Agri News: ਕਿਸਾਨਾਂ ਨੂੰ ਹਮੇਸ਼ਾ ਉਡੀਕ ਰਹਿੰਦੀ ਹੈ ਕਿ ਉਹ ਘੱਟ ਲਾਗਤ ਅਤੇ ਘੱਟ ਜ਼ਮੀਨ ਵਿੱਚ ਵੱਧ ਤੋਂ ਵੱਧ ਮੁਨਾਫ਼ਾ ਕਿਵੇਂ ਕਮਾਉਣ। ਜਿਸਦੇ ਚਲਦਿਆਂ ਉਹ ਰਵਾਇਤੀ ਖੇਤੀ ਨੂੰ ਛੱਡ ਕੇ ਨਵੇਕਲੀ ਖੇਤੀ ਦੀ ਭਾਲ ਵਿੱਚ ਰਹਿੰਦੇ ਹਨ। ਇਸੀ ਦੇ ਮੱਦੇਨਜ਼ਰ ਅੱਜ ਅੱਸੀ ਆਪਣੇ ਕਿਸਾਨ ਵੀਰਾਂ ਲਈ ਨਵੇਂ ਤਰੀਕੇ ਦੀ ਖੇਤੀ ਲੈ ਕੇ ਆਏ ਹਾਂ, ਜਿਸ ਵਿੱਚ ਕਿਸਾਨ ਵੀਰ ਆਪਣੀ ਇਨਕਮ ਦੁਗਣੀ ਕਰ ਸਕਦੇ ਹਨ। ਆਓ ਜਾਣਦੇ ਹਾਂ ਇਸ ਖੇਤੀ ਬਾਰੇ..
Fish-Rice Farming: ਜੇਕਰ ਅਨਾਜ ਦੀ ਗੱਲ ਹੋਵੇ ਤਾਂ ਚੌਲ ਇੱਕ ਮਹੱਤਵਪੂਰਨ ਅਨਾਜ ਵੱਜੋਂ ਮੰਨਿਆ ਜਾਂਦਾ ਹੈਂ, ਜੋ ਦੁਨੀਆ ਦੀ ਲਗਭਗ ਅੱਧੀ ਆਬਾਦੀ ਦਾ ਢਿੱਡ ਭਰਦਾ ਹੈ। ਚੌਲਾਂ ਦੀ ਫ਼ਸਲ ਇੱਕ ਮਹੱਤਵਪੂਰਨ ਫ਼ਸਲ ਵਜੋਂ ਜਾਣੀ ਜਾਂਦੀ ਹੈ, ਜੋ ਉਪਲਬਧ ਜਲ ਸਰੋਤਾਂ ਦੇ ਇੱਕ ਵੱਡੇ ਹਿੱਸੇ ਦੀ ਖਪਤ ਕਰਦੀ ਹੈ, ਜਦੋਂਕਿ ਝੋਨੇ ਦੇ ਖੇਤ ਵੱਡੀ ਮਾਤਰਾ ਵਿੱਚ ਗ੍ਰੀਨ ਹਾਊਸ ਗੈਸ, ਮੀਥੇਨ ਦਾ ਨਿਕਾਸ ਕਰਦੇ ਹਨ। ਭਾਰਤ ਵਿੱਚ ਸਾਉਣੀ ਦੇ ਸੀਜ਼ਨ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ, ਦੇਸ਼ ਦਾ ਲਗਭਗ ਹਰ ਸੂਬਾ ਵੱਡੇ ਪੱਧਰ 'ਤੇ ਝੋਨੇ ਦੀ ਪੈਦਾਵਾਰ ਕਰਦਾ ਹੈ, ਜੋ ਕਿ ਭਾਰਤ ਦੇ ਕਿਸਾਨਾਂ ਲਈ ਆਮਦਨ ਦਾ ਇੱਕ ਚੰਗਾ ਸਰੋਤ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਝੋਨੇ ਦੀ ਖੇਤੀ ਦੇ ਨਾਲ-ਨਾਲ ਮੱਛੀ ਪਾਲਣ ਦਾ ਕੰਮ ਕਰਕੇ ਚੰਗੀ ਆਮਦਨ ਕਿਵੇਂ ਕਮਾ ਸਕਦੇ ਹੋ, ਤਾਂ ਜੋ ਝੋਨੇ ਦੇ ਨਾਲ-ਨਾਲ ਮੱਛੀ ਦਾ ਉਤਪਾਦਨ ਵੀ ਕੀਤਾ ਜਾ ਸਕੇ। ਇਸ ਵਿਸ਼ੇਸ਼ ਤਕਨੀਕ ਨੂੰ ਫਿਸ਼-ਰਾਈਸ ਫਾਰਮਿੰਗ (Fish-Rice Farming) ਕਿਹਾ ਜਾਂਦਾ ਹੈ, ਭਾਵ ਝੋਨੇ ਦੇ ਨਾਲ ਮੱਛੀ ਪਾਲਣ ਦੀ ਵਿਧੀ, ਜੋ ਕਿ ਏਕੀਕ੍ਰਿਤ ਖੇਤੀ (Integrated Farming) ਦਾ ਇੱਕੋ ਇੱਕ ਮਾਡਲ ਹੈ।
ਮੱਛੀ-ਚਾਵਲ ਦੀ ਖੇਤੀ ਦੇ ਫਾਇਦੇ (Advantages of Fish-Rice Farming)
ਦੱਸ ਦੇਈਏ ਕਿ ਮਾਨਸੂਨ ਦੇ ਸੀਜ਼ਨ ਵਿੱਚ ਝੋਨੇ ਦੀ ਫ਼ਸਲ ਬੀਜੀ ਜਾਂਦੀ ਹੈ, ਜਿਸ ਕਾਰਨ ਜ਼ਿਆਦਾ ਮੀਂਹ ਪੈਣ ਕਾਰਨ ਝੋਨੇ ਦੀ ਫ਼ਸਲ ਪਾਣੀ ਨਾਲ ਭਰ ਜਾਂਦੀ ਹੈ, ਜੋ ਕਿ ਫ਼ਸਲ ਦੀ ਲੋੜ ਹੈ, ਪਰ ਕਈ ਵਾਰ ਇਸ ਵਾਧੂ ਪਾਣੀ ਨੂੰ ਖੇਤ ਵਿੱਚੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਵਾਧੂ ਪਾਣੀ ਫਸਲ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਵੱਡੀ ਮਾਤਰਾ ਵਿੱਚ ਪਾਣੀ ਦੀ ਵੀ ਬਰਬਾਦੀ ਹੁੰਦੀ ਹੈ। ਅਜਿਹੇ 'ਚ ਤੁਸੀਂ ਝੋਨੇ ਦੇ ਖੇਤ 'ਚ ਹੀ ਮੱਛੀ ਪਾਲ ਕੇ ਪਾਣੀ ਦੀ ਸਹੀ ਵਰਤੋਂ ਕਰਕੇ ਅਤੇ ਝੋਨੇ ਦੇ ਨਾਲ-ਨਾਲ ਮੱਛੀ ਵੇਚ ਕੇ ਵੀ ਦੁੱਗਣੇ ਪੈਸੇ ਕਮਾ ਸਕਦੇ ਹੋ।
ਇਨ੍ਹਾਂ ਦੇਸ਼ਾਂ ਵਿੱਚ ਹੁੰਦੀ ਹੈ ਮੱਛੀ-ਚਾਵਲ ਦੀ ਖੇਤੀ (Countries Doing Fish-rice Farming)
ਤੁਹਾਨੂੰ ਦੱਸ ਦੇਈਏ ਕਿ ਮੱਛੀ-ਚਾਵਲ ਦੀ ਖੇਤੀ ਕੋਈ ਨਵੀਂ ਤਕਨੀਕ ਨਹੀਂ ਹੈ, ਸਗੋਂ ਜ਼ਿਆਦਾਤਰ ਦੇਸ਼ਾਂ ਵਿੱਚ ਇਸ ਖੇਤੀ ਤਕਨੀਕ ਰਾਹੀਂ ਕਿਸਾਨ ਪਹਿਲਾਂ ਹੀ ਮੋਟੀ ਕਮਾਈ ਕਰ ਰਹੇ ਹਨ, ਜਿਨ੍ਹਾਂ ਵਿੱਚ ਚੀਨ, ਬੰਗਲਾਦੇਸ਼, ਮਲੇਸ਼ੀਆ, ਕੋਰੀਆ, ਇੰਡੋਨੇਸ਼ੀਆ, ਫਿਲੀਪੀਨਜ਼, ਥਾਈਲੈਂਡ ਆਦਿ ਦੇਸ਼ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਵਿੱਚ ਪਹਿਲਾਂ ਹੀ ਰਵਾਇਤੀ ਤਰੀਕੇ ਨਾਲ ਮੱਛੀ ਚੌਲਾਂ ਦੀ ਖੇਤੀ ਕੀਤੀ ਜਾ ਰਹੀ ਹੈ। ਭਾਰਤ ਵਿੱਚ ਵੀ ਕਿਸਾਨਾਂ ਨੂੰ ਇਸ ਤਕਨੀਕ ਨੂੰ ਲਾਹੇਵੰਦ ਸੌਦਾ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Maize Diseases: ਮੱਕੀ ਦੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ!
ਮੱਛੀ-ਚਾਵਲ ਦੀ ਖੇਤੀ ਲਾਹੇਵੰਦ (Fish-Rice Farming is profitable)
ਮੱਛੀ-ਚਾਵਲ ਖੇਤੀ ਤਕਨੀਕ ਤਹਿਤ ਝੋਨੇ ਦੇ ਖੇਤਾਂ ਵਿੱਚ ਪਾਣੀ ਭਰ ਕੇ ਮੱਛੀ ਪਾਲਣ ਦਾ ਕੰਮ ਕੀਤਾ ਜਾਂਦਾ ਹੈ। ਇਸ ਕੰਮ ਲਈ ਬਹੁਤ ਜ਼ਿਆਦਾ ਦੇਖਭਾਲ ਅਤੇ ਸਹੀ ਸਿਖਲਾਈ ਦੀ ਲੋੜ ਹੁੰਦੀ ਹੈ।
ਖੇਤੀ ਕਾਰਨ ਦਾ ਤਰੀਕਾ (Method of fish-rice farming)
ਪਹਿਲਾਂ ਖੇਤਾਂ ਵਿੱਚ ਝੋਨਾ ਲਾਇਆ ਜਾਂਦਾ ਹੈ, ਉਸ ਤੋਂ ਬਾਅਦ ਮੱਛੀਆਂ ਦਾ ਪ੍ਰਬੰਧ ਕਰਕੇ ਖੇਤਾਂ ਵਿੱਚ ਪਾ ਦਿੱਤਾ ਜਾਂਦਾ ਹੈ। ਖੇਤ ਵਿੱਚ ਮੌਜੂਦ ਨਦੀਨ ਅਤੇ ਕੀੜੇ-ਮਕੌੜੇ ਮੱਛੀਆਂ ਲਈ ਚਾਰਾ ਬਣ ਜਾਂਦੇ ਹਨ, ਜਿਸ ਕਾਰਨ ਫ਼ਸਲ ਵੀ ਚੰਗੀ ਹੁੰਦੀ ਹੈ ਅਤੇ ਕੀਟਨਾਸ਼ਕਾਂ ਦੀ ਲੋੜ ਨਹੀਂ ਪੈਂਦੀ ਅਤੇ ਕਿਸਾਨ ਇਕੱਠੇ ਵੱਧ ਮੁਨਾਫ਼ਾ ਲੈਂਦੇ ਹਨ।
Summary in English: Agriculture with Aquaculture: Farmers adopt this method of farming! Earnings will increase!