1. Home
  2. ਖੇਤੀ ਬਾੜੀ

Malnutrition ਤੋਂ ਛੁਟਕਾਰਾ ਪਾਉਣ ਲਈ Soybean ਨੂੰ ਅਪਣਾਓ, ਗਾਂ-ਮੱਝ ਦੇ ਦੁੱਧ ਨਾਲੋਂ Soybean Milk ਇੱਕ ਚੰਗਾ ਬਦਲ

ਸੋਇਆਬੀਨ ਵਿੱਚ ਭਰਪੂਰ ਮਾਤਰਾ ਵਿੱਚ ਮੌਜੂਦ ਉੱਚ ਗੁਣਵੱਤਾ ਪ੍ਰੋਟੀਨ ਕੁਪੋਸ਼ਣ ਨੂੰ ਰੋਕ ਸਕਦਾ ਹੈ। ਇਹ ਦੁਨੀਆ ਵਿੱਚ ਪ੍ਰੋਟੀਨ ਦਾ ਸਭ ਤੋਂ ਸਸਤਾ ਅਤੇ ਵਧੀਆ ਸਰੋਤ ਹੈ। ਸੋਇਆਬੀਨ ਵਿੱਚ ਲਗਭਗ 40 ਪ੍ਰਤੀਸ਼ਤ ਪ੍ਰੋਟੀਨ ਹੁੰਦਾ ਹੈ। ਇਸ ਵਿੱਚ ਮੂੰਗਫ਼ਲੀ, ਦਾਲ ਮਾਸ ਅਤੇ ਮੱਛੀ ਤੋਂ ਦੁੱਗਣਾ, ਅੰਡੇ ਤੋਂ ਤਿੰਨ ਗੁਣਾਂ ਅਤੇ ਦੁੱਧ ਤੋਂ ਤਕਰੀਬਨ 10 ਗੁਣਾ ਜ਼ਿਆਦਾ ਪ੍ਰੋਟੀਨ ਹੁੰਦਾ ਹੈ।

Gurpreet Kaur Virk
Gurpreet Kaur Virk
ਕੁਪੋਸ਼ਣ ਤੋਂ ਛੁਟਕਾਰਾ ਪਾਉਣ ਲਈ ਸੋਇਆਬੀਨ ਨੂੰ ਅਪਣਾਓ

ਕੁਪੋਸ਼ਣ ਤੋਂ ਛੁਟਕਾਰਾ ਪਾਉਣ ਲਈ ਸੋਇਆਬੀਨ ਨੂੰ ਅਪਣਾਓ

Benefits of Soybean: ਸੋਇਆਬੀਨ 'ਗੋਲਡਨ ਬੀਨ' ਦੇ ਨਾਂ ਨਾਲ ਜਾਣੀ ਜਾਣ ਵਾਲੀ ਸੰਸਾਰ ਦੀ ਇੱਕ ਅਹਿਮ ਤੇਲਬੀਜ ਫ਼ਸਲ ਹੈ। ਸੋਇਆਬੀਨ ਤੋਂ ਪ੍ਰਾਪਤ ਪ੍ਰੋਟੀਨ ਦੂਜੇ ਪੌਦਿਆਂ ਦੇ ਪ੍ਰੋਟੀਨ ਨਾਲੋਂ ਵਧੀਆ ਹੈ ਅਤੇ ਸਿਹਤ ਲਈ ਫਾਇਦੇਮੰਦ ਹੈ। ਦੱਸ ਦੇਈਏ ਕਿ ਸੋਇਆਬੀਨ ਵਿੱਚ 20% ਤੇਲ ਹੁੰਦਾ ਹੈ ਜੋ ਕੋਲੈਸਟ੍ਰੋਲ ਮੁਕਤ ਹੁੰਦਾ ਹੈ ਜੋ ਦਿਲ ਦੀ ਬਿਮਾਰੀ ਤੋਂ ਪੀੜਤ ਲੋਕਾਂ ਲਈ ਬਹੁਤ ਵਧੀਆ ਹੈ।

