਾਣ `ਤੇ ਅਸ਼ੁਭ ਮੰਨਿਆ ਜਾਂਦਾ ਹੈ। ਅਜਿਹੇ `ਚ ਅੱਜ ਅਸੀਂ ਤੁਹਾਨੂੰ ਇਸ ਲੇਖ ਰਾਹੀਂ ਕੁਝ ਆਸਾਨ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਰਾਹੀਂ ਤੁਸੀਂ ਸੁੱਕੇ ਤੁਲਸੀ ਦੇ ਪੌਦੇ ਨੂੰ ਦੁਬਾਰਾ ਹਰਿਆ ਭਰਿਆ ਬਣਾ ਸਕਦੇ ਹੋ।
ਨਿੰਮ ਦੀਆਂ ਪੱਤੀਆਂ ਦਾ ਪਾਊਡਰ:
ਜੇਕਰ ਤੁਲਸੀ ਦਾ ਬੂਟਾ ਸੁੱਕ ਰਿਹਾ ਹੈ ਤਾਂ ਇਸ ਦੀਆਂ ਜੜ੍ਹਾਂ 'ਚ ਨਿੰਮ ਦੀਆਂ ਪੱਤੀਆਂ ਦਾ ਪਾਊਡਰ ਪਾ ਦਵੋ। ਅਜਿਹਾ ਕਰਨ ਨਾਲ ਤੁਲਸੀ ਦਾ ਪੌਦਾ ਕੁਝ ਹੀ ਦਿਨਾਂ 'ਚ ਖਿੜ ਜਾਵੇਗਾ।
ਰੇਤ ਦੇ ਨਾਲ ਮਿੱਟੀ:
ਕਈ ਵਾਰ ਜ਼ਿਆਦਾ ਨਮੀ ਹੋਣ ਕਾਰਨ ਤੁਲਸੀ ਦਾ ਪੌਦਾ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ `ਚ ਮਿੱਟੀ ਨੂੰ 15 ਤੋਂ 20 ਸੈਂਟੀਮੀਟਰ ਦੀ ਡੂੰਘਾਈ ਤੱਕ ਪੁੱਟੋ ਤੇ ਬਣਾਈ ਜਗ੍ਹਾ `ਚ ਰੇਤ ਦੇ ਨਾਲ ਮਿੱਟੀ ਪਾਓ। ਅਜਿਹਾ ਕਰਨ ਨਾਲ ਪੌਦਾ ਹਰਿਆ ਭਰਿਆ ਹੋ ਜਾਵੇਗਾ।
ਇਹ ਵੀ ਪੜ੍ਹੋ : ਤੁਲਸੀ ਦੀ ਖੇਤੀ ਬਣੀ ਕਿਸਾਨ ਲਈ ਵਰਦਾਨ
ਨਿੰਮ ਦੇ ਕੇਕ ਦਾ ਪਾਊਡਰ:
ਕਈ ਵਾਰ ਤੁਲਸੀ ਦੇ ਪੌਦੇ ਨੂੰ ਫੰਗਲ ਇਨਫੈਕਸ਼ਨ ਹੋ ਜਾਂਦਾ ਹੈ, ਜਿਸ ਕਾਰਨ ਪੌਦਾ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ `ਚ ਨਿੰਮ ਦੇ ਕੇਕ ਦਾ ਪਾਊਡਰ ਮਿੱਟੀ 'ਚ ਮਿਲਾਉਣ ਨਾਲ ਫੰਗਲ ਇਨਫੈਕਸ਼ਨ ਠੀਕ ਹੋ ਜਾਂਦਾ ਹੈ ਤੇ ਪੌਦਾ ਖਿੜ ਜਾਂਦਾ ਹੈ।
ਨਿੰਮ ਦਾ ਪਾਣੀ:
ਨਿੰਮ ਦਾ ਪਾਣੀ ਸੁੱਕੇ ਤੁਲਸੀ ਦੇ ਪੌਦੇ ਨੂੰ ਵਾਪਸ ਤੋਂ ਹਰਾ ਬਣਾ ਸਕਦਾ ਹੈ। ਨਿੰਮ ਦਾ ਪਾਣੀ ਬਣਾਉਣ ਲਈ ਨਿੰਮ ਦੀਆਂ ਪੱਤੀਆਂ ਨੂੰ ਪਾਣੀ `ਚ ਪਾ ਕੇ ਉਬਾਲੋ ਤੇ ਤਿਆਰ ਪਾਣੀ ਨੂੰ ਪੌਦੇ `ਚ ਪਾ ਦਵੋ। ਕੁਝ ਹੀ ਦਿਨਾਂ `ਚ ਤੁਹਾਨੂੰ ਚੰਗੇ ਨਤੀਜੇ ਵੇਖਣ ਨੂੰ ਮਿਲਣਗੇ।
ਨਿੰਮ ਦਾ ਤੇਲ:
ਜੇਕਰ ਤੁਲਸੀ ਦੇ ਪੌਦੇ ਨੂੰ ਬੈਕਟੀਰੀਆ ਲੱਗ ਜਾਣ ਤਾਂ ਨਿੰਮ ਦੇ ਤੇਲ ਦਾ ਛਿੜਕਾਅ ਕਰੋ। ਨਿੰਮ ਦਾ ਤੇਲ ਤੁਲਸੀ ਦੇ ਪੌਦੇ ਦੇ ਬੈਕਟੀਰੀਆ ਨੂੰ ਮਾਰ ਸਕਦਾ ਹੈ।
Summary in English: Through this article, know the tips to keep the basil plant green