ਬੰਦ ਗੋਭੀ ਦੀ ਵਰਤੋਂ ਫਾਸਟ ਫੂਡ, ਸਲਾਦ ਅਤੇ ਸਬਜ਼ੀ ਵਜੋਂ ਕੀਤੀ ਜਾਂਦੀ ਹੈ। ਭਾਰਤ ਵਿੱਚ ਵੀ ਇਸ ਦੀ ਮੰਗ ਬਹੁਤ ਜ਼ਿਆਦਾ ਹੈ। ਜੇਕਰ ਤੁਸੀਂ ਵੀ ਬੰਦ ਗੋਭੀ ਦੀ ਕਾਸ਼ਤ ਕਰਦੇ ਹੋ ਤਾਂ ਤੁਸੀਂ ਚੰਗਾ ਉਤਪਾਦਨ ਲੈ ਸਕਦੇ ਹੋ। ਜਾਣੋ ਕੀ ਹੈ ਪੂਰਾ ਤਰੀਕਾ...
Cabbage Farming: ਬੰਦ ਗੋਭੀ ਇੱਕ ਹਰੇ/ਜਾਮਨੀ ਰੰਗ ਦਾ ਪੌਦਾ ਹੈ, ਜਿਸਨੂੰ ਸਾਲ ਭਰ ਉਗਾਇਆ ਜਾ ਸਕਦਾ ਹੈ। ਪਰ ਭਾਰਤ ਵਿੱਚ ਬੰਦ ਗੋਭੀ ਮੁੱਖ ਤੌਰ 'ਤੇ ਸਰਦੀਆਂ ਵਿੱਚ ਮੈਦਾਨੀ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਬੰਦ ਗੋਭੀ ਵਿਟਾਮਿਨ ਏ ਅਤੇ ਸੀ ਦਾ ਵਧੀਆ ਸਰੋਤ ਹੈ। ਇਸਦੇ ਨਾਲ ਹੀ ਇਸ ਵਿੱਚ ਫਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ, ਸੋਡੀਅਮ ਅਤੇ ਆਇਰਨ ਵਰਗੇ ਖਣਿਜ ਵੀ ਹੁੰਦੇ ਹਨ। ਬੰਦ ਗੋਭੀ ਨੂੰ ਸਬਜ਼ੀ ਦੇ ਤੌਰ 'ਤੇ ਖਾਧਾ ਜਾਂਦਾ ਹੈ ਅਤੇ ਲੋਕ ਇਸ ਨੂੰ ਕੱਚੇ ਸਲਾਦ ਦੇ ਰੂਪ 'ਚ ਵੀ ਖਾਂਦੇ ਹਨ।
ਬੰਦ ਗੋਭੀ ਦੀ ਫ਼ਸਲ ਠੰਡੇ ਸਿਲ੍ਹੇ ਮੌਸਮ ਵਿੱਚ ਵਧੀਆ ਹੁੰਦੀ ਹੈ। ਇਸ ਫ਼ਸਲ ਦੇ ਗੁੱਟ ਬਣਨ ਵੇਲੇ, ਕੋਰੇ ਅਤੇ ਧੁੰਦ ਦਾ ਇਸ ਉੱਪਰ ਕੋਈ ਅਸਰ ਨਹੀਂ ਹੁੰਦਾ। ਖੁਸ਼ਕ ਜਲਵਾਯੂ ਨਾਲ ਇਸਦੀ ਕੁਆਲਿਟੀ ਮਾੜੀ ਪੈ ਜਾਂਦੀ ਹੈ ਅਤੇ ਖੁਸ਼ਬੂ ਖਤਮ ਹੋ ਜਾਂਦੀ ਹੈ। ਇਹ ਫੁੱਲ ਗੋਭੀ ਨਾਲੋਂ ਜ਼ਿਆਦਾ ਵੱਧ ਅਤੇ ਘੱਟ ਤਾਪਮਾਨ ਬਰਦਾਸ਼ਤ ਕਰ ਸਕਦੀ ਹੈ। ਬੰਦ ਗੋਭੀ ਹਰ ਤਰ੍ਹਾਂ ਦੀ ਜ਼ਮੀਨ ਵਿੱਚ ਬੀਜੀ ਜਾ ਸਕਦੀ ਹੈ। ਇਸਦੀ ਅਗੇਤੀ ਪੈਦਾਵਾਰ ਲਈ ਰੇਤਲੀ ਮੈਰਾ ਜ਼ਮੀਨ ਉੱਤਮ ਹੈ ਪਰ ਜ਼ਿਆਦਾ ਪੈਦਾਵਾਰ ਲੈਣ ਲਈ ਮੈਰਾ ਜ਼ਮੀਨ ਜਿਸ ਵਿੱਚ ਜੀਵਕ ਮਾਦਾ ਕਾਫ਼ੀ ਹੋਵੇ, ਵਧੀਆ ਮੰਨੀ ਜਾਂਦੀ ਹੈ।
ਬੰਦ ਗੋਭੀ ਦੀ ਖੇਤੀ ਬਾਰੇ ਪੂਰੀ ਜਾਣਕਾਰੀ:
● ਮਿੱਟੀ: ਇਸਨੂੰ ਕਿਸੇ ਤਰ੍ਹਾਂ ਦੀ ਜ਼ਮੀਨ ‘ਤੇ ਵੀ ਉਗਾਇਆ ਜਾ ਸਕਦਾ ਹੈ ਪਰ ਵਧੀਆ ਜਲ ਨਿਕਾਸ ਵਾਲੀ ਹਲਕੀ ਜ਼ਮੀਨ ਇਸ ਲਈ ਸਭ ਤੋਂ ਵਧੀਆ ਹੈ। ਜ਼ਮੀਨ ਦਾ pH 5.5-6.5 ਵਧੀਆ ਹੈ ਪਰ ਇਹ ਤੇਜ਼ਾਬੀ ਜ਼ਮੀਨ ਵਿੱਚ ਵੀ ਉਗਾਈ ਜਾ ਸਕਦੀ ਹੈ।
● ਪੱਤਾ ਗੋਭੀ ਦੀਆਂ ਪ੍ਰਸਿੱਧ ਕਿਸਮਾਂ: ਗੋਲਡਨ ਏਕੜ (Golden Acre), ਪੂਸਾ ਮੁਕਤਾ (Pusa Mukta), ਪੂਸਾ ਡਰੱਮਹੈੱਡ (Pusa Drumhead), ਕੇ-1 (K-1), ਪ੍ਰਾਈਡ ਆਫ ਇੰਡੀਆ (Pride of india), ਕੋਪਨ ਹੇਗਨ (Kopan hagen), ਗੰਗਾ (Ganga), ਪੂਸਾ ਸਿੰਥੇਟਿਕ (Pusa synthetic), ਸ਼੍ਰੀਗਣੇਸ਼ ਗੋਲ (Shriganesh gol), ਹਰਿਆਨਾ (Hariana), ਕਾਵੇਰੀ (Kaveri), ਬਜਰੰਗ (Bajrang)। ਇਹਨਾਂ ਕਿਸਮਾਂ ਦਾ ਔਸਤਨ ਝਾੜ 75-80 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਇਸ ਤੋਂ ਇਲਾਵਾ ਮਿਡ ਸੀਜਨ ਮਾਰਕੀਟ (Midseason Market), ਸਤੰਬਰ ਅਰਲੀ (September Early), ਅਰਲੀ ਡਰੱਮ ਹੇਡ (Early Drum head), ਲੇਟ ਲਾਰਜ ਡਰੱਮ ਹੇਡ (Late large drum head), ਕੇ1 (K1) ਆਦਿ ਪਤਾ ਗੋਭੀ ਦੀਆਂ ਕਿਸਮਾਂ ਹਨ।
● ਖੇਤ ਦੀ ਤਿਆਰੀ: ਜਮੀਨ ਨੂੰ ਵਾਹ ਕੇ ਨਰਮ ਕਰੋ ਅਤੇ 3-4 ਵਾਰ ਵਾਉਣ ਤੋਂ ਬਾਅਦ ਪੱਧਰਾ ਕਰੋ। ਆਖਰੀ ਵਾਹੀ ਵੇਲੇ ਰੂੜੀ ਦੀ ਖਾਦ ਨੂੰ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਉ।
● ਬਿਜਾਈ ਦਾ ਸਮਾਂ: ਸਤੰਬਰ ਤੋਂ ਅਕਤੂਬਰ ਮਹੀਨਾ ਸਮਤਲ ਖੇਤਰਾਂ ਵਿੱਚ ਫਸਲ ਉਗਾਉਣ ਦਾ ਸਹੀ ਸਮਾਂ ਹੈ।
● ਫਾਸਲਾ: ਛੇਤੀ ਬੀਜੀ ਫ਼ਸਲ ਵਿੱਚ ਫਾਸਲਾ 45x45 ਸੈਂਟੀਮੀਟਰ ਅਤੇ ਦੇਰ ਨਾਲ ਬੀਜੀ ਫ਼ਸਲ ਲਈ 60x45 ਸੈਂਟੀਮੀਟਰ ਹੋਣਾ ਚਾਹੀਦਾ ਹੈ।
● ਬੀਜ ਦੀ ਡੂੰਘਾਈ: ਬੀਜ 1-2 ਸੈਂਟੀਮੀਟਰ ਡੂੰਘੇ ਬੀਜਣੇ ਚਾਹੀਦੇ ਹਨ ।
● ਬਿਜਾਈ ਦਾ ਢੰਗ: ਇਸ ਦੀ ਬਿਜਾਈ ਲਈ ਦੋ ਢੰਗ ਵਰਤੇ ਜਾਂਦੇ ਹਨ:
1. ਟੋਆ ਪੁੱਟ ਕੇ
2. ਖੇਤ ਵਿੱਚ ਰੁਪਾਈ ਕਰ ਕੇ
ਬੀਜ ਨੂੰ ਨਰਸਰੀ ਵਿੱਚ ਬੀਜੋ ਅਤੇ ਸਿੰਚਾਈ ਕਰੋ, ਖਾਦਾਂ ਲੋੜ ਅਨੁਸਾਰ ਪਾਉ। ਨਵੇ ਪੌਦੇ ਬੀਜਣ ਤੋ 25-30 ਦਿਨ ਬਾਅਦ ਨਵੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ। ਪਨੀਰੀ ਲਗਾਉਣ ਲਈ 3 ਜਾਂ 4 ਹਫਤੇ ਪੁਰਾਣੇ ਪੌਦੇ ਵਰਤੋਂ।
● ਬੀਜ ਦੀ ਮਾਤਰਾ ਅਤੇ ਸੋਧ: ਬਿਜਾਈ ਲਈ 200-250 ਗ੍ਰਾਮ ਬੀਜ ਪ੍ਰਤੀ ਏਕੜ ਲਈ ਜਰੂਰਤ ਹੁੰਦੀ ਹੈ। ਬਿਜਾਈ ਤੋਂ ਪਹਿਲਾਂ ਬੀਜ ਨੂੰ ਗਰਮ ਪਾਣੀ ਵਿੱਚ (50° ਸੈਲਸੀਅਸ 30 ਮਿੰਟਾਂ ਲਈ) ਜਾਂ ਸਟਰੈਪਟੋਸਾਈਕਲਿਨ 0.01 ਗ੍ਰਾਮ ਪ੍ਰਤੀ ਲੀਟਰ ਵਿੱਚ ਦੋ ਘੰਟਿਆਂ ਲਈ ਡੋਬੋ। ਬੀਜ ਸੋਧ ਤੋਂ ਬਾਅਦ ਉਨ੍ਹਾਂ ਨੂੰ ਛਾਵੇਂ ਸੁਕਾਉ ਅਤੇ ਬੈਡ ਉੱਤੇ ਬੀਜ ਦਿਉ। ਹਾੜੀ ਦੀ ਫ਼ਸਲ ਵਿੱਚ ਗਲਣ ਦੀ ਬਿਮਾਰੀ ਬਹੁਤ ਪਾਈ ਜਾਂਦੀ ਹੈ ਅਤੇ ਇਸ ਤੋਂ ਬਚਾਅ ਲਈ ਬੀਜ ਨੂੰ ਮਰਕਰੀ ਕਲੋਰਾਈਡ ਨਾਲ ਸੋਧੋ ਇਸ ਲਈ ਬੀਜ ਨੂੰ ਮਰਕਰੀ ਕਲੋਰਾਈਡ 1 ਗ੍ਰਾਮ ਪ੍ਰਤੀ ਲੀਟਰ ਘੋਲ ਵਿੱਚ 30 ਮਿੰਟਾਂ ਲਈ ਪਾਉ ਅਤੇ ਛਾਵੇਂ ਸੁਕਾਉ। ਰੇਤਲੀਆਂ ਜਮੀਨਾਂ ਵਿੱਚ ਬੀਜੀ ਫ਼ਸਲ ਤਣੇ ਦਾ ਗਲਣਾ ਬਹੁਤ ਪਾਇਆ ਜਾਂਦਾ ਹੈ। ਇਸ ਨੂੰ ਰੋਕਣ ਲਈ ਬੀਜ ਨੂੰ ਕਾਰਬੈਂਡਾਜ਼ਿਮ 50% ਡਬਲਿਯੂ ਪੀ 3 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧੋ।
ਇਹ ਵੀ ਪੜ੍ਹੋ : ਲਾਲ, ਪੀਲੀ, ਜਾਮਨੀ ਗੋਭੀ ਬਣੀ ਕਿਸਾਨਾਂ ਦੀ ਪਹਿਲੀ ਪਸੰਦ, ਵਧੀਆ ਝਾੜ ਨਾਲ ਲੱਖਾਂ ਦੀ ਕਮਾਈ
● ਖਾਦ: ਬੰਦ ਗੋਭੀ ਦੇ ਸੁਧਰੇ ਉਤਪਾਦਨ ਲਈ 40 ਟਨ ਪ੍ਰਤੀ ਏਕੜ ਗਾਂ ਦੇ ਸੜੇ ਹੋਏ ਗੋਹੇ ਦੀ ਖਾਦ ਨੂੰ 50 ਕਿਲੋ ਨਾਈਟ੍ਰੋਜਨ, 25 ਕਿਲੋ ਪੋਟਾਸ਼ ਅਤੇ ਫਾਸਫੋਰਸ, 110 ਕਿਲੋ ਯੂਰੀਆ, 40 ਕਿਲੋ ਮਿਊਰੇਟ ਆਫ ਪੋਟਾਸ਼ ਅਤੇ 155 ਕਿਲੋ ਸਿੰਗਲ ਸੁਪਰਫਾਸਫੇਟ ਪਾਓ। ਟ੍ਰਾਂਸਪਲਾਂਟ ਕਰਨ ਦੇ 1 ਮਹੀਨੇ ਬਾਅਦ, ਮਿਸ਼ਰਤ ਖਾਦ ਦੀ ਬਚੀ ਹੋਈ ਮਾਤਰਾ ਨੂੰ ਚੋਟੀ ਦੇ ਡਰੈਸਿੰਗ ਵਜੋਂ ਛਿੜਕ ਦਿਓ।
● ਨਦੀਨਾਂ ਦੀ ਰੋਕਥਾਮ: ਫ਼ਸਲ ਨੂੰ ਖੇਤ ਵਿੱਚ ਲਾਉਣ ਤੋਂ 4 ਦਿਨ ਪਹਿਲਾਂ ਪੈਂਡੀਮੈਥਾਲਿਨ 1 ਲੀਟਰ ਪ੍ਰਤੀ ਏਕੜ ਵਿੱਚ ਪਾਉ ਅਤੇ ਬਾਅਦ ਵਿੱਚ ਇੱਕ ਗੋਡੀ ਕਰੋ।
● ਸਿੰਚਾਈ: ਫ਼ਸਲ ਨੂੰ ਖੇਤ ਵਿੱਚ ਲਾਉਣ ਤੋਂ ਤੁਰੰਤ ਬਾਅਦ ਪਹਿਲੀ ਸਿੰਚਾਈ ਦਿਉ। ਜ਼ਮੀਨ ਅਤੇ ਵਾਤਾਵਰਨ ਦੇ ਅਨੁਸਾਰ ਸਰਦੀਆਂ ਵਿੱਚ 10 - 15 ਦਿਨਾਂ ਬਾਅਦ ਸਿੰਚਾਈ ਕਰੋ। ਨਵੇਂ ਉੱਗੇ ਪੌਦਿਆਂ ਨੂੰ ਸਹੀ ਮਾਤਰਾ ਵਿੱਚ ਪਾਣੀ ਦਿਉ। ਵੱਧ ਪਾਣੀ ਦੇਣ ਦੀ ਸੂਰਤ ਵਿੱਚ ਫੁੱਲਾਂ ਵਿੱਚ ਤਰੇੜਾਂ ਪੈ ਜਾਦੀਆਂ ਹਨ।
● ਫਸਲ ਦੀ ਕਟਾਈ: ਗੋਭੀ ਦੇ ਫੁੱਲ ਦੇ ਪੂਰੇ ਵਧੀਆ ਅਕਾਰ ਦੇ ਹੋਣ ਤੇ ਵਾਢੀ ਕਰੋ। ਵਾਢੀ ਬਜਾਰ ਦੀ ਮੰਗ ਅਨੁਸਾਰ ਕੀਤੀ ਜਾ ਸਕਦੀ ਹੈ। ਜੇਕਰ ਮੰਗ ਵੱਧ ਅਤੇ ਮੁੱਲ ਵੀ ਵੱਧ ਹੋਵੇ ਤਾਂ ਵਾਢੀ ਛੇਤੀ ਕਰੋ। ਵਾਢੀ ਲਈ ਚਾਕੂ ਵਰਤਿਆ ਜਾਂਦਾ ਹੈ।
● ਕਟਾਈ ਤੋਂ ਬਾਅਦ: ਵਾਢੀ ਤੋਂ ਬਾਅਦ ਫੁੱਲਾਂ ਨੂੰ ਅਕਾਰ ਦੇ ਅਨੁਸਾਰ ਅਲੱਗ ਅਲੱਗ ਕਰੋ। ਜੇਕਰ ਮੰਗ ਅਤੇ ਮੁੱਲ ਵੱਧ ਹੋਵੇ ਤਾਂ ਵਾਢੀ ਛੇਤੀ ਵੀ ਕੀਤੀ ਜਾ ਸਕਦੀ ਹੈ।
Summary in English: Complete information on cabbage farming, yield 75-80 quintals per acre in less time