ਇਸ ਤੋਂ ਇਲਾਵਾ ਇਸ ਵਿੱਚ ਉਚਿਤ ਮਾਤਰਾ ਵਿੱਚ ਖਣਿਜ ਅਤੇ ਵਿਟਾਮਿਨ ਹੁੰਦੇ ਹਨ। ਸੋਇਆਬੀਨ ਵਿਚਲੇ ਆਈਸੋਫਲੋਵੇਨਜ਼ ਅਤੇ ਜੈਨੀਸਟੇਨ, ਕੈਂਸਰ ਦੀ ਰੋਕਥਾਮ ਵਿੱਚ ਬਹੁਤ ਸਹਾਇਕ ਹੈ।

ਸੋਇਆਬੀਨ ਦਾ ਦੁੱਧ ਉਹਨਾਂ ਬੱਚਿਆਂ ਜਾਂ ਵਿਅਕਤੀਆਂ ਲਈ ਇੱਕ ਚੰਗਾ ਬਦਲ ਮੰਨਿਆ ਜਾਂਦਾ ਹੈ ਜੋ ਇਸ ਵਿੱਚ ਮੌਜੂਦ ਲੈਕਟੋਜ਼ ਕਾਰਨ ਗਾਂ-ਮੱਝ ਦੇ ਦੁੱਧ ਨੂੰ ਹਜ਼ਮ ਨਹੀਂ ਕਰ ਸਕਦੇ। ਇਹ ਇਕ ਰੇਸ਼ੇ ਯੁਕਤ ਖਾਧ ਪਦਾਰਥ ਦਾ ਵਧੀਆਂ ਸਰੋਤ ਵੀ ਹੈ। ਸੋਇਆਬੀਨ ਨੂੰ ਵੱਖ-ਵੱਖ ਤਰੀਕਿਆਂ ਨਾਲ ਖੁਰਾਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਜਿਵੇਂ ਕਿ ਸੋਇਆ ਆਟਾ, ਸੋਇਆ ਦੁੱਧ, ਸੋਇਆ ਦਹੀਂ, ਸੋਇਆ ਪਨੀਰ, ਸੋਇਆ ਆਈਸਕ੍ਰੀਮ ਆਦਿ। ਸੋਇਆਬੀਨ ਦੇ ਬੀਜਾਂ ਤੋਂ ਸੋਇਆ ਨਮਕੀਨ ਅਤੇ ਸੋਇਆ ਆਟਾ ਵਰਗੇ ਪੌਸ਼ਟਿਕ ਪਕਵਾਨ ਤਿਆਰ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਸੋਇਆਬੀਨ ਤੋਂ ਬੇਕਡ ਫੂਡ ਜਿਵੇਂ ਸੋਇਆ ਬਿਸਕੁਟ, ਸੋਇਆ ਬ੍ਰੈੱਡ ਆਦਿ ਵੀ ਤਿਆਰ ਕੀਤੇ ਜਾ ਸਕਦੇ ਹਨ।

ਸੋਇਆਬੀਨ ਦਾ ਆਟਾ ਬਣਾਉਣ ਵੇਲੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ। ਸੋਇਆਬੀਨ ਵਿੱਚ ਕੁਝ ਬੇਲੋੜੇ ਤੱਤ ਹੁੰਦੇ ਹਨ ਜਿਨ੍ਹਾਂ ਨੂੰ ਨਸ਼ਟ ਕੀਤਾ ਜਾਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਕਿ ਇਸ ਵਿੱਚ ਮੋਜੂਦ ਪੌਸ਼ਟਿਕ ਤੱਤ ਸਰੀਰ ਨੂੰ ਮਿਲ ਸਕਣ। ਇਹਨਾਂ ਬੇਲੋੜੇ ਤੱਤਾਂ ਨੂੰ ਖਤਮ ਕਰਨ ਲਈ ਸੋਇਆਬੀਨ ਦਾ ਆਟਾ ਬਣਾਉਣ ਲਈ ਪਿਸਾਈ ਤੋਂ ਪਹਿਲਾਂ ਸੋਇਆਬੀਨ ਨੂੰ ਉਬਾਲ ਕੇ ਸੁਕਾਉਣ ਦੀ ਪ੍ਰੀਕ੍ਰਿਆ ਬਹੁਤ ਜ਼ਰੂਰੀ ਹੈ।

ਸੋਇਆਬੀਨ ਦੇ ਆਟੇ ਦੀ ਕਣਕ ਜਾ ਹੋਰ ਕਿਸੇ ਵੀ ਅਨਾਜ ਦੇ ਆਟੇ ਨਾਲ ਮਿਲਾ ਕੇ ਵਰਤੋਂ ਕੀਤੀ ਜਾ ਸਕਦੀ ਹੈ। ਸ਼ੁਰੂ ਵਿੱਚ 10 ਫੀਸਦੀ ਭਾਵ 9 ਕਿਲੋ ਸਾਧਾਰਣ ਆਟੇ ਨਾਲ 1 ਕਿਲੋ ਸੋਇਆਬੀਨ ਦਾ ਆਟਾ ਮਿਲਾ ਕੇ ਸ਼ੁਰੂਆਤ ਕੀਤੀ ਜਾ ਸਕਦੀ ਹੈ। ਹੌਲੀ-ਹੌਲੀ 30 ਫੀਸਦੀ ਭਾਵ 3 ਕਿਲੋ ਸੋਇਆਬੀਨ ਦਾ ਆਟਾ 7 ਕਿਲੋ ਦੂਜੇ ਆਟੇ ਵਿੱਚ ਮਿਲਾ ਕੇ ਵਰਤਿਆ ਜਾ ਸਕਦਾ ਹੈ।ਸੋਇਆਬੀਨ ਨੂੰ ਖੁਰਾਕ ਵਿੱਚ ਸ਼ਾਮਿਲ ਕਰਨ ਦਾ ਇਹ ਬਹੁਤ ਵਧੀਆ ਢੰਗ ਹੈ।

ਇਹ ਵੀ ਪੜ੍ਹੋ: Fog ਕੀ ਹੈ ਅਤੇ ਇਸ ਤੋਂ Crop Protection ਕਿਵੇਂ ਕੀਤੀ ਜਾ ਸਕਦੀ ਹੈ? ਪੜੋ ਇਹ ਸੁਝਾਅ

ਸੋਇਆਬੀਨ ਦਾ ਦੁੱਧ ਨਾ ਸਿਰਫ਼ ਪੌਸ਼ਟਿਕ ਹੁੰਦਾ ਹੈ, ਸਗੋਂ ਬਹੁਤ ਹੀ ਸਸਤਾ ਅਤੇ ਆਸਾਨੀ ਨਾਲ ਪਚਣ ਵਾਲਾ ਹੁੰਦਾ ਹੈ। ਇਕ ਕਿਲੋ ਸੋਇਆਬੀਨ ਤੋਂ ਲਗਭਗ 6-8 ਲੀਟਰ ਦੁੱਧ ਤਿਆਰ ਕੀਤਾ ਜਾ ਸਕਦਾ ਹੈ। ਸੋਇਆਬੀਨ ਦੇ ਦੁੱਧ ਵਿੱਚ 90 ਫੀਸਦੀ ਪਾਣੀ, 2.5 ਫੀਸਦੀ ਚਰਬੀ ਅਤੇ 3.5 ਫੀਸਦੀ ਪ੍ਰੋਟੀਨ ਅਤੇ ਹੋਰ ਪੌਸ਼ਟਿਕ ਪਦਾਰਥ ਹੁੰਦੇ ਹਨ। ਸੋਇਆਬੀਨ ਦੇ ਦੁੱਧ ਤੋਂ ਪਨੀਰ ਵੀ ਬਣਾਇਆ ਜਾ ਸਕਦਾ ਹੈ। ਇਸ ਤੋਂ ਬਣਾਏ ਗਏ ਪਨੀਰ ਵਿੱਚ 72 ਫੀਸਦੀ ਨਮੀ, 14 ਫੀਸਦੀ ਪ੍ਰੋਟੀਨ ਅਤੇ 9 ਫੀਸਦੀ ਚਰਬੀ ਹੁੰਦੀ ਹੈ। ਸੋਇਆ ਪਨੀਰ ਨੂੰ ਪਰਾਂਠੇ, ਪਕੋੜੇ ਅਤੇ ਸਬਜੀ ਆਦਿ ਬਣਾਉਣ ਲਈ ਵਰਤਿਆ ਜਾ ਸਕਦਾ ਹੈ।

Summary in English: Adopt Soybean to get rid of Malnutrition, Soybean Milk is a good alternative to cow's milk

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters