1. Home
  2. ਖੇਤੀ ਬਾੜੀ

Onion Varieties: ਪਿਆਜ਼ ਦੀ ਕਾਸ਼ਤ ਲਈ ਅਪਣਾਓ ਇਹ ਉੱਨਤ ਕਿਸਮਾਂ, ਨਹੀਂ ਹੋਵੋਗੇ ਨਿਰਾਸ਼

ਹਾੜੀ ਦੇ ਸੀਜ਼ਨ ਲਈ ਪਿਆਜ਼ ਦੀਆਂ ਉੱਨਤ ਕਿਸਮਾਂ, ਦੇਣਗੀਆਂ ਬੰਪਰ ਉਤਪਾਦਨ...

Priya Shukla
Priya Shukla
ਹਾੜੀ ਦੇ ਸੀਜ਼ਨ ਲਈ ਪਿਆਜ਼ ਦੀਆਂ ਉੱਨਤ ਕਿਸਮਾਂ

ਹਾੜੀ ਦੇ ਸੀਜ਼ਨ ਲਈ ਪਿਆਜ਼ ਦੀਆਂ ਉੱਨਤ ਕਿਸਮਾਂ

ਭਾਰਤ ਪਿਆਜ਼ ਦੀ ਖੇਤੀ ਦੇ ਖੇਤਰ ਪੱਖੋਂ ਪਹਿਲੇ ਦਰਜੇ ਤੇ ਉੱਤਪਾਦਨ ਪੱਖੋਂ ਚੀਨ ਤੋਂ ਬਾਅਦ ਦੂਜੇ ਦਰਜੇ `ਤੇ ਆਉਂਦਾ ਹੈ। ਹਾੜੀ ਦੇ ਸੀਜ਼ਨ 'ਚ ਪਿਆਜ਼ ਦੀ ਪੈਦਾਵਾਰ ਵੱਡੇ ਪੱਧਰ 'ਤੇ ਹੁੰਦੀ ਹੈ। ਪਿਆਜ਼ ਸਾਰਾ ਸਾਲ ਬਾਜ਼ਾਰ 'ਚ ਮਿਲਦਾ ਰਹਿੰਦਾ ਹੈ। ਭਾਰਤ `ਚ ਪੈਦਾ ਹੋਏ ਪਿਆਜ਼ ਦੀ ਕੀਮਤ ਬਾਜ਼ਾਰ `ਚ ਬਹੁਤ ਜ਼ਿਆਦਾ ਹੁੰਦੀ ਹੈ। ਅਜਿਹੇ ਵਿੱਚ ਅੱਜ ਇਸ ਲੇਖ ਰਾਹੀਂ ਅਸੀਂ ਕਿਸਾਨਾਂ ਨੂੰ ਹਾੜੀ ਦੇ ਸੀਜ਼ਨ ਲਈ ਪਿਆਜ਼ ਦੀਆਂ ਉੱਨਤ ਕਿਸਮਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਰਾਹੀਂ ਕਿਸਾਨ ਭਰਾ ਚੰਗਾ ਮੁਨਾਫ਼ਾ ਕਮਾ ਸਕਦੇ ਹਨ।

ਪਿਆਜ਼ ਦੇ ਕੌੜੇ ਰਸ ਕਾਰਨ ਇਸਨੂੰ ਕੀੜਿਆਂ ਦੀ ਰੋਕਥਾਮ, ਕੱਚ ਤੇ ਪਿੱਤਲ ਦੇ ਭਾਂਡਿਆਂ ਨੂੰ ਸਾਫ ਕਰਨ ਲਈ ਵਰਤਿਆ ਜਾਂਦਾ ਹੈ। ਪਿਆਜ਼ ਦੇ ਘੋਲ ਨੂੰ ਕੀਟ-ਰੋਧੀ ਦੇ ਤੌਰ ਤੇ ਪੌਦਿਆਂ `ਤੇ ਸਪਰੇਅ ਕਰਨ ਲਈ ਵੀ ਵਰਤਿਆ ਜਾਂਦਾ ਹੈ। ਭਾਰਤ `ਚ ਪਿਆਜ਼ ਦੀ ਫਸਲ ਦੋ ਚੱਕਰਾਂ `ਚ ਬੀਜੀ ਜਾਂਦੀ ਹੈ, ਪਹਿਲੀ ਕਟਾਈ ਨਵੰਬਰ ਤੋਂ ਜਨਵਰੀ ਤੱਕ ਸ਼ੁਰੂ ਹੁੰਦੀ ਹੈ ਤੇ ਦੂਜੀ ਕਟਾਈ ਜਨਵਰੀ ਤੋਂ ਮਈ ਤੱਕ ਹੁੰਦੀ ਹੈ।

