1. Home
  2. ਖੇਤੀ ਬਾੜੀ

Crop Advisory for Cotton: ਬੀਟੀ ਨਰਮੇ ਦੇ ਰਸ ਚੂਸਣ ਵਾਲੇ ਕੀੜਿਆਂ ਦੀ ਸਰਵਪੱਖੀ ਰੋਕਥਾਮ! ਐਡਵਾਈਜ਼ਰੀ ਜਾਰੀ!

ਨਰਮਾ ਪੰਜਾਬ ਦੀ ਦੂਜੀ ਪ੍ਰਮੁੱਖ ਸਾਉੁਣੀ ਦੀ ਫਸਲ ਹੈ। ਅੱਜ ਅੱਸੀ ਬੀਟੀ ਨਰਮੇ ਦੇ ਰਸ ਚੂਸਣ ਵਾਲੇ ਕੀੜਿਆਂ ਦੀ ਸਰਵਪੱਖੀ ਰੋਕਥਾਮ ਬਾਰੇ ਗੱਲ ਕਰਾਂਗੇ।

Gurpreet Kaur Virk
Gurpreet Kaur Virk
ਨਰਮੇ 'ਤੇ ਸੁੰਡੀ ਦੇ ਹਮਲੇ ਦੀ ਸਰਵਪੱਖੀ ਰੋਕਥਾਮ

ਨਰਮੇ 'ਤੇ ਸੁੰਡੀ ਦੇ ਹਮਲੇ ਦੀ ਸਰਵਪੱਖੀ ਰੋਕਥਾਮ

BT Cotton: ਨਰਮਾ ਪੰਜਾਬ ਦੀ ਦੂਜੀ ਪ੍ਰਮੁੱਖ ਸਾਉੁਣੀ ਦੀ ਫਸਲ ਹੈ। ਇਸ ਦੀ ਕਾਸ਼ਤ ਪੰਜਾਬ ਦੇ ਦੱਖਣ-ਪੱਛਮੀ ਜ਼ਿਲ੍ਹਿਆਂ ਬਠਿੰਡਾ, ਮਾਨਸਾ, ਫਾਜੀਲਕਾ, ਸ਼੍ਰੀ ਮੁੱਕਤਸਰ ਸਾਹਿਬ, ਫਰੀਦਕੋਟ, ਬਰਨਾਲਾ ਅਤੇ ਸੰਗਰੂਰ ਵਿੱਚ ਕੀਤੀ ਜਾਂਦੀ ਹੈ। ਆਓ ਇਸ ਲੇਖ ਰਾਹੀਂ ਜਾਣੀਏ ਬੀਟੀ ਨਰਮੇ ਦੇ ਰਸ ਚੂਸਣ ਵਾਲੇ ਕੀੜਿਆਂ ਦੀ ਸਰਵਪੱਖੀ ਰੋਕਥਾਮ ਬਾਰੇ, ਜਿਸ ਦੀ ਕਿਸਾਨਾਂ ਨੂੰ ਪਾਲਣ ਕਰਨਾ ਜ਼ਰੂਰੀ ਹੈ। ਦੱਸ ਦਈਏ ਕਿ ਇਹ ਸਾਲਾਹ ਸਿਰਫ 3 ਜੂਨ 2022 ਤੱਕ ਹੀ ਵੈਧ ਹੈ।

BT Cotton Latest News : ਬੀਟੀ ਨਰਮੇ ਨੂੰ ਸਾਲ 2005 ਵਿੱਚ ਉਤਰ ਭਾਰਤ ਵਿੱਚ ਅਪਨਾਉਣ ਤੋਂ ਬਾਅਦ ਟੀਂਡੇ ਦੀਆਂ ਸੁੰਡੀਆਂ ਦੇ ਹਮਲੇ ਵਿੱਚ ਭਾਰੀ ਕਮੀ ਆਈ, ਪਰ ਰਸ ਚੂਸਣ ਵਾਲੇ ਕੀੜੇ ਜਿਵੇਂ ਕਿ ਮੀਲੀ ਬੱਗ, ਚਿੱਟੀ ਮੱਖੀ, ਹਰਾ ਤੇਲਾ, ਭੂਰੀ ਜੂੰ ਆਦਿ ਦੇ ਹਮਲੇ ਵਿੱਚ ਬਹੁਤ ਵਾਧਾ ਹੋਇਆ ਹੈ। ਇਹਨਾ ਰਸ ਚੂਸਣ ਵਾਲੇ ਕੀੜਿਆਂ ਵਿੱਚੋ ਚਿੱਟੀ ਮਖੀ ਨੇ 2015 ਵਿੱਚ ਮੁਖੱ ਕੀੜੇ ਦੇ ਰੂਪ ਵਿੱਚ ਹਮਲਾ ਕੀਤਾ ਅਤੇ ਕਿਸਾਂਨਾਂ ਦਾ ਬਹੁਤ ਨੂਕਸਾਨ ਹੋਇਆ। ਜਿਸ ਦੇ ਵਜੋ ਜੋ ਝਾੜ 2014-15 ਵਿੱਚ 574 ਕੀਲੋ ਰੂੰ ਪ੍ਰੀਤ ਹੈਕਟੇਰ ਸੀ, ਉਹ 2015-16 ਵਿੱਚ ਘੱਟ ਕੇ 197 ਕੀਲੋ ਰੂੰ ਪ੍ਰੀਤ ਹੈਕਟੇਰ ਰਹਿ ਗਿਆ।

ਕੀੜਆਂ ਦੀ ਰੋਕਥਾਮ ਲਈ ਜਾਣਕਾਰੀ ਲਾਜ਼ਮੀ

ਚਿੱਟੀ ਮੱਖੀ ਅਤੇ ਹੋਰ ਰਸ ਚੂਸਣ ਵਾਲੇ ਕੀੜਆਂ ਦੀ ਸਰਵਪੱਖੀ ਰੋਕਥਾਮ ਦਾ ਪ੍ਰਸਾਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਇੰਸਦਾਨਾਂ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਦਕੇ 756, 750 ,778 ,827 ਅਤੇ 691 ਕਿੱਲੋ ਰੂੰ ਪ੍ਰੀਤ ਹੈਕਟੇਰ 2016, 2017, 2019 ਅਤੇ 2020 ਵਿੱਚ ਪੈਦਾ ਹੋਈ। ਇਸ ਦੇ ਰਾਹੀ ਕੀਟਨਾਸ਼ਕਾਂ ਦੀ 73.78, 81.83, 84.15, 98.16 ਅਤੇ 96.79 ਕਰੋੜ ਰੁਪਏ ਦੀ ਬਚਤ ਹੋਈ। ਰਸ ਚੂਸਣ ਵਾਲੇ ਕੀੜਿਆਂ ਦੀ ਚੰਗੀ ਰੋਕਥਾਮ ਲਈ, ਕਿਸਾਨ ਵੀਰਾਂ ਨੂੰ ਕੀੜੇ ਦੇ ਜੀਵਨ ਚੱਕਰ, ਨੁਕਸਾਨ ਦੇ ਲੱਛਣ ਅਤੇ ਸਿਫਾਰਸ਼ ਕੀਤੇ ਰੋਕਥਾਮ ਦੇ ਢੰਗਾਂ ਬਾਰੇ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ।

ਜੀਵਨ ਚੱਕਰ ਅਤੇ ਨੁਕਸਾਨ ਦੇ ਲੱਛਣ

1. ਚਿੱਟੀ ਮੱਖੀ: ਇਸ ਕੀੜੇ ਦੇ ਜੀਵਨ ਵਿੱਚ ਚਾਰ ਤਰ੍ਹਾਂ ਦੀਆਂ ਅਵਸਥਾਵਾਂ ਹੁੰਦੀਆਂ ਹਨ। ਅੰਡਾ, ਬੱਚਾ, ਪਿਊਪਾ ਅਤੇ ਬਾਲਗ। ਬਾਲਗ ਛੋਟੇ ਆਕਾਰ ਦੇ, ਚਿੱਟੇ ਰੰਗ ਦੇ ਹੁੰਦੇ ਹਨ ਅਤੇ ਪੌਦੇ ਤੋਂ ਰਸ ਚੂਸਦੇ ਹਨ। ਮਾਦਾ ਮੱਖੀ ਔਸਤਨ 57 ਅੰਡੇ ਦੇ ਸਕਦੀ ਹੈ। ਅੰਡੇ ਵਿੱਚੋਂ ਨਿਕਲ ਕੇ ਪਹਿਲੀ ਅਵਸਥਾ ਵਾਲੇ ਬੱਚੇ ਚੱਪਟਾ ਅੰਡਾਕਾਰ ਹੁੰਦਾ ਹੈ ਅਤੇ ਥੋੜਾ ਤੁਰ ਸਕਦੇ ਹਨ। ਇਹ ਬੱਚੇ ਆਪਣੇ ਭੋਜਨ ਲਈ ਪੱਤੇ ਉੱਪਰ ਸਹੀ ਜਗ੍ਹਾ ਚੁਣ ਕੇ ਪੱਤੇ ਦੇ ਹੇਠਲੇ ਪਾਸੇ ਚਿੱਪਕ ਜਾਂਦੇ ਹਨ। ਪਹਿਲੀਆਂ ਤਿੰਨ ਬੱਚੇ ਦੀ ਅਵਸਥਾ 9-15 ਦਿਨਾਂ ਤੱਕ ਰਹਿੰਦੀ ਹੈ। ਅਖੀਰ ਵਾਲੀ ਬੱਚੇ ਦੀ ਅਵਸਥਾ ਨੂੰ ਪਿਊਪਾ ਕਿਹਾ ਜਾਂਦਾ ਹੈ, ਜੋ ਕਿ 3-9 ਦਿਨਾਂ ਤੱਕ ਰਹਿੰਦਾ ਹੈ ਅਤੇ ਇਸ ਦੀਆਂ ਅੱਖਾਂ ਲਾਲ ਰੰਗ ਦੀਆਂ ਹੁੰਦੀਆਂ ਹਨ। ਮਾਦਾ ਮੱਖੀ ਦਾ ਜੀਵਨ ਕਾਲ 5-6 ਦਿਨ ਅਤੇ ਨਰ ਮੱਖੀ ਦਾ 4-5 ਦਿਨ ਹੁੰਦਾ ਹੈ। ਚਿੱਟੀ ਮੱਖੀ ਆਪਣਾ ਪੂਰਾ ਜੀਵਨ ਚੱਕਰ 26-44 ਦਿਨਾਂ ਵਿੱਚ ਪੂਰਾ ਕਰਦੀ ਹੈ। ਨਰਮੇ ਦੇ ਸੀਜਣ ਵਿੱਚ ਇਹ ਕੀੜਾ ਆਪਣੀਆਂ 11 ਪੁਸ਼ਤਾਂ ਪੂਰੀਆਂ ਕਰ ਸਕਦਾ ਹੈ। ਇਹ ਮੱਖੀ ਛੋਟੀ ਉਡਾਣ ਭਰ ਸਕਦੀ ਹੈ, ਪਰ ਹਵਾ ਦੇ ਬਹਾਵ ਨਾਲ ਇਹ ਕਾਫੀ ਲੰਬੀ ਦੂਰੀ ਤੱਕ ਵੀ ਜਾ ਸਕਦੀ ਹੈ।

ਨੁਕਸਾਨ ਦੇ ਲੱਛਣ: ਬੱਚੇ ਅਤੇ ਬਾਲਗ ਦੋਵੇਂ ਪੱਤੇ ਤੋਂ ਰਸ ਚੂਸਦੇ ਹਨ, ਜਿਸ ਦੇ ਸਿੱਟੇ ਵਜੋਂ ਪੱਤੇ ਪੀਲੇ, ਝੁਰੜ-ਮੁਰੜ ਅਤੇ ਝੜ ਜਾਂਦੇ ਹਨ ਅਤੇ ਨਰਮੇ ਦੇ ਝਾੜ ਤੇ ਬੂਰਾ ਅਸਰ ਪਾਉਂਦੇ ਹਨ। ਜਵਾਨ ਅਤੇ ਬੱਚੇ ਦੋਵੇਂ ਹੀ ਬੂਟੇ ਦੇ ਪੱਤਿਆਂ ਦੇ ਉੱਪਰਲੇ ਹਿੱਸਿਆਂ ਤੇ ਆਪਣਾ ਮੱਲ ਤਿਆਗ (ਚਿਪਚਿਪਾ) ਕਰਦੇ ਹਨ ਜਿਸ ਉੱਪਰ ਬਾਅਦ ਵਿੱਚ ਕਾਲੀ ਉੱਲੀ ਲੱਗ ਜਾਂਦੀ ਹੈ। ਕਾਲੀ ਉੱਲੀ ਕਾਰਨ, ਪੌਦੇ ਆਪਣਾ ਲੋੜੀਂਦਾ ਭੋਜਨ ਤਿਆਰ ਨਹੀਂ ਕਰ ਪਾਂਦੇ, ਜਿਸ ਕਾਰਨ ਪੌਦੇ ਦਾ ਵਾਧਾ ਰੁਕ ਜਾਂਦਾ ਹੈ ਅਤੇ ਰੂੰ ਦੀ ਕਵਾਲਿਟੀ ਤੇ ਵੀ ਬੂਰਾ ਪ੍ਰਭਾਵ ਪੈਂਦਾ ਹੈ। ਇਹ ਮੱਖੀ ਨਰਮੇ ਵਿੱਚ ਪੱਤਾ ਮਰੋੜ ਬਿਮਾਰੀ (ਲੀਫ ਕਰਲ) ਜੋ ਕਿ ਇੱਕ ਵਿਸ਼ਾਨੂੰ ਰੋਗ ਹੈ ਨੂੰ ਵੀ ਫੈਲਾਉਂਦੀ ਹੈ। ਇਸ ਬਿਮਾਰੀ ਦੇ ਲੱਗਣ ਨਾਲ ਪੱਤਿਆਂ ਦੀਆਂ ਨਾੜਾਂ ਫੈਲ ਜਾਂਦੀਆਂ ਹਨ ਅਤੇ ਪੱਤੇ ਉੱਪਰ ਜਾਂ ਹੇਠਾਂ ਨੂੰ ਮੁੜ ਜਾਂਦੇ ਹਨ। ਜ਼ਿਆਦਾ ਹਮਲੇ ਦੀ ਸੂਰਤ ਵਿੱਚ ਪੱਤੇ ਦੇ ਹੇਠਲੇ ਪਾਸੇ ਛੋਟੀਆਂ-ਛੋਟੀਆਂ ਪੱਤੀਆਂ ਨਿਕਲ ਆਉਂਦੀਆਂ ਹਨ। ਬਿਮਾਰੀ ਵਾਲੇ ਬੂਟਿਆਂ ਦਾ ਆਕਾਰ ਛੋਟਾ ਹੋ ਜਾਂਦਾ ਹੈ ਅਤੇ ਉਸ ਨੂੰ ਫ਼ਲ ਬਹੁਤ ਘੱਟ ਲੱਗਦਾ ਹੈ।

2. ਹਰਾ ਤੇਲਾ: ਅੰਡਾ, ਬੱਚੇ ਅਤੇ ਬਾਲਗ ਇਸ ਕੀੜੇ ਦੀਆਂ ਤਿੰਨ ਅਵਸਥਾਵਾਂ ਹਨ। ਬਾਲਗ ਹਲਕੇ ਹਰੇ/ਪੀਲੇ ਰੰਗ ਦੇ ਫਾਲੇ ਦੀ ਸ਼ਕਲ ਦੇ ਹੁੰਦੇ ਹਨ ਅਤੇ ਇਨ੍ਹਾਂ ਦੇ ਅਗਲੇ ਖੰਭਾਂ ਦੇ ਅਖੀਰ ਵਿੱਚ ਕਾਲੇ ਧੱਬੇ ਹੁੰਦੇ ਹਨ। ਇਹ ਕੀੜਾ ਬਹੁਤ ਤੇਜ਼ ਉੱਡਣ ਦੀ ਸ਼ਕਤੀ ਰੱਖਦਾ ਹੈ। ਮਾਦਾ ਔਸਤਨ 40-60 ਅੰਡੇ ਦਿੰਦੀ ਹੈ। ਬੱਚਿਆਂ ਦਾ ਜੀਵਨ 4-8 ਦਿਨਾਂ ਤੱਕ ਹੁੰਦਾ ਹੈ ਅਤੇ ਬਾਲਗ 14-20 ਦਿਨਾਂ ਤੱਕ ਜਿਉਂਦੇ ਹਨ। ਨਰਮੇ ਦੀ ਫ਼ਸਲ ਦੌਰਾਨ ਇਹ ਕੀੜਾ ਲਗਭਗ 8-10 ਪੀੜ੍ਹੀਆਂ ਪੂਰੀਆਂ ਕਰ ਲੈਂਦਾ ਹੈ।

ਨੁਕਸਾਨ ਦੇ ਲੱਛਣ: ਬਾਲਗ ਅਤੇ ਬੱਚੇ ਦੋਵੇਂ ਹੀ ਪੱਤਿਆਂ ਦੇ ਹੇਠਲੀ ਸਤਹਿ ਤੋਂ ਰਸ ਚੂਸਦੇ ਹਨ, ਜਿਸ ਕਰਕੇ ਪੱਤੇ ਕੰਨੀਆਂ ਤੋਂ ਪੀਲੇ ਪੈ ਕੇ ਹੇਠਾਂ ਨੂੰ ਮੁੜਨੇ ਸ਼ੁਰੂ ਹੋ ਜਾਂਦੇ ਹਨ। ਹੋਲੀ-ਹੋਲੀ ਹਮਲੇ ਵਾਲੇ ਪੱਤੇ ਪੂਰੀ ਤਰ੍ਹਾਂ ਝੁਰੜ-ਮੁਰੜ ਹੋ ਕੇ ਲਾਲ ਰੰਗ ਦੇ ਹੋ ਜਾਂਦੇ ਹਨ ਜਿਸ ਨੂੰ ‘ਹਾਪਰ ਬਰਨ’ ਕਿਹਾ ਜਾਂਦਾ ਹੈ।

3. ਭੂਰੀ ਜੂੰ (ਥਰਿਪਸ): ਇਸ ਦੇ ਜੀਵਨ ਵਿੱਚ ਚਾਰ ਅਵਸਥਾਵਾਂ ਹੁੰਦੀਆਂ ਹਨ, ਅੰਡਾ, ਬੱਚਾ, ਪਿਊਪਾ (ਕੋਆ) ਅਤੇ ਬਾਲਗ। ਬਾਲਗ ਪੀਲੇ ਭੂਰੇ ਰੰਗ ਦੇ ਅੰਦਾਜ਼ਨ ਇੱਕ ਮਿ.ਮਿ. ਲੰਬੇ ਹੁੰਦੇ ਹਨ। ਨਰ ਖੰਭ ਰਹਿਤ ਜਦੋਂਕਿ ਮਾਦਾ ਦੇ ਸਾਰੇ ਖੰਭਾਂ ਤੇ ਛੋਟੇ ਵਾਲਾਂ ਦੀ ਝਾਲਰ ਹੁੰਦੀ ਹੈ। ਮਾਦਾ ਔਸਤਨ 50-60 ਅੰਡੇ ਦਿੰਦੀ ਹੈ। ਬੱਚੇ ਦਾ ਜੀਵਨ ਕਾਲ 5-7 ਦਿਨ ਅਤੇ ਬਾਲਗ ਦਾ 3-10 ਦਿਨ ਹੁੰਦਾ ਹੈ। ਨਰਮੇ ਦੀ ਫ਼ਸਲ ਤੇ ਇਹ ਕੀੜਾ ਲਗਭਗ 7-9 ਪੀੜ੍ਹੀਆਂ ਪੂਰੀਆਂ ਕਰ ਲੈਂਦਾ ਹੈ।

ਨੁਕਸਾਨ ਦੇ ਲੱਛਣ: ਬਾਲਗ ਅਤੇ ਬੱਚੇ ਦੋਵੇਂ ਹੀ ਪਹਿਲਾਂ ਪੱਤੇ ਦੀ ਉੱਪਰਲੀ ਸਤਿਹ ਨੂੰ ਖਰੋਚਦੇ ਹਨ ਅਤੇ ਬਾਅਦ ਵਿੱਚ ਪੱਤੇ ਵਿੱਚੋਂ ਨਿਕਲ ਰਹੇ ਪਾਣੀ ਨੂੰ ਚੂਸਦੇ ਹਨ। ਸ਼ੁਰੂਆਤੀ ਅਵਸਥਾ ਵਿੱਚ ਪੱਤੇ ਦੀ ਵਿਚਕਾਰਲੀ ਨਾੜ ਅਤੇ ਬਾਕੀ ਨਾੜੀਆਂ ਦੁਆਲੇ ਚਮਕੀਲੀ ਧਾਰੀਆਂ ਦਿਖਾਈ ਦਿੰਦੀਆਂ ਹਨ। ਬਾਅਦ ਵਿੱਚ ਇਹ ਧਾਰੀਆਂ ਸਾਰੇ ਪੱਤੇ ਪੈ ਜਾਂਦੀਆਂ ਹਨ ਜਿਸ ਕਾਰਨ ਪੱਤੇ ਮੁੜਨੇ ਸ਼ੁਰੂ ਹੋ ਜਾਂਦੇ ਹਨ। ਜ਼ਿਆਦਾ ਹਮਲਾ ਹੋਣ ਦੀ ਸੂਰਤ ਵਿੱਚ ਪੱਤੇ ਦੂਰੋਂ ਹੀ ਖਾਕੀ ਅਤੇ ਝੁਰੜ ਮੁਰੜ ਜਾਪਦੇ ਹਨ।

4. ਮੀਲੀ ਬੱਗ: ਇਹ ਚਿੱਟੇ ਰੰਗ, ਨਰਮ ਸ਼ਰੀਰ ਦੇ ਕੀੜੇ ਬੂਟਿਆਂ ਦੇ ਰਸ ਚੂੱਸਦੇ ਹਨ। ਮਾਦਾ ਔਸਤਨ 150-600 ਅੰਡੇ ਦਿੰਦੀ ਹੈ। ਬੱਚਿਆਂ ਦਾ ਜੀਵਨ 20-25 ਦਿਨਾਂ ਤੱਕ ਹੁੰਦਾ ਹੈ। ਨਰਮੇ ਦੀ ਫ਼ਸਲ ਦੌਰਾਨ ਇਹ ਕੀੜਾ ਲਗਭਗ 15 ਪੀੜ੍ਹੀਆਂ ਪੂਰੀਆਂ ਕਰ ਲੈਂਦਾ ਹੈ।

ਨੁਕਸਾਨ ਦੇ ਲੱਛਣ: ਬੱਚੇ ਅਤੇ ਬਾਲਗ ਦੋਵੇਂ ਪੱਤੇ, ਟਾਣੀਆਂ ਤੋਂ ਰਸ ਚੂਸਦੇ ਹਨ, ਜਿਸ ਦੇ ਸਿੱਟੇ ਵਜੋਂ ਪੱਤੇ ਪੀਲੇ, ਝੁਰੜ-ਮੁਰੜ ਅਤੇ ਝੜ ਜਾਂਦੇ ਹਨ ਅਤੇ ਨਰਮੇ ਦੇ ਝਾੜ ਤੇ ਮਾੜਾ ਅਸਰ ਪਾਉਂਦੇ ਹਨ। ਜਵਾਨ ਅਤੇ ਬੱਚੇ ਦੋਵੇਂ ਹੀ ਬੂਟੇ ਤੇ ਆਪਣਾ ਮੱਲ ਤਿਆਗ (ਚਿਪਚਿਪਾ) ਕਰਦੇ ਹਨ ਜਿਸ ਉੱਪਰ ਬਾਅਦ ਵਿੱਚ ਕਾਲੀ ਉੱਲੀ ਲੱਗ ਜਾਂਦੀ ਹੈ। ਕਾਲੀ ਉੱਲੀ ਕਾਰਨ, ਪੌਦੇ ਆਪਣਾ ਲੋੜੀਂਦਾ ਭੋਜਨ ਤਿਆਰ ਨਹੀਂ ਕਰ ਪਾਂਦੇ, ਜਿਸ ਕਾਰਨ ਪੌਦੇ ਦਾ ਵਾਧਾ ਰੁਕ ਜਾਂਦਾ ਹੈ ਅਤੇ ਰੂੰ ਦੀ ਕਵਾਲਿਟੀ ਤੇ ਵੀ ਬੂਰਾ ਪ੍ਰਭਾਵ ਪੈਂਦਾ ਹੈ।

ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਲਈ ਹੇਠਾ ਦਿੱਤੀ ਤਕਨੀਕ ਨੂੰ ਅਪਣਾਓ

• ਸਿਫ਼ਾਰਸ਼ ਕੀਤੀਆਂ ਬੀਟੀ ਨਰਮੇ ਦੀਆਂ ਕਿਸਮਾਂ ਦੀ ਹੀ ਬਿਜਾਈ ਕਰੋ।

• ਚਿੱਟੀ ਮੱਖੀ ਅਤੇ ਪੱਤਾ ਮਰੋੜ ਬਿਮਾਰੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਦੇਸੀ ਕਪਾਹ ਦੀ ਬਿਜਾਈ ਨੂੰ ਤਰਜ਼ੀਹ ਦਿਓ।

• ਨਾਈਟ੍ਰੋਜਨ ਖਾਦ ਸਿਫਾਰਸ਼ ਕੀਤੀ ਮਾਤਰਾ ਤੋਂ ਵੱਧ ਨਾ ਪਾਓ ਕਿਉਂਕਿ ਜ਼ਿਆਦਾ ਖਾਦ ਪਾਉਣ ਨਾਲ ਰਸ ਚੂਸਣ ਵਾਲੇ ਕੀੜਿਆਂ ਵਿੱਚ ਵਾਧਾ ਹੁੰਦਾ ਹੈ।

• ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਬਿਜਾਈ ਤੋਂ ਪਹਿਲਾਂ ਖਾਲੀ ਥਾਂਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲ਼ਿਆਂ ਦੀ ਵੱਟਾਂ ਅਤੇ ਬੇਕਾਰ ਪਈਆਂ ਥਾਂਵਾਂ ਵਿੱਚੋਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠਕੰਡਾ, ਧਤੂਰਾ ਅਤੇ ਭੰਗ ਆਦਿ ਨੂੰ ਨਸ਼ਟ ਕਰੋ।

• ਜ਼ਮੀਨ ਦੀ ਕਿਸਮ ਅਨੁਸਾਰ, ਨਰਮੇ ਨੂੰ ਪਹਿਲਾ ਪਾਣੀ 4-6 ਹਫ਼ਤੇ ਮਗਰੋਂ ਲਾਓ। ਨਰਮੇ ਨੂੰ ਆਖ਼ਰੀ ਪਾਣੀ ਸਤੰਬਰ ਦੇ ਅਖੀਰ ਵਿੱਚ ਲਾਓ।

• ਨਰਮੇ ਤੋ ਇਲਾਵਾ ਚਿੱਟੀ ਮੱਖੀ ਦਾ ਹਮਲਾ ਹੋਰ ਫਸਲਾਂ ਜਿਵੇਂ ਕਿ ਬੈਂਗਣ, ਖੀਰਾ, ਚੱਪਣ ਕੱਦੂ, ਤਰ, ਆਲੂ, ਟਮਾਟਰ, ਮਿਰਚਾਂ, ਮੂੰਗੀ ਆਦਿ `ਤੇ ਵੀ ਪਾਇਆ ਜਾਂਦਾ ਹੈ ਇਸ ਵਾਸਤੇ ਫਰਵਰੀ ਮਹੀਨੇ ਤੋਂ ਇਨ੍ਹਾਂ ਫਸਲਾਂ ਉੱਪਰ ਅਤੇ ਨਰਮੇ ਉੱਪਰ ਅਪ੍ਰੈਲ ਮਹੀਨ ਤੋਂ ਲਗਾਤਾਰ ਸਰਵੇਖਣ ਕਰਦੇ ਰਹੋ।

ਇਹ ਵੀ ਪੜ੍ਹੋ : Rain Water : ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਲਈ ਇਹ ਤਰੀਕੇ ਅਪਣਾਓ!

• ਘੱਟ ਲਾਗਤ ਵਾਲੇ ਪੀਲੇ ਕਾਰਡ 40 ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤਾਂ ਵਿੱਚ ਲਗਾਓ ਜੋ ਕਿ ਸ਼ੁਰੂਆਤੀ ਅਵਸਥਾ ਵਿੱਚ ਚਿੱਟੀ ਮੱਖੀ ਦੇ ਵਾਧੇ ਨੂੰ ਰੋਕਣ ਵਿੱਚ ਸਹਾਇਕ ਹਨ।

ਨਰਮੇ ਕਪਾਹ ਦਾ ਜ਼ਿਆਦਾ ਝਾੜ ਲੈਣ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟਰੇਟ (13:0:45) ਦੇ ਚਾਰ ਛਿੜਕਾਅ ਇੱਕ-ਇੱਕ ਹਫਤੇ ਦੇ ਵਕਫ਼ੇ ਤੇ ਕਰੋ ਅਤੇ ਪਹਿਲਾ ਛਿੜਕਾਅ ਫੁੱਲ ਆਉਣ ਤੇ ਕਰੋ।

• ਦਵਾਈ ਦੇ ਛਿੜਕਾਅ ਲਈ ਫੈਸਲਾ ਕੀੜੇ ਦੇ ਆਰਥਿਕ ਕਗਾਰ ਤੇ ਪੁਹੰਚ ਜਾਣ ਸਮੇਂ ਲੈਣਾ ਚਾਹੀਦਾ ਹੈ।

• ਤੇਲੇ ਨੂੰ ਮਾਰਨ ਲਈ ਛਿੜਕਾਅ ਉਸ ਵਕਤ ਕਰੋ ਜਦੋਂ 50 ਪ੍ਰਤੀਸ਼ਤ ਬੂਟਿਆਂ ਵਿੱਚ ਪੂਰੇ ਬਣ ਚੁੱਕੇ ਪੱਤੇ ਝੁਰੜ-ਮੁਰੜ ਹੋਏ ਜਾਪਣ ਅਤੇ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਣ। ਮੀਲੀਬੱਗ ਲਈ ਛਿੜਕਾਅ ਉਸ ਸਮੇਂ ਕਰੋ ਜਦੋਂ ਬੱਚੇ ਜਾਂ ਬਾਲਗ ਬੂਟਿਆਂ ਤੇ ਦਿਖਾਈ ਦੇਣ।

• ਚਿੱਟੀ ਮੱਖੀ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਸ਼ੁਰੂ ਕਰੋ ਜਦੋਂ ਬੂਟੇ ਦੇ ਉੱਪਰਲੇ ਹਿੱਸੇ ਵਿੱਚ ਸਵੇਰ ਨੂੰ 10 ਵਜੇ ਤੋਂ ਪਹਿਲਾਂ ਇਸ ਦੀ ਗਿਣਤੀ ਪ੍ਰਤੀ ਪੱਤਾ 6 ਹੋ ਜਾਵੇ।

• ਭੂਰੀ ਜੂੰ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਸ਼ੁਰੂ ਕਰੋ ਜਦੋਂ ਇਸ ਦੇ ਬੱਚੇ ਅਤੇ ਬਾਲਗਾਂ ਦੀ ਗਿਣਤੀ 12 ਪ੍ਰਤੀ ਪੱਤਾ ਹੋ ਜਾਵੇ।

•ਚਿੱਟੀ ਮੱਖੀ ਦੇ ਹਮਲੇ ਹੋਣ ਤੇ ਸ਼ੁਰੂਆਤੀ ਅਵਸਥਾ ਵਿੱਚ 1200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਪੀ.ਏ.ਯੂ. ਦੁਆਰਾ ਤਿਆਰ ਗਿ ਮਿੱਤਰ ਕੀੜਿਆਂ ਲਈ ਸੁਰੱਖਿਅਤ ਹਨ।

• ਕੀੜਿਆਂ ਦੀ ਰੋਕਥਾਮ ਲਈ ਸਿਫਾਰਸ਼ ਕੀਤੀਆਂ ਗਈਆਂ ਕੀਟਨਾਸ਼ਕਾਂ ਦਾ ਛਿੜਕਾਅ 125-150 ਲਿਟਰ ਪਾਣੀ ਪ੍ਰਤੀ ਏਕੜ ਵਿੱਚ ਮਿਲਾ ਕੇ ਨੈਪਸੈਕ ਪੰਪ ਨਾਲ ਕਰੋ।

• ਸਿਫਾਰਸ਼ ਕੀਤੀਆਂ ਕੀੜੇਮਾਰ ਜ਼ਹਿਰਾਂ ਸਹੀ ਸਮੇਂ ਤੇ ਸਹੀ ਮਾਤਰਾ ਵਿੱਚ ਹੀ ਵਰਤੋ। ਇਸ ਦੀ ਅਸਰਦਾਰ ਰੋਕਥਾਮ ਲਈ ਬੂਟੇ ਦੇ ਉੱਪਰ ਤੋਂ ਹੇਠਾਂ ਤੱਕ ਸਾਰੇ ਪੱਤਿਆਂ ਤੇ ਛਿੜਕਾਅ ਪਹੁੰਚਣਾ ਬਹੁਤ ਜ਼ਰੂਰੀ ਹੈ।

• ਛਿੜਕਾਅ ਹਮੇਸ਼ਾਂ ਦੁਪਿਹਰ 12 ਵਜੇ ਤੋਂ ਪਹਿਲਾਂ ਜਾਂ ਸ਼ਾਮ ਵੇਲੇ ਕਰੋ।

• ਜੇਕਰ ਪਿੰਡ ਪੱਧਰ ਤੇ ਇੱਕੋ ਸਮੇਂ ਕੀਟਨਾਸ਼ਕ ਦਾ ਛਿੜਕਾਅ ਕਰਨਾ ਸੰਭਵ ਹੋ ਸਕਦਾ ਹੈ ਤਾਂ ਕੀੜਿਆਂ ਦੀ ਰੋਕਥਾਮ ਜ਼ਿਆਦਾ ਅਸਰਦਾਰ ਸਾਬਤ ਹੋ ਸਕਦੀ ਹੈ।

• ਚਿੱਟੀ ਮੱਖੀ, ਤੇਲੇ ਭੂਰੀ ਜੂੰ ਅਤੇ ਮੀਲੀ ਬੱਗ ਦੀ ਰੋਕਥਾਮ ਲਈ ਸਾਰਣੀ 1 ਵਿੱਚ ਦਿੱਤੇ ਕੀਟਨਾਸ਼ਾਂ ਦੀ ਵਰਤੋਂ ਕਰੋ।

ਅਗਰੋਮੇਟ ਵੱਲੋਂ ਸਲਾਹ (Advice from Agromet)

-ਗ਼ੈਰ ਪ੍ਰਮਾਣਿਤ ਕਿਸਮਾਂ ਦੀ ਬਿਜਾਈ ਬਿਲਕੁਲ ਨਾ ਕਰੋ।

-ਗ਼ੈਰ ਸਿਫਾਰਸ਼ੀ ਅਤੇ ਮਿਆਦ ਲੰਘਾ ਚੁੱਕੇ ਕੀਟਨਾਸ਼ਕਾਂ ਦੀ ਵਰਤੋਂ ਨਾ ਕਰੋ।

-ਕੀਟਨਾਸ਼ਕਾਂ ਦੇ ਮਿਸ਼ਰਣ (ਆਪ ਬਣਾਕੇ ਜਾਂ ਬਣੇ ਬਣਾਏ) ਦਾ ਛਿੜਕਾਅ ਬਿਲਕੁਲ ਨਾ ਕਰੋ।

-ਚਿੱਟੀ ਮੱਖੀ ਦੇ ਵਾਧੇ ਨੂੰ ਰੋਕਣ ਲਈ ਸਿੰਥੈਟਿਕ ਪਰਿਥਰਾਇਡ ਕੀਟਨਾਸ਼ਕਾਂ (ਸਾਈਪਰਮੈਥਰਿਨ, ਫੈਨਵਲਰੇਟ, ਡੈਲਟਾਮੈਥਰਿਨ), ਐਸੀਫੇਟ, ਐਸੀਟੀਮਾਪਰਿਡ ਆਦਿ ਦੀ ਵਰਤੋਂ ਬਿਲਕੁਲ ਨਾ ਕਰੋ।

-ਕਪਾਹ ਅਤੇ ਮੂੰਗੀ ਵਰਗੀਆਂ ਬਦਲਵੀਆਂ ਮੇਜ਼ਬਾਨ ਫ਼ਸਲਾਂ 'ਤੇ ਚਿੱਟੀ ਮੱਖੀ ਦਾ ਨਿਯਮਤ ਸਰਵੇਖਣ ਕੀਤਾ ਜਾਣਾ ਚਾਹੀਦਾ ਹੈ।

-ਕਿਸਾਨ ਅਰਹਰ ਦੀ ਬਿਜਾਈ 6 ਕਿਲੋ ਬੀਜ ਪ੍ਰਤੀ ਏਕੜ ਵਰਤ ਕੇ ਸ਼ੁਰੂ ਕਰ ਸਕਦੇ ਹਨ।

Summary in English: Crop Advisory for Cotton: Comprehensive control of Bt cotton juice sucking insects! Advisory issued!

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters