ਜੌਂ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਦੀ ਇੱਕ ਮਹੱਤਵਪੂਰਨ ਹਾੜ੍ਹੀ ਦੀ ਫ਼ਸਲ ਹੈ। ਜੌਂ ਚੌਲਾਂ, ਕਣਕ ਤੇ ਮੱਕੀ ਤੋਂ ਬਾਅਦ ਵਿਸ਼ਵ `ਚ ਚੌਥੇ ਸਥਾਨ 'ਤੇ ਆਉਂਦੀ ਹੈ। ਜੌਂ ਵਿਸ਼ਵ ਦੇ ਕੁੱਲ ਭੋਜਨ ਉਤਪਾਦਨ ਦਾ 7 ਪ੍ਰਤੀਸ਼ਤ ਹਿੱਸਾ ਹੈ। ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਪੰਜਾਬ ਤੇ ਰਾਜਸਥਾਨ `ਚ ਮਾਲਟਿੰਗ ਤੇ ਬੀਅਰ ਬਣਾਉਣ ਦੇ ਉਦੇਸ਼ਾਂ ਨਾਲ ਚੰਗੀ ਗੁਣਵੱਤਾ ਵਾਲੇ ਅਨਾਜ ਲਈ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ।
ਜੌਂ ਦੀਆਂ ਪੁਰਾਣੀਆਂ ਕਿਸਮਾਂ ਜਿਵੇਂ ਕਿ ਮੰਜੁਲਾ, ਆਜ਼ਾਦ, ਜਾਗ੍ਰਿਤੀ, ਬੀ.ਐਚ. 75, ਪੀ.ਐਲ. 172, ਸੋਨੂੰ ਤੇ ਡੋਲਮਾ ਆਦਿ ਤੋਂ ਕਿਸਾਨਾਂ ਨੂੰ ਉਤਪਾਦਕਤਾ ਬਹੁਤ ਘੱਟ ਮਿਲਦੀ ਹੈ। ਇਸ ਕਰਕੇ ਕਿਸਾਨਾਂ ਨੂੰ ਵੱਧ ਝਾੜ ਲੈਣ ਲਈ ਜੌਂ ਦੀਆਂ ਨਵੀਆਂ ਤੇ ਸੁਧਰੀਆਂ ਕਿਸਮਾਂ ਉਗਾਉਣੀਆਂ ਚਾਹੀਦੀਆਂ ਹਨ। ਇਸੇ ਲੜੀ `ਚ ਅੱਜ ਅਸੀਂ ਕਿਸਾਨਾਂ ਨੂੰ ਜੌਂ ਦੀਆਂ 5 ਸਭ ਤੋਂ ਵਧੀਆ ਕਿਸਮਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਤੋਂ ਕਿਸਾਨ ਬੰਪਰ ਝਾੜ ਪ੍ਰਾਪਤ ਕਰ ਸਕਦੇ ਹਨ।
ਜੌਂ ਦੀਆਂ ਉੱਨਤ ਕਿਸਮਾਂ:
1. ਡੀ.ਡਬਲਯੂ.ਆਰ.ਬੀ 92 (DWRB 92):
DWRB 92 ਜੌਂ ਦੀ ਇਹ ਕਿਸਮ ਮਾਲਟ ਪਰਿਵਾਰ ਨਾਲ ਸਬੰਧਤ ਹੈ। ਇਸ ਕਿਸਮ ਦਾ ਔਸਤਨ ਝਾੜ 49.81 ਕੁਇੰਟਲ ਪ੍ਰਤੀ ਹੈਕਟੇਅਰ ਹੈ। DWRB92 ਦੀ ਔਸਤ ਪਰਿਪੱਕਤਾ ਲਗਭਗ 131 ਦਿਨ ਦੀ ਹੈ ਤੇ ਪੌਦੇ ਦੀ ਔਸਤ ਉਚਾਈ 95 ਸੈਂਟੀਮੀਟਰ ਹੈ। ਇਸ ਦੀ ਕਾਸ਼ਤ ਮੁੱਖ ਤੌਰ 'ਤੇ ਉੱਤਰ-ਪੱਛਮੀ ਮੈਦਾਨੀ ਖੇਤਰਾਂ `ਚ ਕੀਤੀ ਜਾਂਦੀ ਹੈ।
2. ਡੀ.ਡਬਲਯੂ.ਆਰ.ਬੀ 160 (DWRB 160):
ਇਹ ਜੌਂ ਦੀਆਂ ਸੁਧਰੀਆਂ ਕਿਸਮਾਂ `ਚੋਂ ਇੱਕ ਹੈ ਤੇ ਮਾਲਟ ਪਰਿਵਾਰ ਨਾਲ ਸਬੰਧਤ ਹੈ। ਇਹ ਕਿਸਮ ਆਈ.ਸੀ.ਏ.ਆਰ (ICAR) ਕਰਨਾਲ ਦੁਆਰਾ ਵਿਕਸਤ ਕੀਤੀ ਗਈ ਹੈ। ਇਸ ਵਿਸ਼ੇਸ਼ ਕਿਸਮ ਦਾ ਔਸਤ ਝਾੜ 53.72 ਕੁਇੰਟਲ ਪ੍ਰਤੀ ਹੈਕਟੇਅਰ ਹੈ ਤੇ ਸੰਭਾਵੀ ਝਾੜ ਦੀ ਸੰਭਾਵਨਾ 70.07 ਕੁਇੰਟਲ ਪ੍ਰਤੀ ਹੈਕਟੇਅਰ ਹੈ। ਇਸ ਦੇ ਨਾਲ ਹੀ 131 ਦਿਨਾਂ `ਚ ਇਹ ਕਟਾਈ ਲਈ ਤਿਆਰ ਹੋ ਜਾਂਦੀ ਹੈ। ਜੌਂ ਦੀ ਇਹ ਕਿਸਮ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ ਤੇ ਦਿੱਲੀ `ਚ ਉਗਾਈ ਜਾਂਦੀ ਹੈ।
ਇਹ ਵੀ ਪੜ੍ਹੋ : Barley Cultivation: ਜੌਂ ਦੀ ਉੱਨਤ ਖੇਤੀ, ਜਾਣੋ ਪੂਰੀ ਪ੍ਰਕਿਰਿਆ
3. ਰਤਨਾ (Ratna):
ਜੌਂ ਦੀ ਰਤਨਾ ਕਿਸਮ ਆਈ.ਏ.ਆਰ.ਆਈ (IARI), ਨਵੀਂ ਦਿੱਲੀ ਦੁਆਰਾ ਵਿਕਸਤ ਕੀਤੀ ਗਈ ਹੈ ਤੇ ਇਸਨੂੰ ਪੂਰਬੀ ਉੱਤਰ ਪ੍ਰਦੇਸ਼, ਬਿਹਾਰ ਤੇ ਪੱਛਮੀ ਬੰਗਾਲ ਦੇ ਬਰਸਾਤੀ ਖੇਤਰਾਂ ਲਈ ਜਾਰੀ ਕੀਤਾ ਗਿਆ ਹੈ। ਲਗਭਗ 125-130 ਦਿਨਾਂ `ਚ ਇਹ ਫ਼ਸਲ ਪੱਕ ਕੇ ਕੱਟਣ ਲਈ ਤਿਆਰ ਹੋ ਜਾਂਦੀ ਹੈ।
4. ਕਰਨ-201, 231 ਤੇ 264 (Karan-201, 231 and 264):
ਜੌਂ ਦੀਆਂ ਕਰਨ 201, 231 ਤੇ 264 ਕਿਸਮਾਂ ਆਈਸੀਏਆਰ (ICAR) ਦੁਆਰਾ ਵਿਕਸਤ ਕੀਤੀਆਂ ਗਈਆਂ ਹਨ। ਇਹ ਵਧੀਆ ਝਾੜ ਦੇਣ ਵਾਲੀਆਂ ਕਿਸਮਾਂ ਹਨ ਤੇ ਰੋਟੀਆਂ ਬਣਾਉਣ ਲਈ ਚੰਗੀਆਂ ਮੰਨੀਆਂ ਜਾਂਦੀਆਂ ਹਨ। ਹਾੜੀ ਦੇ ਸੀਜ਼ਨ `ਚ ਝੋਨੇ ਦੀ ਕਟਾਈ ਤੋਂ ਬਾਅਦ ਇਨ੍ਹਾਂ ਕਿਸਮਾਂ ਨੂੰ ਉਗਾਉਣ ਨਾਲ ਚੰਗਾ ਝਾੜ ਮਿਲਦਾ ਹੈ। ਇਸ ਨੂੰ ਮੱਧ ਪ੍ਰਦੇਸ਼ ਦੇ ਪੂਰਬੀ ਤੇ ਬੁੰਦੇਲਖੰਡ ਖੇਤਰ, ਰਾਜਸਥਾਨ ਤੇ ਹਰਿਆਣਾ ਦੇ ਗੁੜਗਾਉਂ ਤੇ ਮਹਿੰਦਰਗੜ੍ਹ ਜ਼ਿਲੇ `ਚ ਕਾਸ਼ਤ ਲਈ ਢੁਕਵਾਂ ਮੰਨਿਆ ਜਾਂਦਾ ਹੈ। ਕਰਨ 201, 231 ਤੇ 264 ਦਾ ਔਸਤ ਝਾੜ ਕ੍ਰਮਵਾਰ 38, 42.5 ਤੇ 46 ਕੁਇੰਟਲ ਪ੍ਰਤੀ ਹੈਕਟੇਅਰ ਹੈ।
5. ਨੀਲਮ (Neelam):
ਜੌਂ ਦੀ ਇਹ ਕਿਸਮ 50 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਝਾੜ ਦਿੰਦੀ ਹੈ। ਇਹ ਕਿਸਮ ਭਾਰਤੀ ਖੇਤੀ ਖੋਜ ਸੰਸਥਾਨ, ਨਵੀਂ ਦਿੱਲੀ ਦੁਆਰਾ ਵਿਕਸਤ ਕੀਤੀ ਗਈ ਹੈ, ਜੋ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਬਿਹਾਰ ਦੀਆਂ ਸਿੰਚਾਈ ਤੇ ਬਰਸਾਤੀ ਸਥਿਤੀਆਂ `ਚ ਕਾਸ਼ਤ ਲਈ ਢੁਕਵੀਂ ਹੈ। ਇਸ ਕਿਸਮ `ਚ ਪ੍ਰੋਟੀਨ ਤੇ ਲਾਈਸਿਨ ਦੀ ਮਾਤਰਾ ਵਧੇਰੇ ਹੁੰਦੀ ਹੈ।
Summary in English: Barley Improved Varieties: These 5 advanced varieties of barley will give you bumper yields