ਹਾੜੀ ਦੇ ਸੀਜ਼ਨ ਲਈ ਪਿਆਜ਼ ਦੀਆਂ ਉੱਨਤ ਕਿਸਮਾਂ:

ਪੀ ਓ ਐਚ-1 (2020): ਇਸ ਦੇ ਪੌਦੇ ਦਰਮਿਆਨੇ ਕੱਦ ਦੇ, ਪਤੇ ਹਰੇ ਅਤੇ ਖੜ੍ਹਵੇਂ ਹੁੰਦੇ ਹਨ। ਗੰਢੇ ਹਲਕੇ ਲਾਲ, ਵੱਡੇ ਅਕਾਰ ਦੇ, ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਲਾਉਣ ਉਪਰੰਤ 142 ਦਿਨ ਲੈਂਦੀ ਹੈ। ਇਸ ਕਿਸਮ ਦੇ ਗੰਢੇ ਘੱਟ ਨਿੱਸਰਦੇ ਹਨ। ਇਸਦਾ ਔਸਤਨ ਝਾੜ 221 ਕੁਇੰਟਲ ਪ੍ਰਤੀ ਏਕੜ ਹੈ।

ਪੀ ਆਰ ਓ-7 (2019): ਇਸਦੇ ਪੌਦੇ ਦਰਮਿਆਨੇ ਕੱਦ ਦੇ, ਪੱਤੇ ਹਰੇ, ਗੰਢੇ ਲਾਲ, ਦਰਮਿਆਨੇ ਤੋਂ ਵੱਡੇ ਅਕਾਰ ਦੇ ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਖੇਤ ਵਿੱਚ ਲਾਉਣ ਉਪਰੰਤ ਤਿਆਰ ਹੋਣ ਲਈ 120 ਦਿਨ ਲੈਂਦੀ ਹੈ। ਇਸ ਕਿਸਮ ਦੀ ਭੰਡਾਰਨ ਸਮਰਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ੍ਹ 159 ਕੁਇੰਟਲ ਪ੍ਰਤੀ ਏਕੜ ਹੈ।

ਪੀ ਵਾਈ ਓ-1 (2019): ਇਸਦੇ ਪੌਦੇ ਦਰਮਿਆਨੇ ਕੱਦ ਦੇ, ਪੱਤੇ ਹਰੇ, ਗੰਢੇ ਪੀਲੇ, ਦਰਮਿਆਨੇ ਤੋਂ ਵੱਡੇ ਅਕਾਰ ਦੇ ਗੋਲਾਕਾਰ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਖੇਤ ਵਿੱਚ ਲਾਉਣ ਉਪਰੰਤ ਤਿਆਰ ਹੋਣ ਲਈ 141 ਦਿਨ ਲੈਂਦੀ ਹੈ।ਇਸ ਕਿਸਮ ਦੀ ਭੰਡਾਰਨ ਸਮਰਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ੍ਹ 164 ਕੁਇੰਟਲ ਪ੍ਰਤੀ ਏਕੜ ਹੈ।

ਇਹ ਵੀ ਪੜ੍ਹੋ : ਪਿਆਜ਼ ਦੀ ਕਾਸ਼ਤ ਕਰਨ ਦਾ ਤਰੀਕਾ ਅਤੇ ਫਸਲ ਪ੍ਰਬੰਧਨ

80 ਪੀ ਡਬਲਯੂ ਓ-2 (2019): ਇਸਦੇ ਪੌਦੇ ਦਰਮਿਆਨੇ ਕੱਦ ਦੇ, ਪੱਤੇ ਹਰੇ, ਗੰਢੇ ਸਫ਼ੇਦ (ਚਿੱਟੇ), ਦਰਮਿਆਨੇ ਤੋਂ ਵੱਡੇ ਅਕਾਰ ਦੇ ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਖੇਤ ਵਿੱਚ ਲਾਉਣ ਉਪਰੰਤ ਤਿਆਰ ਹੋਣ ਲਈ 139 ਦਿਨ ਲੈਂਦੀ ਹੈ। ਇਸ ਕਿਸਮ ਦੀ ਭੰਡਾਰਨ ਸਮਰਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ੍ਹ 155 ਕੁਇੰਟਲ ਪ੍ਰਤੀ ਏਕੜ ਹੈ।

ਪੀ ਆਰ ਓ-6 (2003): ਇਸ ਦੇ ਪੌਦੇ ਦਰਮਿਆਨੇ ਕੱਦੇ ਦੇ, ਪੱਤੇ ਹਰੇ ਰੰਗ ਦੇ, ਗੰਢੇ ਗੂੜੇ ਲਾਲ, ਦਰਮਿਆਨੇ ਤੋਂ ਵੱਡੇ ਆਕਾਰ ਦੇ ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹਕਿਸਮ ਪਨੀਰੀ ਖੇਤ ਵਿੱਚ ਲਾਉਣ ਉਪਰੰਤ ਤਿਆਰ ਹੋਣ ਲਈ 120 ਦਿਨ ਲੈਂਦੀ ਹੈ। ਇਹ ਕਿਸਮ ਦੀ ਭੰਡਾਰਨ ਸਮਰਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿੱਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੈ।

ਪੰਜਾਬ ਵ੍ਹਾਈਟ (1997): ਇਸ ਦੇ ਪਿਆਜ਼ ਦਰਮਿਆਨੇ ਆਕਾਰ ਦੇ ਗੋਲ, ਚਿੱਟੇ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਸ ਦੇ ਰਸ ਵਿੱਚ ਘੁਲਣਸ਼ੀਲ ਠੋਸ ਪਦਾਰਥਾਂ ਦੀ ਮਾਤਰਾ ਵਧੇਰੇ (15%) ਹੋਣ ਕਰਕੇ ਇਹ ਕਿਸਮ ਗੰਢਿਆਂ ਨੂੰ ਸੁਕਾ ਕੇ ਪਾਊਡਰ ਬਨਾਉਣ ਲਈ ਢੁੱਕਵੀਂ ਹੈ। ਇਸ ਦੀ ਔਸਤ ਪੈਦਾਵਾਰ 135 ਕੁਇੰਟਲ ਪ੍ਰਤੀ ਏਕੜ ਹੈ।

ਪੰਜਾਬ ਨਰੋਆ (1995): ਇਸ ਦੇ ਪੌਦੇ ਦਰਮਿਆਨੇ ਕੱਦ ਦੇ, ਪੱਤੇ ਗੂੜ੍ਹੇ ਹਰੇ ਰੰਗ ਦੇ, ਗੰਢੇ ਦਰਮਿਆਨੇ ਮੋਟੇ, ਪਤਲੀ ਧੌਣ ਵਾਲੇ ਅਤੇ ਲਾਲ ਹੁੰਦੇ ਹਨ। ਇਹ ਕਿਸਮ 145 ਦਿਨਾਂ ਵਿੱਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਗੰਢੇ ਅਤੇ ਬੀਜ ਵਾਲੀ ਫ਼ਸਲ ਨੂੰ ਜਾਮਨੀ ਦਾਗ ਰੋਗ ਬਹੁਤ ਘੱਟ ਲੱਗਦਾ ਹੈ। ਥਰਿੱਪ ਅਤੇ ਪਿਆਜ਼ ਦੀ ਸੁੰਡੀ ਦਾ ਹਮਲਾ ਵੀ ਘੱਟ ਹੁੰਦਾ ਹੈ। ਇਸ ਦਾ ਔਸਤਨ ਝਾੜ 150 ਕੁਇੰਟਲ ਪ੍ਰਤੀ ਏਕੜ ਹੈ।

Summary in English: Adopt these advanced varieties for onion cultivation, you will not be disappointed

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters