1. Home
  2. ਖੇਤੀ ਬਾੜੀ

ਕਣਕ ਦੀਆਂ 1634 ਅਤੇ 1636 ਕਿਸਮਾਂ ਉੱਚ ਤਾਪਮਾਨ ਲਈ ਲਾਹੇਵੰਦ, ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਵੀ ਨਵੀਆਂ ਕਿਸਮਾਂ ਜਾਰੀ

ਕਣਕ ਦੀਆਂ ਇਹ ਦੋਵੇਂ ਕਿਸਮਾਂ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਣਗੀਆਂ, ਕਿਉਂਕਿ ਇਹ ਸਮੇਂ ਤੋਂ ਪਹਿਲਾਂ ਪੱਕਦੀਆਂ ਨਹੀਂ ਹਨ ਅਤੇ ਅੱਤ ਦੀ ਗਰਮੀ ਵਿੱਚ ਵੀ ਵਾਧੂ ਝਾੜ ਦਿੰਦੀਆਂ ਹਨ।

Gurpreet Kaur Virk
Gurpreet Kaur Virk
ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਵੀ ਨਵੀਆਂ ਕਿਸਮਾਂ ਜਾਰੀ

ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਵੀ ਨਵੀਆਂ ਕਿਸਮਾਂ ਜਾਰੀ

New Wheat Variety: ਕਣਕ ਦੀਆਂ ਦੋ ਨਵੀਆਂ ਕਿਸਮਾਂ 1634 ਅਤੇ 1636 ਵਿਕਸਿਤ ਕੀਤੀਆਂ ਗਈਆਂ ਹਨ। ਅਸੀਂ ਅੱਜ ਇਸ ਲੇਖ ਰਾਹੀਂ ਤੁਹਾਡੇ ਨਾਲ ਇਨ੍ਹਾਂ ਦੋ ਕਿਸਮਾਂ ਬਾਰੇ ਚਰਚਾ ਕਰਨ ਜਾ ਰਹੇ ਹਾਂ, ਤਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ ਵਿਸਥਾਰ ਨਾਲ…

Wheat Varieties 1634 And 1636: ਕਿਸਾਨਾਂ ਲਈ ਸਭ ਤੋਂ ਮਹੱਤਵਪੂਰਨ ਸੀਜ਼ਨ ਵਿੱਚੋਂ ਇੱਕ ਹਾੜੀ ਦਾ ਸੀਜ਼ਨ ਹੁਣ ਸ਼ੁਰੂ ਹੋਣ ਵਾਲਾ ਹੈ। ਅਜਿਹੇ 'ਚ ਕਿਸਾਨ ਪਹਿਲਾਂ ਹੀ ਇਸ ਸੀਜ਼ਨ ਦੀਆਂ ਫਸਲਾਂ ਦੀ ਕਾਸ਼ਤ ਦੀ ਤਿਆਰੀ 'ਚ ਜੁਟੇ ਹੋਏ ਹਨ। ਜੇਕਰ ਭਾਰਤ ਦੇ ਜ਼ਿਆਦਾਤਰ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨ ਹਾੜੀ ਦੇ ਸੀਜ਼ਨ ਵਿੱਚ ਕਣਕ ਦੀ ਕਾਸ਼ਤ ਕਰਦੇ ਹਨ ਅਤੇ ਇਹ ਉਨ੍ਹਾਂ ਦੀ ਆਮਦਨ ਦਾ ਮੁੱਖ ਸਰੋਤ ਹੈ।

ਇਸ ਲਈ ਕ੍ਰਿਸ਼ੀ ਜਾਗਰਣ ਕਿਸਾਨ ਭਰਾਵਾਂ ਲਈ ਕਣਕ ਦੀਆਂ ਦੋ ਅਜਿਹੀਆਂ ਨਵੀਆਂ ਕਿਸਮਾਂ ਬਾਰੇ ਦੱਸਣ ਜਾ ਰਿਹਾ ਹੈ, ਜੋ ਹੁਣੇ-ਹੁਣੇ ਵਿਕਸਤ ਹੋਈਆਂ ਹਨ। ਇਨ੍ਹਾਂ ਦੋ ਨਵੀਆਂ ਕਿਸਮਾਂ ਦੀ ਕਾਸ਼ਤ ਕਰਕੇ ਕਿਸਾਨ ਕਣਕ ਦਾ ਵਧੀਆ ਝਾੜ ਲੈ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ।

ਜਾਣੋ ਕਣਕ ਦੀਆਂ ਨਵੀਆਂ ਕਿਸਮਾਂ 1634 ਅਤੇ 1636 ਬਾਰੇ:

● ਮੱਧ ਪ੍ਰਦੇਸ਼ ਵਿੱਚ ਵਿਕਸਿਤ
ਕਣਕ ਦੀਆਂ ਇਹ ਦੋਵੇਂ ਨਵੀਆਂ ਕਿਸਮਾਂ ਮੱਧ ਪ੍ਰਦੇਸ਼ ਵਿੱਚ ਵਿਕਸਤ ਕੀਤੀਆਂ ਗਈਆਂ ਹਨ। ਪਹਿਲੇ ਸਾਲ ਇੰਦੌਰ 'ਚ ਖੋਜ ਕੀਤੀ ਗਈ ਅਤੇ ਅਗਲੇ ਦੋ ਸਾਲਾਂ 'ਚ ਇੰਦੌਰ ਸਮੇਤ ਨਰਮਦਾਪੁਰਮ, ਜਬਲਪੁਰ ਅਤੇ ਸਾਗਰ ਖੋਜ ਕੇਂਦਰਾਂ ਵਿਚ ਪਲਾਟ ਲਗਾ ਕੇ ਖੋਜ ਕੀਤੀ ਗਈ। ਇਸ ਖੋਜ ਵਿੱਚ ਪਾਇਆ ਗਿਆ ਕਿ ਕਣਕ ਦੀਆਂ ਇਹ ਦੋਵੇਂ ਕਿਸਮਾਂ ਉੱਚ ਤਾਪਮਾਨ ਵਿੱਚ ਵੀ ਸਮੇਂ ਤੋਂ ਪਹਿਲਾਂ ਪੱਕਦੀਆਂ ਨਹੀਂ ਹਨ।

● ਸਮੇਂ ਤੋਂ ਪਹਿਲਾਂ ਨਹੀਂ ਪੱਕਣਗੀਆਂ ਇਹ ਕਿਸਮਾਂ
ਸਮੇਂ ਤੋਂ ਪਹਿਲਾਂ ਨਾ ਪੱਕਣ ਦਾ ਮਤਲਬ ਹੈ ਕਿ ਇਸ ਨਾਲ ਝਾੜ ਨਹੀਂ ਘਟੇਗਾ। ਜਿਵੇਂ ਕਿ ਪਿਛਲੇ ਸਾਲਾਂ ਦੌਰਾਨ ਕਈ ਵਾਰ ਦੇਖਿਆ ਗਿਆ ਹੈ ਕਿ ਫਰਵਰੀ ਅਤੇ ਮਾਰਚ ਦੇ ਮਹੀਨਿਆਂ 'ਚ ਤਾਪਮਾਨ ਸਭ ਤੋਂ ਉੱਚੇ ਪੱਧਰ 'ਤੇ ਚਲਾ ਜਾਂਦਾ ਹੈ, ਜਿਸ ਕਾਰਨ ਖੇਤਾਂ 'ਚ ਖੜ੍ਹੀ ਕਣਕ ਦੀ ਫ਼ਸਲ ਸੜ ਜਾਂਦੀ ਹੈ ਯਾਨੀ ਸਮੇਂ ਤੋਂ ਪਹਿਲਾਂ ਹੀ ਪੱਕ ਜਾਂਦੀ ਹੈ ਅਤੇ ਬਰਬਾਦ ਹੋ ਜਾਂਦੀ ਹੈ। ਇਸ ਕਾਰਨ ਝਾੜ ਘੱਟ ਜਾਂਦਾ ਹੈ ਜਾਂ ਕਣਕ ਦੀ ਗੁਣਵੱਤਾ ਭਾਵ ਇਸ ਦੇ ਦਾਣੇ ਉਸ ਤਰ੍ਹਾਂ ਠੀਕ ਨਹੀਂ ਨਿਕਲਦੇ, ਜਿੰਨੇ ਨਿਕਲਣੇ ਚਾਹੀਦੇ ਸਨ। ਅਜਿਹੀ ਸਥਿਤੀ ਵਿੱਚ ਕਣਕ ਦੀਆਂ ਇਨ੍ਹਾਂ ਦੋ ਨਵੀਆਂ ਕਿਸਮਾਂ ਦੇ ਸਮੇਂ ਤੋਂ ਪਹਿਲਾਂ ਨਾ ਪੱਕਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸਰ੍ਹੋਂ ਦੀਆਂ ਇਹ ਕਿਸਮਾਂ ਪੰਜਾਬ-ਹਰਿਆਣਾ-ਰਾਜਸਥਾਨ ਲਈ ਵਰਦਾਨ, 15 ਤੋਂ 20 ਅਕਤੂਬਰ ਦਰਮਿਆਨ ਕਰੋ ਬਿਜਾਈ

ਪੰਜਾਬ ਸਮੇਤ ਇਨ੍ਹਾਂ ਖੇਤਰਾਂ ਲਈ ਵੀ ਨਵੀਂ ਕਿਸਮ ਜਾਰੀ

ਇਸ ਸਾਲ ਪੰਜਾਬ, ਹਰਿਆਣਾ ਅਤੇ ਪੱਛਮੀ ਯੂਪੀ ਵਿੱਚ ਗਰਮੀ ਕਾਰਨ ਕਣਕ ਦੀ ਪੈਦਾਵਾਰ ਵਿੱਚ ਕਾਫੀ ਕਮੀ ਆਈ ਹੈ। ਇਸ ਲਈ ਹਰਿਆਣਾ, ਦਿੱਲੀ, ਰਾਜਸਥਾਨ, ਪੂਰਬੀ ਯੂਪੀ, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਉੜੀਸਾ ਲਈ ਵਿਗਿਆਨੀਆਂ ਨੇ ਕਣਕ ਦੀਆਂ ਅਜਿਹੀਆਂ ਨਵੀਆਂ ਕਿਸਮਾਂ ਜਾਰੀ ਕੀਤੀਆਂ ਹਨ ਜਿਨ੍ਹਾਂ ਦਾ ਝਾੜ ਅੱਤ ਦੀ ਗਰਮੀ ਵਿੱਚ ਵੀ ਨਹੀਂ ਘਟੇਗਾ।

ਹਰਿਆਣਾ, ਪੰਜਾਬ ਅਤੇ ਦਿੱਲੀ ਲਈ DBW 332, WH 1270, HI 1621 ਅਤੇ HI-1628 ਜਦੋਂਕਿ, ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ ਲਈ K 1006, DBW 39, HI 1612 ਅਤੇ HD 3249 ਕਿਸਮਾਂ ਜਾਰੀ ਕੀਤੀਆਂ ਗਈਆਂ ਹਨ।

Summary in English: 1634 and 1636 types of wheat are beneficial for high temperature, new varieties are also released in these states including Punjab.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters